Page 902

ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥
ਅਖੀਰ ਦੇ ਵੇਲੇ, ਅਜਮਲ ਨੂੰ ਸਰਬ ਵਿਆਪਕ ਸੁਆਮੀ ਦੀ ਸੋਝੀ ਸੁਰਤ ਆ ਗਈ।

ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥
ਜਿਸ ਅਵਸਥਾ ਨੂੰ ਵੱਡੇ ਯੋਗੀ ਲੋਚਦੇ ਹਨ, ਉਹ ਅਵਸਥਾ ਉਸ ਨੂੰ ਇਕ ਨਿਮਖ ਵਿੱਚ ਪ੍ਰਾਪਤ ਹੋ ਗਈ।

ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥
ਹਾਥੀ ਵਿੱਚ ਨਾਂ ਕੋਈ ਖੂਬੀ ਸੀ, ਨਾਂ ਹੀ ਇਲਮ ਅਤੇ ਉਸ ਨੇ ਕਿਹੜੇ ਧਾਰਮਕ ਸੰਸਕਾਰ ਕੀਤੇ ਸਨ?

ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥
ਨਾਨਕ, ਤੂੰ ਸੁਆਮੀ ਦਾ ਨਿਤਕਰਮ ਵੇਖ, ਜਿਸ ਨੇ ਉਸ ਨੂੰ ਨਿਰਭੈਤਾ ਦੀ ਦਾਤ ਬਖਸ਼ ਦਿੱਤੀ।

ਰਾਮਕਲੀ ਮਹਲਾ ੯ ॥
ਰਾਮਕਲੀ ਨੌਵੀਂ ਪਾਤਿਸ਼ਾਹੀ।

ਸਾਧੋ ਕਉਨ ਜੁਗਤਿ ਅਬ ਕੀਜੈ ॥
ਹੇ ਸੰਤੋ! ਮੈਂ ਹੁਣ ਕਿਹੜਾ ਤਰੀਕਾ ਇਖਤਿਆਰ ਕਰਾਂ,

ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥੧॥ ਰਹਾਉ ॥
ਜਿਸ ਦੁਆਰਾ ਸਮੂਹ ਮੰਦੇ ਖਿਆਲ ਦੂਰ ਹੋ ਜਾਣ ਅਤੇ ਹਿਰਦਾ ਸੁਆਮੀ ਦੇ ਸਿਮਰਨ ਵਿੱਚ ਗੱਚ ਹੋ ਜਾਵੇ। ਠਹਿਰਾਓ।

ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹ ਕਛੁ ਗਿਆਨਾ ॥
ਮੇਰਾ ਮਨ ਮਾਇਆ ਮੋਹ ਅੰਦਰ ਉਲਝਿਆ ਹੋਇਆ ਹੈ ਅਤੇ ਬ੍ਰਹਿਮ ਵੀਚਾਰ ਨੂੰ ਉਕਾ ਹੀ ਨਹੀਂ ਜਾਣਦਾ।

ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥੧॥
ਇਸ ਸੰਸਾਰ ਅੰਦਰ ਉਹ ਕਿਹੜਾ ਨਾਮ ਹੈ, ਜਿਸ ਦਾ ਆਰਾਧਨ ਕਰਨ ਦੁਆਰਾ, ਇਨਸਾਨ ਕਲਿਆਣ ਦੇ ਮਰਤਬੇ ਨੂੰ ਪਾ ਸਕਦਾ ਹੈ?

ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥
ਜਦ ਨੇਕ ਪੁਰਸ਼ ਮਇਆਵਾਨ ਅਤੇ ਮਿਹਰਬਾਨ ਹੋਏ ਤਦ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ:

ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥੨॥
ਜਾਣ ਲਓ ਕਿ ਜੋ ਸੁਆਮੀ ਦੀ ਸਿਫ਼ਤ ਸਨਾ ਗਾਇਨ ਕਰਦਾ ਹੈ ਉਸ ਨੇ ਸਾਰੇ ਧਾਰਮਕ ਸੰਸਕਾਰ ਕਰ ਲਏ ਹਨ।

ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥
ਜੋ ਪ੍ਰਾਨੀ ਰਾਤ ਦਿਨ ਅੰਦਰ ਇਕ ਛਿਨ ਭਰ ਲਈ ਭੀ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਵਿੱਚ ਧਾਰਦਾ ਹੈ,

ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥੩॥੨॥
ਹੇ ਨਾਨਕ, ਉਸ ਦਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਸਫਲ ਕਰ ਲੈਂਦਾ ਹੈ।

ਰਾਮਕਲੀ ਮਹਲਾ ੯ ॥
ਰਾਮਕਲੀ ਨੌਵੀਂ ਪਾਤਿਸ਼ਾਹੀ।

ਪ੍ਰਾਨੀ ਨਾਰਾਇਨ ਸੁਧਿ ਲੇਹਿ ॥
ਹੇ ਫਾਨੀ ਬੰਦੇ! ਤੂੰ ਵਿਆਪਕ ਵਾਹਿਗੁਰੂ ਦਾ ਧਿਆਨ ਧਾਰ।

ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥
ਹਰ ਮੁਹਤ, ਰੈਣ ਅਤੇ ਦਿਹੁੰ ਤੇਰੀ ਉਮਰ ਘਟਦੀ ਜਾ ਰਹੀ ਹੈ ਅਤੇ ਤੇਰਾ ਜੀਵਨ ਵਿਅਰਥ ਬੀਤ ਰਿਹਾ ਹੈ। ਠਹਿਰਾਓ।

ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥
ਤੂੰ ਆਪਣੀ ਜੁਆਨੀ ਵਿਸ਼ੇ ਵਿਕਾਰਾਂ ਅੰਦਰ ਗਵਾ ਲਈ ਹੈ ਅਤੇ ਆਪਣਾ ਬਚਪਨ ਬੇਸਮਝੀ ਵਿੱਚ।

ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥੧॥
ਤੂੰ ਬੁੱਢਾ ਹੋ ਗਿਆ ਹੈਂ ਅਤੇ ਅਜੇ ਭੀ ਤੂੰ ਨਹੀਂ ਜਾਣਦਾ ਕਿ ਤੂੰ ਕਿਹੜੀ ਖੋਟੀ ਸਮਝ ਅੰਦਰ ਫਾਥਾ ਹੋਇਆ ਹੈਂ।

ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥
ਜਿਸ ਸੁਆਮੀ ਨੇ ਤੈਨੂੰ ਮਨੁੱਖੀ ਜੀਵਨ ਬਖਸ਼ਿਆ ਹੈ, ਤੂੰ ਉਸ ਨੂੰ ਕਿਉਂ ਭੁਲਾਇਆ ਹੈ?

ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥੨॥
ਜਿਸ ਦਾ ਆਰਾਧਨ ਕਰਨ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ, ਉਸ ਦਾ ਜੱਸ ਤੂੰ ਇਕ ਮੁਹਤ ਭਰ ਲਈ ਭੀ ਨਹੀਂ ਕਰਦਾ।

ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥
ਤੂੰ ਸੰਸਾਰੀ ਧਨ-ਦੌਲਤ ਦਾ ਕਿਉਂ ਹੰਕਾਰ ਕਰਦਾ ਹੈਂ? ਇਹ ਕਿਸੇ ਦੇ ਨਾਲ ਭੀ ਨਹੀਂ ਜਾਂਦੀ।

ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥੩॥੩॥੮੧॥
ਗੁਰੂ ਜੀ ਫਰਮਾਉਂਦੇ ਹਨ, ਤੂੰ ਮਨਸ਼ਾ-ਪੂਰਨ ਕਰਨਹਾਰ ਹੀਰੇ, (ਸੁਆਮੀ) ਦਾ ਸਿਮਰਨ ਕਰ। ਅਖਰ ਦੇ ਵੇਲੇ ਉਹ ਤੇਰਾ ਸਹਾਇਕ ਹੋਵੇਗਾ।

ਰਾਮਕਲੀ ਮਹਲਾ ੧ ਅਸਟਪਦੀਆ
ਰਾਮਕਲੀ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਣਾ ਹੈ।

