Page 901

ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ
ਰਾਮਕਲੀ ਪੰਜਵੀਂ ਪਾਤਿਸ਼ਾਹੀ। ਦੁਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਗਾਵਹੁ ਰਾਮ ਕੇ ਗੁਣ ਗੀਤ ॥
ਤੂੰ ਆਪਣੇ ਸਰਬ-ਵਿਆਪਕ ਸੁਆਮੀ ਦੀ ਕੀਰਤੀ ਦੇ ਗਾਉਣ ਗਾਇਨ ਕਰ।

ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ ॥੧॥ ਰਹਾਉ ॥
ਨਾਮ ਦਾ ਸਿਮਰਨ ਕਰਨ ਦੁਆਰਾ ਮਹਾਨ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ ਅਤੇ ਆਉਣਾ ਤੇ ਜਾਣਾ ਮੁਕ ਜਾਂਦਾ ਹੈ, ਹੇ ਮੇਰੇ ਮਿੱਤਰ!

ਗੁਣ ਗਾਵਤ ਹੋਵਤ ਪਰਗਾਸੁ ॥
ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਆਤਮਾਂ ਪ੍ਰਕਾਸ਼ਵਾਨ ਥੀ ਵੰਞਦੀ ਹੈ,

ਚਰਨ ਕਮਲ ਮਹਿ ਹੋਇ ਨਿਵਾਸੁ ॥੧॥
ਅਤੇ ਪ੍ਰਾਨੀ ਪ੍ਰਭੂ ਦੇ ਕੰਵਲ ਪੈਰਾਂ ਵਿੱਚ ਵਸੇਬਾ ਪਾ ਲੈਂਦਾ ਹੈ।

ਸੰਤਸੰਗਤਿ ਮਹਿ ਹੋਇ ਉਧਾਰੁ ॥
ਸਤਿਸੰਗਤ ਅੰਦਰ ਇਨਸਾਨ ਬੰਦਖਲਾਸ ਹੋ ਜਾਂਦਾ ਹੈ,

ਨਾਨਕ ਭਵਜਲੁ ਉਤਰਸਿ ਪਾਰਿ ॥੨॥੧॥੫੭॥
ਹੇ ਨਾਨਕ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਗੁਰੁ ਪੂਰਾ ਮੇਰਾ ਗੁਰੁ ਪੂਰਾ ॥
ਪੂਰਨ ਹਨ ਮੇਰੇ ਗੁਰੂ ਜੀ, ਮੇਰੇ ਗੁਰੂ ਜੀ ਪੂਰਨ ਹਨ।

ਰਾਮ ਨਾਮੁ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥
ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸਦੀਵ ਹੀ ਸੁਖੀ ਹਾਂ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਅਤੇ ਝੂਠ ਨਸ਼ਟ ਹੋ ਗਏ ਹਨ। ਠਹਿਰਾਓ।

ਏਕੁ ਅਰਾਧਹੁ ਸਾਚਾ ਸੋਇ ॥
ਤੂੰ ਕੇਵਲ ਉਸ ਸੱਚੇ ਸੁਆਮੀ ਦਾ ਹੀ ਸਿਮਰਨ ਕਰ।

ਜਾ ਕੀ ਸਰਨਿ ਸਦਾ ਸੁਖੁ ਹੋਇ ॥੧॥
ਜਿਸ ਦੀ ਸ਼ਰਣਾਗਤ ਅੰਦਰ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।

ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ॥
ਜਦ ਪ੍ਰਾਣੀ ਨੂੰ ਕੇਵਲ ਪ੍ਰਭੂ ਦੇ ਨਾਮ ਦੀ ਹੀ ਭੁੱਖ ਲੱਗਦੀ ਹੈ ਤਾਂ ਉਹ ਆਰਾਮ ਅੰਦਰ ਸੌਦਾਂ ਹੈ।

ਹਰਿ ਸਿਮਰਤ ਬਿਨਸੇ ਸਭ ਦੂਖ ॥੨॥
ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਸਾਰੀਆਂ ਪੀੜਾਂ ਨਸ਼ਟ ਹੋ ਜਾਂਦੀਆਂ ਹਨ।

ਸਹਜਿ ਅਨੰਦ ਕਰਹੁ ਮੇਰੇ ਭਾਈ ॥
ਤੂੰ ਬੈਕੁੰਠੀ ਖੁਸ਼ੀ ਮਾਣ, ਹੇ ਮੇਰੇ ਵੀਰ!

