Page 414
ਕੰਚਨ ਕਾਇਆ ਜੋਤਿ ਅਨੂਪੁ ॥
ਉਸ ਦੀ ਦੇਹਿ, ਵਾਹਿਗੁਰੂ ਦੇ ਲਾਸਾਨੀ ਨੂਰ ਦੁਆਰਾ ਸੋਨਾ ਹੋ ਜਾਂਦੀ ਹੈ,

ਤ੍ਰਿਭਵਣ ਦੇਵਾ ਸਗਲ ਸਰੂਪੁ ॥
ਅਤੇ ਉਹ ਸਾਰਿਆਂ ਤਿੰਨਾਂ ਜਹਾਨਾਂ ਅੰਦਰ ਸੁਆਮੀ ਦੀ ਸੁੰਦਰਤਾ ਨੂੰ ਵੇਖ ਲੈਦਾ ਹੈ।

ਮੈ ਸੋ ਧਨੁ ਪਲੈ ਸਾਚੁ ਅਖੂਟੁ ॥੪॥
ਉਹ ਸੱਚੀ ਅਤੇ ਅਮੁੱਕ ਦੌਲਤ ਹੁਣ ਮੇਰੀ ਝੋਲੀ ਵਿੱਚ ਹੈ।

ਪੰਚ ਤੀਨਿ ਨਵ ਚਾਰਿ ਸਮਾਵੈ ॥
ਪ੍ਰਭੂ ਪੰਜਾ ਤੱਤਾ, ਤਿੰਨਾਂ ਲੋਕਾਂ, ਨਵਾਂ-ਖੰਡਾਂ, ਅਤੇ ਚਾਰੇ ਹੀ ਦਿਸ਼ਾਂ ਅੰਦਰ ਰਮਿਆ ਹੋਇਆ ਹੈ।

ਧਰਣਿ ਗਗਨੁ ਕਲ ਧਾਰਿ ਰਹਾਵੈ ॥
ਆਪਣੀ ਸੱਤਿਆਂ ਵਰਤ ਕੇ ਉਹ ਧਰਤੀ ਅਤੇ ਅਸਮਾਨ ਨੂੰ ਆਸਰਾ ਦੇ ਰਿਹਾ ਹੈ।

ਬਾਹਰਿ ਜਾਤਉ ਉਲਟਿ ਪਰਾਵੈ ॥੫॥
ਸੁਆਮੀ ਬਾਹਰ ਜਾਂਦੇ ਹੋਏ ਮਨ ਨੂੰ ਮੌੜ ਲਿਆਉਂਦਾ ਹੈ।

ਮੂਰਖੁ ਹੋਇ ਨ ਆਖੀ ਸੂਝੈ ॥
ਜਿਹੜਾ ਮੂੜ੍ਹ ਹੈ ਉਹ ਆਪਣੀਆਂ (ਅੰਦਰਲੀਆਂ) ਅੱਖਾਂ ਨਾਲ ਵੇਖਦਾ ਨਹੀਂ।

ਜਿਹਵਾ ਰਸੁ ਨਹੀ ਕਹਿਆ ਬੂਝੈ ॥
ਉਸ ਦੀ ਬੋਲੀ ਖੁਸ਼ੀ ਨਹੀਂ ਦਿੰਦੀ ਅਤੇ ਜੋ ਕੁੱਛ ਉਸ ਨੂੰ ਆਖਿਆ ਜਾਂਦਾ ਹੈ, ਉਹ ਉਸ ਨੂੰ ਨਹੀਂ ਸਮਝਦਾ।

