Page 911

ਪਾਰਸ ਪਰਸੇ ਫਿਰਿ ਪਾਰਸੁ ਹੋਏ ਹਰਿ ਜੀਉ ਅਪਣੀ ਕਿਰਪਾ ਧਾਰੀ ॥੨॥
ਰਸਾਇਣ ਨਾਲ ਛੂਹ ਕੇ, ਉਹ ਖੁਦ ਓੜਕ ਨੂੰ ਰਸਾਇਣ ਹੋ ਜਾਂਦੇ ਹਨ ਅਤੇ ਪੂਜਯ ਪ੍ਰਭੂ ਉਹਨਾਂ ਉਤੇ ਆਪਣੀ ਰਹਿਮਤ ਧਾਰਦਾ ਹੈ।

ਇਕਿ ਭੇਖ ਕਰਹਿ ਫਿਰਹਿ ਅਭਿਮਾਨੀ ਤਿਨ ਜੂਐ ਬਾਜੀ ਹਾਰੀ ॥੩॥
ਕਈ ਸੰਪਰਦਾਈ ਲਿਬਾਸ ਪਹਿਰਦੇ ਹਨ ਅਤੇ ਹੰਕਾਰ ਅੰਦਰ ਭਟਕਦੇ ਹਨ। ਉਹ ਆਪਣੀ ਜੀਵਨ ਖੇਡ ਨੂੰ ਜੂਏ ਵਿੱਚ ਹਾਰ ਦਿੰਦੇ ਹਨ।

ਇਕਿ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਉਰਿ ਧਾਰੀ ॥੪॥
ਕਈ ਰੈਣ ਦਿਹੁੰ ਸਦਾ ਸੁਆਮੀ ਦੀ ਸੇਵਾ ਕਮਾਉਂਦੇ ਹਨ ਅਤੇ ਸੁਆਮੀ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।

ਅਨਦਿਨੁ ਰਾਤੇ ਸਹਜੇ ਮਾਤੇ ਸਹਜੇ ਹਉਮੈ ਮਾਰੀ ॥੫॥
ਜੋ ਸਦਾ ਹੀ ਸੁਆਮੀ ਨਾਲ ਰੰਗੀਜੇ ਰਹਿੰਦੇ ਉਹ ਅਡੋਲਤਾ ਅੰਦਰ ਮਤਵਾਲੇ ਵਿਚਰਦੇ ਹਨ ਅਤੇ ਸੁਖੈਨ ਹੀ ਆਪਣੀ ਸਵੈ-ਹੰਗਤਾ ਨੂੰ ਮਾਰ ਲੈਂਦੇ ਹਨ।

ਭੈ ਬਿਨੁ ਭਗਤਿ ਨ ਹੋਈ ਕਬ ਹੀ ਭੈ ਭਾਇ ਭਗਤਿ ਸਵਾਰੀ ॥੬॥
ਪ੍ਰਭੂ ਦੇ ਡਰ ਦੇ ਬਾਝੋਂ ਉਸ ਦੀ ਪ੍ਰੇਮਮਈ ਸੇਵਾ, ਕਦਾਚਿਤ ਨਹੀਂ ਹੋ ਸਕਦੀ। ਪ੍ਰਭੂ ਦੀ ਡਰ ਵਾਲੀ ਪ੍ਰੀਤ ਦੇ ਰਾਹੀਂ ਉਸ ਦੀ ਉਪਾਸ਼ਨਾ ਨੂੰ ਚਾਰ ਚੰਨ ਲੱਗ ਜਾਂਦੇ ਹਨ।

ਮਾਇਆ ਮੋਹੁ ਸਬਦਿ ਜਲਾਇਆ ਗਿਆਨਿ ਤਤਿ ਬੀਚਾਰੀ ॥੭॥
ਸਾਈਂ ਦੇ ਨਾਮ ਦੇ ਰਾਹੀਂ ਸੰਸਾਰੀ ਪਦਾਰਥਾਂ ਦੀ ਲਗਨ ਸੜ ਬਲ ਜਾਂਦੀ ਹੈ ਅਤੇ ਪ੍ਰਾਣੀ ਬ੍ਰਹਮ ਵੀਚਾਰ ਦੀ ਅਸਲੀਅਤ ਸੋਚਦਾ ਸਮਝਦਾ ਹੈ।

