Page 903

ਆਖੁ ਗੁਣਾ ਕਲਿ ਆਈਐ ॥
ਤੂੰ ਸਾਈਂ ਦੇ ਜੱਸ ਦਾ ਉਚਾਰਨ ਕਰ। ਕਲਯੁਗ ਆ ਗਿਆ ਹੈ।

ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ ॥੧॥ ਰਹਾਉ ॥
ਤਿੰਨਾਂ ਯੁਗਾਂ ਦਾ ਨਿਆਂ, ਹੁਣ ਹੋਣਾ ਬੰਦ ਹੋ ਗਿਆ ਹੈ। ਜੇਕਰ ਪ੍ਰਭੂ ਇਨਸਾਨ ਨੂੰ ਨੇਕੀਆਂ ਪ੍ਰਦਾਨ ਕਰੇ, ਕੇਵਲ ਤਦ ਹੀ ਉਹ ਮੋਖਸ਼ ਨੂੰ ਪ੍ਰਾਪਤ ਹੁੰਦਾ ਹੈ। ਠਹਿਰਾਓ।

ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥
ਅਸ਼ਾਂਤ ਕਲਯੁਗ ਅੰਦਰ ਮੁਸਲਮਾਨੀ ਕਾਨੂੰਨ ਮੁਕੱਦਮਿਆਂ ਦੇ ਫੈਸਲੇ ਕਰਦਾ ਹੈ ਅਤੇ ਨੀਲੇ ਬਸਤਰਾਂ ਵਾਲਾ ਕਾਜੀ ਜੱਜ ਹੈ।

ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ ॥੫॥
ਬ੍ਰਹਮੇ ਦੇ ਅਥਰਵਣ ਵੇਦ ਦੀ ਥਾਂ ਤੇ ਗੁਰਾਂ ਦੀ ਬਾਣੀ ਅਤੇ ਨੇਕ ਅਮਲਾਂ ਦੇ ਰਾਹੀਂ ਇਸ ਯੁਗ ਅੰਦਰ ਪ੍ਰਭਤਾ ਪ੍ਰਾਪਤ ਹੁੰਦੀ ਹੈ।

ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥
ਨਿਸਚੇ ਬਗੈਰ ਉਪਾਸ਼ਨਾ, ਸੱਚਾਈ ਦੇ ਬਗੈਰ ਸਵੈ-ਜਬਤ ਅਤੇ ਪ੍ਰਹੇਜ਼ਗਾਰੀ ਦੇ ਬਗੈਰ ਜੰਞੂ ਇਹ ਕਿਹੜੇ ਕੰਮ ਦੇ ਹਨ?

ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥੬॥
ਬੰਦਾ ਇਸ਼ਨਾਨ ਕਰ ਲਵੇ, ਆਪਣੀ ਦੇਹ ਸਾਫ ਕਰ ਲਵੇ ਅਤੇ ਆਪਣੇ ਮੱਥੇ ਤੇ ਟਿੱਕਾ ਲਾ ਲਵੇ, ਪ੍ਰੰਤੂ ਸਾਹਿਬ ਦੇ ਸਿਮਰਨ ਦੇ ਬਗੈਰ ਪਵਿੱਤਰਤਾ ਨਹੀਂ ਹੋ ਸਕਦੀ।

ਕਲਿ ਪਰਵਾਣੁ ਕਤੇਬ ਕੁਰਾਣੁ ॥
ਕਲਯੁਗ ਅੰਦਰ ਕੁਰਾਨ ਪ੍ਰਮਾਣੀਕ ਪੁਸਤਕ ਹੋ ਗਈ ਹੈ।

ਪੋਥੀ ਪੰਡਿਤ ਰਹੇ ਪੁਰਾਣ ॥
ਬ੍ਰਹਮਣਾਂ, ਹਿੰਦੂਆਂ ਦੀਆਂ ਧਾਰਮਕ ਪੁਸਤਕਾਂ ਅਤੇ ਪੁਰਾਣਾਂ ਦੀ ਕਦਰ ਨਹੀਂ ਰਹੀ।

ਨਾਨਕ ਨਾਉ ਭਇਆ ਰਹਮਾਣੁ ॥
ਮਿਹਰਬਾਨ ਖੁਦਾ ਹੁਣ ਪ੍ਰਭੂ ਦਾ ਨਾਮ ਹੈ, ਹੇ ਨਾਨਕ!