ਬਿਖੁ ਕਾ ਮਾਤਾ ਜਗ ਸਿਉ ਲੂਝੈ ॥੬॥
ਪਾਪ ਨਾਲ ਨੱਸ਼ਈ ਹੋਇਆ ਹੋਇਆ, ਉਹ ਜਹਾਨ ਨਾਲ ਲੜਦਾ ਹੈ।

ਊਤਮ ਸੰਗਤਿ ਊਤਮੁ ਹੋਵੈ ॥
ਸ਼੍ਰੇਸ਼ਟ ਸੁਹਬਤ ਨਾਲ ਆਦਮੀ ਸ਼੍ਰੇਸ਼ਟ ਹੋ ਜਾਂਦਾ ਹੈ।

ਗੁਣ ਕਉ ਧਾਵੈ ਅਵਗਣ ਧੋਵੈ ॥
ਉਹ ਨੇਕੀਆਂ ਮਗਰ ਦੌੜਦਾ ਹੈ ਤੇ ਆਪਣੀਆਂ ਬਦੀਆਂ ਨੂੰ ਧੌ ਸੁੱਟਦਾ ਹੈ।

ਬਿਨੁ ਗੁਰ ਸੇਵੇ ਸਹਜੁ ਨ ਹੋਵੈ ॥੭॥
ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ।

ਹੀਰਾ ਨਾਮੁ ਜਵੇਹਰ ਲਾਲੁ ॥
ਸਾਈਂ ਦਾ ਨਾਮ ਮਾਣਕ ਮਣੀ ਤੇ ਰਤਨ ਹੈ।

ਮਨੁ ਮੋਤੀ ਹੈ ਤਿਸ ਕਾ ਮਾਲੁ ॥
ਹਿਰਦਾ ਮੋਤੀ ਉਸ ਸੁਆਨੀ ਦੀ ਦੋਲਤ ਹੈ।

ਨਾਨਕ ਪਰਖੈ ਨਦਰਿ ਨਿਹਾਲੁ ॥੮॥੫॥
ਨਾਨਕ, ਸਾਹਿਬ ਬੰਦੇ ਦੀ ਨਿਰਖ ਕਰਦਾ ਹੈ ਅਤੇ ਇਕ ਦ੍ਰਿਸ਼ਟ ਨਾਲ ਉਸ ਨੂੰ ਪ੍ਰਸੰਨ ਕਰ ਦਿੰਦਾ ਹੈ।

ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।

ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥
ਗੁਰਾਂ ਦੇ ਰਾਹੀਂ ਬ੍ਰਹਿਮ-ਬੋਧ, ਇਕਾਗ੍ਰਤਾ ਅਤੇ ਚਿੱਤ ਦੀ ਸੰਤੁਸ਼ਟਤਾ ਪਰਾਪਤ ਹੁੰਦੇ ਹਨ।

ਗੁਰਮੁਖਿ ਮਹਲੀ ਮਹਲੁ ਪਛਾਨੁ ॥
ਗੁਰਾਂ ਦੇ ਰਾਹੀਂ ਮਾਲਕ ਦਾ ਮੰਦਰ ਸਿਆਣਿਆਂ ਜਾਂਦਾ ਹੈ।

ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥੧॥
ਗੁਰਾਂ ਦੇ ਰਾਹੀਂ ਰੱਬ ਦਾ ਨਾਮ ਮਨੁੱਖ ਦੇ ਮਨ ਵਿੱਚ ਪਰਗਟ ਹੋ ਜਾਂਦਾ ਹੈ।

ਐਸੇ ਪ੍ਰੇਮ ਭਗਤਿ ਵੀਚਾਰੀ ॥
ਇਸ ਤਰ੍ਹਾਂ ਪ੍ਰਭੂ ਦੀ ਅਨੁਰਾਗੀ ਸੇਵਾ ਸਾਧੀ ਜਾਂ ਚਿੰਤਨ ਕੀਤੀ ਜਾਂਦੀ ਹੈ।

ਗੁਰਮੁਖਿ ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥
ਗੁਰਾਂ ਦੇ ਰਾਹੀਂ, ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸੱਚਾ ਨਾਮ ਪਾਇਆ ਜਾਂਦਾ ਹੈ। ਠਹਿਰਾਉ।

ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥
ਆਦਮੀ ਦਿਨ ਰਾਤ ਪਵਿੱਤ੍ਰ ਰਹਿੰਦਾ ਹੈ ਅਤੇ ਸ਼ੇਸ਼ਟ ਜਗ੍ਹਾਂ ਅੰਦਰ ਵਸਦਾ ਹੈ।

