ਕਿਨਹੀ ਕਹਿਆ ਬਾਹ ਬਹੁ ਭਾਈ ॥ ਕੋਈ ਆਖਦਾ ਹੈ ਕਿ ਉਸ ਦਾ ਪੱਖ ਪੂਰਨ ਲਈ ਉਸ ਕੋਲ ਉਸ ਦਿਆਂ ਭਰਾਵਾਂ ਦੀਆਂ ਬਹੁਤੀਆਂ ਬਾਹਾਂ ਹਨ। ਕੋਈ ਕਹੈ ਮੈ ਧਨਹਿ ਪਸਾਰਾ ॥ ਕੋਈ ਆਖਦਾ ਹੈ ਕਿ ਉਸ ਪਾਸ ਧਨ ਸੰਪਦਾ ਦਾ ਭਾਰਾ ਅਡੰਬਰ ਹੈ। ਮੋਹਿ ਦੀਨ ਹਰਿ ਹਰਿ ਆਧਾਰਾ ॥੪॥ ਮੈਂ ਮਸਕੀਨ, ਨੂੰ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਕਿਨਹੀ ਘੂਘਰ ਨਿਰਤਿ ਕਰਾਈ ॥ ਕੋਈ ਜਣਾ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਨੱਚਦਾ ਹੈ। ਕਿਨਹੂ ਵਰਤ ਨੇਮ ਮਾਲਾ ਪਾਈ ॥ ਕੋਈ ਨਿਰਾ-ਆਹਾਰ ਰਹਿਣ ਤੇ ਮਾਲਾ ਪਾਉਣ ਦੀ ਪ੍ਰਤਿੱਗਿਆ ਕਰਦਾ ਹੈ। ਕਿਨਹੀ ਤਿਲਕੁ ਗੋਪੀ ਚੰਦਨ ਲਾਇਆ ॥ ਕੋਈ ਜਣਾ ਦਵਾਰਕਾ ਦੇ ਨੇੜੇ ਦੇ ਇੱਕ ਟੋਭੇ ਦੀ ਪੀਲੀ ਮਿੱਟੀ ਦਾ ਟਿੱਕਾ ਲਾਉਂਦਾ ਹੈ। ਮੋਹਿ ਦੀਨ ਹਰਿ ਹਰਿ ਹਰਿ ਧਿਆਇਆ ॥੫॥ ਮੈਂ ਗਰੀਬ ਕੇਵਲ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰਦਾ ਹੈ। ਕਿਨਹੀ ਸਿਧ ਬਹੁ ਚੇਟਕ ਲਾਏ ॥ ਕੋਈ ਅਨੇਕਾਂ ਕਰਾਮਾਤਾਂ ਅਤੇ ਜਾਦੂ ਟੂਣੇ ਕਰਦਾ ਹੈ। ਕਿਨਹੀ ਭੇਖ ਬਹੁ ਥਾਟ ਬਨਾਏ ॥ ਕਈ ਅਨੇਕਾਂ ਸੰਪਰਦਾਈ ਬਾਣੇ ਪਹਿਰਦੇ ਹਨ ਅਤੇ ਪੂਜਾ-ਅਸਥਾਨ ਕਾਇਮ ਕਰਦੇ ਹਨ। ਕਿਨਹੀ ਤੰਤ ਮੰਤ ਬਹੁ ਖੇਵਾ ॥ ਕਈ ਘਣੇਰੇ ਜੰਤਰ-ਮੰਤਰ ਕਰਦੇ ਹਨ। ਮੋਹਿ ਦੀਨ ਹਰਿ ਹਰਿ ਹਰਿ ਸੇਵਾ ॥੬॥ ਮੈਂ ਆਜ਼ਿਜ਼, ਆਪਣੇ ਵਾਹਿਗੁਰੂ ਸੁਆਮੀ ਮਾਲਕ ਦੀ ਘਾਲ ਕਮਾਉਂਦਾ ਹੈ। ਕੋਈ ਚਤੁਰੁ ਕਹਾਵੈ ਪੰਡਿਤ ॥ ਕੋਈ ਜਣਾ ਆਪਦੇ ਆਪ ਨੂੰ ਸਿਆਣਾ ਬ੍ਰਹਾਮਣ ਅਖਵਾਉਂਦਾ ਹੈ। ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥ ਕੋਈ ਜਣਾ ਛੇ ਕਰਮਕਾਂਡ ਕਰਨ ਦੇ ਨਾਨ ਮਹਾਂਦੇਵ ਨੂੰ ਭੀ ਪੂਜਦਾ ਹੈ। ਕੋਈ ਕਰੈ ਆਚਾਰ ਸੁਕਰਣੀ ॥ ਕੋਈ ਧਾਰਮਕ ਸੰਸਕਾਰ ਅਤੇ ਚੰਗੇ ਕਰਮ ਕਰਦਾ ਹੈ। ਮੋਹਿ ਦੀਨ ਹਰਿ ਹਰਿ ਹਰਿ ਸਰਣੀ ॥੭॥ ਮੈਂ, ਆਜ਼ਿਜ਼ ਨੇ ਵਾਹਿਗੁਰੂ ਸੁਆਮੀ ਮਾਲਕ ਦੀ ਸ਼ਰਣਾਗਤ ਲਈ ਹੈ। ਸਗਲੇ ਕਰਮ ਧਰਮ ਜੁਗ ਸੋਧੇ ॥ ਮੈਂ ਸਾਰਿਆਂ ਯੁਗਾਂ ਦੇ ਅਮਲਾਂ ਅਤੇ ਈਮਾਨ ਦੀ ਪੜਤਾਲ ਕੀਤੀ ਹੈ। ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ ॥ ਨਾਮ ਦੇ ਬਾਝੋਂ, ਇਹ ਮਨ ਜਾਗਦਾ ਨਹੀਂ। ਕਹੁ ਨਾਨਕ ਜਉ ਸਾਧਸੰਗੁ ਪਾਇਆ ॥ ਗੁਰੂ ਜੀ ਆਖਦੇ ਹਨ, ਜਦ ਮੈਨੂੰ ਸਤਿਸੰਗ ਪ੍ਰਾਪਤ ਹੋ ਗਈ, ਬੂਝੀ ਤ੍ਰਿਸਨਾ ਮਹਾ ਸੀਤਲਾਇਆ ॥੮॥੧॥ ਤਾਂ ਮੇਰੀ ਖਾਹਿਸ਼ ਨਵਿਰਤ ਹੋ ਗਈ, ਅਤੇ ਮੈਂ ਪਰਮ ਠੰਢਾ ਠਾਰ ਹੋ ਗਿਆ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਇਸੁ ਪਾਨੀ ਤੇ ਜਿਨਿ ਤੂ ਘਰਿਆ ॥ ਜਿਸ ਨੇ ਤੈਨੂੰ ਪਾਣੀ ਦੇ ਏਸ ਤੁਪਕੇ ਤੋਂ ਘੜਿਆ ਹੈ, ਮਾਟੀ ਕਾ ਲੇ ਦੇਹੁਰਾ ਕਰਿਆ ॥ ਜਿਸ ਨੇ ਮਿੱਟੀ ਨੂੰ ਲੈ ਕੇ ਤੇਰਾ ਸਰੀਰ ਬਣਾਇਆ ਹੈ। ਉਕਤਿ ਜੋਤਿ ਲੈ ਸੁਰਤਿ ਪਰੀਖਿਆ ॥ ਜਿਸ ਨੇ ਤੇਰੇ ਅੰਦਰ ਯੁਕਤੀ, ਸਿਆਣਪ ਅਤੇ ਪਰਬੀਨਤਾ ਦੀ ਰੌਸ਼ਨੀ ਫੂਕੀ ਹੈ, ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥੧॥ ਅਤੇ ਜਿਸ ਨੇ ਤੇਰੀ ਮਾਂ ਦੇ ਪੇਟ ਅੰਦਰ ਤੇਰੀ ਰੱਖਿਆ ਕੀਤੀ ਹੈ- ਰਾਖਨਹਾਰੁ ਸਮ੍ਹਾਰਿ ਜਨਾ ॥ ਹੇ ਬੰਦੇ! ਤੂੰ ਆਪਣੀ ਰੱਖਿਆ ਕਰਨ ਵਾਲੇ ਸੁਆਮੀ ਦਾ ਸਿਮਰਨ ਕਰ। ਸਗਲੇ ਛੋਡਿ ਬੀਚਾਰ ਮਨਾ ॥੧॥ ਰਹਾਉ ॥ ਤੂੰ ਹੋਰ ਸਾਰੇ ਖਿਆਲਾਂ ਨੂੰ ਤਿਆਗ ਦੇਹ, ਹੇ ਇਨਸਾਨ। ਠਹਿਰਾਓ। ਜਿਨਿ ਦੀਏ ਤੁਧੁ ਬਾਪ ਮਹਤਾਰੀ ॥ ਜਿਸ ਨੇ ਤੈਨੂੰ ਬਾਬਲ ਅਤੇ ਅੰਮੜੀ ਦਿੱਤੇ ਹਨ, ਜਿਨਿ ਦੀਏ ਭ੍ਰਾਤ ਪੁਤ ਹਾਰੀ ॥ ਜਿਸ ਨੇ ਤੈਨੂੰ ਮਨੋਹਰ ਭਾਈ ਅਤੇ ਪੁੱਤਰ ਦਿੱਤੇ ਹਨ, ਜਿਨਿ ਦੀਏ ਤੁਧੁ ਬਨਿਤਾ ਅਰੁ ਮੀਤਾ ॥ ਤੇ ਜਿਸ ਨੇ ਤੈਨੂੰ ਪਤਨੀ ਅਤੇ ਮਿੱਤਰ ਬਖਸ਼ੇ ਹਨ; ਤਿਸੁ ਠਾਕੁਰ ਕਉ ਰਖਿ ਲੇਹੁ ਚੀਤਾ ॥੨॥ ਤੂੰ ਉਸ ਸੁਆਮੀ ਨੂੰ ਆਪਣੇ ਮਨ ਅੰਦਰ ਟਿਕਾ ਲੈ। ਜਿਨਿ ਦੀਆ ਤੁਧੁ ਪਵਨੁ ਅਮੋਲਾ ॥ ਜਿਸ ਨੇ ਤੈਨੂੰ ਨਿਰਮੋਲਕ ਹਵਾ ਦਿੱਤੀ ਹੈ, ਜਿਨਿ ਦੀਆ ਤੁਧੁ ਨੀਰੁ ਨਿਰਮੋਲਾ ॥ ਜਿਸ ਨੇ ਤੈਨੂੰ ਅਮੁੱਲਾ ਪਾਣੀ ਦਿੱਤਾ ਹੈ, ਜਿਨਿ ਦੀਆ ਤੁਧੁ ਪਾਵਕੁ ਬਲਨਾ ॥ ਜਿਸ ਨੇ ਤੈਨੂੰ ਜਾਲਣ ਲਈ ਅੱਗ ਦਿੱਤੀ ਹੈ। ਤਿਸੁ ਠਾਕੁਰ ਕੀ ਰਹੁ ਮਨ ਸਰਨਾ ॥੩॥ ਹੇ ਬੰਦੇ! ਤੂੰ ਉਸ ਪ੍ਰਭੂ ਦੀ ਪਨਾਹ ਹੇਠਾਂ ਰਹੁ। ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ ॥ ਜਿਸ ਨੇ ਤੈਨੂੰ ਛੱਤੀ ਪਰਕਾਰ ਦੇ ਅੰਮ੍ਰਿਤਮਈ ਖਾਣੇ ਦਿੱਤੇ ਹਨ, ਅੰਤਰਿ ਥਾਨ ਠਹਰਾਵਨ ਕਉ ਕੀਏ ॥ ਜਿਸਨੇ ਤੇਰੇ ਅੰਦਰ ਉਹਨਾਂ ਨੂੰ ਟਿਕਾਉਣ ਲਈ ਜਗ੍ਹਾ ਬਣਾਈ ਹੈ, ਬਸੁਧਾ ਦੀਓ ਬਰਤਨਿ ਬਲਨਾ ॥ ਅਤੇ ਜਿਸ ਨੇ ਤੈਨੂੰ ਧਰਤੀ ਅਤੇ ਵਰਤਣ ਲਈ ਵਸਤ ਵਲੇਵਾ ਬਖਸ਼ਿਆ ਹੈ, ਤਿਸੁ ਠਾਕੁਰ ਕੇ ਚਿਤਿ ਰਖੁ ਚਰਨਾ ॥੪॥ ਤੂੰ ਉਸ ਪ੍ਰਭੂ ਦੇ ਪੈਰਾਂ ਨੂੰ ਆਪਣੇ ਹਿਰਦੇ ਅੰਦਰ ਟਿਕਾ। ਪੇਖਨ ਕਉ ਨੇਤ੍ਰ ਸੁਨਨ ਕਉ ਕਰਨਾ ॥ ਜਿਸ ਨੇ ਤੈਨੂੰ ਵੇਖਣ ਨੂੰ ਅੱਖਾਂ ਅਤੇ ਸੁਨਣ ਨੂੰ ਕੰਨ ਦਿੱਤੇ ਹਨ, ਹਸਤ ਕਮਾਵਨ ਬਾਸਨ ਰਸਨਾ ॥ ਜਿਸ ਨੇ ਕੰਮ ਕਰਨ ਲਈ ਹੱਥ, ਸੁੰਘਨ ਲਈ ਨੱਕ ਤੇ ਚੱਖਣ ਲਈ ਜੀਭਾ ਦਿੱਤੀ ਹੈ, ਚਰਨ ਚਲਨ ਕਉ ਸਿਰੁ ਕੀਨੋ ਮੇਰਾ ॥ ਜਿਸ ਨੇ ਤੈਨੂੰ ਤੁਰਨ ਲਈ ਪੈਰ ਬਖਸ਼ੇ ਹਨ ਅਤੇ ਜਿਸ ਨੇ ਤੇਰਾ ਸ਼੍ਰੋਮਣੀ ਸੀਸ ਬਣਾਇਆ ਹੈ; ਮਨ ਤਿਸੁ ਠਾਕੁਰ ਕੇ ਪੂਜਹੁ ਪੈਰਾ ॥੫॥ ਹੇ ਇਨਸਾਨ! ਤੂੰ ਉਸ ਆਦਮੀ ਦੇ ਚਰਨਾਂ ਦੀ ਉਪਾਸ਼ਨਾ ਕਰ। ਅਪਵਿਤ੍ਰ ਪਵਿਤ੍ਰੁ ਜਿਨਿ ਤੂ ਕਰਿਆ ॥ ਜਿਸ ਨੇ ਤੈਨੂੰ ਪਲੀਤ ਤੋਂ ਪਾਵਨ ਕੀਤਾ ਹੈ, ਸਗਲ ਜੋਨਿ ਮਹਿ ਤੂ ਸਿਰਿ ਧਰਿਆ ॥ ਅਤੇ ਤੈਨੂੰ ਸਾਰੀਆਂ ਜੂਨੀਆਂ ਦੇ ਸੀਸ ਉਤੇ ਟਿਕਾਇਆ ਹੈ। ਅਬ ਤੂ ਸੀਝੁ ਭਾਵੈ ਨਹੀ ਸੀਝੈ ॥ ਹੁਣ ਤੂੰ ਆਪਣੇ ਆਪ ਨੂੰ ਸੁਧਾਰ ਜਾਂ ਨਾਂ ਸੁਧਾਰ। ਕਾਰਜੁ ਸਵਰੈ ਮਨ ਪ੍ਰਭੁ ਧਿਆਈਜੈ ॥