ਆਪੇ ਆਪਿ ਕਰਾਏ ਕਰਤਾ ਆਪੇ ਬਖਸਿ ਭੰਡਾਰੀ ॥੮॥
ਸਿਰਜਣਹਾਰ ਖੁਦ ਬੰਦੇ ਪਾਸੋਂ ਆਪਣੀ ਸੇਵਾ ਕਰਵਾਉਂਦਾ ਹੈ ਅਤੇ ਖੁਦ ਹੀ ਉਸ ਨੂੰ ਨਾਮ ਦਾ ਖਜਾਨਾਂ ਪ੍ਰਦਾਨ ਕਰਦਾ ਹੈ।

ਤਿਸ ਕਿਆ ਗੁਣਾ ਕਾ ਅੰਤੁ ਨ ਪਾਇਆ ਹਉ ਗਾਵਾ ਸਬਦਿ ਵੀਚਾਰੀ ॥੯॥
ਉਸ ਦੀਆਂ ਨੇਕੀਆਂ ਦਾ ਮੈਂ ਪਾਰਾਵਾਰ ਨਹੀਂ ਪਾ ਸਕਦਾ। ਮੈਂ ਉਸ ਦਾ ਜੱਸ ਗਾਉਂਦਾ ਤੇ ਉਸ ਦੇ ਨਾਮ ਦਾ ਚਿੰਤਨ ਕਰਦਾ ਹਾਂ।

ਹਰਿ ਜੀਉ ਜਪੀ ਹਰਿ ਜੀਉ ਸਾਲਾਹੀ ਵਿਚਹੁ ਆਪੁ ਨਿਵਾਰੀ ॥੧੦॥
ਆਪਣੇ ਅੰਦਰੋਂ ਹੰਗਤਾ ਨੂੰ ਮੇਟ ਕੇ ਮੈਂ ਪੂਜਯ ਪ੍ਰਭੂ ਨੂੰ ਸਿਮਰਦਾ ਅਤੇ ਸਲਾਹੁੰਦਾ ਹਾਂ।

ਨਾਮੁ ਪਦਾਰਥੁ ਗੁਰ ਤੇ ਪਾਇਆ ਅਖੁਟ ਸਚੇ ਭੰਡਾਰੀ ॥੧੧॥
ਗੁਰਾਂ ਦੇ ਪਾਸੋਂ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ, ਅਮੁੱਕ ਹਨ ਸੱਚੇ ਸੁਆਮੀ ਦੇ ਖਜ਼ਾਨੇ।

ਅਪਣਿਆ ਭਗਤਾ ਨੋ ਆਪੇ ਤੁਠਾ ਅਪਣੀ ਕਿਰਪਾ ਕਰਿ ਕਲ ਧਾਰੀ ॥੧੨॥
ਮਾਲਕ ਖੁਦ ਆਪਣੇ ਸੰਤਾਂ ਉਪਰ ਮਿਹਰਬਾਨ ਹੈ। ਆਪਣੀ ਦਇਆ ਧਾਰ ਕੇ ਉਹ ਆਪਣੀ ਸੱਤਿਆ ਉਹਨਾਂ ਦੇ ਅੰਦਰ ਅਸਥਾਪਨ ਕਰਦਾ ਹੈ।

ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਨਿ ਸਬਦਿ ਵੀਚਾਰੀ ॥੧੩॥
ਉਹਨਾਂ ਨੂੰ ਸੱਚੇ ਨਾਮ ਦੀ ਹਮੇਸ਼ਾਂ ਭੁੱਖ ਲੱਗੀ ਰਹਿੰਦੀ ਹੈ ਅਤੇ ਉਹ ਗੁਰਾਂ ਦੀ ਬਾਣੀ ਨੂੰ ਗਾਉਂਦੇ ਤੇ ਸੋਚਦੇ ਬੀਚਾਰਦੇ ਹਨ।

