Page 712

ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥
ਸੁਆਮੀ ਦੀ ਬੰਦਗੀ ਦੇ ਬਾਝੋਂ ਜੀਉਣਾ ਅੱਗ ਵਿੱਚ ਸੜਨ ਦੀ ਤਰ੍ਹਾਂ ਹੈ ਭਾਵਨੂੰ ਇਹ ਜਿੰਦਗੀ ਸੱਪ ਦੀ ਜਿੰਦਗੀ ਦੇ ਤੁੱਲ ਲੰਬੀ ਹੀ ਕਿਉਂ ਨਾਂ ਹੋਵੇ।

ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥
ਭਾਵਨੂੰ ਆਦਮੀ ਧਰਤੀ ਤੇ ਨਵਾਂ ਹੀ ਖਿੱਤਿਆ ਤੇ ਹਕੂਮਤ ਕਰਦਾ ਹੋਵੇ, ਪ੍ਰੰਤੂ ਸੁਆਮੀ ਦੇ ਸਿਮਰਨ ਦੇ ਬਾਝੋਂ ਅਖੀਰ ਨੂੰ ਉਹ ਬਾਜ਼ੀ ਹਾਰ ਕੇ ਟੁਰ ਵੰਞੇਗਾ।

ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥
ਕੇਵਲ ਓਹੀ, ਵਡਿਆਈਆਂ ਹਦੇ ਖਜਾਨੇ, ਪ੍ਰਭੂ ਦਾ ਜੱਸ ਗਾਇਨ ਕਰਦਾ ਹੈ, ਜਿਸ ਉਤੇ ਉਸ ਦੀ ਮਿਹਰ ਹੈ।

ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥
ਉਹ ਹੀ ਆਰਾਮ ਵਿੱਚ ਹੈ ਅਤੇ ਉਸੇ ਦਾ ਹੀ ਹੈ ਸੁਲੱਖਣਾ ਜਨਮ, ਜੋ ਪ੍ਰਭੂ ਦਾ ਜੱਸ ਗਾਉਂਦਾ ਹੈ। ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ।

ਟੋਡੀ ਮਹਲਾ ੫ ਘਰੁ ੨ ਚਉਪਦੇ
ਟੋਡੀ ਪੰਜਵੀਂ ਪਾਤਿਸ਼ਾਹੀ। ਚਉਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।

ਧਾਇਓ ਰੇ ਮਨ ਦਹ ਦਿਸ ਧਾਇਓ ॥
ਇਹ ਮਨ ਦੱਸੀ ਪਾਸੀਂ ਭਟਕਦਾ, ਭਟਕਦਾ ਫਿਰਦਾ ਹੈ।

ਮਾਇਆ ਮਗਨ ਸੁਆਦਿ ਲੋਭਿ ਮੋਹਿਓ ਤਿਨਿ ਪ੍ਰਭਿ ਆਪਿ ਭੁਲਾਇਓ ॥ ਰਹਾਉ ॥
ਇਨਸਾਨ ਮਾਲ ਮਿਲਖ ਅੰਦਰ ਮਤਵਾਲਾ ਹੈ ਅਤੇ ਲਾਲਚ ਦੇ ਸਵਾਦ ਨੇ ਉਸ ਨੂੰ ਮੋਹਿਆ ਹੋਇਆ ਹੈ। ਉਸ ਸਾਈਂ ਦੇ ਖੁਦ ਨੂੰ ਕੁਰਾਹੇ ਪਾਇਆ ਹੋਇਆ ਹੈ। ਠਹਿਰਾਉ।

ਹਰਿ ਕਥਾ ਹਰਿ ਜਸ ਸਾਧਸੰਗਤਿ ਸਿਉ ਇਕੁ ਮੁਹਤੁ ਨ ਇਹੁ ਮਨੁ ਲਾਇਓ ॥
ਰੱਬ ਦੀ ਕਥਾ ਵਾਰਤਾ, ਰੱਬ ਦੀ ਕੀਰਤੀ ਅਤੇ ਸਤਿ ਸੰਗਤ ਨਾਲ, ਉਹ ਇਕ ਨਿਮਖ ਭਰ ਲਈ ਭੀ ਆਪਣੇ ਇਸ ਚਿੱਤ ਨੂੰ ਨਹੀਂ ਜੋੜਦਾ।

