Page 904

ਮਾਇਆ ਮੋਹੁ ਬਿਵਰਜਿ ਸਮਾਏ ॥
ਸੰਸਾਰੀ ਪਦਾਰਥਾਂ ਦੀ ਮੁਹੱਬਤ ਨੂੰ ਤਿਆਗ ਕੇ ਇਨਸਾਨ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ,

ਸਤਿਗੁਰੁ ਭੇਟੈ ਮੇਲਿ ਮਿਲਾਏ ॥
ਅਤੇ ਸੱਚੇ ਗੁਰਾਂ ਨਾਲ ਮਿਲ ਕੇ ਉਹ ਉਸ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।

ਨਾਮੁ ਰਤਨੁ ਨਿਰਮੋਲਕੁ ਹੀਰਾ ॥
ਸੁਆਮੀ ਦਾ ਨਾਮ ਅਮੋਲਕ ਜਵੇਹਰ ਅਤੇ ਮਾਣਕ ਹੈ।

ਤਿਤੁ ਰਾਤਾ ਮੇਰਾ ਮਨੁ ਧੀਰਾ ॥੨॥
ਉਸ ਨਾਲ ਰੰਗੀਜ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।

ਹਉਮੈ ਮਮਤਾ ਰੋਗੁ ਨ ਲਾਗੈ ॥
ਉਸ ਪ੍ਰਾਣੀ ਨੂੰ ਅਹੰਕਾਰ ਅਤੇ ਅਪਣੱਤ ਦੀ ਬੀਮਾਰ ਨਹੀਂ ਲੱਗਦੀ,

ਰਾਮ ਭਗਤਿ ਜਮ ਕਾ ਭਉ ਭਾਗੈ ॥
ਜੋ ਪ੍ਰਭੂ ਭਗਤੀ ਕਰਦਾ ਹੈ, ਅਤੇ ਉਸ ਦਾ ਮੌਤ ਦਾ ਡਰ ਦੌੜ ਜਾਂਦਾ ਹੈ।

ਜਮੁ ਜੰਦਾਰੁ ਨ ਲਾਗੈ ਮੋਹਿ ॥
ਜਿੰਦ ਜਾਨ ਦਾ ਵੈਰੀ, ਮੌਤ ਦਾ ਫਰੇਸ਼ਤਾ, ਮੈਨੂੰ ਛੂੰਹਦਾ ਨਹੀਂ,

ਨਿਰਮਲ ਨਾਮੁ ਰਿਦੈ ਹਰਿ ਸੋਹਿ ॥੩॥
ਕਿਉਂਜੋ ਵਾਹਿਗੁਰੂ ਦਾ ਪਵਿੱਤਰ ਨਾਮ ਮੇਰੇ ਹਿਰਦੇ ਅੰਦਰ ਸ਼ੋਭ ਰਿਹਾ ਹੈ।

ਸਬਦੁ ਬੀਚਾਰਿ ਭਏ ਨਿਰੰਕਾਰੀ ॥
ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਰੂਪ-ਰਹਿਤ ਸੁਆਮੀ ਦਾ ਹੀ ਹੋ ਜਾਂਦਾ ਹੈ।

ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥
ਗੁਰਾਂ ਦੇ ਉਪਦੇਸ਼ ਦੁਆਰਾ ਜਾਗ ਪੈਣ ਨਾਲ ਆਦਮੀ ਦੀ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ।

ਅਨਦਿਨੁ ਜਾਗਿ ਰਹੇ ਲਿਵ ਲਾਈ ॥
ਰੈਣ ਦਿਹੁੰ ਖਬਰਦਾਰ ਰਹਿਣ ਅਤੇ ਪ੍ਰਭੂ ਨਾਲ ਪ੍ਰੀਤ ਪਾਉਣ ਦੁਆਰਾ,

ਜੀਵਨ ਮੁਕਤਿ ਗਤਿ ਅੰਤਰਿ ਪਾਈ ॥੪॥
ਉਹ ਜਿੰਦਗੀ ਅੰਦਰ ਹੀ ਮੋਖਸ਼ ਨੂੰ ਪਾ ਲੈਂਦਾ ਹੈ ਅਤੇ ਆਪਣੇ ਅੰਦਰੋਂ ਹੀ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ।

