ਜੋ ਤਿਸੁ ਭਾਵੈ ਸੋ ਫੁਨਿ ਹੋਇ ॥
ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਆਖਰਕਾਰ ਓਹੀ ਹੁੰਦਾ ਹੈ। ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥ ਤੂੰ ਸ੍ਰਵਣ ਕਰ, ਹੇ ਭਰਥਰੀ, (ਯੋਗੀ) ਸੋਚ ਵਿਚਾਰ ਮਗਰੋਂ ਨਾਨਕ ਇਹ ਕੁੱਛ ਆਖ ਰਿਹਾ ਹੈ। ਨਿਰਮਲ ਨਾਮੁ ਮੇਰਾ ਆਧਾਰੁ ॥੮॥੧॥ ਕੇਵਲ ਪਵਿੱਤਰ ਨਾਮ ਹੀ ਮੇਰਾ ਆਸਰਾ ਹੈ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਸ਼ਾਹੀ। ਸਭਿ ਜਪ ਸਭਿ ਤਪ ਸਭ ਚਤੁਰਾਈ ॥ ਸਾਰੀ ਪੂਜਾ, ਸਾਰੀ ਤਪੱਸਿਆ ਅਤੇ ਸਾਰੀ ਹੁਸ਼ਿਆਰੀ ਦੇ ਬਾਵਜੂਦ, ਊਝੜਿ ਭਰਮੈ ਰਾਹਿ ਨ ਪਾਈ ॥ ਇਨਸਾਨ ਬੀਆਬਾਨ ਅੰਦਰ ਭਟਕਦਾ ਹੈ ਅਤੇ ਉਸ ਨੂੰ ਰਸਤਾ ਨਹੀਂ ਲਭਦਾ। ਬਿਨੁ ਬੂਝੇ ਕੋ ਥਾਇ ਨ ਪਾਈ ॥ ਸੁਆਮੀ ਨੂੰ ਜਾਨਣ ਦੇ ਬਾਝੋਂ ਕੋਈ ਭੀ ਪਰਮਾਣੀਕ ਨਹੀਂ ਹੁੰਦਾ, ਨਾਮ ਬਿਹੂਣੈ ਮਾਥੇ ਛਾਈ ॥੧॥ ਨਾਮ ਦੇ ਬਗੈਰ ਆਦਮੀ ਦੇ ਸਿਰ ਸੁਆਹ ਪੈਦੀ ਹੈ। ਸਾਚ ਧਣੀ ਜਗੁ ਆਇ ਬਿਨਾਸਾ ॥ ਸੱਚਾ ਹੈ ਮਾਲਕ! ਜਗਤ ਆਉਂਦਾ ਤੇ ਜਾਂਦਾ ਰਹਿੰਦਾ ਹੈ। ਛੂਟਸਿ ਪ੍ਰਾਣੀ ਗੁਰਮੁਖਿ ਦਾਸਾ ॥੧॥ ਰਹਾਉ ॥ ਗੁਰਾਂ ਦੁਆਰਾ ਵਾਹਿਗੁਰੂ ਦਾ ਗੋਲਾ ਬਣ ਕੇ, ਫਾਨੀ ਬੰਦਾ ਬੰਦ-ਖਲਾਸ ਹੋ ਜਾਂਦਾ ਹੈ। ਠਹਿਰਾਉ। ਜਗੁ ਮੋਹਿ ਬਾਧਾ ਬਹੁਤੀ ਆਸਾ ॥ ਜਹਾਨ ਸੰਸਾਰੀ ਮਮਤਾ ਅਤੇ ਘਣੇਰੀਆਂ ਖਾਹਿਸ਼ਾ ਦਾ ਨਰੜਿਆ ਹੋਇਆ ਹੈ। ਗੁਰਮਤੀ ਇਕਿ ਭਏ ਉਦਾਸਾ ॥ ਗੁਰਾਂ ਦੀ ਸਿਖਿਆ ਤਾਬੇ ਕਈ ਖਾਹਿਸ਼-ਰਹਿਤ ਹੋ ਜਾਂਦੇ ਹਨ। ਅੰਤਰਿ ਨਾਮੁ ਕਮਲੁ ਪਰਗਾਸਾ ॥ ਉਨ੍ਹਾਂ ਦੇ ਅੰਦਰ ਨਾਮ ਹੈ ਅਤੇ ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ। ਤਿਨ੍ਹ੍ਹ ਕਉ ਨਾਹੀ ਜਮ ਕੀ ਤ੍ਰਾਸਾ ॥੨॥ ਉਨ੍ਹਾਂ ਨੂੰ ਮੌਤ ਦਾ ਕੋਈ ਡਰ ਨਹੀਂ। ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ ॥ ਜਹਾਨ ਨੂੰ ਜਨਾਨੀ ਨੇ ਜਿੱਤ ਲਿਆ ਹੈ ਅਤੇ ਇਹ ਮੁਟਿਆਰ ਨੂੰ ਪਿਆਰ ਕਰਦਾ ਹੈ। ਪੁਤ੍ਰ ਕਲਤ੍ਰ ਲਗਿ ਨਾਮੁ ਵਿਸਾਰੀ ॥ ਲੜਕਿਆਂ ਤੇ ਵਹੁਟੀ ਨਾਲ ਜੁੜ ਕੇ ਬੰਦਾ ਨਾਮ ਨੂੰ ਭੁਲਾ ਦਿੰਦਾ ਹੈ। ਬਿਰਥਾ ਜਨਮੁ ਗਵਾਇਆ ਬਾਜੀ ਹਾਰੀ ॥ ਉਹ ਆਪਣਾ ਮਨੁੱਖੀ-ਜੀਵਨ ਵਿਅਰਥ ਗਵਾ ਲੈਦਾ ਹੈ, ਅਤੇ ਖੇਡ ਹਾਰ ਬੈਠਦਾ। ਸਤਿਗੁਰੁ ਸੇਵੇ ਕਰਣੀ ਸਾਰੀ ॥੩॥ ਸੱਚੇ ਗੁਰਾਂ ਦੀ ਟਹਿਲ ਸੇਵਾ ਸਭ ਤੋਂ ਸ਼੍ਰੇਸ਼ਟ ਕੰਮ ਕਾਜ ਹੈ। ਬਾਹਰਹੁ ਹਉਮੈ ਕਹੈ ਕਹਾਏ ॥ ਜੋ ਖੁਲ੍ਹੇ ਤੌਰ ਤੇ ਹੰਕਾਰ ਦੇ ਬਚਨ ਬੋਲਦਾ ਹੈ, ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥ ਉਸ ਦੇ ਦਿਲ ਨੂੰ ਮੋਖਸ਼ ਦਾ ਲੇਪਨ ਕਦਾਚਿੱਤ ਨਹੀਂ ਹੁੰਦਾ। ਮਾਇਆ ਮੋਹੁ ਗੁਰ ਸਬਦਿ ਜਲਾਏ ॥ ਜੋ ਧਨ-ਦੌਲਤ ਦੇ ਪਿਆਰ ਨੂੰ ਗੁਰਾਂ ਦੇ ਉਪਦੇਸ਼ ਤਾਬੇ ਸਾੜ ਸੁਟਦਾ ਹੈ, ਨਿਰਮਲ ਨਾਮੁ ਸਦ ਹਿਰਦੈ ਧਿਆਏ ॥੪॥ ਉਹ ਪਵਿੱਤ੍ਰ ਨਾਮ ਦਾ ਹਮੇਸ਼ਾਂ ਹੀ ਆਪਣੇ ਦਿਲ ਅੰਦਰ ਸਿਮਰਨ ਕਰਦਾ ਹੈ। ਧਾਵਤੁ ਰਾਖੈ ਠਾਕਿ ਰਹਾਏ ॥ ਉਹ ਆਪਣੇ ਭਟਕਦੇ ਹੋਏ ਮਨ ਨੂੰ ਰੋਕਦਾ ਹੈ ਅਤੇ ਇਸ ਨੂੰ ਨਰੜ ਤੇ ਬੰਨ੍ਹ ਕੇ ਰਖਦਾ ਹੈ। ਸਿਖ ਸੰਗਤਿ ਕਰਮਿ ਮਿਲਾਏ ॥ ਐਸੇ ਗੁਰਸਿਖ ਦਾ ਮੇਲ-ਮਿਲਾਪ ਵਾਹਿਗੁਰੂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ। ਗੁਰ ਬਿਨੁ ਭੂਲੋ ਆਵੈ ਜਾਏ ॥ ਗੁਰਾਂ ਦੇ ਬਗੈਰ ਆਦਮੀ ਕੁਰਾਹੇ ਪੈ ਜਾਂਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਨਦਰਿ ਕਰੇ ਸੰਜੋਗਿ ਮਿਲਾਏ ॥੫॥ ਜੇਕਰ ਪ੍ਰਭੂ ਮਿਹਰ ਧਾਰੇ ਤਾਂ ਉਹ ਇਨਸਾਨ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਦਾ ਹੈ। ਰੂੜੋ ਕਹਉ ਨ ਕਹਿਆ ਜਾਈ ॥ ਜੇਕਰ ਮੈਂ ਸੁੰਦਰ ਪੁਰਖ ਨੂੰ ਬਿਆਨ ਕਰਾਂ, ਤਾਂ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ। ਅਕਥ ਕਥਉ ਨਹ ਕੀਮਤਿ ਪਾਈ ॥ ਜੇਕਰ ਮੈਂ ਅਕਹਿ ਸੁਆਮੀ ਦੀ ਵਿਆਖਿਆ ਕਰਾਂ, ਤਾਂ ਮੈਂ ਉਸ ਦਾ ਮੁੱਲ ਨਹੀਂ ਲੱਭ ਸਕਦਾ। ਸਭ ਦੁਖ ਤੇਰੇ ਸੂਖ ਰਜਾਈ ॥ ਸਾਰੀ ਤਕਲੀਫ ਤੇ ਆਰਾਮ ਹੇ ਹਰੀ ਤੇਰੇ ਭਾਣੇ ਵਿੱਚ ਹੈ। ਸਭਿ ਦੁਖ ਮੇਟੇ ਸਾਚੈ ਨਾਈ ॥੬॥ ਸਾਰੇ ਦੁਖੜੇ ਸਚੇ ਨਾਮ ਦੁਆਰਾ ਨਾਸ ਹੋ ਜਾਂਦੇ ਹਨ। ਕਰ ਬਿਨੁ ਵਾਜਾ ਪਗ ਬਿਨੁ ਤਾਲਾ ॥ ਜੀਵ ਹੱਥਾਂ ਦੇ ਬਗੈਰ ਸੰਗੀਤਕ ਸਾਜ ਵਜਾਉਂਦਾ ਹੈ, ਅਤੇ ਪੈਰਾਂ ਦੇ ਬਗੈਰ ਨੱਚਦਾ ਹੈ, ਜਦ ਨਾਮ ਦੀ ਸੋਝੀ ਆਉਂਦੀ ਹੈ। ਜੇ ਸਬਦੁ ਬੁਝੈ ਤਾ ਸਚੁ ਨਿਹਾਲਾ ॥ ਜੇਕਰ ਉਹ ਨਾਮ ਨੂੰ ਸਮਝ ਲਵੇ, ਤਦ ਉਹ ਸਚੇ ਸੁਆਮੀ ਨੂੰ ਵੇਖ ਲਵੇਗਾ। ਅੰਤਰਿ ਸਾਚੁ ਸਭੇ ਸੁਖ ਨਾਲਾ ॥ ਜਦ ਸਤਿਪੁਰਖ ਅੰਦਰ ਹੈ, ਤਾਂ ਸਾਰੀ ਖੁਸ਼ੀ ਬੰਦੇ ਦੇ ਸਾਥ ਹੈ। ਨਦਰਿ ਕਰੇ ਰਾਖੈ ਰਖਵਾਲਾ ॥੭॥ ਆਪਣੀ ਮਿਹਰ ਧਾਰ ਕੇ, ਰਖਿਆ ਕਰਨ ਵਾਲਾ ਪ੍ਰਾਣੀ ਨੂੰ ਰੱਖ ਲੈਦਾ ਹੈ। ਤ੍ਰਿਭਵਣ ਸੂਝੈ ਆਪੁ ਗਵਾਵੈ ॥ ਜੋ ਆਪਣੇ ਆਪ ਨੂੰ ਮੇਟ ਸੁਟਦਾ ਹੈ, ਉਹ ਤਿੰਨਾਂ ਲੋਕਾਂ ਨੂੰ ਜਾਣ ਲੈਦਾ ਹੈ। ਬਾਣੀ ਬੂਝੈ ਸਚਿ ਸਮਾਵੈ ॥ ਜੋ ਗੁਰਬਾਣੀ ਨੂੰ ਸਮਝਦਾ ਹੈ, ਉਹ ਸੱਚੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਸਬਦੁ ਵੀਚਾਰੇ ਏਕ ਲਿਵ ਤਾਰਾ ॥ ਲਗਾਤਾਰ ਪ੍ਰੀਤ ਦੇ ਨਾਲ ਤੂੰ ਹੇ ਬੰਦੇ! ਇਕ ਨਾਮ ਦਾ ਸਿਮਰਨ ਕਰ। ਨਾਨਕ ਧੰਨੁ ਸਵਾਰਣਹਾਰਾ ॥੮॥੨॥ ਨਾਨਕ, ਮੁਬਾਰਕ ਹੈ, ਪ੍ਰਾਣੀ ਨੂੰ ਸਸ਼ੋਭਤ ਕਰਨ ਵਾਲਾ ਸੁਆਮੀ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਸ਼ਾਹੀ। ਲੇਖ ਅਸੰਖ ਲਿਖਿ ਲਿਖਿ ਮਾਨੁ ॥ ਅਣਗਿਣਤ ਲਿਖਤਾਂ ਹਨ, ਉਨ੍ਹਾਂ ਨੂੰ ਲਗਾਤਾਰ ਲਿਖ ਕੇ ਲੋਕ ਹੰਕਾਰ ਕਰਦੇ ਹਨ। ਮਨਿ ਮਾਨਿਐ ਸਚੁ ਸੁਰਤਿ ਵਖਾਨੁ ॥ ਜੇਕਰ ਬੰਦਾ ਸੱਚੇ ਨੂੰ ਸਵੀਕਾਰ ਕਰ ਲਵੇ, ਕੇਵਲ ਤਾਂ ਹੀ ਉਹ ਇਸ ਨੂੰ ਸਮਝ ਅਤੇ ਬਿਆਨ ਕਰ ਸਕਦਾ ਹੈ। ਕਥਨੀ ਬਦਨੀ ਪੜਿ ਪੜਿ ਭਾਰੁ ॥ ਨਿਰੀਆਂ ਮੂੰਹ ਦੀਆਂ ਗੱਲਾਂ ਅਤੇ ਮੁੜ ਮੁੜ ਕੇ ਪੜ੍ਹਨਾ, ਇਕ ਬੇਲੋੜਾ ਬੋਝ ਹੈ। ਲੇਖ ਅਸੰਖ ਅਲੇਖੁ ਅਪਾਰੁ ॥੧॥ ਬੇ-ਗਿਣਤ ਧਾਰਮਕ ਗ੍ਰੰਥ ਹਨ, ਪ੍ਰੱਤੂ ਬੇਅੰਤ ਸਾਹਿਬ ਅਕੱਥ ਹੀ ਰਹਿੰਦਾ ਹੈ। ਐਸਾ ਸਾਚਾ ਤੂੰ ਏਕੋ ਜਾਣੁ ॥ ਹੇ ਬੰਦੇ! ਤੂੰ ਸਮਝ ਲੈ, ਕਿ ਕੇਵਲ ਸੱਚਾ ਸੁਆਮੀ ਹੀ ਐਹੋ ਜੇਹਾ ਹੈ। ਜੰਮਣੁ ਮਰਣਾ ਹੁਕਮੁ ਪਛਾਣੁ ॥੧॥ ਰਹਾਉ ॥ ਜਾਣ ਲੈ ਕਿ ਪੈਦਾਇਸ਼ ਅਤੇ ਮੌਤ ਸੁਆਮੀ ਦੀ ਰਜਾ ਦੇ ਤਾਬੇ ਹੈ। ਠਹਿਰਾਉ। ਮਾਇਆ ਮੋਹਿ ਜਗੁ ਬਾਧਾ ਜਮਕਾਲਿ ॥ ਧਨ-ਦੌਲਤ ਦੀ ਮੁਹੱਬਤ ਕਾਰਨ, ਮੌਤ ਦੇ ਦੂਤ ਨੇ ਸੰਸਾਰ ਨੂੰ ਹੱਥਕੜੀ ਮਾਰੀ ਹੋਈ ਹੈ। ਬਾਂਧਾ ਛੂਟੈ ਨਾਮੁ ਸਮ੍ਹ੍ਹਾਲਿ ॥ ਨਾਮ ਦਾ ਸਿਮਰਨ ਕਰਨ ਦੁਅਰਾ ਨਰੜਿਆ ਹੋਇਆ ਬੰਦਾ ਖਲਾਸੀ ਪਾ ਜਾਂਦਾ ਹੈ। ਗੁਰੁ ਸੁਖਦਾਤਾ ਅਵਰੁ ਨ ਭਾਲਿ ॥ ਗੁਰੂ ਆਰਾਮ ਬਖਸ਼ਣ ਵਾਲਾ ਹੈ। ਤੂੰ ਹੋਰ ਕਿਸੇ ਦੀ ਢੰਡ ਭਾਲ ਨਾਂ ਕਰ। ਹਲਤਿ ਪਲਤਿ ਨਿਬਹੀ ਤੁਧੁ ਨਾਲਿ ॥੨॥ ਇਸ ਲੋਕ ਅਤੇ ਪਰਲੋਕ ਵਿੱਚ ਉਹ ਤੇਰਾ ਪੱਖ ਪੂਰੇਗਾ। ਸਬਦਿ ਮਰੈ ਤਾਂ ਏਕ ਲਿਵ ਲਾਏ ॥ ਜੇਕਰ ਬੰਦਾ ਗੁਰੂ ਦੀ ਬਾਣੀ ਰਾਹੀਂ ਮਰ ਵੰਞੇ, ਤਦ ਉਸ ਦੀ ਪਿਰਹੜੀ ਇਕ ਪ੍ਰਭੂ ਨਾਲ ਪੈ ਜਾਂਦੀ ਹੈ। ਅਚਰੁ ਚਰੈ ਤਾਂ ਭਰਮੁ ਚੁਕਾਏ ॥ ਜੇਕਰ ਉਹ ਅਖਾਧ ਨੂੰ ਖਾਂ ਜਾਂਦੇ, ਤਦ ਉਸ ਦਾ ਸੰਦੇਹ ਨਵਿਰਤ ਹੋ ਜਾਂਦਾ ਹੇ। ਜੀਵਨ ਮੁਕਤੁ ਮਨਿ ਨਾਮੁ ਵਸਾਏ ॥ ਨਾਮ ਨੂੰ ਚਿੱਤ ਅੰਦਰ ਵਸਾਊਣ ਦੁਆਰਾ ਆਦਮੀ ਜੀਉਂਦਾ ਹੋਇਆ ਹਹੀ ਮੋਖਸ਼ ਹੋ ਜਾਂਦਾ ਹੈ। ਗੁਰਮੁਖਿ ਹੋਇ ਤ ਸਚਿ ਸਮਾਏ ॥੩॥ ਜੇਕਰ ਬੰਦਾ ਗੁਰੂ ਅਨੁਸਾਰੀ ਥੀ ਜਾਵੇ, ਤਦ ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਜਿਨਿ ਧਰ ਸਾਜੀ ਗਗਨੁ ਅਕਾਸੁ ॥ ਜਿਸ ਨੇ ਧਰਤੀ, ਦਸਮ ਦੁਆਰ ਅਤੇ ਅਸਮਾਨ ਰਚੇ ਹਨ, ਜਿਨਿ ਸਭ ਥਾਪੀ ਥਾਪਿ ਉਥਾਪਿ ॥ ਅਤੇ ਜਿਸ ਨੇ ਸਭਸ ਨੂੰ ਅਸਥਾਪਨ ਕੀਤਾ ਹੈ, ਅਤੇ ਫਿਰ ਜਿਸ ਨੂੰ ਅਸਥਾਪਨ ਕਰਦਾ ਹੈ, ਉਸ ਨੂੰ ਉਖੇੜ ਦਿੰਦਾ ਹੈ। ਸਰਬ ਨਿਰੰਤਰਿ ਆਪੇ ਆਪਿ ॥ ਉਹ ਸੁਆਮੀ ਖੁਦ ਹੀ ਸਾਰਿਆ ਦੇ ਅੰਦਰ ਹੈ। ਕਿਸੈ ਨ ਪੂਛੇ ਬਖਸੇ ਆਪਿ ॥੪॥ ਉਹ ਕਿਸੇ ਨਾਲ ਸਲਾਹ ਨਹੀਂ ਕਰਦਾ ਤੇ ਖੁਦ ਹੀ ਮਾਫ ਕਰ ਦਿੰਦਾ ਹੈ। ਤੂ ਪੁਰੁ ਸਾਗਰੁ ਮਾਣਕ ਹੀਰੁ ॥ ਤੂੰ ਹੇ ਸਾਈਂ! ਜਵੇਹਰ ਅਤੇ ਲਾਲਾਂ ਦਾ ਪਰੀਪੂਰਨ ਸਮੁੰਦਰ ਹੈ। ਤੂ ਨਿਰਮਲੁ ਸਚੁ ਗੁਣੀ ਗਹੀਰੁ ॥ ਤੂੰ ਪਵਿੱਤ੍ਰ ਸੱਚਾ ਅਤੇ ਖੁਬੀਆ ਦਾ ਖ਼ਜ਼ਾਨਾ ਹੈ। copyright GurbaniShare.com all right reserved. Email |