ਕਰਿ ਕਰਤਾ ਤੂ ਏਕੋ ਜਾਣੁ ॥੭॥
ਜਾਣ ਲੈ ਕਿ ਰਚਨਾ ਦਾ ਕੇਵਲ ਇਕ ਹੀ ਰਚਣਹਾਰ ਹੈ।

ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ ॥
ਨਾਨਕ ਪ੍ਰਭੂ ਦੇ ਨਾਮ ਦੀ ਬਜੁਰਗੀ ਨੂੰ ਲੋੜਦਾ ਹੈ। ਕਿਉਂਜੋ ਇਸ ਤੋਂ ਸ੍ਰੇਸ਼ਟਕੋਈ ਹੋਰ ਧਾਰਮਕ ਸੰਸਕਾਰ ਨਹੀਂ।

ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥੮॥੧॥
ਜੇਕਰ ਬੰਦਾ ਹੋਰ ਕਿਧਰੇ ਉਹ ਕੁਝ ਮੰਗਣ ਜਾਵੇ, ਜੋ ਉਸ ਦੇ ਆਪਣੇ ਗ੍ਰਹਿ ਵਿੱਚ ਹੈ, ਤਦ ਉਸ ਨੂੰ ਤਾਹਨਾ ਮਿਹਣਾ ਮਿਲਦਾ ਹੈ।

ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।

ਜਗੁ ਪਰਬੋਧਹਿ ਮੜੀ ਬਧਾਵਹਿ ॥
ਹੇ ਯੋਗੀ! ਤੂੰ ਜਗਤ ਨੂੰ (ਤਿਆਗ ਦਾ) ਉਪਦੇਸ਼ ਦਿੰਦਾ ਹੈਂ ਅਤੇ ਆਪ ਮੱਠ ਬਣਾਉਂਦਾ ਹੈਂ।

ਆਸਣੁ ਤਿਆਗਿ ਕਾਹੇ ਸਚੁ ਪਾਵਹਿ ॥
ਆਪਣੀ ਧਿਆਨ ਅਵਸਥਾ ਨੂੰ ਛੱਡ ਕੇ, ਤੂੰ ਕਿਸ ਤਰ੍ਹਾਂ ਸੱਚੇ ਸੁਆਮੀ ਨੂੰ ਪਾ ਲਵੇਗਾਂ?

ਮਮਤਾ ਮੋਹੁ ਕਾਮਣਿ ਹਿਤਕਾਰੀ ॥
ਤੂੰ ਅਪਣੱਤ, ਸੰਸਾਰੀ ਲਗਨ ਅਤੇ ਇਸਤਰੀ ਦੇ ਪਿਆਰ ਅੰਦਰ ਫਾਥਾ ਹੋਇਆ ਹੈਂ।

ਨਾ ਅਉਧੂਤੀ ਨਾ ਸੰਸਾਰੀ ॥੧॥
ਤੂੰ ਨਾਂ ਤਿਆਗੀ ਹੈਂ, ਨਾਂ ਹੀ ਘਰਬਾਰੀ।

ਜੋਗੀ ਬੈਸਿ ਰਹਹੁ ਦੁਬਿਧਾ ਦੁਖੁ ਭਾਗੈ ॥
ਹੇ ਯੋਗੀ! ਤੂੰ (ਮਨ ਟਿਕਾ ਕੇ) ਬੈਠਾ ਰਹੁ ਅਤੇ ਤੇਰੀ ਦਵੈਤ-ਭਾਵ ਦੀ ਪੀੜ ਦੂਰ ਹੋ ਜਾਊਗੀ।

ਘਰਿ ਘਰਿ ਮਾਗਤ ਲਾਜ ਨ ਲਾਗੈ ॥੧॥ ਰਹਾਉ ॥
ਤੈਨੂੰ ਦਰ ਦਰ ਮੰਗਦੇ ਫਿਰਦਿਆਂ ਸ਼ਰਮ ਨਹੀਂ ਆਉਂਦੀ। ਠਹਿਰਾਓ।

ਗਾਵਹਿ ਗੀਤ ਨ ਚੀਨਹਿ ਆਪੁ ॥
ਤੂੰ ਗਾਉਂਦਾ ਫਿਰਦਾ ਹੈਂ, ਪ੍ਰੰਤੂ ਆਪਣੇ ਆਪ ਨੂੰ ਨਹੀਂ ਸਮਝਦਾ।

ਕਿਉ ਲਾਗੀ ਨਿਵਰੈ ਪਰਤਾਪੁ ॥
ਭਾਰੀ ਅੱਗ, ਜੋ ਤੈਨੂੰ ਸਾੜ ਰਹੀ ਹੈ, ਕਿਸ ਤਰ੍ਹਾਂ ਬੁਝਾਈ ਜਾ ਸਕਦੀ ਹੈ?