ਅਲਿਪਤ ਗੁਫਾ ਮਹਿ ਰਹਹਿ ਨਿਰਾਰੇ ॥
ਸਰੀਰ ਦੀ ਅਟੰਕ ਕੰਦਰਾ ਅੰਦਰ ਮੈਂ ਨਿਰਲੇਪ ਵਿਚਰਦਾ ਹਾਂ।

ਤਸਕਰ ਪੰਚ ਸਬਦਿ ਸੰਘਾਰੇ ॥
(ਕਾਮ ਆਦਿ) ਪੰਜਾਂ ਚੋਰਾਂ ਨੂੰ ਮੈਂ ਸਾਈਂ ਦੇ ਨਾਮ ਨਾਲ ਮਾਰ ਸੁੱਟਿਆ ਹੈ।

ਪਰ ਘਰ ਜਾਇ ਨ ਮਨੁ ਡੋਲਾਏ ॥
ਮੇਰੀ ਆਤਮਾਂ ਹੋਰਨਾਂ ਦੇ ਗ੍ਰਹਿ ਨਹੀਂ ਜਾਂਦੀ, ਨਾਂ ਹੀ ਇਹ ਹੁਣ ਡਿਕਡੋਲੇ ਖਾਂਦੀ ਹੈ।

ਸਹਜ ਨਿਰੰਤਰਿ ਰਹਉ ਸਮਾਏ ॥੫॥
ਮੈਂ ਹੁਣ ਵਾਹਿਗੁਰੂ ਅੰਦਰ ਇਕਰਸ ਲੀਨ ਰਹਿੰਦਾ ਹਾਂ।

ਗੁਰਮੁਖਿ ਜਾਗਿ ਰਹੇ ਅਉਧੂਤਾ ॥
ਗੁਰਾਂ ਦੀ ਦਇਆ ਦੁਆਰਾ, ਮੈਂ ਖਬਰਦਾਰ, ਪਵਿੱਤਰ,

ਸਦ ਬੈਰਾਗੀ ਤਤੁ ਪਰੋਤਾ ॥
ਹਮੇਸ਼ਾਂ ਨਿਰਲੇਪ ਅਤੇ ਅਸਲੀਅਤ ਅੰਦਰ ਪਰੋਤਾ ਰਹਿੰਦਾ ਹਾਂ।

ਜਗੁ ਸੂਤਾ ਮਰਿ ਆਵੈ ਜਾਇ ॥
ਦੁਨੀਆਂ ਸੁੱਤੀ ਪਈ ਹੈ, ਇਹ ਮਰ ਵੰਞਦੀ ਹੈ ਅਤੇ ਆਉਂਦੀ ਤੇ ਜਾਂਦੀ ਰਹਿੰਦੀ ਹੈ।

ਬਿਨੁ ਗੁਰ ਸਬਦ ਨ ਸੋਝੀ ਪਾਇ ॥੬॥
ਗੁਰਾਂ ਦੇ ਉਪਦੇਸ਼ ਦੇ ਬਗੈਰ ਇਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।

ਅਨਹਦ ਸਬਦੁ ਵਜੈ ਦਿਨੁ ਰਾਤੀ ॥
ਦਿਹੁੰ ਰੈਣ ਈਸ਼ਵਰੀ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ,

ਅਵਿਗਤ ਕੀ ਗਤਿ ਗੁਰਮੁਖਿ ਜਾਤੀ ॥
ਜੋ ਗੁਰਾਂ ਦੀ ਦਇਆ ਦੁਆਰਾ ਅਮਰ ਪ੍ਰਭੂ ਦੀ ਅਦਭੁਤ ਦਸ਼ਾ ਨੂੰ ਸਮਝਦਾ ਹੈ।

