ਸੁਖੁ ਮਾਨੈ ਭੇਟੈ ਗੁਰ ਪੀਰੁ ॥
ਰੂਹਾਨੀ ਰਹਿਬਰ, ਗੁਰਾਂ ਨੂੰ ਮਿਲਣ ਦੁਆਰਾ ਇਨਸਾਨ ਆਰਾਮ ਭੋਗਦਾ ਹੈ। ਏਕੋ ਸਾਹਿਬੁ ਏਕੁ ਵਜੀਰੁ ॥੫॥ ਸੁਆਮੀ ਖੁਦ ਹੀ ਕੱਲਮਕੱਲਾ ਪਾਤਸ਼ਾਹ ਅਤੇ ਕੱਲਮਕੱਲਾ ਮੰਤਰੀ ਹੈ। ਜਗੁ ਬੰਦੀ ਮੁਕਤੇ ਹਉ ਮਾਰੀ ॥ ਜਹਾਨ ਕੈਦ ਵਿੱਚ ਹੈ ਅਤੇ ਬੰਦ-ਖਲਾਸ ਹੈ ਉਹ ਜੋ ਆਪਣੀ ਹੰਗਤਾ ਨੂੰ ਮੇਟਦਾ ਹੈ। ਜਗਿ ਗਿਆਨੀ ਵਿਰਲਾ ਆਚਾਰੀ ॥ ਜਗਤ ਅੰਦਰ ਕੋਈ ਟਾਂਵਾਂ ਹੀ ਬ੍ਰਹਿਮਬੇਤਾ ਹੈ, ਜੋ ਅਮਲੀ ਕਮਾਈ ਕਰਨ ਵਾਲਾ ਹੈ। ਜਗਿ ਪੰਡਿਤੁ ਵਿਰਲਾ ਵੀਚਾਰੀ ॥ ਦੁਨੀਆਂ ਵਿੱਚ ਬੜੇ ਵਿਦਵਾਨ ਹਨ, ਪ੍ਰੰਤੂ ਗੂੜੀ ਵਿਚਾਰ ਵਾਲਾ ਬੰਦਾ ਕੋਈ ਟਾਵਾ ਟੱਲਾ ਹੀ ਹੈ। ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ ॥੬॥ ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਸਾਰੇ ਹੰਗਤਾ ਅੰਦਰ ਭਟਕਦੇ ਹਨ। ਜਗੁ ਦੁਖੀਆ ਸੁਖੀਆ ਜਨੁ ਕੋਇ ॥ ਸੰਸਾਰ ਨਾਖੁਸ਼ ਹੈ, ਕੋਈ ਟਾਂਵਾਂ ਪੁਰਸ਼ ਹੀ ਖੁਸ਼ ਹੈ। ਜਗੁ ਰੋਗੀ ਭੋਗੀ ਗੁਣ ਰੋਇ ॥ ਵਿਸ਼ਈ ਹੋ ਜਾਣ ਕਾਰਨ ਦੁਨੀਆਂ ਬੀਮਾਰ ਹੈ ਅਤੇ ਆਪਣੀ ਨੇਕੀ ਨੂੰ ਗੁਆ ਕੇ ਰੋਂਦੀ ਹੈ। ਜਗੁ ਉਪਜੈ ਬਿਨਸੈ ਪਤਿ ਖੋਇ ॥ ਦੁਨੀਆਂ ਜੰਮਦੀ ਹੈ ਅਤੇ ਫਿਰ ਆਪਣੀ ਇੱਜ਼ਤ ਵੰਞਾ ਕੇ ਇਹ ਮਰ ਜਾਂਦੀ ਹੈ। ਗੁਰਮੁਖਿ ਹੋਵੈ ਬੂਝੈ ਸੋਇ ॥੭॥ ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਅਸਲੀਅਤ ਨੂੰ ਸਮਝ ਲੈਦਾ ਹੈ। ਮਹਘੋ ਮੋਲਿ ਭਾਰਿ ਅਫਾਰੁ ॥ ਮੁੱਲ ਵਿੱਚ ਮਹਿੰਗਾ ਅਤੇ ਬੋਝ ਵਿੱਚ ਅਸਹਿ ਹੇ ਸੁਆਮੀ। ਅਟਲ ਅਛਲੁ ਗੁਰਮਤੀ ਧਾਰੁ ॥ ਐ ਮਨੁੱਖ! ਗੁਰਾ ਦੇ ਉਪਦੇਸ਼ ਦੁਆਰਾ ਤੂੰ ਅਹਿੱਲ ਤੇ ਨਾਂ-ਛਲੇ ਜਾਣ ਵਾਲੇ ਸੁਆਮੀ ਨੂੰ ਆਪਣੇ ਰਿਦੇ ਵਿੱਚ ਟਿਕਾ। ਭਾਇ ਮਿਲੈ ਭਾਵੈ ਭਇਕਾਰੁ ॥ ਪ੍ਰੀਤ ਦੇ ਰਾਹੀਂ ਇਨਸਾਨ ਉਸ ਨੂੰ ਮਿਲ ਪੈਦਾ ਹੈ, ਜੋ ਸੁਆਮੀ ਦੇ ਡਰ ਅੰਦਰ ਕੰਮ ਕਰਦਾ ਹੈ, ਉਹ ਉਸ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ। ਨਾਨਕੁ ਨੀਚੁ ਕਹੈ ਬੀਚਾਰੁ ॥੮॥੩॥ ਗੂੜੀ ਸੋਚ ਵੀਚਾਰ ਮਗਰੋ ਮਸਕੀਨ ਨਾਨਕ ਇਹ ਕੁੱਛ ਆਖਦਾ ਹੈ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਸ਼ਾਹੀ। ਏਕੁ ਮਰੈ ਪੰਚੇ ਮਿਲਿ ਰੋਵਹਿ ॥ ਜਦ ਇੱਕ ਜਣਾ ਮਰ ਜਾਂਦਾ ਹੈ, ਤਾਂ ਇਕੱਠੇ ਹੋ ਕੇ ਪੰਜੇ (ਵਿਕਾਰ) ਹੀ ਵਿਰਲਾਪ ਕਰਨ ਲੱਗ ਜਾਂਦੇ ਹਨ। ਹਉਮੈ ਜਾਇ ਸਬਦਿ ਮਲੁ ਧੋਵਹਿ ॥ ਆਪਣੀ ਸਵੈ-ਹੰਗਤਾ ਨੂੰ ਦੂਰ ਕਰਨ ਦੁਆਰਾ ਬੰਦਾ ਰੱਬ ਦੇ ਨਾਮ ਨਾਲ ਆਪਣੀ ਗੰਦਗੀ ਨੂੰ ਧੋ ਸੁੱਟਦਾ ਹੈ। ਸਮਝਿ ਸੂਝਿ ਸਹਜ ਘਰਿ ਹੋਵਹਿ ॥ ਜੋ ਇਸ ਨੂੰ ਜਾਣਦਾ ਤੇ ਸਮਝਦਾ ਹੈ, ਉਹ ਪ੍ਰਸੰਨਤਾ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਬਿਨੁ ਬੂਝੇ ਸਗਲੀ ਪਤਿ ਖੋਵਹਿ ॥੧॥ ਐਹੋ ਜੇਹੀ ਗਿਆਤ ਦੇ ਬਗੈਰ, ਆਦਮੀ ਆਪਣੀ ਸਾਰੀ ਇੱਜ਼ਤ ਗੁਆ ਲੈਦਾ ਹੈ। ਕਉਣੁ ਮਰੈ ਕਉਣੁ ਰੋਵੈ ਓਹੀ ॥ ਕੌਣ ਮਰਦਾ ਹੈ ਅਤੇ ਕਿਹੜਾ ਉਸ ਨੂੰ ਰੌਦਾ ਹੈ। ਕਰਣ ਕਾਰਣ ਸਭਸੈ ਸਿਰਿ ਤੋਹੀ ॥੧॥ ਰਹਾਉ ॥ ਤੂੰ ਹੇ ਸੁਆਮੀ! ਹੇਤੂਆਂ ਦਾ ਹੇਤੂ ਹੈ। ਤੇਰਾ ਹੁਕਮ ਸਾਰਿਆਂ ਦੇ ਸੀਸ ਉੱਤੇ ਹੈ। ਠਹਿਰਾਉ। ਮੂਏ ਕਉ ਰੋਵੈ ਦੁਖੁ ਕੋਇ ॥ ਬਹੁਤ ਹੀ ਥੋੜੇ, ਮਰੇ ਹੋਏ ਨੂੰ ਉਸ ਦੀ ਤਕਲੀਫ ਖਾਤਰ ਰੌਦੇ ਹਨ। ਸੋ ਰੋਵੈ ਜਿਸੁ ਬੇਦਨ ਹੋਇ ॥ ਕੇਵਲ ਓਹੀ ਰੋਂਦਾ ਹੈ, ਜਿਸ ਨੂੰ ਆਪਣੀ ਜਾਤੀ ਤਕਲੀਫ ਹੈ। ਜਿਸੁ ਬੀਤੀ ਜਾਣੈ ਪ੍ਰਭ ਸੋਇ ॥ ਜੀਹਦੇ ਨਾਲ ਵਾਪਰਦੀ ਹੈ, ਉਸ ਦੀ ਹਾਲਤ ਨੂੰ ਉਹ ਸੁਆਮੀ ਹੀ ਜਾਣਦਾ ਹੈ। ਆਪੇ ਕਰਤਾ ਕਰੇ ਸੁ ਹੋਇ ॥੨॥ ਜਿਹੜਾ ਕੁੱਛ ਸਿਰਜਣਹਾਰ ਆਪ ਕਰਦਾ ਹੈ, ਉਹੀ ਕੁੱਛ ਹੁੰਦਾ ਹੈ। ਜੀਵਤ ਮਰਣਾ ਤਾਰੇ ਤਰਣਾ ॥ ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ, ਉਹ ਤਰ ਜਾਂਦਾ ਹੈ ਅਤੇ ਹੋਰਨਾ ਨੂੰ ਭੀ ਤਾਰ ਦਿੰਦਾ ਹੈ। ਜੈ ਜਗਦੀਸ ਪਰਮ ਗਤਿ ਸਰਣਾ ॥ ਤੂੰ ਉਸ ਸ੍ਰਿਸ਼ਟੀ ਦੇ ਸੁਆਮੀ ਦੀ ਫਤਿਹ ਉਚਾਰਨ ਕਰ, ਜਿਸ ਦੀ ਓਟ ਲੈਣ ਦੁਆਰਾ ਮਹਾਨ ਮਰਤਬਾ ਪਰਾਪਤ ਹੁੰਦਾ ਹੈ। ਹਉ ਬਲਿਹਾਰੀ ਸਤਿਗੁਰ ਚਰਣਾ ॥ ਮੈਂ ਸੱਚੇ ਗੁਰਾਂ ਦੇ ਪੈਰਾਂ ਉਤੋਂ ਕੁਰਬਾਨ ਜਾਂਦਾ ਹਾਂ। ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥ ਗੁਰੂ ਜਹਾਜ਼ ਹੈ ਅਤੇ ਉਸ ਦੀ ਗੁਰਬਾਣੀ ਨਾਲ ਭਿਆਨਕ ਸਮੰਦਰ ਤੋਂ ਪਾਰ ਹੋ ਜਾਈਦਾ ਹੈ। ਨਿਰਭਉ ਆਪਿ ਨਿਰੰਤਰਿ ਜੋਤਿ ॥ ਸਾਹਿਬ ਖੁਦ ਡਰ-ਰਹਿਤ ਹੈ ਅਤੇ ਉਸ ਦੀ ਰੋਸ਼ਨੀ ਸਾਰਿਆਂ ਅੰਦਰ ਰਮੀ ਹੋਈ ਹੈ। ਬਿਨੁ ਨਾਵੈ ਸੂਤਕੁ ਜਗਿ ਛੋਤਿ ॥ ਨਾਮ ਦੇ ਬਾਝੋਂ ਅਪਵਿੱਤਰਤਾ ਅਤੇ ਭਿੱਟ ਸੰਸਾਰ ਨੂੰ ਚਿਮੜਦੀਆਂ ਹਨ। ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥ ਖੋਟੀ ਅਕਲ ਰਾਹੀਂ ਬੰਦਾ ਬਰਬਾਦ ਹੋ ਗਿਆ ਹੈ, ਇਸ ਲਈ ਉਹ ਕਿਉਂ ਦੁਹਾਈ ਦਿੰਦਾ ਤੇ ਰੌਦਾ ਹੈ? ਜਨਮਿ ਮੂਏ ਬਿਨੁ ਭਗਤਿ ਸਰੋਤਿ ॥੪॥ ਸਾਹਿਬ ਦੇ ਸਿਮਰਨ ਦਾ ਕੀਰਤਨ ਸੁਣਨ ਦੇ ਬਾਝੋਂ ਆਦਮੀ ਆਉਂਦਾ ਤੇ ਜਾਂਦਾ ਰਹਿੰਦਾ ਹੈ। ਮੂਏ ਕਉ ਸਚੁ ਰੋਵਹਿ ਮੀਤ ॥ ਕੇਵਲ ਦੋਸਤ ਹੀ ਸੱਚੀ ਮੁੱਚੀ ਮਰੇ ਹੋਏ ਨੂੰ ਰੋਂਦਾ ਹੈ। ਤ੍ਰੈ ਗੁਣ ਰੋਵਹਿ ਨੀਤਾ ਨੀਤ ॥ ਤਿੰਨਾਂ (ਰਜੋ, ਸਤੋ, ਤਮੋ) ਸੁਭਾਵਾਂ ਵਾਲੇ ਆਦਮੀ, ਸਦਾ ਹੀ ਰੌਦੇ ਰਹਿੰਦੇ ਹਨ। ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥ ਤਕਲੀਫ ਅਤੇ ਆਰਾਮ ਦੀ ਪਰਵਾਹ ਨਾਂ ਕਰਦਾ ਹੋਇਆ ਤੂੰ ਆਪਣੇ ਚਿੱਤ ਨੂੰ ਪ੍ਰਭੂ ਵਿੱਚ ਗੱਡ। ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥ ਆਪਣੀ ਦੇਹਿ ਤੇ ਆਤਮਾ ਨੂੰ ਪ੍ਰਭੂ ਦੇ ਪ੍ਰੇਮ ਦੇ ਸਮਰਪਣ ਕਰ ਦੇ। ਭੀਤਰਿ ਏਕੁ ਅਨੇਕ ਅਸੰਖ ॥ ਅਨੇਕਾਂ ਅਤੇ ਅਣਗਿਣਤ ਸਰੀਰਾਂ ਅੰਦਰ ਇੱਕ ਪ੍ਰਭੂ ਵਿਆਪਕ ਹੋ ਰਿਹਾ ਹੈ। ਕਰਮ ਧਰਮ ਬਹੁ ਸੰਖ ਅਸੰਖ ॥ ਬਹੁਤ ਸਾਰੇ ਕਰਮ ਕਾਂਡ ਅਤੇ ਮੱਤ ਹਨ, ਜਿਨ੍ਹਾਂ ਦੀ ਗਿਣਤੀ ਸ਼ੁਮਾਰ ਤੋਂ ਬਾਹਰ ਹੈ। ਬਿਨੁ ਭੈ ਭਗਤੀ ਜਨਮੁ ਬਿਰੰਥ ॥ ਸੁਆਮੀ ਦੇ ਡਰ ਅਤੇ ਅਨੁਰਾਗ (ਪ੍ਰੇਮ) ਦੇ ਬਾਝੋਂ ਮਨੁੱਖੀ ਜੀਵ ਬੇਫਾਇਦਾ ਹੈ। ਹਰਿ ਗੁਣ ਗਾਵਹਿ ਮਿਲਿ ਪਰਮਾਰੰਥ ॥੬॥ ਵਾਹਿਗੁਰੂ ਦੀਆਂ ਸਿਫਤਾ ਗਾਇਨ ਕਰਨ ਦੁਆਰਾ ਪਰਮ ਪਦਾਰਥ ਪਰਾਪਤ ਹੋ ਜਾਂਦਾ ਹੈ। ਆਪਿ ਮਰੈ ਮਾਰੇ ਭੀ ਆਪਿ ॥ ਸਾਈਂ ਖੁਦ ਮਰਦਾ ਹੈ ਅਤੇ ਮਾਰਦਾ ਭੀ ਖੁਦ ਹੀ ਹੈ। ਆਪਿ ਉਪਾਏ ਥਾਪਿ ਉਥਾਪਿ ॥ ਵਾਹਿਗੁਰੂ ਖੁਦ ਪੈਦਾ ਕਰਦਾ ਹੈ ਅਤੇ ਅਸਥਾਪਨ ਕਰਕੇ ਉਹ ਹੀ ਉਖੇੜ ਦਿੰਦਾ ਹੈ। ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥ ਤੂੰ ਹੇ ਸੁਆਮੀ ਜਗਤ ਰਚਿਆ ਹੈ, ਅਤੇ ਪ੍ਰਕਾਸ਼ਵਾਨ ਹੈ ਤੇਰੀ ਵਿਅਕਤੀ। ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥੭॥ ਜੋ ਨਾਮ ਦਾ ਚਿੰਤਨ ਕਰਦਾ ਹੈ, ਉਹ ਸਾਹਿਬ ਨੂੰ ਮਿਲ ਪੈਦਾ ਹੈ, ਇਸ ਲਈ ਕੋਈ ਸੰਦੇਹ ਨਹੀਂ। ਸੂਤਕੁ ਅਗਨਿ ਭਖੈ ਜਗੁ ਖਾਇ ॥ ਅਪਵਿੱਤਰਤਾ ਹੈ ਮਚਦੀ ਹੋਈ ਅੱਗ ਵਿੱਚ, ਜੋ ਦੁਨੀਆਂ ਨੂੰ ਭਸਮ ਕਰ ਦਿੰਦੀ ਹੈ। ਸੂਤਕੁ ਜਲਿ ਥਲਿ ਸਭ ਹੀ ਥਾਇ ॥ ਅਸ਼ੁੱਧਤਾ ਹੈ ਪਾਣੀ, ਧਰਤੀ ਅਤੇ ਸਾਰਿਆਂ ਥਾਵਾਂ ਅੰਦਰ। ਨਾਨਕ ਸੂਤਕਿ ਜਨਮਿ ਮਰੀਜੈ ॥ ਅਪਵਿੱਤਰਤਾ ਵਿੱਚ ਪਰਾਣੀ ਜੰਮਦੇ ਅਤੇ ਮਰਦੇ ਹਨ ਹੇ ਨਾਨਕ! ਗੁਰ ਪਰਸਾਦੀ ਹਰਿ ਰਸੁ ਪੀਜੈ ॥੮॥੪॥ ਗੁਰਾਂ ਦੀ ਦਇਆ ਦੁਆਰਾ, ਇਨਸਾਨ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਰਾਗੁ ਆਸਾ ਮਹਲਾ ੧ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਆਪੁ ਵੀਚਾਰੈ ਸੁ ਪਰਖੇ ਹੀਰਾ ॥ ਜੋ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ, ਉਹ ਨਾਮ ਦੇ ਜਵੇਹਰ ਦੀ ਜਾਂਚ ਕਰ ਲੈਦਾ ਹੈ। ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥ ਆਪਣੀ ਇੱਕ ਝਾਤੀ ਨਾਲ ਪੂਰਨ ਗੁਰਦੇਵ ਜੀ ਬੰਦੇ ਦਾ ਪਾਰ ਉਤਾਰਾ ਕਰ ਦਿੰਦੇ ਹਨ। ਗੁਰੁ ਮਾਨੈ ਮਨ ਤੇ ਮਨੁ ਧੀਰਾ ॥੧॥ ਜੇਕਰ ਗੁਰੂ ਪ੍ਰਸੰਨ ਹੋ ਜਾਵੇ ਤਾਂ ਮਨ, ਮਨ ਤੋਂ ਹੀ ਧੀਰਜ ਫੜ ਲੈਦਾ ਹੈ। ਐਸਾ ਸਾਹੁ ਸਰਾਫੀ ਕਰੈ ॥ ਗੁਰੂ ਐਹੋ ਜੇਹਾ ਸ਼ਾਹੂਕਾਰ ਹੈ, ਜੋ ਆਪਣਿਆਂ ਸਿੱਖਾਂ ਨੂੰ ਪਰਖਦਾ ਹੈ। ਸਾਚੀ ਨਦਰਿ ਏਕ ਲਿਵ ਤਰੈ ॥੧॥ ਰਹਾਉ ॥ ਉਸ ਦੀ ਸੱਚੀ ਦ੍ਰਿਸ਼ਟੀ ਦੁਆਰਾ ਪ੍ਰਾਣੀ ਨੂੰ ਅਦੁੱਤੀ ਸਾਹਿਬ ਦੇ ਪ੍ਰੇਮ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ। ਪੂੰਜੀ ਨਾਮੁ ਨਿਰੰਜਨ ਸਾਰੁ ॥ ਸ਼੍ਰੇਸ਼ਟ ਹੈ ਬੇਦਾਗ ਪ੍ਰਭੂ ਦੇ ਨਾਮ ਦੀ ਰਾਸ। ਨਿਰਮਲੁ ਸਾਚਿ ਰਤਾ ਪੈਕਾਰੁ ॥ ਪਵਿੱਤ੍ਰ ਹੇ ਉਹ ਸਿਆਣਾ ਪੁਰਸ਼, ਜੋ ਸੱਚ ਨਾਲ ਰੰਗਿਆ ਹੋਇਆ ਹੈ! ਸਿਫਤਿ ਸਹਜ ਘਰਿ ਗੁਰੁ ਕਰਤਾਰੁ ॥੨॥ ਉਸ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਉਹ ਵਿਸ਼ਾਲ ਸਿਰਜਣਹਾਰ ਨੂੰ ਸੁਖੈਨ ਹੀ ਆਪਣੇ ਦਿਲਧਾਮ ਅੰਦਰ ਟਿਕਾ ਲੈਦਾ ਹੈ। ਆਸਾ ਮਨਸਾ ਸਬਦਿ ਜਲਾਏ ॥ ਜੋ ਆਪਣੀ ਊਮੈਦ ਤੇ ਖਾਹਿਸ਼ ਨੂੰ ਨਾਮ ਨਾਲ ਸਾੜ ਸੁਟਦਾ ਹੈ, ਰਾਮ ਨਰਾਇਣੁ ਕਹੈ ਕਹਾਏ ॥ ਉਹ ਪ੍ਰਭੂ ਪ੍ਰਮਾਤਮਾ ਦੇ ਨਾਮ ਨੂੰ ਆਪ ਉਚਾਰਦਾ ਤੇ ਹੋਰਨਾ ਤੋਂ ਉਚਾਰਨ ਕਰਾਉਣਾ ਹੈ। ਗੁਰ ਤੇ ਵਾਟ ਮਹਲੁ ਘਰੁ ਪਾਏ ॥੩॥ ਉਹ ਗੁਰਾਂ ਦੇ ਰਾਹੀਂ, ਵਾਹਿਗੁਰੂ ਦੀ ਹਜ਼ੂਰੀ ਤੇ ਗ੍ਰਹਿ ਦਾ ਰਸਤਾ ਲੱਭ ਲੈਦਾ ਹੈ। copyright GurbaniShare.com all right reserved. Email |