ਗੁਰ ਕੈ ਸਬਦਿ ਰਚੈ ਮਨ ਭਾਇ ॥
ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ, ਤੇਰੀ ਆਤਮਾਂ ਪ੍ਰਭੂ ਦੇ ਪ੍ਰੇਮ ਅੰਦਰ ਲੀਨ ਹੋ ਜਾਵੇ,

ਭਿਖਿਆ ਸਹਜ ਵੀਚਾਰੀ ਖਾਇ ॥੨॥
ਤਾਂ ਤੂੰ ਸੁਖੈਨ ਹੀ ਸਿਮਰਨ ਦੀ ਭਿੱਛਿਆ ਨੂੰ ਮਾਣ ਲਵੇਗਾਂ।

ਭਸਮ ਚੜਾਇ ਕਰਹਿ ਪਾਖੰਡੁ ॥
ਤੂੰ ਆਪਣੀ ਦੇਹ ਨੂੰ ਸੁਆਹ ਮਲਦਾ ਹੈਂ ਅਤੇ ਦੰਭ ਰਚਦਾ ਹੈਂ।

ਮਾਇਆ ਮੋਹਿ ਸਹਹਿ ਜਮ ਡੰਡੁ ॥
ਧਨ-ਦੌਲਤ ਦੇ ਮੋਹ ਦੇ ਕਾਰਣ, ਤੂੰ ਮੌਤ ਦੇ ਡੰਡੇ ਦੀ ਸੱਟ ਸਹਾਰੇਗਾਂ।

ਫੂਟੈ ਖਾਪਰੁ ਭੀਖ ਨ ਭਾਇ ॥
ਤੇਰੇ ਮਨ ਦੇ ਟੁੱਟੇ ਹੋਏ ਠੂਠੇ ਵਿੱਚ ਪ੍ਰਭੂ ਦੇ ਪ੍ਰੇਮ ਦੀ ਖੈਰ ਨਹੀਂ ਪੈ ਸਕਦੀ।

ਬੰਧਨਿ ਬਾਧਿਆ ਆਵੈ ਜਾਇ ॥੩॥
ਤੂੰ ਜੰਜੀਰਾਂ ਨਾਲ ਜਕੜਿਆ ਹੋਇਆ ਹੈਂ ਅਤੇ ਜੰਮਦਾ ਤੇ ਮਰਦਾ ਰਹੇਗਾਂ।

ਬਿੰਦੁ ਨ ਰਾਖਹਿ ਜਤੀ ਕਹਾਵਹਿ ॥
ਤੂੰ ਆਪਣੇ ਵੀਰਜ ਨੂੰ ਰੋਕ ਕੇ ਨਹੀਂ ਰੱਖਦਾ ਅਤੇ ਆਪਣੇ ਆਪ ਨੂੰ ਪ੍ਰਹੇਜਗਾਰ ਅਖਵਾਉਂਦਾ ਹੈਂ।

ਮਾਈ ਮਾਗਤ ਤ੍ਰੈ ਲੋਭਾਵਹਿ ॥
ਮਾਤਾ ਆਖ ਕੇ ਤੂੰ ਖੈਰ ਮੰਗਦਾ ਹੈਂ ਅਤੇ ਉਸ ਹੀ ਤ੍ਰੀਮਤ ਨਾਲ ਪਿਆਰ ਪਾ ਲੈਂਦਾ ਹੈਂ।

ਨਿਰਦਇਆ ਨਹੀ ਜੋਤਿ ਉਜਾਲਾ ॥
ਤੂੰ ਦਯਾ ਤਰਸ ਤੋਂ ਸੱਖਣਾ ਹੈਂ ਅਤੇ ਤੇਰੇ ਅੰਦਰ ਪ੍ਰਭੂ ਦੇ ਪ੍ਰਕਾਸ਼ ਦਾ ਚਾਨਣ ਨਹੀਂ।

ਬੂਡਤ ਬੂਡੇ ਸਰਬ ਜੰਜਾਲਾ ॥੪॥
ਤੂੰ ਹਰ ਕਿਸਮ ਦੇ ਝਮੇਲਿਆਂ ਅੰਦਰ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈਂ।