ਤਉ ਜਾਨੀ ਜਾ ਸਬਦਿ ਪਛਾਨੀ ॥
ਜਦ ਬੰਦਾ ਨਾਮ ਨੂੰ ਜਾਣ ਲੈਂਦਾ ਹੈ,

ਏਕੋ ਰਵਿ ਰਹਿਆ ਨਿਰਬਾਨੀ ॥੭॥
ਤਦ ਉਹ ਇਕ ਨਿਰਲੇਪ ਸੁਆਮੀ ਨੂੰ ਸਾਰੇ ਵਿਆਪਕ ਅਨੁਭਵ ਕਰ ਲੈਂਦਾ ਹੈ।

ਸੁੰਨ ਸਮਾਧਿ ਸਹਜਿ ਮਨੁ ਰਾਤਾ ॥
ਮੇਰਾ ਮਨੂਆ ਸੁਖੈਨ ਹੀ ਅਫੁਰ ਤਾੜੀ ਅੰਦਰ ਲੀਨ ਹੋ ਗਿਆ ਹੈ,

ਤਜਿ ਹਉ ਲੋਭਾ ਏਕੋ ਜਾਤਾ ॥
ਅਤੇ ਸਵੈ-ਹੰਗਤਾ ਤੇ ਲਾਲਚ ਨੂੰ ਛੱਡ ਕੇ ਮੈਂ ਹੁਣ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹਾਂ।

ਗੁਰ ਚੇਲੇ ਅਪਨਾ ਮਨੁ ਮਾਨਿਆ ॥
ਜਦ ਮੁਰੀਦ ਦੀ ਆਪਦੀ ਆਤਮਾਂ ਗੁਰਾਂ ਦੀ ਅਗਵਾਈ ਨੂੰ ਕਬੂਲ ਕਰ ਲੈਂਦੀ ਹੈ,

ਨਾਨਕ ਦੂਜਾ ਮੇਟਿ ਸਮਾਨਿਆ ॥੮॥੩॥
ਤਾਂ ਆਪਣੇ ਦਵੈਤ-ਭਾਵ ਨੂੰ ਮਿਟਾ ਕੇ ਉਹ ਸੁਆਮੀ ਅੰਦਰ ਸਮਾਂ ਜਾਂਦਾ ਹੈ, ਹੇ ਨਾਨਕ!

ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।

ਸਾਹਾ ਗਣਹਿ ਨ ਕਰਹਿ ਬੀਚਾਰੁ ॥
ਤੂੰ ਵਿਆਹ ਦਾ ਸੁਲੱਖਣਾ (ਸ਼ੁਭ) ਦਿਹਾੜਾ ਗਿਣਦਾ ਹੈਂ, ਪਰ ਤੂੰ ਸੋਚਦਾ ਨਹੀਂ ਕਿ,

ਸਾਹੇ ਊਪਰਿ ਏਕੰਕਾਰੁ ॥
ਇਕ ਸਰੂਪ ਰਹਿਤ ਸੁਆਮੀ ਇਨ੍ਹਾਂ ਦਿਹਾੜਿਆਂ ਤੋਂ ਉਤੇ ਅਤੇ ਪਰੇਡੇ ਹੈ।

ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ॥
ਜੋ ਗੁਰਾਂ ਨੂੰ ਮਿਲਦਾ ਹੈ ਉਹ ਹੀ ਮਾਰਗ ਨੂੰ ਜਾਣਦਾ ਹੈ।

ਗੁਰਮਤਿ ਹੋਇ ਤ ਹੁਕਮੁ ਪਛਾਣੈ ॥੧॥
ਜਦ ਬੰਦਾ ਗੁਰਾਂ ਦੇ ਉਪਦੇਸ਼ ਨੂੰ ਪਾ ਲੈਂਦਾ ਹੈ ਤਦ ਹੀ ਉਹ ਸੁਆਮੀ ਦੀ ਰਜਾ ਨੂੰ ਅਨੁਭਵ ਕਰਦਾ ਹੈ।

ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥
ਤੂੰ ਕੂੜ ਨਾਂ ਬੋਲ, ਹੇ ਪੰਡਿਤ! ਅਤੇ ਸੱਚੋ ਸੱਚ ਆਖ।

ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥
ਜਦ ਨਾਮ ਦੇ ਰਾਹੀਂ ਬੰਦੇ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ। ਠਹਿਰਾਓ।