ਬਿਗਸਿਓ ਪੇਖਿ ਰੰਗੁ ਕਸੁੰਭ ਕੋ ਪਰ ਗ੍ਰਿਹ ਜੋਹਨਿ ਜਾਇਓ ॥੧॥
ਉਹ ਕੁਸੁੰਭੇ ਦੇ ਫੁਲ ਦੀ ਰੰਗਤਾ (ਮਾਇਆ) ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ ਅਤੇ ਹੋਰਸ ਦੀ ਇਸਤਰੀ ਤੱਕਣ ਨੂੰ ਜਾਂਦਾ ਹੈ।

ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤ ਪੁਰਖੁ ਮਨਾਇਓ ॥
ਪ੍ਰਭੂ ਦੇ ਕੰਵਲ ਚਰਨਾਂ ਨਾਲ ਉਹ ਪਿਆਰ ਨਹੀਂ ਕਰਦਾ, ਨਾਂ ਹੀ ਉਹ ਸੱਚੇ ਸੁਆਮੀ ਨੂੰ ਪ੍ਰਸੰਨ ਕਰਦਾ ਹੈ।

ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭ੍ਰਮਾਇਓ ॥੨॥
ਤੇਰੀ ਦੋ ਬਲਦ ਦੇ ਚੱਕਰ ਕੱਟਣ ਦੀ ਮਾਨੰਦ ਉਹ ਉੱਡ ਪੁੱਡ ਜਾਣ ਵਾਲੇ ਪਦਾਰਥ ਮਗਰ ਅਨੇਕਾਂ ਤਰੀਕਿਆਂ ਨਾਲ ਭੱਜਿਆ ਫਿਰਦਾ ਹੈ।

ਨਾਮ ਦਾਨੁ ਇਸਨਾਨੁ ਨ ਕੀਓ ਇਕ ਨਿਮਖ ਨ ਕੀਰਤਿ ਗਾਇਓ ॥
ਉਹ ਨਾਮ ਦਾ ਸਿਮਰਨ, ਪੁੰਨਦਾਨ ਅਤੇ ਇਸ਼ਨਾਨ ਨਹੀਂ ਕਰਦਾ ਅਤੇ ਇਕ ਮੁਹਤ ਲਈ ਭੀ ਰੱਬ ਦੀ ਉਸਤਤ ਨਹੀਂ ਗਾਉਂਦਾ।

ਨਾਨਾ ਝੂਠਿ ਲਾਇ ਮਨੁ ਤੋਖਿਓ ਨਹ ਬੂਝਿਓ ਅਪਨਾਇਓ ॥੩॥
ਅਨੇਕਾਂ ਕੂੜਾਂ ਨਾਲ ਚਿਮੜ ਕੇ ਉਹ ਆਪਣੇ ਚਿੱਤ ਨੂੰ ਖੁਸ਼ ਕਰਦਾ ਹੈ ਅਤੇ ਆਪਣੇ ਆਪ ਨੂੰ ਨਹੀਂ ਸਮਝਦਾ।

ਪਰਉਪਕਾਰ ਨ ਕਬਹੂ ਕੀਏ ਨਹੀ ਸਤਿਗੁਰੁ ਸੇਵਿ ਧਿਆਇਓ ॥
ਉਹ ਕਦੇ ਭੀ ਹੋਰਨਾਂ ਦਾ ਭਲਾ ਨਹੀਂ ਕਰਦਾ, ਨਾਂ ਹੀ ਉਹ ਸੱਚੇ ਗੁਰਾਂ ਨੂੰ ਸੇਵਦਾ ਅਤੇ ਸਿਮਰਦਾ ਹੈ।

ਪੰਚ ਦੂਤ ਰਚਿ ਸੰਗਤਿ ਗੋਸਟਿ ਮਤਵਾਰੋ ਮਦ ਮਾਇਓ ॥੪॥
ਉਹ ਪੰਜ ਭੂਤਨਿਆਂ ਦੇ ਮੇਲ-ਮਿਲਾਪ ਅਤੇ ਚਰਚਾ ਵਾਰਤਾ ਅੰਦਰ ਲੀਨ ਹੋਇਆ ਹੋਇਆ ਸੰਸਾਰੀ ਪਦਾਰਥਾਂ ਦੇ ਹੰਕਾਰ ਦਾ ਮਤਵਾਲਾ ਹੈ।