ਤੀਨ ਭਵਨ ਨਿਹਕੇਵਲ ਗਿਆਨੁ ॥
ਉਸ ਨੂੰ ਤਿੰਨਾਂ ਜਹਾਨਾਂ ਦੀ ਯਥਾਰਥ ਗਿਆਤ ਹੋ ਜਾਂਦੀ ਹੈ।

ਸਾਚੇ ਗੁਰ ਤੇ ਹੁਕਮੁ ਪਛਾਨੁ ॥੨॥
ਸੱਚੇ ਗੁਰਾਂ ਦੇ ਰਾਹੀਂ ਸਾਈਂ ਦਾ ਫੁਰਮਾਨ ਸਿਆਣਿਆ ਜਾਂਦਾ ਹੈ।

ਸਾਚਾ ਹਰਖੁ ਨਾਹੀ ਤਿਸੁ ਸੋਗੁ ॥
ਉਹ ਸੱਚੀ ਖੁਸ਼ੀ ਮਾਣਦਾ ਹੈ ਅਤੇ ਉਸ ਨੂੰ ਕੋਈ ਗ਼ਮੀ ਨਹੀਂ ਵਾਪਰਦੀ।

ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ ॥
ਉਹ ਅੰਮ੍ਰਿਤਮਈ ਬ੍ਰਹਿਮ ਵੀਚਾਰ ਅਤੇ ਪਰਮ ਜੌਹਰ ਦਾ ਅਨੰਦ ਲੈਦਾ ਹੈ।

ਪੰਚ ਸਮਾਈ ਸੁਖੀ ਸਭੁ ਲੋਗੁ ॥੩॥
ਉਸ ਦੇ ਪੰਜੇ ਮੰਦੇ-ਵਿਸ਼ੇ ਨਵਿਰਤ ਹੋ ਜਾਂਦੇ ਹਨ ਅਤੇ ਉਹ ਸਾਰਿਆਂ ਇਨਸਾਨਾਂ ਨਾਲੋਂ ਪ੍ਰਸੰਨ ਹੋ ਵੰਞਦਾ ਹੈ।

ਸਗਲੀ ਜੋਤਿ ਤੇਰਾ ਸਭੁ ਕੋਈ ॥
ਤੇਰਾ ਪ੍ਰਕਾਸ਼ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਹਰ ਕੋਈ ਤੈਡਾ ਹੀ ਹੈ, ਹੇ ਸੁਆਮੀ!

ਆਪੇ ਜੋੜਿ ਵਿਛੋੜੇ ਸੋਈ ॥
ਉਹ ਖੁਦ ਹੀ ਮਿਲਾਉਂਦਾ ਅਤੇ ਵਖਰੇ ਕਰਦਾ ਹੈ।

ਆਪੇ ਕਰਤਾ ਕਰੇ ਸੁ ਹੋਈ ॥੪॥
ਜਿਹੜਾ ਕੁਛ ਭੀ ਸਿਰਜਣਹਾਰ ਖੁਦ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।

ਢਾਹਿ ਉਸਾਰੇ ਹੁਕਮਿ ਸਮਾਵੈ ॥
ਉਹ ਖੁਦ ਹੀ ਮਿਸਮਾਰ ਕਰਦਾ ਤੇ ਬਣਾਉਂਦਾ ਹੈ ਅਤੇ ਆਪਣੇ ਫੁਰਮਾਨ ਦੁਆਰਾ ਨਸ਼ਟ ਕਰ ਦਿੰਦਾ ਹੈ ਉਹ।

ਹੁਕਮੋ ਵਰਤੈ ਜੋ ਤਿਸੁ ਭਾਵੈ ॥
ਜੋ ਕੁਛ ਉਸ ਨੂੰ ਚੰਗਾ ਲਗਦਾ ਹੈ, ਉਸ ਦੇ ਫੁਰਮਾਨ ਤਾਬੇ ਹੋ ਜਾਂਦਾ ਹੈ।

ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥
ਗੁਰਾਂ ਦੇ ਬਾਝੋਂ ਕੋਈ ਭੀ ਪੂਰਨ ਪ੍ਰਭੂ ਨੂੰ ਪ੍ਰਾਪਤ ਨਹੀਂ ਹੁੰਦਾ।