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥
ਉਹੀ ਚੰਦਰਮਾਂ ਅਤੇ ਓਹੀ ਨਛੱਤਰ ਚੜ੍ਹਦੇ ਹਨ ਅਤੇ ਉਹ ਹੀ ਸੂਰਜ ਅਸਮਾਨ ਵਿੱਚ ਚਮਕਦਾ ਹੈ।

ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥
ਉਹ ਹੀ ਜ਼ਮੀਨ ਹੈ ਅਤੇ ਉਹ ਹੀ ਹਵਾ ਵੱਗਦੀ ਹੈ। ਯੁਗ ਪ੍ਰਾਣੀਆਂ ਦੇ ਅੰਦਰ ਵੱਸਦਾ ਹੈ। ਕੋਈ ਹੋਰ ਥਾਂ ਇਸ ਲਈ ਕਿਸ ਤਰ੍ਹਾਂ ਨਿਰੂਪਣ ਕੀਤੀ (ਮਿਥੀ) ਜਾ ਸਕਦੀ ਹੈ?

ਜੀਵਨ ਤਲਬ ਨਿਵਾਰਿ ॥
ਤੂੰ ਜੀਉਂਦੇ ਰਹਿਣ ਦੀ ਆਪਣੀ ਖਾਹਿਸ਼ ਨੂੰ ਤਿਆਗ ਦੇ।

ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥੧॥ ਰਹਾਉ ॥
ਜੋ ਜੁਲਮ ਕਰਦਾ ਹੈ ਉਹ ਪ੍ਰਮਾਣੀਕ ਹੋ ਜਾਂਦਾ ਹੈ। ਇਸ ਨੂੰ ਕਾਲੇ ਯੁਗ ਦੀ ਪੱਕੀ ਨਿਸ਼ਾਨੀ ਜਾਣ। ਠਹਿਰਾਓ।

ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ ॥
ਕਲਯੁਗ ਕਿਸੇ ਮੁਲਕ ਵਿੱਚ ਆਇਆ ਜਾਂ ਕਿਸੇ ਧਰਮ ਅਸਥਾਨ ਤੇ ਬੈਠਾ ਹੋਇਆ ਸੁਣਿਆਂ ਨਹੀਂ ਜਾਣਾ।

ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥੨॥
ਇਹ ਉਥੇ ਨਹੀਂ ਜਿਥੇ ਦਾਨੀ ਪੁਰਸ਼ ਪੁੱਨ ਦਾਨ ਕਰਦਾ ਹੈ, ਨਾਂ ਹੀ ਇਹ ਮੰਦਰ ਬਣਾ ਕੇ ਉਸ ਅੰਦਰ ਬੈਠਾ ਹੈ।

ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥
ਜੇਕਰ ਕੋਈ ਜਣਾ ਸੱਚ ਕਮਾਉਂਦਾ ਹੈ, ਉਹ ਖੱਜਲ ਖੁਆਰ ਹੁੰਦਾ ਹੈ ਅਤੇ ਤਪੱਸਵੀ ਦੇ ਧਾਮ ਅੰਦਰ ਤਪਤੇਜ ਨਹੀਂ ਹੁੰਦਾ।

ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥੩॥
ਜੇਕਰ ਕੋਈ ਜਣਾ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਬਦਨਾਮ ਹੋ ਜਾਂਦਾ ਹੈ। ਇਹ ਹਨ ਕਲਜੁਗ ਦੀਆਂ ਖਾਸੀਅਤਾਂ।

ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ ॥
ਜਿਸ ਦੇ ਪੱਲੇ ਸਰਦਾਰੀ ਹੈ, ਖੱਚਲ ਖੁਆਰੀ ਭੀ ਉਹ ਉਠਾਉਂਦਾ ਹੈ। ਨੌਕਰ ਨੂੰ ਕਾਹਦਾ ਡਰ ਹੈ?

ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥੪॥
ਜਦ ਸਰਦਾਰ ਨੂੰ ਬੇੜੀਆਂ ਪੈਦੀਆਂ ਹਨ ਤਦ ਨੌਕਰ ਦੇ ਹੱਥੋਂ ਉਸ ਦੀ ਮੌਤ ਹੁੰਦੀ ਹੈ।

copyright GurbaniShare.com all right reserved. Email