ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ ॥੧॥ ਰਹਾਉ ॥ ਮੇਰੇ ਹਿਰਦੇ ਅੰਦਰ ਇਕ ਨਾਮ ਹੀ ਨਿਵਾਸ ਰੱਖਦਾ ਹੈ। ਐਹੋ ਜੇਹੀ ਹੈ ਪ੍ਰਭਤਾ ਮੇਰੇ ਪੂਰਨ ਪ੍ਰਭੂ ਦੀ। ਠਹਿਰਾਓ। ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕੁ ਸਬਾਈ ॥੨॥ ਸੁਆਮੀ ਖੁਦ ਸਿਰਜਣਹਾਰ ਹੈ, ਖੁਦ ਹੀ ਭੋਗਣਹਾਰ ਅਤੇ ਖੁਦ ਹੀ ਉਹ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ। ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥੩॥ ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰੀ ਜਾਂਦਾ ਹੈ। ਹੋਰ ਕੋਈ ਜਣਾ ਕੁਝ ਨਹੀਂ ਕਰ ਸਕਦਾ। ਆਪੇ ਸਾਜੇ ਸ੍ਰਿਸਟਿ ਉਪਾਏ ਸਿਰਿ ਸਿਰਿ ਧੰਧੈ ਲਾਈ ॥੪॥ ਸਾਹਿਬ ਆਪ ਹੀ ਰਚਨਾ ਨੂੰ ਘੜਦਾ ਅਤੇ ਰਚਦਾ ਹੈ ਅਤੇ ਆਪ ਹੀ ਹਰ ਇਕਸ ਨੂੰ ਉਸ ਦੇ ਕੰਮ ਕਾਜ ਅੰਦਰ ਜੋੜਦਾ ਹੈ। ਤਿਸਹਿ ਸਰੇਵਹੁ ਤਾ ਸੁਖੁ ਪਾਵਹੁ ਸਤਿਗੁਰਿ ਮੇਲਿ ਮਿਲਾਈ ॥੫॥ ਜੇਕਰ ਤੂੰ ਉਸ ਦਾ ਸਿਮਰਨ ਕਰੇਂ, ਕੇਵਲ ਤਦ ਹੀ ਤੂੰ ਆਰਾਮ ਪਾਵੇਗਾਂ ਅਤੇ ਸੱਚੇ ਗੁਰੂ ਜੀ ਤੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਣਗੇ। ਆਪਣਾ ਆਪੁ ਆਪਿ ਉਪਾਏ ਅਲਖੁ ਨ ਲਖਣਾ ਜਾਈ ॥੬॥ ਆਪਣੇ ਆਪ ਨੂੰ ਸਾਹਿਬ ਆਪੇ ਹੀ ਰਚਦਾ ਹੈ। ਉਹ ਅਦ੍ਰਿਸ਼ਟ ਸਾਹਿਬ, ਵੇਖਿਆ ਨਹੀਂ ਜਾ ਸਕਦਾ। ਆਪੇ ਮਾਰਿ ਜੀਵਾਲੇ ਆਪੇ ਤਿਸ ਨੋ ਤਿਲੁ ਨ ਤਮਾਈ ॥੭॥ ਸਾਈਂ ਆਪੇ ਨਾਸ ਕਰਦਾ ਹੈ ਅਤੇ ਆਪ ਹੀ ਰਚਦਾ ਹੈ। ਉਸ ਨੂੰ ਭੋਰਾ ਭਰ ਭੀ ਤਮ੍ਹਾ ਨਹੀਂ। ਇਕਿ ਦਾਤੇ ਇਕਿ ਮੰਗਤੇ ਕੀਤੇ ਆਪੇ ਭਗਤਿ ਕਰਾਈ ॥੮॥ ਕਈ ਉਸ ਨੇ ਦਾਨੀ ਬਣਾਏ ਹਨ ਅਤੇ ਕਈ ਭਿਖਾਰੀ। ਸਾਹਿਬ ਖੁਦ ਹੀ ਇਨਸਾਨ ਨੂੰ ਆਪਣੀ ਪ੍ਰੇਮਮਈ ਸੇਵਾ ਅੰਦਰ ਜੋੜਦਾ ਹੈ। ਸੇ ਵਡਭਾਗੀ ਜਿਨੀ ਏਕੋ ਜਾਤਾ ਸਚੇ ਰਹੇ ਸਮਾਈ ॥੯॥ ਪਰਮ ਚੰਗੇ ਨਸੀਬਾਂ ਵਾਲੇ ਹਨ ਉਹ, ਜੋ ਕੇਵਲ ਇੱਕ ਨੂੰ ਹੀ ਜਾਣਦੇ ਹਨ ਅਤੇ ਸੱਚੀ ਸਾਈਂ ਅੰਦਰ ਲੀਨ ਰਹਿੰਦੇ ਹਨ। ਆਪਿ ਸਰੂਪੁ ਸਿਆਣਾ ਆਪੇ ਕੀਮਤਿ ਕਹਣੁ ਨ ਜਾਈ ॥੧੦॥ ਪ੍ਰਭੂ ਆਪੇ ਸੁਹਣਾ ਸੁਨੱਖਾ ਹੈ ਅਤੇ ਆਪ ਹੀ ਦਾਨਾਬੀਨਾ। ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ। ਆਪੇ ਦੁਖੁ ਸੁਖੁ ਪਾਏ ਅੰਤਰਿ ਆਪੇ ਭਰਮਿ ਭੁਲਾਈ ॥੧੧॥ ਹਰੀ ਖੁਦ ਪ੍ਰਾਨੀ ਦੇ ਅੰਦਰ ਗਮੀ ਅਤੇ ਖੁਸ਼ੀ ਫੂਕਦਾ ਹੈ ਅਤੇ ਖੁਦ ਹੀ ਉਸ ਨੂੰ ਸ਼ੱਕ-ਸੁਬ੍ਹੇ ਅੰਦਰ ਗੁਮਰਾਹ ਕਰਦਾ ਹੈ। ਵਡਾ ਦਾਤਾ ਗੁਰਮੁਖਿ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ॥੧੨॥ ਪਰਮ ਦਾਤਾਰ ਗੁਰਾਂ ਦੇ ਰਾਹੀਂ ਜਾਣਿਆਂ ਜਾਂਦਾ ਹੈ। ਗੁਰੂ-ਵਿਹੂਣ, ਸੰਸਾਰ ਅਨ੍ਹੇਰ ਘੁੱਪ ਅੰਦਰ ਭਟਕਦਾ ਫਿਰਦਾ ਹੈ। ਜਿਨੀ ਚਾਖਿਆ ਤਿਨਾ ਸਾਦੁ ਆਇਆ ਸਤਿਗੁਰਿ ਬੂਝ ਬੁਝਾਈ ॥੧੩॥ ਜੋ ਨਾਮ-ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਹੀ ਇਸ ਦਾ ਸੁਆਦ ਮਾਣਦੇ ਹਨ। ਸੱਚੇ ਗੁਰਦੇਵ ਜੀ ਇਹ ਸਮਝ ਦਰਸਾਉਂਦੇ ਹਨ। ਇਕਨਾ ਨਾਵਹੁ ਆਪਿ ਭੁਲਾਏ ਇਕਨਾ ਗੁਰਮੁਖਿ ਦੇਇ ਬੁਝਾਈ ॥੧੪॥ ਕਈਆਂ ਨੂੰ ਪ੍ਰਭੂ ਆਪੇ ਆਪਣੇ ਤੋਂ ਗੁਮਰਾਹ ਕਰ ਦਿੰਦਾ ਹੈ ਅਤੇ ਕਈਆਂ ਨੂੰ ਉਹ ਗੁਰਾਂ ਦੇ ਰਾਹੀਂ ਇਸ ਨੂੰ ਦਰਸਾ ਦਿੰਦਾ ਹੈ। ਸਦਾ ਸਦਾ ਸਾਲਾਹਿਹੁ ਸੰਤਹੁ ਤਿਸ ਦੀ ਵਡੀ ਵਡਿਆਈ ॥੧੫॥ ਹਮੇਸ਼ਾਂ ਹਮੇਸ਼ਾਂ ਆਪਣੇ ਸੁਆਮੀ ਦੀ ਮਹਿਮਾਂ ਕਰੋ, ਹੇ ਸਾਧੂਓ! ਵਿਸ਼ਾਲ ਹੈ ਉਸ ਦੀ ਵਿਸ਼ਾਲਤਾ। ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ ॥