ਜੀਉ ਪਿੰਡੁ ਸਭੁ ਕਿਛੁ ਹੈ ਤਿਸ ਕਾ ਆਖਣੁ ਬਿਖਮੁ ਬੀਚਾਰੀ ॥੧੪॥
ਮੇਰੀ ਜਿੰਦੜੀ ਅਤੇ ਦੇਹ ਸਮੂਹ ਉਸ ਦੀ ਮਲਕੀਅਤ ਹਨ, ਔਖਾ ਹੈ ਜਿਸ ਦਾ ਵਰਣਨ ਅਤੇ ਸਿਮਰਨ।

ਸਬਦਿ ਲਗੇ ਸੇਈ ਜਨ ਨਿਸਤਰੇ ਭਉਜਲੁ ਪਾਰਿ ਉਤਾਰੀ ॥੧੫॥
ਜਿਹੜੇ ਬੰਦੇ ਨਾਮ ਨਾਲ ਜੁੜੇ ਹਨ, ਉਹ ਮੁਕਤ ਹੋ ਜਾਂਦੇ ਹਨ ਅਤੇ ਭਿਆਨਕ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ।

ਬਿਨੁ ਹਰਿ ਸਾਚੇ ਕੋ ਪਾਰਿ ਨ ਪਾਵੈ ਬੂਝੈ ਕੋ ਵੀਚਾਰੀ ॥੧੬॥
ਸੱਚੇ ਸੁਆਮੀ ਦੇ ਬਾਝੋਂ ਕੋਈ ਭੀ ਸਾਗਰ ਨੂੰ ਤਰ ਨਹੀਂ ਸਕਦਾ। ਕੇਵਲ ਕੋਈ ਵਿਰਲਾ ਵਿਚਾਰਵਾਨ ਹੀ ਇਸ ਨੂੰ ਸਮਝਦਾ ਹੈ।

ਜੋ ਧੁਰਿ ਲਿਖਿਆ ਸੋਈ ਪਾਇਆ ਮਿਲਿ ਹਰਿ ਸਬਦਿ ਸਵਾਰੀ ॥੧੭॥
ਜਿਹੜਾ ਕੁਝ ਬੰਦੇ ਲਈ ਮੁੱਢ ਤੋਂ ਲਿਖਿਆ ਹੋਇਆ ਹੈ, ਕੇਵਲ ਉਸ ਨੂੰ ਹੀ ਉਹ ਪਾਉਂਦਾ ਹੈ। ਰੱਬ ਦੇ ਨਾਮ ਨੂੰ ਪ੍ਰਾਪਤ ਕਰ, ਉਹ ਸ਼ਸ਼ੋਭਤ ਹੋ ਜਾਂਦਾ ਹੈ।

ਕਾਇਆ ਕੰਚਨੁ ਸਬਦੇ ਰਾਤੀ ਸਾਚੈ ਨਾਇ ਪਿਆਰੀ ॥੧੮॥
ਗੁਰਬਾਣੀ ਨਾਲ ਰੰਗੀਜ ਕੇ, ਦੇਹ ਸੋਨੇ ਦੀ ਤਰ੍ਹਾਂ ਚਮਕਦੀ ਹੈ ਅਤੇ ਕੇਵਲ ਸੱਚੇ ਨਾਮ ਨੂੰ ਹੀ ਪਿਆਰ ਕਰਦੀ ਹੈ।

ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਐ ਸਬਦਿ ਵੀਚਾਰੀ ॥੧੯॥
ਨਾਮ ਅੰਮ੍ਰਿਤ, ਜਿਸ ਨਾਲ ਦੇਹ ਪਰੀਪੂਰਨ ਰਹਿੰਦੀ ਹੈ, ਗੁਰਬਾਣੀ ਦੀ ਸੋਚ ਵੀਚਾਰ ਕਰਨ ਦੁਆਰਾ ਪ੍ਰਾਪਤ ਹੁੰਦਾ ਹੈ।

ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ ॥੨੦॥
ਜੋ ਸੁਆਮੀ ਦੀ ਢੂੰਡ ਭਾਲ ਕਰਦੇ ਹਨ ਉਹ ਉਸ ਨੂੰ ਪਾ ਲੈਂਦੇ ਹਨ। ਹੋਰ ਆਪਣੀ ਨਿੱਜ ਦੀ ਸਵੈ-ਹੰਗਤਾ ਅੰਦਰ ਪਾਟ ਕੇ ਮਰ ਜਾਂਦੇ ਹਨ।