ਕਰਉ ਬੇਨਤੀ ਸਾਧਸੰਗਤਿ ਹਰਿ ਭਗਤਿ ਵਛਲ ਸੁਣਿ ਆਇਓ ॥
ਵਾਹਿਗੁਰੂ ਨੂੰ ਆਪਣੇ ਸੰਤਾਂ ਦਾ ਪ੍ਰੀਤਵਾਨ ਸੁਣ ਕੇ, ਮਾਂ ਆ ਕੇ ਸਤਿ ਸੰਗਤ ਅੰਦਰ ਉਸ ਦੇ ਅੱਗੇ ਬਿਨੇ ਕਰਦਾ ਹੈ।

ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਲਾਜ ਅਪੁਨਾਇਓ ॥੫॥੧॥੩॥
ਨਾਨਕ ਉਸ ਦੇ ਮਗਰ ਭਜ ਕੇ ਜਾਂਦਾ ਹੈ ਅਤੇ ਅਰਜੋਈ ਕਰਦਾ ਹੈ, "ਹੇ ਸੁਆਮੀ! ਤੂੰ ਮੈਨੂੰ ਆਪਣਾ ਬਣਾ ਲੈ ਅਤੇ ਮੇਰੀ ਇੱਜ਼ਤ-ਆਬਰੂ ਬਰਕਰਾਰ ਰੱਖ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥
ਸਾਈਂ ਜਾਨਣ ਦੇ ਬਾਝੋਂ ਵਿਅਰਥ ਹੇ ਬੰਦੇ ਦਾ ਆਗਮਨ।

ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ ॥ ਰਹਾਉ ॥
ਉਹ ਅਨੇਕਾਂ ਸਜਾਵਟਾ ਅਤੇ ਘਣੇਰੇ ਹਾਰਸ਼ਿੰਗਾਰ ਕਰਦਾ ਹੈ, ਪਰ ਇਹ ਮੁਰਦੇ ਨੂੰ ਕੱਪੜੇ ਪਾਉਣ ਦੀ ਮਾਨਿੰਦ ਹੈ। ਠਹਿਰਾਉ।

ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ ਇਕਤ੍ਰ ਕਰੀ ਹੈ ਮਾਇਆ ॥
ਸੂਮ, ਅਧਿਕ ਕੋਸ਼ਿਸ਼ਾਂ ਦੁਆਰਾ, ਦੁੱਖਾਂ ਨਾਲ ਧਨ-ਦੌਲਤ ਜਮ੍ਹਾਂ ਕਰਦਾ ਹੈ।

ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ ॥੧॥
ਉਹ ਸਖਾਵਤ ਦੀ ਟਹਿਲ ਨਹੀਂ ਕਮਾਉਂਦਾ। ਉਸ ਦੀ ਦੌਲਤ ਉਸ ਦੇ ਕਿਸੇ ਕੰਮ ਨਹੀਂ ਆਉਂਦੀ।

ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ ॥
ਇਸਤਰੀ, ਗਹਿਣਾ ਗੱਟਾ ਪਾਉਂਦੀ ਹੈ, ਪਲੰਘ ਨੂੰ ਸਜਾਉਂਦੀ ਹੈ, ਅਤੇ ਭਾਰਾ ਠਾਠ ਰਚਦੀ ਹੈ।

ਸੰਗੁ ਨ ਪਾਇਓ ਅਪੁਨੇ ਭਰਤੇ ਪੇਖਿ ਪੇਖਿ ਦੁਖੁ ਪਾਇਆ ॥੨॥
ਪਰ ਜੇ ਉਸ ਨੂੰ ਆਪਣੇ ਕੰਤ ਦਾ ਸੰਜੋਗ ਪ੍ਰਾਪਤ ਨਹੀਂ ਹੁੰਦਾ, ਤਾਂ ਉਹ ਆਪਣੀਆਂ ਸਜਾਵਟਾਂ ਨੂੰ ਵੇਖ ਵੇਖ ਕੇ ਦੁੱਖ ਉਠਾਉਂਦੀ ਹੈ।

ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ ॥
ਆਦਮੀ ਸਾਰਾ ਦਿਹਾੜਾ ਛਿਲਕੇ ਨੂੰ ਮੋਹਲੇ ਨਾਲ ਛੜਨ ਦੀ ਮਿਹਨਤ ਮੁਸ਼ੱਕਤ ਕਰਦਾ ਹੈ।

ਖੇਦੁ ਭਇਓ ਬੇਗਾਰੀ ਨਿਆਈ ਘਰ ਕੈ ਕਾਮਿ ਨ ਆਇਆ ॥੩॥
ਉਹ ਵਗਾਰੀ ਦੀ ਤਰ੍ਹਾਂ ਤਕਲੀਫ ਉਠਾਉਂਦਾ ਹੈ ਅਤੇ ਆਪਣੇ ਘਰ ਦਾ ਕੋਈ ਕੰਮ ਨਹੀਂ ਸੁਆਰਦਾ।

ਭਇਓ ਅਨੁਗ੍ਰਹੁ ਜਾ ਕਉ ਪ੍ਰਭ ਕੋ ਤਿਸੁ ਹਿਰਦੈ ਨਾਮੁ ਵਸਾਇਆ ॥
ਜਿਸ ਉਤੇ ਸੁਆਮੀ ਦੀ ਰਹਿਮਤ ਹੈ, ਉਸ ਦਾ ਮਨ ਅੰਦਰ ਸੁਆਮੀ ਆਪਣਾ ਨਾਮ ਟਿਕਾਉਂਦਾ ਹੈ।

ਸਾਧਸੰਗਤਿ ਕੈ ਪਾਛੈ ਪਰਿਅਉ ਜਨ ਨਾਨਕ ਹਰਿ ਰਸੁ ਪਾਇਆ ॥੪॥੨॥੪॥
ਉਹ ਸਤਿ ਸੰਗਤ ਦੀ ਭਾਲ ਕਰਦਾ ਹੈ, ਹੇ ਦਾਸ ਨਾਨਕ! ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਪਾ ਲੈਂਦਾ ਹੈ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ ॥
ਹੇ ਮਿਹਰ ਦੇ ਸਮੁੰਦਰ ਵਾਹਿਗੁਰੂ! ਤੂੰ ਸਦਾ ਮੇਰੇ ਮਨ ਅੰਦਰ ਵੱਸ।

ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥
ਤੂੰ ਮੇਰੇ ਅੰਦਰ ਐਹੋ ਜੇਹੀ ਮਤ ਪ੍ਰਕਾਸ਼ ਕਰ ਕਿ ਮੇਰੀ ਤੇਰੇ ਨਾਲ ਪ੍ਰੀਤ ਪੈ ਜਾਵੇ, ਹੇ ਸੁਆਮੀ! ਠਹਿਰਾਉ।

ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕਿ ਲੇ ਲੇ ਲਾਵਉ ॥
ਮੈਨੂੰ ਆਪਣੇ ਸੇਵਕ ਦੇ ਪੈਰਾਂ ਦੀ ਧੂੜ ਪ੍ਰਦਾਨ ਕਰ। ਇਸ ਨੂੰ ਪ੍ਰਾਪਤ ਕਰ ਕੇ, ਮੈਂ ਆਪਣੇ ਮੱਥੇ ਉਤੇ ਲਾਵਾਂਗਾ।

ਮਹਾ ਪਤਿਤ ਤੇ ਹੋਤ ਪੁਨੀਤਾ ਹਰਿ ਕੀਰਤਨ ਗੁਨ ਗਾਵਉ ॥੧॥
ਵਾਹਿਗੁਰੂ ਦੀਆਂ ਸਿਫਤਾਂ ਅਤੇ ਨੇਕੀਆਂ ਦਾ ਗਾਇਨ ਕਰਨ ਦੁਆਰਾ ਮੈਂ ਪਰਮ ਪਾਂਬਰ ਤੋਂ ਪ੍ਰਵਿੱਤਰ ਹੋ ਗਿਆ ਹਾਂ।

copyright GurbaniShare.com all right reserved. Email