ਗਣਿ ਗਣਿ ਜੋਤਕੁ ਕਾਂਡੀ ਕੀਨੀ ॥
ਗਿਣ ਮਿਣ ਕੇ ਜੋਤਸ਼ੀ ਜਨਮ-ਕੁੰਡਲੀ ਬਣਾਉਂਦਾ ਹੈ।

ਪੜੈ ਸੁਣਾਵੈ ਤਤੁ ਨ ਚੀਨੀ ॥
ਉਹ ਇਸਨੂੰ ਵਾਚਦਾ ਅਤੇ ਹੋਰਨਾਂ ਨੂੰ ਸੁਣਾਉਂਦਾ ਹੈ, ਪ੍ਰੰਤੂ ਅਸਲੀਅਤ ਨੂੰ ਅਨੁਭਵ ਨਹੀਂ ਕਰਦਾ।

ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥
ਤੂੰ ਗੁਰਾਂ ਦੀ ਬਾਣੀ ਨੂੰ ਸਾਰਿਆਂ ਤੋਂ ਉਚੇਰੀ ਤੇ ਉਤੋਂ ਦੀ ਸਮਝ।

ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥
ਤੂੰ ਹੋਰ ਕੋਈ ਕਥਾ ਵਾਰਤਾ ਉਚਾਰਨ ਨਾਂ ਕਰ ਕਿਉਂਕਿ ਹੋਰ ਸਾਰਾ ਕੁਛ ਸੁਆਹ ਹੀ ਹੈ।

ਨਾਵਹਿ ਧੋਵਹਿ ਪੂਜਹਿ ਸੈਲਾ ॥
ਤੂੰ ਨ੍ਹਾਉਂਦਾ, ਧੋਦਾਂ ਹੈਂ ਅਤੇ ਪੱਥਰਾਂ ਨੂੰ ਪੂਜਦਾ ਹੈਂ।

ਬਿਨੁ ਹਰਿ ਰਾਤੇ ਮੈਲੋ ਮੈਲਾ ॥
ਵਾਹਿਗੁਰੂ ਦੇ ਨਾਲ ਰੰਗੀਜਣ ਦੇ ਬਾਝੋਂ ਤੂੰ ਪਲੀਤਾਂ ਦਾ ਪਰਮ ਪਲੀਤ ਹੈਂ।

ਗਰਬੁ ਨਿਵਾਰਿ ਮਿਲੈ ਪ੍ਰਭੁ ਸਾਰਥਿ ॥
ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਤੂੰ ਸੁਆਮੀ ਦੀ ਗੁਣਦਾਇਕ ਦੌਲਤ ਨੂੰ ਪਾ ਲਵੇਗਾਂ।

ਮੁਕਤਿ ਪ੍ਰਾਨ ਜਪਿ ਹਰਿ ਕਿਰਤਾਰਥਿ ॥੩॥
ਸਾਹਿਬ ਦਾ ਸਿਮਰਨ ਕਰਕੇ ਪ੍ਰਾਣੀ ਮੋਖਸ਼ ਅਤੇ ਸੰਪੂਰਨ ਥੀ ਵੰਞਦਾ ਹੈ।

ਵਾਚੈ ਵਾਦੁ ਨ ਬੇਦੁ ਬੀਚਾਰੈ ॥
ਆਦਮੀ ਝਗੜੇ ਬਖੇੜਿਆਂ ਬਾਰੇ ਪੜ੍ਹਦਾ ਹੈ ਅਤੇ ਬ੍ਰਹਿਮ ਬੀਚਾਰ ਨੂੰ ਸੋਚਦਾ ਸਮਝਦਾ ਨਹੀਂ।

ਆਪਿ ਡੁਬੈ ਕਿਉ ਪਿਤਰਾ ਤਾਰੈ ॥
ਉਹ ਖੁਦ ਡੁੱਬ ਜਾਂਦਾ ਹੈ ਅਤੇ ਆਪਣੇ ਵੱਡੇ ਵਡੇਰਿਆਂ ਦਾ ਉਹ ਕਿਸ ਤਰ੍ਹਾਂ ਉਧਾਰ ਕਰ ਸਕਦਾ ਹੈ?

ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥
ਕੋਈ ਵਿਰਲਾ ਜਣਾ ਹੀ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਦਾ ਹੈ।

ਸਤਿਗੁਰੁ ਮਿਲੈ ਤ ਸੋਝੀ ਹੋਇ ॥੪॥
ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਕੇਵਲ ਤਦ ਹੀ ਉਸ ਨੂੰ ਗਿਆਤ ਹੁੰਦੀ ਹੈ।

ਗਣਤ ਗਣੀਐ ਸਹਸਾ ਦੁਖੁ ਜੀਐ ॥
ਲੇਖਾ ਪੱਤਾ ਕਰਨ ਦੁਆਰਾ, ਸੰਦੇਹ ਅਤੇ ਸ਼ੱਕ ਚਿੱਤ ਅੰਦਰ ਪ੍ਰਵੇਸ਼ ਕਰ ਜਾਂਦੇ ਹਨ।

ਗੁਰ ਕੀ ਸਰਣਿ ਪਵੈ ਸੁਖੁ ਥੀਐ ॥
ਗੁਰਾਂ ਦੀ ਪਨਾਹ ਲੈਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।

ਕਰਿ ਅਪਰਾਧ ਸਰਣਿ ਹਮ ਆਇਆ ॥
ਪਾਪ ਕਮਾ ਕੇ, ਹੇ ਸੁਆਮੀ! ਮੈਂ ਹੁਣ ਤੇਰੀ ਪਨਾਹ ਲਈ ਹੈ।

ਗੁਰ ਹਰਿ ਭੇਟੇ ਪੁਰਬਿ ਕਮਾਇਆ ॥੫॥
ਮੇਰੇ ਪੂਰਬਲੇ ਕਰਮਾਂ ਅਨੁਸਾਰ, ਗੁਰਾਂ ਨੇ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ।

ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ ॥
ਜਦ ਤਾਂਈਂ ਇਨਸਾਨ ਗੁਰਾਂ ਦੀ ਸ਼ਰਣਾਗਤ ਨਾਂ ਸੰਭਾਲੇ ਪ੍ਰਭੂ ਪ੍ਰਾਪਤ ਨਹੀਂ ਕੀਤਾ ਜਾ ਸਕਦਾ।

ਭਰਮਿ ਭੁਲਾਈਐ ਜਨਮਿ ਮਰਿ ਆਈਐ ॥
ਨਹੀਂ ਤਾਂ ਉਹ ਵਹਿਮ ਅੰਦਰ ਭਟਕਦਾ ਹੈ ਅਤੇ ਮੁੜ ਕੇ ਆਉਣ ਲਈ ਜੰਮ ਕੇ ਮਰ ਜਾਂਦਾ ਹੈ।

ਜਮ ਦਰਿ ਬਾਧਉ ਮਰੈ ਬਿਕਾਰੁ ॥
ਜੇਕਰ ਆਦਮੀ ਪਾਪਾਂ ਅੰਦਰ ਮਰਦਾ ਹੈ ਤਾਂ ਉਹ ਮੌਤ ਦੇ ਦੂਤ ਦੇ ਬੂਹੇ ਤੇ ਨਰੜ ਲਿਆ ਜਾਂਦਾ ਹੈ।

ਨਾ ਰਿਦੈ ਨਾਮੁ ਨ ਸਬਦੁ ਅਚਾਰੁ ॥੬॥
ਉਸ ਦੇ ਮਨ ਵਿੱਚ ਸਾਈਂ ਦਾ ਨਾਮ ਨਈਂ, ਨਾਂ ਹੀ ਉਸ ਦੀ ਜੀਵਨ ਰਹੁ ਰੀਤੀ ਗੁਰਾਂ ਦੇ ਉਪਦੇਸ਼ ਅਨੁਸਾਰ ਹੈ।

ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥
ਕਈ ਆਪਣੇ ਆਪ ਨੂੰ ਪ੍ਰਚਾਰਕ, ਵਿਦਵਾਨ ਅਤੇ ਬ੍ਰਾਹਮਣ ਅਖਵਾਉਂਦੇ ਹਨ।

ਦੁਬਿਧਾ ਰਾਤੇ ਮਹਲੁ ਨ ਪਾਵਹਿ ॥
ਉਹ ਹੋਰਸ ਦੀ ਮੁਹੱਬਤ ਨਾਲ ਰੰਗੇ ਹੋਏ ਹਨ ਅਤੇ ਮਾਲਕ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੇ।

copyright GurbaniShare.com all right reserved. Email