ਵਡਭਾਗੀ ਗੁਰੁ ਪਾਇਆ ਭਾਈ ਹਰਿ ਹਰਿ ਨਾਮੁ ਧਿਆਇ ॥੩॥ ਪਰਮ ਚੰਗੇ ਨਸੀਬਾਂ ਰਾਹੀਂ ਮੈਂਨੂੰ ਗੁਰੂ ਜੀ ਪ੍ਰਾਪਤ ਹੋਏ ਹਨ, ਹੇ ਵੀਰ! ਅਤੇ ਹੁਣ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ। ਸਚੁ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਇ ॥ ਸੱਚ ਹਮੇਸ਼ਾਂ ਹੀ ਪਵਿੱਤਰ ਹੈ, ਹੇ ਵੀਰ, ਅਤੇ ਕੇਵਲ ਉਹ ਹੀ ਪਵਿੱਤ੍ਰ ਹਨ ਜੋ ਸੱਚੇ ਹਨ। ਨਦਰਿ ਕਰੇ ਜਿਸੁ ਆਪਣੀ ਭਾਈ ਤਿਸੁ ਪਰਾਪਤਿ ਹੋਇ ॥ ਜਿਸ ਉਤੇ ਪ੍ਰਭੂ ਦੀ ਮਿਹਰ ਹੈ, ਉਸ ਨੂੰ ਹੀ ਪ੍ਰਭੂ ਪ੍ਰਾਪਤ ਹੁੰਦਾ ਹੈ। ਹੇ ਭਾਈ! ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈ ਕੋਇ ॥ ਕ੍ਰੋੜਾਂ ਹੀ ਇਨਸਾਨਾਂ ਵਿਚੋਂ ਕੋਈ ਟਾਂਵਾਂ ਟੱਲਾ ਹੀ ਸੁਆਮੀ ਦਾ ਗੋਲਾ ਮਿਲਦਾ ਹੈ, ਹੇ ਭਰਾਵਾ! ਨਾਨਕ ਰਤਾ ਸਚਿ ਨਾਮਿ ਭਾਈ ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥ ਹੇ ਭਰਾ! ਨਾਨਕ ਸੱਚੇ ਨਾਮ ਨਾਲ ਰੰਗਿਆ ਗਿਆ ਹੈ ਜਿਸ ਨੂੰ ਸੁਣਨ ਦੁਆਰਾ ਆਤਮਾ ਤੇ ਦੇਹ ਪਵਿੱਤਰ ਹੋ ਗਏ ਹਨ। ਸੋਰਠਿ ਮਹਲਾ ੫ ਦੁਤੁਕੇ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਤੁਕੇ। ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ ॥ ਜਦ ਤਾਂਈਂ ਇਹ ਬੰਦਾ ਦੋਸਤੀ ਤੇ ਦੁਸ਼ਮਣੀ ਵਿੱਚ ਯਕੀਨ ਰੱਖਦਾ ਹੈ, ਉਦੋਂ ਤਾਂਈਂ ਉਸ ਲਈ ਵਾਹਿਗੁਰੂ ਨੂੰ ਮਿਲਣਾ ਔਖਾ ਹੈ। ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥੧॥ ਜਦ ਤੋੜੀ ਆਦਮੀ ਆਪਣੇ ਤੇ ਪਰਾਏ ਦਾ ਖਿਆਲ ਕਰਦਾ ਹੈ, ਤਦ ਤੋੜੀ ਉਸ ਦੇ ਤੇ ਸੁਆਮੀ ਦੇ ਵਿਚਕਾਰ ਵਿੱਥ ਰਹਿੰਦੀ ਹੈ। ਮਾਧਵੇ ਐਸੀ ਦੇਹੁ ਬੁਝਾਈ ॥ ਹੇ ਮਾਇਆ ਦੇ ਸੁਆਮੀ! ਮੈਨੂੰ ਏਹੋ ਜਿਹੀ ਸਮਝ ਦੇ, ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ ॥ ਰਹਾਉ ॥ ਕਿ ਮੈਂ ਸੰਤਾਂ ਦੀ ਸੇਵਾ ਕਰਾਂ, ਉਨ੍ਹਾਂ ਦੇ ਪੈਰਾਂ ਦੀ ਪਨਾਹ ਪਕਵਾਂ, ਤੇ ਸੁਆਮੀ ਨੂੰ ਇਕ ਲੰਮ੍ਹੇ ਤੇ ਛਿਨ ਭਰ ਲਈ ਭੀ ਨਾਂ ਭੂੱਲਾਂ। ਠਹਿਰਾਉ। ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਰਿਦੈ ਨ ਆਈ ॥ ਹੇ ਮੇਰੀ ਮੂਰਖ, ਬੇਖਬਰ ਅਤੇ ਚੁਲਬਲੀ ਤਬੀਅਤ ਵਾਲੀ ਜਿੰਦੜੀਏ! ਤੇਰੇ ਚਿੱਤ ਨੂੰ ਇਹੋ ਜਿਹੀ ਗੱਲ ਨਾਂ ਸੁੱਝੀ, ਪ੍ਰਾਨਪਤਿ ਤਿਆਗਿ ਆਨ ਤੂ ਰਚਿਆ ਉਰਝਿਓ ਸੰਗਿ ਬੈਰਾਈ ॥੨॥ ਕਿ ਜਿੰਦ-ਜਾਨ ਦੇ ਸੁਆਮੀ ਨੂੰ ਛੱਡ ਕੇ ਤੂੰ ਕਿਉਂ ਹੋਰਸ ਵਿੱਚ ਖੱਚਤ ਹੋਈ ਹੋਈ, ਆਪਣੇ ਵੈਰੀਆਂ ਨਾਲ ਜੁੜੀ ਬੈਠੀ ਹੈਂ। ਸੋਗੁ ਨ ਬਿਆਪੈ ਆਪੁ ਨ ਥਾਪੈ ਸਾਧਸੰਗਤਿ ਬੁਧਿ ਪਾਈ ॥ ਜੇਕਰ ਪ੍ਰਾਣੀ ਅਪੱਣਤ ਧਾਰਨ ਨਾਂ ਕਰੇ, ਤਦ ਉਸ ਨੂੰ ਅਫਸੋਸ ਨਹੀਂ ਪੋਂਹਦਾ। ਸਤਿ ਸੰਗਤ ਵਿਚੋਂ ਮੈਨੂੰ ਇਹ ਸਮਝ ਪ੍ਰਾਪਤ ਹੋਈ ਹੈ। ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ ਝੁਲਾਈ ॥੩॥ ਮਾਇਆ ਦੇ ਉਪਾਸ਼ਕ, ਦੀ ਬਕਵਾਸ ਨੂੰ ਐਸ ਤਰ੍ਹਾਂ ਜਾਣ, ਜਿਸ ਤਰ੍ਹਾਂ ਦਾ ਹਵਾ ਦਾ ਬੁੱਲਾ। ਕੋਟਿ ਪਰਾਧ ਅਛਾਦਿਓ ਇਹੁ ਮਨੁ ਕਹਣਾ ਕਛੂ ਨ ਜਾਈ ॥ ਕ੍ਰੋੜਾਂ ਹੀ ਪਾਪਾਂ ਨਾਲ ਇਹ ਜਿੰਦੜੀ ਲਪੇਟੀ ਹੋਈ ਹੈ। ਫੇਰ ਆਦਮੀ ਦੇ ਕੀ ਵੱਸ ਹੋਇਆ? ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥੪॥੩॥ ਹੇ ਸੁਆਮੀ! ਨਾਨਕ, ਤੇਰੇ ਮਸਕੀਨ ਗੋਲੇ ਨੇ ਤੇਰੀ ਪਨਾਹ ਲਈ ਹੈ। ਉਸ ਦੇ ਸਾਰੇ ਲੇਖੇ-ਪੱਤੇ ਤੇ ਤੂੰ ਕਲਮ ਫੇਰ ਦੇ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥ ਪੁੱਤਰ ਪਤਨੀ, ਘਰ ਦੇ ਲੋਕੀਂ ਤੇ ਇਸਤਰੀਆਂ ਸਭ ਧਨ-ਦੌਲਤ ਦੇ ਅੰਗ ਸਾਕ ਹਨ। ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥ ਅਖੀਰ ਦੇ ਵੇਲੇ, ਇਨ੍ਹਾਂ ਵਿਚੋਂ ਕਿਸੇ ਨੇ ਭੀ ਤੇਰਾ ਸਾਥ ਨਹੀਂ ਦੇਣਾ ਕਿਉਂਕਿ ਉਨ੍ਹਾਂ ਦਾ ਸਾਰਾ ਪਿਆਰ ਝੂਠਾ ਹੈ। ਰੇ ਨਰ ਕਾਹੇ ਪਪੋਰਹੁ ਦੇਹੀ ॥ ਹੇ ਬੰਦੇ! ਤੂੰ ਕਿਉਂ ਆਪਣੇ ਤਨ ਨੂੰ ਪਿਆਰ ਨਾਲ ਪਾਲਦਾ ਹੈ? ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥ ਇਹ ਧੂੰਏ ਦੇ ਬੱਦਲ ਦੀ ਤਰ੍ਹਾਂ ਉੱਡ ਜਾਵੇਗਾ। ਤੂੰ ਇਕ ਪ੍ਰਭੂ ਪ੍ਰੀਤਮ ਦਾ ਸਿਮਰਨ ਕਰ। ਠਹਿਰਾਉ। ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥ ਤਿੰਨਾਂ ਦੀ ਗਿਣਤੀ, ਇਸ ਦੀ ਖਪਤ ਲਈ ਮੁਕੱਰਰ ਕਰ ਕੇ, ਸਰੀਰ ਰੱਚਿਆ ਗਿਆ ਸੀ, ਇਸ ਨੂੰ ਪਾਣੀ ਵਿੱਚ ਸੁੱਟਿਆ, ਕੁੱਤਿਆਂ ਨੂੰ ਪਾਇਆ ਜਾਂ ਸਾੜ ਕੇ ਸੁਆਹ ਕੀਤਾ ਜਾਂਦਾ ਹੈ। ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥ ਆਪਣੇ ਆਪ ਨੂੰ ਅਬਿਨਾਸ਼ੀ ਜਾਣ ਕੇ ਬੰਦਾ ਆਪਣੇ ਘਰ ਵਿੱਚ ਬੈਠਾ ਹੈ ਅਤੇ ਹੇਤੂਆਂ ਦੇ ਹੇਤੂ ਨੂੰ ਭੁਲਾ ਦਿੰਦਾ ਹੈ। ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥ ਅਨੇਕਾਂ ਤ੍ਰੀਕਿਆਂ ਨਾਲ ਸੁਆਮੀ ਨੇ (ਜੀਵ ਰੂਪੀ) ਮਣਕੇ ਬਣਾਏ ਹਨ ਅਤੇ ਉਨ੍ਹਾਂ ਨੂੰ ਕਮਜ਼ੋਰ ਧਾਗੇ ਵਿੱਚ ਗੁੰਦ ਦਿੱਤਾ ਹੈ। ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥ ਧਾਗਾ ਟੁੱਟ ਜਾਊਗਾ, ਹੇ ਨਿਕਰਮਣ ਬੰਦੇ! ਅਤੇ ਤਦ ਤੂੰ ਮਗਰੋਂ ਪਸਚਾਤਾਪ ਕਰਨੂੰਗਾ। ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥ ਦਿਨ ਰਾਤ ਤੂੰ ਉਸ ਦਾ ਸਿਮਰਨ ਕਰ, ਜਿਸ ਨੇ ਤੈਨੂੰ ਰਚਿਆ ਹੈ ਅਤੇ ਰੱਚ ਕੇ ਤੈਨੂੰ ਸਸ਼ੋਭਤ ਕੀਤਾ ਹੈ। ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥ ਸੁਆਮੀ ਨੇ ਗੋਲੇ ਨਾਨਕ ਉਤੇ ਆਪਣੀ ਰਹਿਮਤ ਕੀਤੀ ਹੈ ਅਤੇ ਉਸ ਨੇ ਸੱਚੇ ਗੁਰਾਂ ਦੀ ਪਨਾਹ ਘੁੱਟ ਕੇ ਪਕੜ ਲਈ ਹੈ। ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਆਪਣੇ ਪੂਰਨ ਗੁਰਾਂ ਨੂੰ ਮੈਂ ਪਰਮ ਸ੍ਰੇਸ਼ਟ ਨਸੀਬਾਂ ਰਾਹੀਂ ਮਿਲ ਪਿਆ ਹਾਂ ਤੇ ਮੇਰਾ ਹਿਰਦਾ ਰੋਸ਼ਨ ਹੋ ਗਿਆ ਹੈ। ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਕੋਈ ਹੋਰ ਮੇਰੀ ਬਰਾਬਰੀ ਨਹੀਂ ਕਰ ਸਕਦਾ ਕਿਉਂ ਜੋ ਮੈਨੂੰ ਆਪਣੇ ਸੁਆਮੀ ਦਾ ਆਸਰਾ ਹੈ। ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਹਾਂ। ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਮੇਰੇ ਮੂਹਰੇ, ਹੁਣ ਆਰਾਮ ਹੈ। ਏਦੂੰ ਮਗਰੋਂ ਮੈਨੂੰ ਬੈਕੁੰਠੀ ਆਨੰਦ ਮਿਲੇਗਾ। ਮੇਰੇ ਗ੍ਰਿਹ ਵਿੱਚ ਸਮੂਹ-ਖੁਸ਼ੀ ਹੈ। ਠਹਿਰਾਉ। ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਅੰਦਰਲੀਆਂ ਜਾਣਨ ਵਾਲਾ ਉਹ ਸਿਰਜਣਹਾਰ ਹੀ ਮੇਰਾ ਮਾਲਕ ਹੈ। ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ ਅਦੁੱਤੀ ਸਾਈਂ ਦੇ ਨਾਮ ਦਾ ਆਸਰਾ ਲੈ ਅਤੇ ਗੁਰਾਂ ਦੇ ਪੈਰੀ ਪੈਂ, ਮੈਂ ਡਰ-ਹਿੱਤ ਹੋ ਗਿਆ ਹੈ। ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥ ਫਲਦਾਇਕ ਹੈ ਦੀਦਾਰ ਅਮਰ ਸਰੂਪ ਮੇਰੇ ਮਾਲਕ ਦਾ। ਉਹ ਹੈ ਅਤੇ ਅੱਗੇ ਨੂੰ ਭੀ ਹੋਵੇਗਾ। ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥ ਆਪਣੀ ਛਾਤੀ ਨਾਲ ਲਾ ਕੇ ਸੁਆਮੀ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ। ਉਨ੍ਹਾਂ ਦੀ ਉਸ ਵਾਸਤੇ ਮੁਹੱਬਤ ਸੁਆਮੀ ਨੂੰ ਮਿੱਠੜੀ ਲੱਗਦੀ ਹੈ। ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥ ਵਿਸ਼ਾਲ ਹੈ ਵਿਸ਼ਾਲਤਾ ਅਤੇ ਅਦਭੁਤ ਤੇਜ ਪ੍ਰਤਾਪ ਪ੍ਰਭੂ ਦਾ। ਉਸ ਦੇ ਰਾਹੀਂ ਕੰਮ-ਕਾਜ ਦਰੁਸਤ ਹੋ ਜਾਂਦੇ ਹਨ। copyright GurbaniShare.com all right reserved. Email |