ਭੇਖ ਕਰਹਿ ਖਿੰਥਾ ਬਹੁ ਥਟੂਆ ॥
ਤੂੰ ਧਾਰਮਕ ਲਿਬਾਸ ਪਹਿਨਦਾ ਹੈਂ ਅਤੇ ਆਪਣੀ ਖਫਣੀ ਨਾਲ ਅਨੇਕਾਂ ਸਾਂਗ ਬਣਾਉਂਦਾ ਹੈਂ।

ਝੂਠੋ ਖੇਲੁ ਖੇਲੈ ਬਹੁ ਨਟੂਆ ॥
ਮਦਾਰੀ ਦੀ ਮਾਨੰਦ ਤੂੰ ਘਣੇਰੇ ਕੂੜੇ ਦਾਉ-ਪੇਚ ਖੇਡਦਾ ਹੈਂ।

ਅੰਤਰਿ ਅਗਨਿ ਚਿੰਤਾ ਬਹੁ ਜਾਰੇ ॥
ਫਿਕਰ ਦੀ ਅੱਗ ਤੇਰੇ ਦਿਲ ਨੂੰ ਬਹੁਤ ਹੀ ਸਾੜਦੀ ਹੈਂ।

ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥੫॥
ਚੰਗੇ ਨੇਕ ਅਮਲਾਂ ਦੇ ਬਗੈਰ ਤੂੰ ਕਿਸ ਤਰ੍ਹਾਂ ਪਾਰ ਉਤਰੇਗਾਂ?

ਮੁੰਦ੍ਰਾ ਫਟਕ ਬਨਾਈ ਕਾਨਿ ॥
ਤੂੰ ਆਪਦੇ ਕੰਨਾਂ ਲਈ ਬਲੌਰ ਦੇ ਬੁੰਦੇ ਬਣਵਾਉਂਦਾ ਹੈਂ।

ਮੁਕਤਿ ਨਹੀ ਬਿਦਿਆ ਬਿਗਿਆਨਿ ॥
ਕੇਵਲ ਇਲਮ ਤੇ ਗਿਆਨ ਰਾਹੀਂ ਕਲਿਆਣ ਪ੍ਰਾਪਤ ਨਹੀਂ ਹੁੰਦੀ।

ਜਿਹਵਾ ਇੰਦ੍ਰੀ ਸਾਦਿ ਲੋੁਭਾਨਾ ॥
ਤੂੰ ਜੀਭ ਅਤੇ ਵਿਸ਼ੇ ਭੋਗ ਦੇ ਸੁਆਦਾਂ ਰਾਹੀਂ ਠਗਿਆ ਗਿਆ ਹੈਂ।

ਪਸੂ ਭਏ ਨਹੀ ਮਿਟੈ ਨੀਸਾਨਾ ॥੬॥
ਤੂੰ ਡੰਗਰ ਬਣ ਗਿਆ ਹੈਂ ਅਤੇ ਤੇਰਾ ਇਹ ਚਿੰਨ੍ਹ ਮੇਸਿਆ ਨਹੀਂ ਜਾ ਸਕਦਾ।

ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥
ਤਿੰਨਾਂ ਹੀ ਦਸ਼ਾ (ਹਾਲਤਾਂ) ਅੰਦਰ ਸੰਸਾਰੀ ਬੰਦੇ ਫਾਥੇ ਹੋਏ ਹਨ, ਅਤੇ ਤਿੰਨਾਂ ਹੀ ਦਸ਼ਾਂ ਅੰਦਰ ਯੋਗੀ।

ਸਬਦੁ ਵੀਚਾਰੈ ਚੂਕਸਿ ਸੋਗਾ ॥
ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਦੇ ਗਮ ਦੂਰ ਹੋ ਜਾਂਦੇ ਹਨ।

ਊਜਲੁ ਸਾਚੁ ਸੁ ਸਬਦੁ ਹੋਇ ॥
ਨਾਮ ਦੇ ਰਾਹੀਂ ਉਹ ਨਿਰਮਲ ਅਤੇ ਸਤਵਾਦੀ ਥੀ ਵੰਞਦਾ ਹੈ।

ਜੋਗੀ ਜੁਗਤਿ ਵੀਚਾਰੇ ਸੋਇ ॥੭॥
ਯੋਗੀ ਉਹ ਹੈ ਜੋ ਸੱਚੀ ਜੀਵਨ ਰਹੁ ਰੀਤੀ ਦਾ ਖਿਆਲ ਕਰਦਾ ਹੈ।

ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥
ਤੇਰੇ ਕੋਲ ਹੇ ਹਰੀ, ਨੌਂ ਖਜਾਨੇ ਹਨ ਅਤੇ ਤੂੰ ਹਰ ਸ਼ੈ ਕਰਨ ਨੂੰ ਸਮਰਥ ਹੈਂ।