੧੬॥ ਉਸ ਦੇ ਬਗੈਰ ਹੋਰ ਕੋਈ ਪਾਤਿਸ਼ਾਹ ਨਹੀਂ। ਕੇਵਲ ਉਸ ਨੇ ਹੀ ਘਾੜਤ ਘੜੀ ਹੈ ਅਤੇ ਉਹ ਹੀ ਨਿਆਂ ਕਰਦਾ ਹੈ। ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ ॥੧੭॥ ਸਦੀਵੀ ਸੱਚਾ ਹੈ ਉਸ ਦਾ ਇਨਸਾਫ। ਕਿਸੇ ਟਾਂਵੇਂ ਟੱਲੇ ਨੂੰ ਹੀ ਉਹ ਆਪਣੀ ਰਜ਼ਾ ਅੰਦਰ ਟੋਰਦਾ ਹੈ। ਤਿਸ ਨੋ ਪ੍ਰਾਣੀ ਸਦਾ ਧਿਆਵਹੁ ਜਿਨਿ ਗੁਰਮੁਖਿ ਬਣਤ ਬਣਾਈ ॥੧੮॥ ਹੇ ਫਾਨੀ ਬੰਦੇ! ਤੂੰ ਸਦੀਵ ਹੀ ਉਸ ਦਾ ਸਿਮਰਨ ਕਰ ਜਿਸ ਨੇ ਗੁਰਾਂ ਦੇ ਰਾਹੀਂ ਆਪਣਾ ਭਾਣਾ ਮਨਾਉਣ ਦਾ ਮਾਰਗ ਵਿਖਾਲਿਆ ਹੈ। ਸਤਿਗੁਰ ਭੇਟੈ ਸੋ ਜਨੁ ਸੀਝੈ ਜਿਸੁ ਹਿਰਦੈ ਨਾਮੁ ਵਸਾਈ ॥੧੯॥ ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਅਤੇ ਜਿਸ ਦੇ ਅੰਤਸ਼ਕਰਣ ਅੰਦਰ ਨਾਮ ਨਿਵਾਸ ਰੱਖਦਾ ਹੈ, ਉਹ ਇਨਸਾਨ ਮੁਕਤ ਹੋ ਜਾਂਦਾ ਹੈ। ਸਚਾ ਆਪਿ ਸਦਾ ਹੈ ਸਾਚਾ ਬਾਣੀ ਸਬਦਿ ਸੁਣਾਈ ॥੨੦॥ ਕਾਲ-ਸਥਾਈ ਸੱਚਾ, ਸੱਚਾ ਸੁਆਮੀ ਖੁਦ! ਗੁਰਾਂ ਦੀ ਬਾਣੀ ਰਾਹੀਂ ਆਪਣੇ ਈਸ਼ਵਰੀ ਬਚਨ ਨੂੰ ਸੁਣਾਉਂਦਾ ਹੈ। ਨਾਨਕ ਸੁਣਿ ਵੇਖਿ ਰਹਿਆ ਵਿਸਮਾਦੁ ਮੇਰਾ ਪ੍ਰਭੁ ਰਵਿਆ ਸ੍ਰਬ ਥਾਈ ॥੨੧॥੫॥੧੪॥ ਆਪਣੇ ਸੁਆਮੀ ਬਾਰੇ ਸ੍ਰਵਣ ਕਰ ਅਤੇ ਉਸ ਨੂੰ ਦੇਖ ਨਾਨਕ ਚਕ੍ਰਿਤ ਹੋ ਗਿਆ ਹੈ। ਮੇਰਾ ਸੁਆਮੀ ਸਾਰਿਆਂ ਥਾਵਾਂ ਅੰਦਰ ਰਮ ਰਿਹਾ ਹੈ। ਰਾਮਕਲੀ ਮਹਲਾ ੫ ਅਸਟਪਦੀਆ ਰਾਮਕਲੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਕਿਨਹੀ ਕੀਆ ਪਰਵਿਰਤਿ ਪਸਾਰਾ ॥ ਕੋਈ ਜਣਾ ਆਪਣੀ ਸੰਸਾਰੀ ਸੰਪਦਾ ਦਾ ਦਿਖਾਵਾ ਕਰਦਾ ਹੈ। ਕਿਨਹੀ ਕੀਆ ਪੂਜਾ ਬਿਸਥਾਰਾ ॥ ਕੋਈ ਜਣਾ ਆਪਣੀ ਸੰਸਾਰੀ ਸੰਪਦਾ ਦਾ ਦਿਖਾਵਾ ਕਰਦਾ ਹੈ। ਕਿਨਹੀ ਨਿਵਲ ਭੁਇਅੰਗਮ ਸਾਧੇ ॥ ਕੋਈ ਜਣਾ ਆਪਣਾ ਅੰਤਰੀਵ ਧੋਣ ਅਤੇ ਸਰਪ ਵਾਂਗੂੰ ਕੁੰਡਲੀ-ਦਾਰ ਰਾਹ ਥਾਣੀ (ਦੁਆਰਾ) ਸੁਆਸ-ਜ਼ਬਤ ਦਾ ਅਭਿਆਸ ਕਰਦਾ ਹੈ। ਮੋਹਿ ਦੀਨ ਹਰਿ ਹਰਿ ਆਰਾਧੇ ॥੧॥ ਪਰ ਮੈਂ, ਗਰੀਬ, ਕੇਵਲ ਆਪਣੇ ਸੁਆਮੀ ਵਾਹਿਗੁਰੂ ਨੂੰ ਹੀ ਸਿਮਰਦਾ ਹਾਂ। ਤੇਰਾ ਭਰੋਸਾ ਪਿਆਰੇ ॥ ਮੈਨੂੰ ਸਿਰਫ ਤੇਰਾ ਹੀ ਆਸਰਾ ਹੈ, ਹੇ ਮੇਰੇ ਪ੍ਰੀਤਮ! ਆਨ ਨ ਜਾਨਾ ਵੇਸਾ ॥੧॥ ਰਹਾਉ ॥ ਮੈਂ ਕਿਸੇ ਹੋਰ ਮਾਰਗ ਜਾਂ ਧਾਰਮਕ ਲਿਬਾਸ ਨੂੰ ਨਹੀਂ ਜਾਣਦਾ। ਠਹਿਰਾਓ। ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ ॥ ਆਪਣੇ ਘਰ ਨੂੰ ਛੱਡ ਕੇ, ਕੋਈ ਜਣਾ ਜੰਗਲ ਦੇ ਖਿੱਤੇ ਵਿੱਚ ਆਪਣਾ ਵਸੇਬਾ ਬਣਾ ਲੈਂਦਾ ਹੈ। ਕਿਨਹੀ ਮੋਨਿ ਅਉਧੂਤੁ ਸਦਾਇਆ ॥ ਕੋਈ ਆਪਣੇ ਆਪ ਨੂੰ ਖਾਮੋਸ਼ ਵਿਰੱਕਤ ਅਖਵਾਉਂਦਾ ਹੈ। ਕੋਈ ਕਹਤਉ ਅਨੰਨਿ ਭਗਉਤੀ ॥ ਕੋਈ ਜ਼ਾਹਰ ਕਰਦਾ ਹੈ ਕਿ ਉਹ ਕੇਵਲ ਇੱਕ ਪ੍ਰਭੂ ਦਾ ਹੀ ਉਪਾਸ਼ਕ ਹੈ। ਮੋਹਿ ਦੀਨ ਹਰਿ ਹਰਿ ਓਟ ਲੀਤੀ ॥੨॥ ਮੈਂ ਮਸਕੀਨ ਨੇ ਸੁਆਮੀ ਮਾਲਕ ਦੀ ਹੀ ਪਨਾਹ ਲਈ ਹੈ। ਕਿਨਹੀ ਕਹਿਆ ਹਉ ਤੀਰਥ ਵਾਸੀ ॥ ਕੋਈ ਆਖਦਾ ਹੈ, ਕਿ ਉਹ ਯਾਤਰਾ ਅਸਥਾਨ ਤੇ ਵੱਸਦਾ ਹੈ। ਕੋਈ ਅੰਨੁ ਤਜਿ ਭਇਆ ਉਦਾਸੀ ॥ ਅਨਾਜ ਨੂੰ ਛੱਡ ਕੇ ਕੋਈ ਜਣਾ ਆਖਦਾ ਹੈ ਕਿ ਉਹ ਤਿਆਗੀ ਹੋ ਗਿਆ ਹੈ। ਕਿਨਹੀ ਭਵਨੁ ਸਭ ਧਰਤੀ ਕਰਿਆ ॥ ਕਿਸੇ ਜਣੇ ਨੇ ਸਾਰੀ ਜਮੀਨ ਦਾ ਰਟਨ ਕੀਤਾ ਹੈ। ਮੋਹਿ ਦੀਨ ਹਰਿ ਹਰਿ ਦਰਿ ਪਰਿਆ ॥੩॥ ਮੈਂ ਗਰੀਬੜਾ, ਆਪਣੇ ਪ੍ਰਭੂ ਪ੍ਰਮੇਸ਼ਰ ਦੇ ਬੂਹੇ ਅੱਗੇ ਆ ਪਿਆ ਹਾਂ। ਕਿਨਹੀ ਕਹਿਆ ਮੈ ਕੁਲਹਿ ਵਡਿਆਈ ॥ ਕੋਈ ਆਖਦਾ ਹੈ ਕਿ ਉਹ ਇੱਕ ਉਚੇ ਘਰਾਣੇ ਦਾ ਹੈ। copyright GurbaniShare.com all right reserved. Email |