ਜਿਸੁ ਗੁਰ ਪਰਸਾਦੀ ਨਾਮੁ ਅਧਾਰੁ ॥ ਗੁਰਾਂ ਦੀ ਦਇਆ ਦੁਆਰਾ ਜਿਸ ਨੂੰ ਨਾਮ ਦਾ ਆਸਰਾ ਹੈ, ਕੋਟਿ ਮਧੇ ਕੋ ਜਨੁ ਆਪਾਰੁ ॥੭॥ ਕਰੋੜਾਂ ਵਿਚੋਂ ਕੋਈ ਵਿਰਲਾ ਹੀ ਬੇਨਜ਼ੀਰ ਪੁਰਸ਼ ਹੈ। ਏਕੁ ਬੁਰਾ ਭਲਾ ਸਚੁ ਏਕੈ ॥ ਇਕ ਮੰਦਾ ਹੈ ਅਤੇ ਇਕ ਚੰਗਾ, ਪਰ ਇਕ ਸੱਚਾ ਸੁਆਮੀ ਸਾਰਿਆਂ ਅੰਦਰ ਵਿਆਪਕ ਹੈ। ਬੂਝੁ ਗਿਆਨੀ ਸਤਗੁਰ ਕੀ ਟੇਕੈ ॥ ਇਸ ਨੂੰ ਸਮਝ, ਹੇ ਬ੍ਰਹਿਮਬੇਤੇ! ਸੱਚੇ ਗੁਰਾਂ ਦੇ ਆਸਰੇ ਦੁਆਰਾ। ਗੁਰਮੁਖਿ ਵਿਰਲੀ ਏਕੋ ਜਾਣਿਆ ॥ ਕੋਈ ਟਾਂਵਾਂ ਜਣਾ ਹੀ, ਗੁਰਾਂ ਦੀ ਦਇਆ ਦੁਆਰਾ ਅਦੁੱਤੀ ਸੁਆਮੀ ਨੂੰ ਅਨੁਭਵ ਕਰਦਾ ਹੈ। ਆਵਣੁ ਜਾਣਾ ਮੇਟਿ ਸਮਾਣਿਆ ॥੮॥ ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਤੇ ਉਹ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ। ਜਿਨ ਕੈ ਹਿਰਦੈ ਏਕੰਕਾਰੁ ॥ ਜਿੰਨ੍ਹਾਂ ਦੇ ਅੰਤਰ ਆਤਮੇ ਅਦਵੈਤ ਪ੍ਰਭੂ ਹੈ, ਸਰਬ ਗੁਣੀ ਸਾਚਾ ਬੀਚਾਰੁ ॥ ਉਹਨਾਂ ਦੇ ਪੱਲੇ ਸਮੂਹ ਨੇਕੀਆਂ ਹਨ ਤੇ ਉਹ ਸਤਿਪੁਰਖ ਦਾ ਸਿਮਰਨ ਕਰਦੇ ਹਨ। ਗੁਰ ਕੈ ਭਾਣੈ ਕਰਮ ਕਮਾਵੈ ॥ ਜੋ ਗੁਰਾਂ ਦੀ ਰਜਾ ਅੰਦਰ ਕੰਮ ਕਰਦਾ ਹੈ, ਨਾਨਕ ਸਾਚੇ ਸਾਚਿ ਸਮਾਵੈ ॥੯॥੪॥ ਹੇ ਨਾਨਕ! ਉਹ ਸੱਚਿਆਰਾਂ ਦੇ ਪਰਮ ਸੱਚਿਆਰ ਅੰਦਰ ਲੀਨ ਹੋ ਜਾਂਦਾ ਹੈ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥ ਹਠੀਲੀ ਸਵੈ-ਰਿਆਜ਼ਤ ਦੀ ਕਾਰ ਕਮਾਉਣ ਦੁਆਰਾ, ਦੇਹ ਸੁਕ ਸੜ ਜਾਂਦੀ ਹੈ। ਵਰਤੁ ਤਪਨੁ ਕਰਿ ਮਨੁ ਨਹੀ ਭੀਜੈ ॥ ਵਰਤ ਅਤੇ ਤਪੱਸਿਆ ਰਾਹੀਂ ਆਤਮਾਂ ਨਰਮ ਨਹੀਂ ਹੁੰਦੀ। ਰਾਮ ਨਾਮ ਸਰਿ ਅਵਰੁ ਨ ਪੂਜੈ ॥੧॥ ਹੋਰ ਕੁਝ ਭੀ ਪ੍ਰਭੂ ਦੇ ਨਾਮ ਦੇ ਤੁੱਲ ਨਹੀਂ ਅੱਪੜਦਾ। ਗੁਰੁ ਸੇਵਿ ਮਨਾ ਹਰਿ ਜਨ ਸੰਗੁ ਕੀਜੈ ॥ ਤੂੰ ਆਪਣੇ ਗੁਰਾਂ ਦੀ ਟਹਿਲ ਕਮਾ, ਹੇ ਮੇਰੀ ਜਿੰਦੜੀਏ! ਅਤੇ ਪ੍ਰਭੂ ਦੇ ਗੋਲਿਆਂ ਦੀ ਸੰਗਤ ਕਰ। ਜਮੁ ਜੰਦਾਰੁ ਜੋਹਿ ਨਹੀ ਸਾਕੈ ਸਰਪਨਿ ਡਸਿ ਨ ਸਕੈ ਹਰਿ ਕਾ ਰਸੁ ਪੀਜੈ ॥੧॥ ਰਹਾਉ ॥ ਪ੍ਰਭੂ ਦਾ ਅੰਮ੍ਰਿਤ ਪਾਨ ਕਰਨ ਦੁਆਰਾ, ਜਾਲਮ ਮੌਤ ਦਾ ਦੂਤ ਤੈਨੂੰ ਛੂਹ ਨਹੀਂ ਸਕਦਾ, ਨਾਂ ਹੀ ਮਾਇਆ ਦੀ ਨਾਗਣ ਤੈਨੂੰ ਡੰਗ ਮਾਰ ਸਕਦੀ ਹੈ। ਠਹਿਰਾਓ। ਵਾਦੁ ਪੜੈ ਰਾਗੀ ਜਗੁ ਭੀਜੈ ॥ ਸੰਸਾਰ ਬਖੇੜਿਆਂ ਬਾਰੇ ਪੜ੍ਹਦਾ ਹੈ ਅਤੇ ਲੈਅ ਤਰਾਨੇ ਨਾਲ ਦ੍ਰਵੱਦਾ ਹੈ। ਤ੍ਰੈ ਗੁਣ ਬਿਖਿਆ ਜਨਮਿ ਮਰੀਜੈ ॥ ਪਾਪ ਅੰਦਰ ਖੱਚਤ ਹੋ, ਤਿੰਨਾਂ ਲੱਛਣਾਂ ਵਾਲਾ ਸੰਸਾਰ ਆਉਂਦਾ ਤੇ ਜਾਂਦਾ ਰਹਿੰਦਾ ਹੈ। ਰਾਮ ਨਾਮ ਬਿਨੁ ਦੂਖੁ ਸਹੀਜੈ ॥੨॥ ਸੁਆਮੀ ਦੇ ਨਾਮ ਦੇ ਬਾਝੋਂ ਬੰਦਾ ਦੁੱਖ ਸਹਾਰਦਾ ਹੈ। ਚਾੜਸਿ ਪਵਨੁ ਸਿੰਘਾਸਨੁ ਭੀਜੈ ॥ ਯੋਗੀ ਦਸਮ ਦੁਆਰ ਅੰਦਰ ਸੁਆਸ ਨੂੰ ਚੜ੍ਹਾ ਲੈਂਦਾ ਹੈ ਅਤੇ ਓਥੇ ਅਨੰਦ ਮਾਣਦਾ ਹੈ। ਨਿਉਲੀ ਕਰਮ ਖਟੁ ਕਰਮ ਕਰੀਜੈ ॥ ਉਹ ਅੰਦਰ ਧੋਦਾਂ ਹੈ ਛੇ ਸੰਸਕਾਰ ਕਰਦਾ ਹੈ। ਰਾਮ ਨਾਮ ਬਿਨੁ ਬਿਰਥਾ ਸਾਸੁ ਲੀਜੈ ॥੩॥ ਸੁਆਮੀ ਦੇ ਨਾਮ ਦੇ ਬਗੈਰ ਵਿਅਰਥ ਹੈ ਸੁਆਸ, ਜਿਹੜਾ ਉਹ ਲੈਂਦਾ ਹੈ। ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ ॥ ਉਸ ਦੇ ਅੰਦਰ ਪੰਜ ਵਿਸ਼ੇ-ਵੇਗਾਂ ਦੀ ਅੱਗ ਹੈ। ਉਸ ਨੂੰ ਸਹਿਨ-ਸ਼ੀਲਤਾ ਕਿਸ ਤਰ੍ਹਾਂ ਆ ਸਕਦੀ ਹੈ? ਅੰਤਰਿ ਚੋਰੁ ਕਿਉ ਸਾਦੁ ਲਹੀਜੈ ॥ ਉਸ ਦੇ ਅੰਦਰ ਚੋਰ ਹੈ। ਉਹ ਸਾਹਿਬ ਦੇ ਸੁਆਦ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ? ਗੁਰਮੁਖਿ ਹੋਇ ਕਾਇਆ ਗੜੁ ਲੀਜੈ ॥੪॥ ਗੁਰੂ ਅਨੁਸਾਰੀ ਹੋ ਕੇ ਇਨਸਾਨ ਦੇਹ ਦੇ ਕਿਲ੍ਹੇ ਨੂੰ ਫਤਿਹ ਕਰ ਲੈਂਦਾ ਹੈ। ਅੰਤਰਿ ਮੈਲੁ ਤੀਰਥ ਭਰਮੀਜੈ ॥ ਹਿਰਦੇ ਅੰਦਰ ਮਲੀਣਤਾ ਹੈ ਅਤੇ ਇਨਸਾਨ ਯਾਤਰਾ ਅਸਥਾਨਾਂ ਤੇ ਭਟਕਦਾ ਫਿਰਦਾ ਹੈ। ਮਨੁ ਨਹੀ ਸੂਚਾ ਕਿਆ ਸੋਚ ਕਰੀਜੈ ॥ ਜਦ ਅੰਤਸ਼ਕਰਨ ਪਵਿੱਤਰ ਨਹੀਂ ਬਾਹਰਲੀ ਸਫਾਈ ਕਰਨ ਦਾ ਕੀ ਲਾਭ ਹੈ। ਕਿਰਤੁ ਪਇਆ ਦੋਸੁ ਕਾ ਕਉ ਦੀਜੈ ॥੫॥ ਜਦ ਪ੍ਰਾਣੀ ਦੇ ਪੂਰਬਲੇ ਕਰਮ ਐਹੋ ਜਿਹੇ ਹਨ, ਤਦ ਉਹ ਸਿਵਾਏ ਆਪਦੇ ਆਪ ਦੇ ਹੋਰ ਕੀਹਦੇ ਉਤੇ ਇਨਜਾਮ ਲਾਵੇ। ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥ ਕੋਈ ਪ੍ਰਾਣੀ ਭੋਜਨ ਨਹੀਂ ਖਾਂਦਾ ਅਤੇ ਆਪਣੇ ਸਰੀਰ ਨੂੰ ਕਸ਼ਟ ਦਿੰਦਾ ਹੈ। ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥ ਗੁਰਾਂ ਦੀ ਗਿਆਤ ਦੇ ਬਗੈਰ ਉਹ ਸੰਤੁਸ਼ਟ ਨਹੀਂ ਹੁੰਦਾ। ਮਨਮੁਖਿ ਜਨਮੈ ਜਨਮਿ ਮਰੀਜੈ ॥੬॥ ਐਹੋ ਜਿਹਾ ਮਨਮੁੱਖ ਪੁਰਸ਼ ਕੇਵਲ ਮਰਨ ਲਈ ਹੀ ਜੰਮਦਾ ਹੈ ਅਤੇ ਫੇਰ ਮੁੜ ਕੇ ਜੰਮਦਾ ਹੈ। ਸਤਿਗੁਰ ਪੂਛਿ ਸੰਗਤਿ ਜਨ ਕੀਜੈ ॥ ਤੂੰ ਸੱਚੇ ਗੁਰਾਂ ਪਾਸੋਂ ਸਿਖਮੱਤ ਲੈ ਅਤੇ ਸੁਆਮੀ ਦੇ ਗੋਲਿਆਂ ਨਾਲ ਮੇਲ ਮਿਲਾਪ ਕਰ। ਮਨੁ ਹਰਿ ਰਾਚੈ ਨਹੀ ਜਨਮਿ ਮਰੀਜੈ ॥ ਜਿਸ ਤਰ੍ਹਾਂ ਤੇਰੀ ਆਤਮਾਂ ਵਾਹਿਗੁਰੂ ਅੰਦਰ ਲੀਨ ਹੋ ਜਾਊਗੀ ਅਤੇ ਜੰਮੇ ਤੇ ਮਰੇਗੀ ਨਹੀਂ। ਰਾਮ ਨਾਮ ਬਿਨੁ ਕਿਆ ਕਰਮੁ ਕੀਜੈ ॥੭॥ ਸਾਈਂ ਦੇ ਨਾਮ ਦੇ ਬਾਝੋਂ ਬੰਦਾ ਹੋਰ ਕਿਹੜਾ ਕੰਮ ਕਰੇ। ਊਂਦਰ ਦੂੰਦਰ ਪਾਸਿ ਧਰੀਜੈ ॥ ਤੂੰ ਆਪਣੇ ਅੰਦਰੋਂ ਖਾਹਿਸ਼ ਦੇ ਚੂਹੇ ਦਾ ਸ਼ੋਰ ਸ਼ਰਾਬਾ ਬੰਦ ਕਰ ਦੇ। ਧੁਰ ਕੀ ਸੇਵਾ ਰਾਮੁ ਰਵੀਜੈ ॥ ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ। ਕੇਵਲ ਇਹ ਹੀ ਆਤਿ ਪੁਰਖ ਦੀ ਸੇਵਾ ਟਹਿਲ ਹੈ। ਨਾਨਕ ਨਾਮੁ ਮਿਲੈ ਕਿਰਪਾ ਪ੍ਰਭ ਕੀਜੈ ॥੮॥੫॥ ਜਦ ਸੁਆਮੀ ਆਪਣੀ ਮਿਹਰ ਧਾਰਦਾ ਹੈ, ਹੇ ਨਾਨਕ! ਤਦ ਉਹ ਬੰਦੇ ਨੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਅੰਤਰਿ ਉਤਭੁਜੁ ਅਵਰੁ ਨ ਕੋਈ ॥ ਸਮੂਹ ਉਤਪਤੀ ਤੇਰੇ ਅੰਦਰ ਹੀ ਹੈ, ਹੇ ਸੁਆਮੀ! ਹੋਰ ਕੋਈ ਭੀ ਸਿਰਜਣਹਾਰ ਨਹੀਂ। ਜੋ ਕਹੀਐ ਸੋ ਪ੍ਰਭ ਤੇ ਹੋਈ ॥ ਜਿਹੜਾ ਕੁਝ ਭੀ ਹੋਂਦ ਵਿੱਚ ਆਇਆ ਆਖਿਆ ਜਾਂਦਾ ਹੈ, ਉਹ ਤੇਰੇ ਤੋਂ ਹੀ ਹੈ, ਹੇ ਸੁਆਮੀ! ਜੁਗਹ ਜੁਗੰਤਰਿ ਸਾਹਿਬੁ ਸਚੁ ਸੋਈ ॥ ਉਹ ਸੱਚਾ ਸਾਹਿਬ ਹੀ ਸਾਰਿਆਂ ਯੁਗਾਂ ਅੰਦਰ ਵਿਆਪਕ ਹੈ। ਉਤਪਤਿ ਪਰਲਉ ਅਵਰੁ ਨ ਕੋਈ ॥੧॥ ਵਾਹਿਗੁਰੂ ਦੇ ਬਗੈਰ ਹੋਰ ਕੋਈ ਪੈਦਾਇਸ਼ ਤੇ ਖਾਤਮਾ ਕਰਨ ਵਾਲਾ ਨਹੀਂ ਹੈ। ਐਸਾ ਮੇਰਾ ਠਾਕੁਰੁ ਗਹਿਰ ਗੰਭੀਰੁ ॥ ਐਹੋ ਜਿਹਾ ਹੈ ਮੇਰਾ ਡੂੰਘਾ ਅਤੇ ਅਥਾਹ ਸੁਆਮੀ। ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ ਕੈ ਨਾਮਿ ਨ ਲਗੈ ਜਮ ਤੀਰੁ ॥੧॥ ਰਹਾਉ ॥ ਜੋ ਕੋਈ ਭੀ ਉਸ ਦਾ ਸਿਮਰਨ ਕਰਦਾ ਹੈ, ਉਹ ਅਨੰਦ ਪਾ ਲੈਂਦਾ ਹੈ। ਮੌਤ ਦੇ ਦੂਤ ਦਾ ਬਾਣ ਉਸ ਨੂੰ ਨਹੀਂ ਲੱਗਦਾ, ਜੋ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਓ। ਨਾਮੁ ਰਤਨੁ ਹੀਰਾ ਨਿਰਮੋਲੁ ॥ ਸਾਈਂ ਦਾ ਨਾਮ ਅਣਮੁੱਲਾ ਮੋਤੀ ਜਵੇਹਰ ਹੈ। ਸਾਚਾ ਸਾਹਿਬੁ ਅਮਰੁ ਅਤੋਲੁ ॥ ਅਬਿਨਾਸੀ ਅਤੇ ਅਮਾਪ ਹੈ ਸੱਚਾ ਸੁਆਮੀ। ਜਿਹਵਾ ਸੂਚੀ ਸਾਚਾ ਬੋਲੁ ॥ ਪਵਿੱਤਰ ਹੈ ਉਹ ਜੀਭ ਜੋ ਸੱਚੇ ਨਾਮ ਦਾ ਉਚਾਰਨ ਕਰਦੀ ਹੈ। ਘਰਿ ਦਰਿ ਸਾਚਾ ਨਾਹੀ ਰੋਲੁ ॥੨॥ ਬੰਦੇ ਦੇ ਆਪਣੇ ਗ੍ਰਹਿ (ਹਿਰਦੇ) ਅਤਰ ਹੀ ਸੱਚਾ ਸੁਆਮੀ ਹੈ, ਇਸ ਵਿੱਚ ਕੋਈ ਸੰਦੇਹ ਨਹੀਂ। ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ ॥ ਕਈ ਜੰਗਲਾਂ ਵਿੱਚ ਬੈਠਦੇ ਹਨ, ਕਈ ਪਹਾੜਾਂ ਅੰਦਰ ਆਪਣਾ ਟਿਕਾਣਾਂ ਬਣਾਉਂਦੇ ਹਨ। ਨਾਮੁ ਬਿਸਾਰਿ ਪਚਹਿ ਅਭਿਮਾਨੁ ॥ ਨਾਮ ਨੂੰ ਭੁਲਾ ਮੈਂ ਉਹ ਹੰਕਾਰ ਅੰਦਰ ਗਲ ਸੜ ਜਾਂਦੇ ਹਨ। ਨਾਮ ਬਿਨਾ ਕਿਆ ਗਿਆਨ ਧਿਆਨੁ ॥ ਪ੍ਰਭੂ ਦੇ ਬਾਝੋਂ ਅਕਲਮੰਦੀ ਅਤੇ ਇਕਾਗਰਤਾ ਕਿਹੜੇ ਕੰਮ ਹਨ? ਗੁਰਮੁਖਿ ਪਾਵਹਿ ਦਰਗਹਿ ਮਾਨੁ ॥੩॥ ਗੁਰੂ ਅਨੁਸਾਰੀ ਸਾਹਿਬ ਦੇ ਦਰਬਾਰ ਵਿੱਚ ਇਜ਼ਤ ਪਾਉਂਦੇ ਹਨ। ਹਠੁ ਅਹੰਕਾਰੁ ਕਰੈ ਨਹੀ ਪਾਵੈ ॥ ਜ਼ਿਦ ਅਤੇ ਸਵੈ-ਹੰਗਤਾ ਕਰਨ ਦੁਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ। ਪਾਠ ਪੜੈ ਲੇ ਲੋਕ ਸੁਣਾਵੈ ॥ ਧਾਰਮਕ ਗ੍ਰੰਥ ਵਾਚਣ ਅਤੇ ਲੋਕਾਂ ਨੂੰ ਸੁਣਾਉਣ, copyright GurbaniShare.com all right reserved. Email |