ਥਾਪਿ ਉਥਾਪੇ ਕਰੇ ਸੁ ਹੋਗੁ ॥
ਤੂੰ ਹੀ ਅਸਥਾਪਨ ਕਰਦਾ ਤੇ ਉਖੇੜਦਾ ਹੈਂ ਜਿਹੜਾ ਕੁਛ ਤੂੰ ਕਰਦਾ ਹੈਂ, ਕੇਵਲ ਉਹ ਹੀ ਹੁੰਦਾ ਹੈ।

ਜਤੁ ਸਤੁ ਸੰਜਮੁ ਸਚੁ ਸੁਚੀਤੁ ॥
ਬ੍ਰਹਿਮਚਰਜ, ਪਾਕੀਜ਼ਗੀ, ਧੀਰਜ ਅਤੇ ਸੱਚਾਈ ਦੀ ਕਮਾਈ ਕਰਨ ਵਾਲੇ,

ਨਾਨਕ ਜੋਗੀ ਤ੍ਰਿਭਵਣ ਮੀਤੁ ॥੮॥੨॥
ਯੋਗੀ ਨੂੰ ਪਵਿੱਤਰ ਮਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਤਿੰਨਾਂ ਹੀ ਜਹਾਨਾਂ ਦਾ ਮਿੱਤਰ ਬਣ ਜਾਂਦਾ ਹੈ, ਹੇ ਨਾਨਕ!

ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।

ਖਟੁ ਮਟੁ ਦੇਹੀ ਮਨੁ ਬੈਰਾਗੀ ॥
ਛੇ ਚੱਕਰਾਂ ਵਾਲੇ ਮਨੁੱਖੀ ਸਰੀਰ ਦੀ ਖਾਨਗਾਹ ਅੰਦਰ ਉਦਾਸੀਨ ਮਨ ਦਾ ਟਿਕਾਣਾ ਹੈ।

ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥
ਨਾਮ ਦੇ ਸਿਮਰਨ ਦੀ ਪ੍ਰੀਤ ਇਸ ਦੇ ਅੰਦਰ ਜਾਗ ਉਠੀ ਹੈ।

ਵਾਜੈ ਅਨਹਦੁ ਮੇਰਾ ਮਨੁ ਲੀਣਾ ॥
ਬੈਕੁੰਠੀ ਕੀਰਤਨ ਮੇਰੇ ਅੰਦਰ ਗੂੰਜਦਾ ਹੈ ਅਤੇ ਮੇਰੀ ਆਤਮਾਂ ਉਸ ਅੰਦਰ ਲੀਨ ਹੋ ਗਈ ਹੈ।

ਗੁਰ ਬਚਨੀ ਸਚਿ ਨਾਮਿ ਪਤੀਣਾ ॥੧॥
ਗੁਰਾਂ ਦੇ ਉਪਦੇਸ਼ ਦੁਆਰਾ, ਮੇਰੀ ਜਿੰਦੜੀ ਸੱਚੇ ਨਾਮ ਨਾਲ ਪ੍ਰਸੰਨ ਹੋ ਗਈ ਹੈ।

ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥
ਹੇ ਜੀਵ! ਸਾਹਿਬ ਦੀ ਪ੍ਰੇਮਮਈ ਸੇਵਾ ਰਾਹੀਂ ਹੀ ਸੁਖ ਪ੍ਰਾਪਤ ਹੁੰਦਾ ਹੈ।

ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ ਸੁਆਮੀ ਮਾਲਕ ਮਿੱਠੜਾ ਲੱਗਦਾ ਹੈ ਅਤੇ ਸੁਆਮੀ ਮਾਲਕ ਦੇ ਨਾਮ ਅੰਦਰ ਹੀ ਜੀਵ ਲੀਨ ਹੋ ਜਾਂਦਾ ਹੈ। ਠਹਿਰਾਓ।

copyright GurbaniShare.com all right reserved. Email