੬॥ ਹੇ ਇਨਸਾਨ! ਸਾਹਿਬ ਦਾ ਸਿਮਰਨ ਕਰਨ ਦੁਆਰਾ ਤੇਰਾ ਕੰਮ ਰਾਸ ਹੋ ਜਾਊਗਾ। ਈਹਾ ਊਹਾ ਏਕੈ ਓਹੀ ॥ ਏਥੇ ਅਤੇ ਓਥੇ ਕੇਵਲ ਇਕ ਉਹ ਪ੍ਰਭੂ ਹੀ ਹੈ। ਜਤ ਕਤ ਦੇਖੀਐ ਤਤ ਤਤ ਤੋਹੀ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਮੈਂ ਤੈਨੂੰ ਪਾਉਂਦਾ ਹਾਂ, ਹੇ ਪ੍ਰਭੂ! ਤਿਸੁ ਸੇਵਤ ਮਨਿ ਆਲਸੁ ਕਰੈ ॥ ਮੇਰੀ ਜਿੰਦੜੀ ਉਸ ਦੀ ਚਾਕਰੀ ਕਮਾਉਣ ਲਈ ਸੁਸਤੀ ਕਰਦੀ ਹੈ, ਜਿਸੁ ਵਿਸਰਿਐ ਇਕ ਨਿਮਖ ਨ ਸਰੈ ॥੭॥ ਜਿਸ ਨੂੰ ਭੁਲਾ ਕੇ ਇਸ ਦਾ ਇਥ ਮੁਹਤ ਭਰ ਲਈ ਭੀ ਗੁਜ਼ਾਰਾ ਨਹੀਂ ਹੋਣਾ। ਹਮ ਅਪਰਾਧੀ ਨਿਰਗੁਨੀਆਰੇ ॥ ਮੈਂ ਇਕ ਨੇਕੀ ਵਿਹੂਣ ਪਾਪੀ ਹਾਂ, ਹੇ ਮੇਰੇ ਸੁਆਮੀ! ਨਾ ਕਿਛੁ ਸੇਵਾ ਨਾ ਕਰਮਾਰੇ ॥ ਮੈਂ ਤੇਰੀ ਘਾਲ ਨਹੀਂ ਕਮਾਉਂਦਾ, ਨਾਂ ਹੀ ਚੰਗੇ ਕਰਮ ਕਰਦਾ ਹਾਂ। ਗੁਰੁ ਬੋਹਿਥੁ ਵਡਭਾਗੀ ਮਿਲਿਆ ॥ ਭਾਰੇ ਚੰਗੇ ਭਾਗਾਂ ਰਾਹੀਂ ਮੈਨੂੰ ਗੁਰਾਂ ਰੂਪੀ ਜ਼ਹਾਜ਼ ਲੱਭਾ ਹੈ। ਨਾਨਕ ਦਾਸ ਸੰਗਿ ਪਾਥਰ ਤਰਿਆ ॥੮॥੨॥ ਪੱਥਰ, ਗੋਲਾ ਨਾਨਕ ਸਤਿਸੰਗਤ ਨਾਲ ਜੁੜ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਕਾਹੂ ਬਿਹਾਵੈ ਰੰਗ ਰਸ ਰੂਪ ॥ ਕਈਆਂ ਦਾ ਜੀਵਨ ਰੰਗਰਲੀਆਂ, ਸੁਆਦਾਂ ਅਤੇ ਸੁੰਦਰਤਾ ਮਾਣਦਿਆਂ ਬੀਤਦਾ ਹੈ। copyright GurbaniShare.com all right reserved. Email |