ਬਾਲਕ ਬਿਰਧਿ ਨ ਸੁਰਤਿ ਪਰਾਨਿ ॥
ਬਚਪਨ ਅਤੇ ਬੁਢਾਪੇ ਵਿੱਚ ਜੀਵ ਨੂੰ ਕੋਈ ਸਮਝ ਨਹੀਂ ਹੁੰਦੀ।

ਭਰਿ ਜੋਬਨਿ ਬੂਡੈ ਅਭਿਮਾਨਿ ॥
ਪੂਰੀ ਜੁਆਨੀ ਅੰਦਰ ਉਹ ਹੰਕਾਰ ਵਿੱਚ ਡੁੱਬ ਜਾਂਦਾ ਹੈ।

ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥੬॥
ਨਾਮ ਦੇ ਬਗੈਰ, ਉਹ ਮੂਰਖ ਕੀ ਹਾਸਲ ਕਰ ਸਕਦਾ ਹੈ?

ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥
ਆਦਮੀ ਵਾਹਿਗੁਰੂ ਨੂੰ ਨਹੀਂ ਜਾਣਦਾ, ਜਿਸ ਦੀ ਮਲਕੀਅਤ ਖਾਣਾ ਦਾਣਾ ਤੇ ਦੌਲਤ ਹੈ।

ਭਰਮਿ ਭੁਲਾਨਾ ਫਿਰਿ ਪਛੁਤਾਨਾ ॥
ਵਹਿਮ ਅੰਦਰ ਕੁਰਾਹੇ ਪਿਆ ਹੋਇਆ ਉਹ ਮਗਰੋਂ ਅਫਸੋਸ ਕਰਦਾ ਹੈ।

ਗਲਿ ਫਾਹੀ ਬਉਰਾ ਬਉਰਾਨਾ ॥੭॥
ਪਰ ਝੱਲੇ ਮਨੁੱਸ਼ ਦੀ ਗਰਦਨ ਦੁਆਲੇ ਮੌਤ ਦੀ ਫਾਸੀ ਹੈ।

ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥
ਸੰਸਾਰ ਨੂੰ ਡੁਬਦਾ ਹੋਇਆ ਵੇਖ ਕੇ, ਮੈਂ ਤੱਦ ਭੈ ਭੀਤ ਹੋ ਦੌੜ ਗਿਆ।

ਸਤਿਗੁਰਿ ਰਾਖੇ ਸੇ ਵਡਭਾਗੇ ॥
ਚੰਗੇ ਕਰਮਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਬਚਾ ਲਿਆ ਹੈ।

ਨਾਨਕ ਗੁਰ ਕੀ ਚਰਣੀ ਲਾਗੇ ॥੮॥੬॥
ਨਾਨਕ, ਊਹ ਗੁਰਾਂ ਦੇ ਪੈਰਾ ਨਾਲ ਜੁੜ ਜਾਂਦੇ ਹਨ।

ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।

ਗਾਵਹਿ ਗੀਤੇ ਚੀਤਿ ਅਨੀਤੇ ॥
ਬੰਦੇ ਧਾਰਮਕ ਗਾਉਣ ਗਾਉਂਦੇ ਹਨ, ਉਨ੍ਹਾਂ ਦੇ ਮਨ ਅੰਦਰ ਬਦੀ ਹੈ।

ਰਾਗ ਸੁਣਾਇ ਕਹਾਵਹਿ ਬੀਤੇ ॥
ਉਹ ਰਾਗ ਅਲਾਪਦੇ ਹਨ ਅਤੇ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਹਨ।

ਬਿਨੁ ਨਾਵੈ ਮਨਿ ਝੂਠੁ ਅਨੀਤੇ ॥੧॥
ਨਾਮ ਦੇ ਬਾਝੋਂ ਉਨ੍ਹਾਂ ਦਾ ਹਿਰਦਾ ਕੂੜ ਤੇ ਕੁਟਲ ਹੈ।

ਕਹਾ ਚਲਹੁ ਮਨ ਰਹਹੁ ਘਰੇ ॥
ਤੂੰ ਕਿਥੇ ਜਾਂਦਾ ਹੈ? ਆਪਣੇ ਮਕਾਨ ਤੇ ਹੀ ਟਿਕ, ਹੇ ਬੰਦੇ।

ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥
ਗੁਰੂ-ਸਮਰਪਨ ਸੁਆਮੀ ਦੇ ਨਾਮ ਨਾਲ ਧਰਾਪੇ (ਰੱਜੇ ਜਾਂਦੇ) ਹਨ ਅਤੇ ਢੂੰਡ-ਭਾਲ ਕਰਨ ਦੁਆਰਾ, ਉਹ ਸੁਖੈਨ ਹੀ ਵਾਹਿਗੁਰੂ ਨੂੰ ਲੱਭ ਲੈਂਦੇ ਹਨ। ਠਹਿਰਾਉ।

ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥
ਭੋਗ ਬਿਲਾਸ, ਗੁੱਸਾ, ਸੰਸਾਰੀ ਮਮਤਾ, ਦੇਹਿ ਅੰਦਰ ਹਨ,

ਲਬੁ ਲੋਭੁ ਅਹੰਕਾਰੁ ਸੁ ਪੀਰਾ ॥
ਅਤੇ ਤਮ੍ਹਾਂ ਲਾਲਚ ਅਤੇ ਗਰੂਰ ਬੰਦੇ ਦੇ ਚਿੱਤ ਵਿੱਚ, ਇਸ ਲਈ ਉਹ ਤਕਲੀਫ ਵਿੱਚ ਹੈ।

ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥੨॥
ਸਰਬ ਵਿਆਪਕ ਸੁਆਮੀ ਦੇ ਨਾਮ ਬਗੈਰ ਆਤਮਾ ਨੂੰ ਧੀਰਜ ਕਿਵੇ ਆ ਸਕਦਾ ਹੈ?

ਅੰਤਰਿ ਨਾਵਣੁ ਸਾਚੁ ਪਛਾਣੈ ॥
ਜੋ ਆਪਣੇ ਦਿਲ ਨੂੰ ਨਵਾਉਂਦਾ ਹੈ, ਉਹ ਸੱਚੇ ਸਾਈਂ ਨੂੰ ਜਾਣ ਲੈਦਾ ਹੈ।

ਅੰਤਰ ਕੀ ਗਤਿ ਗੁਰਮੁਖਿ ਜਾਣੈ ॥
ਪਵਿੱਤ੍ਰ ਪੁਰਸ਼ ਆਪਣੇ ਮਨ ਦੀ ਹਾਲਤ ਨੂੰ ਜਾਣਦਾ ਹੈ।

ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥੩॥
ਸੱਚੇ ਨਾਮ ਦੇ ਬਗੈਰ ਸੁਆਮੀ ਦੀ ਹਜ਼ੂਰੀ ਅਨੁਭਵ ਕੀਤੀ ਨਹੀਂ ਜਾ ਸਕਦੀ।

ਨਿਰੰਕਾਰ ਮਹਿ ਆਕਾਰੁ ਸਮਾਵੈ ॥
ਜੋ ਆਪਣੇ ਸਰੂਪ ਨੂੰ ਸਰੂਪ-ਰਹਿਤ ਸੁਆਮੀ ਅੰਦਰ ਲੀਨ ਕਰ ਦਿੰਦਾ ਹੈ,

ਅਕਲ ਕਲਾ ਸਚੁ ਸਾਚਿ ਟਿਕਾਵੈ ॥
ਅਤੇ ਸੱਚਿਆਂ ਦੇ ਪਰਮ ਸੱਚੇ ਬਲਵਾਨ ਅਗਾਧ ਸਾਹਿਬ ਅੰਦਰ ਟਿਕਦਾ ਹੈ,

ਸੋ ਨਰੁ ਗਰਭ ਜੋਨਿ ਨਹੀ ਆਵੈ ॥੪॥
ਉਹ ਇਨਸਾਨ ਮੁੜ ਕੇ ਪੇਟ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਨਹੀਂ ਕਰਦਾ।

ਜਹਾਂ ਨਾਮੁ ਮਿਲੈ ਤਹ ਜਾਉ ॥
ਤੂੰ ਓਥੇ ਜਾਹ ਜਿਥੇ ਤੈਨੂੰ ਨਾਮ ਦੀ ਪਰਾਪਤੀ ਹੋਵੇ।

copyright GurbaniShare.com all right reserved. Email