ਬਾਦੀ ਬਿਨਸਹਿ ਸੇਵਕ ਸੇਵਹਿ ਗੁਰ ਕੈ ਹੇਤਿ ਪਿਆਰੀ ॥੨੧॥
ਝਗੜਾਲੂ ਬਰਬਾਦ ਹੋ ਜਾਂਦੇ ਹਨ ਅਤੇ ਗੋਲੇ ਨਾਲ ਪ੍ਰੇਮ ਅਤੇ ਪਿਰਹੜੀ ਪਾਉਂਦੇ ਹਨ ਅਤੇ ਆਪਣੇ ਪ੍ਰਭੂ ਦੀ ਸੇਵਾ ਕਮਾਉਂਦੇ ਹਨ।

ਸੋ ਜੋਗੀ ਤਤੁ ਗਿਆਨੁ ਬੀਚਾਰੇ ਹਉਮੈ ਤ੍ਰਿਸਨਾ ਮਾਰੀ ॥੨੨॥
ਕੇਵਲ ਉਹ ਹੀ ਯੋਗੀ ਹੈ ਜੋ ਬ੍ਰਹਮ-ਵੀਚਾਰ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ ਅਤੇ ਆਪਣੀ ਸਵੈ-ਹੰਗਤਾ ਅਤੇ ਖਾਹਿਸ਼ ਨੂੰ ਮਾਰ ਮੁਕਾਉਂਦਾ ਹੈ।

ਸਤਿਗੁਰੁ ਦਾਤਾ ਤਿਨੈ ਪਛਾਤਾ ਜਿਸ ਨੋ ਕ੍ਰਿਪਾ ਤੁਮਾਰੀ ॥੨੩॥
ਕੇਵਲ ਉਸ ਨੂੰ ਹੀ ਦਾਤਾਰ ਗੁਰੂ ਜੀ ਪ੍ਰਗਟ ਹੁੰਦੇ ਹਨ, ਜਿਸ ਉਤੇ ਤੇਰੀ ਰਹਿਮਤ ਹੈ, ਹੇ ਪ੍ਰਭੂ!

ਸਤਿਗੁਰੁ ਨ ਸੇਵਹਿ ਮਾਇਆ ਲਾਗੇ ਡੂਬਿ ਮੂਏ ਅਹੰਕਾਰੀ ॥੨੪॥
ਹੰਕਾਰੀ ਬੰਦੇ ਜੋ ਸੱਚੇ ਗੁਰਾਂ ਦੀ ਸੇਵਾ ਨਹੀਂ ਕਰਦੇ ਅਤੇ ਧਨ ਦੌਲਤ ਨਾਲ ਜੁੜੇ ਹੋਏ ਹਨ, ਉਹ ਡੁੱਬ ਕੇ ਮਰ ਜਾਂਦੇ ਹਨ।

ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ ਜਾਇ ਮਿਲੀਐ ਰਾਮ ਮੁਰਾਰੀ ॥੨੫॥
ਜਿੰਨਾ ਚਿਰ ਤੇਰੇ ਅੰਦਰ ਸੁਆਸ ਹੈ ਓਨਾ ਚਿਰ ਤੂੰ ਆਪਣੇ ਸੁਆਮੀ ਦੀ ਸੇਵਾ ਟਹਿਲ ਕਮਾ। ਇਸ ਤਰ੍ਹਾਂ ਤੂੰ ਜਾ ਕੇ ਮੁਰ ਰਾਖਸ਼ ਦੇ ਮਾਰਨ ਵਾਲੇ, ਵਾਹਿਗੁਰੂ ਨੂੰ ਮਿਲ ਪਵੇਗਾਂ।

ਅਨਦਿਨੁ ਜਾਗਤ ਰਹੈ ਦਿਨੁ ਰਾਤੀ ਅਪਨੇ ਪ੍ਰਿਅ ਪ੍ਰੀਤਿ ਪਿਆਰੀ ॥੨੬॥
ਲਾਡਲੀ ਪਤਨੀ, ਜਿਸ ਦਾ ਆਪਣੇ ਪਿਆਰੇ ਨਾਲ ਪ੍ਰੇਮ ਹੈ, ਹਮੇਸ਼ਾਂ ਹੀ ਦਿਨ ਰਾਤ ਖਬਰਦਾਰ ਰਹਿੰਦੀ ਹੈ।