ਗੁਰਿ ਪੂਰੈ ਸਭ ਚਿੰਤ ਮਿਟਾਈ ॥੩॥
ਪੂਰਨ ਗੁਰਦੇਵ ਜੀ ਤੇਰੇ ਸਾਰੇ ਫਿਕਰ ਅੰਦੇਸ਼ੇ ਦੂਰ ਕਰ ਦੇਣਗੇ।

ਆਠ ਪਹਰ ਪ੍ਰਭ ਕਾ ਜਪੁ ਜਾਪਿ ॥
ਅੱਠੇ ਪਹਿਰ ਹੀ ਤੂੰ ਸਾਹਿਬ ਦੇ ਨਾਮ ਦਾ ਊਚਾਰਨ ਕਰ,

ਨਾਨਕ ਰਾਖਾ ਹੋਆ ਆਪਿ ॥੪॥੨॥੫੮॥
ਅਤੇ ਊਹ ਖੁਦ ਹੀ ਤੇਰੀ ਰੱਖਿਆ ਕਰੇਗਾ, ਹੇ ਨਾਨਕ!

ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩
ਰਾਗ ਰਾਮਕਲੀ ਪੰਜਵੀਂ ਪਾਤਿਸ਼ਾਹੀ। ਪੜਤਾਲ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਨਰਨਰਹ ਨਮਸਕਾਰੰ ॥
ਮੈਂ ਸਰਬ-ਸ਼ਕਤੀਮਾਨ ਸੁਆਮੀ ਨੂੰ ਬੰਦਨਾਂ ਕਰਦਾ ਹਾਂ।

ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥੧॥ ਰਹਾਉ ॥
ਕੇਵਲ ਇੱਕ ਸੁਆਮੀ ਹੀ ਪਾਣੀ, ਮਾਰੂਥਲ, ਧਰਤੀ ਅਤੇ ਆਕਾਸ਼ ਅੰਦਰ ਸਮਾਂ ਰਿਹਾ ਹੈ। ਠਹਿਰਾਓ।

ਹਰਨ ਧਰਨ ਪੁਨ ਪੁਨਹ ਕਰਨ ॥
ਬਾਰੰਬਾਰ ਰਚਣਹਾਰ ਰਚਨਾ ਨੂੰ ਰਚਦਾ ਹੈ। ਉਹ ਇਸ ਨੂੰ ਆਸਰਾ ਦਿੰਦਾ ਹੈ ਅਤੇ ਨਾਸ ਭੀ ਕਰਦਾ ਹੈ।

ਨਹ ਗਿਰਹ ਨਿਰੰਹਾਰੰ ॥੧॥
ਨਾਂ ਉਸ ਦਾ ਕੋਈ ਘਰ ਹੈ ਨਾਂ ਹੀ ਉਹ ਭੋਜਨ ਛਕਦਾ ਹੈ।

ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥
ਆਥਾਹ, ਧੀਰਜਵਾਨ, ਬੁਲੰਦ, ਵਿਸ਼ਾਲ ਅਤੇ ਬੇਅੰਤ ਹੈ ਸੁਆਮੀ ਅਤੇ ਜਵੇਹਰ ਵਰਗਾ ਵਡਮੁੱਲਾ ਹੈ ਉਸ ਦਾ ਨਾਮ।

ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥੨॥੧॥੫੯॥
ਨਾਨਕ ਉਸ ਉਤੋਂ ਕੁਰਬਾਨ ਵੰਝਦਾ ਹੈ ਜੋ ਅਸਚਰਜ ਕੌਤਕ ਕਰਦਾ ਹੈ ਅਤੇ ਅਣਮੁੱਲੀਆਂ ਹਨ ਜਿਸ ਦੀਆਂ ਖੂਬੀਆਂ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥੧॥ ਰਹਾਉ ॥
ਸੰਸਾਰੀ ਪਦਾਰਥਾਂ, ਸੋਨੇ ਤੇ ਪਤਨੀ ਦਾ ਠਗਿਆ ਹੋਇਆ ਇਨਸਾਨ ਸੁੰਦਰਤਾ, ਰੰਗ ਰਲੀਆਂ, ਖੁਸ਼ਬੂਈਆਂ ਅਤੇ ਭੋਗ-ਵਿਲਾਸ ਦੇ ਸੁਆਦਾਂ ਨੂੰ ਪਿੱਛੇ ਛੱਡ ਕੇ ਟੁਰ ਜਾਂਦਾ ਹੈ। ਠਹਿਰਾਓ।

ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥
ਧਨ ਦੌਲਤ ਦੇ ਹਜ਼ਾਰ ਕ੍ਰੋੜ ਅਤੇ ਅਣਗਿਣਤ ਖਜ਼ਾਨੇ ਅਤੇ ਸ਼ਾਨ-ਸ਼ੌਕਤ ਦੇ ਨਜ਼ਾਰੇ ਜੋ ਚਿੱਤ ਨੂੰ ਪ੍ਰਸੰਨ ਕਰਦੇ ਹਨ,

ਨਹ ਸੰਗਿ ਗਾਮਨੀ ॥੧॥
ਪ੍ਰਾਣੀ ਦੇ ਨਾਲ ਨਹੀਂ ਜਾਂਦੇ।

ਸੁਤ ਕਲਤ੍ਰ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥
ਸੰਦੇਹ ਦਾ ਬਹਿਕਾਇਆ ਹੋਇਆ ਉਹ ਆਪਣੇ ਪੁਤਰਾਂ, ਪਤਨੀ, ਭਾਈਆਂ ਅਤੇ ਮਿੱਤਰਾਂ ਅੰਦਰ ਉਲਝਿਆ ਹੋਇਆ ਹੈ ਪਰ ਇਹ ਰੁੱਖ ਦੀ ਛਾਂ ਦੀ ਮਾਨੰਦ ਛਿਨ-ਭੰਗਰ ਹਨ।

ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥੨॥੨॥੬੦॥
ਨਾਨਕ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੋੜਦਾ ਹੈ ਅਤੇ ਸਾਧੂਆਂ ਵਰਗੀ ਸ਼ਰਧਾ ਰਾਹੀਂ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਗੁ ਰਾਮਕਲੀ ਮਹਲਾ ੯ ਤਿਪਦੇ ॥
ਰਾਗ ਰਾਮਕਲੀ। ਨੌਵੀਂ ਪਾਤਿਸ਼ਾਹੀ ਤਿਪਦੇ।

ਰੇ ਮਨ ਓਟ ਲੇਹੁ ਹਰਿ ਨਾਮਾ ॥
ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਦੀ ਸ਼ਰਣਾਗਤ ਸੰਭਾਲ,

ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥
ਜਿਸ ਦਾ ਆਰਾਧਨ ਕਰਨ ਦੁਆਰਾਤੇਰੀ ਮੰਦੀ ਅਕਲ ਦੂਰ ਜਾਵੇਗਫ਼ਿ ਅਤੇ ਤੂੰ ਪਰਮ ਪ੍ਰਸੰਨਤਾ ਦੀ ਪਦਵੀ ਨੂੰ ਪਾ ਲਵੇਂਗੀ। ਠਹਿਰਾਓ।

ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥
ਉਸ ਇਨਸਾਨ ਨੂੰ ਪਰਮ ਚੰਗੇ ਕਰਮਾਂ ਵਾਲਾ ਸਮਝ ਜੋ ਵਾਹਿਗੁਰੂ ਦੀ ਮਹਿਮਾਂ ਗਾਇਨ ਕਰਦਾ ਹੈ।

ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥
ਕ੍ਰੋੜਾਂ ਹੀ ਜਨਮਾਂ ਦੇ ਪਾਪਾਂ ਨੂੰ ਧੋ ਕੇ, ਅੰਤ ਨੂੰ ਉਹ ਸੱਚਖੰਡ ਨੂੰ ਜਾਵੇਗਾ।

copyright GurbaniShare.com all right reserved. Email