ਤਨੁ ਮਨੁ ਵਾਰੀ ਵਾਰਿ ਘੁਮਾਈ ਅਪਨੇ ਗੁਰ ਵਿਟਹੁ ਬਲਿਹਾਰੀ ॥੨੭॥
ਮੈਂ ਆਪਣੀ ਦੇਹ ਅਤੇ ਜਿੰਦੜੀ ਆਪਣੇ ਗੁਰਦੇਵ ਜੀ ਤੋਂ ਕੁਰਬਾਨ, ਬਲਿਹਾਰ ਅਤੇ ਸਦਕੜੇ ਕਰਦਾ ਹਾਂ ਅਤੇ ਸਦਾ ਹੀ ਉਹਨਾਂ ਉਤੋਂ ਖੰਨੀਏ ਵੰਞਦਾ ਹਾਂ।

ਮਾਇਆ ਮੋਹੁ ਬਿਨਸਿ ਜਾਇਗਾ ਉਬਰੇ ਸਬਦਿ ਵੀਚਾਰੀ ॥੨੮॥
ਧਨ-ਦੌਲਤ ਅਤੇ ਸੰਸਾਰੀ ਲਗਨ ਨਾਸ ਹੋ ਜਾਣਗੇ। ਨਾਮ ਦਾ ਸਿਮਰਨ ਕਰਨ ਦੁਆਰਾ ਹੀ ਬੰਦਾ ਬੰਦਖਲਾਸ ਹੁੰਦਾ ਹੈ।

ਆਪਿ ਜਗਾਏ ਸੇਈ ਜਾਗੇ ਗੁਰ ਕੈ ਸਬਦਿ ਵੀਚਾਰੀ ॥੨੯॥
ਜਿਨ੍ਹਾਂ ਨੂੰ ਸਾਈਂ ਖੁਦ ਜਗਾਉਂਦਾ ਹੈ, ਕੇਵਲ ਉਹ ਹੀ ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਕਰਨ ਦੁਆਰਾ ਜਾਗਦੇ ਰਹਿੰਦੇ ਹਨ।

ਨਾਨਕ ਸੇਈ ਮੂਏ ਜਿ ਨਾਮੁ ਨ ਚੇਤਹਿ ਭਗਤ ਜੀਵੇ ਵੀਚਾਰੀ ॥੩੦॥੪॥੧੩॥
ਨਾਨਕ, ਕੇਵਲ ਉਹ ਹੀ ਮਰਦੇ ਹਨ, ਜੋ ਨਾਮ ਦਾ ਸਿਮਰਨ ਨਹੀਂ ਕਰਦੇ। ਸਾਹਿਬ ਦੇ ਸਿਮਰਨ ਦੇ ਭਜਨ ਰਾਹੀਂ ਸੰਤ ਸਦਾ ਹੀ ਜੀਉਂਦੇ ਜਾਗਦੇ ਹਨ।

ਰਾਮਕਲੀ ਮਹਲਾ ੩ ॥
ਰਾਮਕਲੀ ਤੀਜੀ ਪਾਤਿਸ਼ਾਹੀ।

ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥੧॥
ਗੁਰਾਂ ਪਾਸੋਂ ਨਾਮ ਦਾ ਖਜਾਨਾਂ ਪ੍ਰਾਪਤ ਕਰ ਕੇ ਮੈਂ ਹੁਣ ਰੱਜਿਆ ਅਤੇ ਸੰਤੋਖਿਆ ਰਹਿੰਦਾ ਹਾਂ।

ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥
ਹੇ ਸੰਤੋ! ਗੁਰਦੇਵ ਜੀ ਦੇ ਰਾਹੀਂ ਹੀ ਮੋਖਸ਼ ਦਾ ਮਰਤਬਾ ਪ੍ਰਾਪਤ ਹੁੰਦਾ ਹੈ।

copyright GurbaniShare.com all right reserved. Email