ਰਾਮਕਲੀ ਮਹਲਾ ੩ ਅਨੰਦੁ ਰਾਮਕਲੀ ਤੀਜੀ ਪਾਤਿਸ਼ਾਹੀ। ਅੰਨਦ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥ ਸੱਚੀ ਖੁਸ਼ੀ ਉਤਪੰਨ ਹੋ ਆਈ ਹੈ, ਮੇ ਮੇਰੀ ਮਾਤਾਂ ਕਿਉਂ ਜੋ ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ। ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥ ਸੱਚੇ ਗੁਰਾਂ ਨੂੰ ਮੈਂ ਸੋਖ ਨਾਲ ਹੀ ਪਾ ਲਿਆ ਹੈ ਅਤੇ ਮੇਰੇ ਹਿਰਦੇ ਅੰਦਰ ਪ੍ਰੰਸਨਤਾ ਦਾ ਰਾਗ ਗੂੰਜਦਾ ਹੈ। ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥ ਹੀਰੇ ਵਰਗੇ ਰਾਗਾਂ ਨੂੰ ਅਤੇ ਉਨ੍ਹਾਂ ਦੀਆਂ ਰਾਗਨੀਆਂ ਗੁਰਬਾਣੀ ਦਾ ਕੀਰਤਨ ਕਰਨ ਲਈ ਆਏ ਹਨ। ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥ ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ, ਉਹ ਪ੍ਰਭੂ ਦੀ ਗਰੁਬਾਣੀ ਨੂੰ ਗਾਉਂਦੇ ਹਨ। ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥ ਗੁਰੂ ਜੀ ਆਖਦੇ ਹਨ, ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚੇ ਗੁਰਦੇਵ ਜੀ ਨੂੰ ਪਾ ਲਿਆ ਹੈ। ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥ ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਪ੍ਰਭੂ ਦੇ ਨਾਲ ਵੱਸ। ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥ ਤੂੰ ਹਮੇਸ਼ਾਂ ਆਪਣੇ ਵਾਹਿਗੁਰੂ ਦੇ ਨਾਲ ਵੱਜ, ਹੇ ਮੇਰੀ ਜਿੰਦੇ। ਅਤੇ ਉਹ ਤੈਨੂੰ ਸਾਰੇ ਹੀ ਦੁੱਖੜੇ ਭੁਲਾ ਦੇਵੇਗਾ। ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥ ਉਹ ਤੈਨੂੰ ਆਪਣਾ ਲਵੇਗਾ ਅਤੇ ਤੇਰੇ ਸਾਰੇ ਕੰਮਕਾਜ ਰਾਸ ਕਰ ਦੇਵੇਗਾ। ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥ ਸਾਹਿਬ ਸਾਰੀਆਂ ਚੀਜ਼ਾਂ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈਂ। ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥ ਗੁਰੂ ਜੀ ਫਰਮਾਉਂਦੇ ਹਨ ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਵਾਹਿਗੁਰੂ ਨਾਲ ਵੱਸ। ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥ ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਭੰਡਾਰੇ ਵਿੱਚ ਨਹੀਂ। ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥ ਤੇਰੇ ਘਰ ਅੰਦਰ ਹਰ ਪਸਤੂ ਹੈ, ਪਰ ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ ਜਿਸ ਨੂੰ ਤੂੰ ਦਿੰਦਾ ਹੈ। ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥ ਜੋ ਤੇਰੇ ਨਾਮ ਨੂੰ ਆਪਣੇ ਅੰਤਰ-ਆਤਮੇ ਟਿਕਾਉਦਾਂ ਹੈ, ਉਹ ਹਮੇਸ਼ਾਂ ਹੀ ਤੇਰੀ ਮਹਮਿਾ ਅਤੇ ਗੁਣਾਂ ਨੂੰ ਗਾਇਨ ਕਰਦਾ ਹੈ, ਹੇ ਸੁਆਮੀ। ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥ ਅਨੇਕਾਂ ਹੀ ਖੁਸ਼ੀ ਦੇ ਰਾਗ ਉਸ ਲਈ ਅਲਾਪੇ ਜਾਂਦੇ ਹਨ ਜਿਸ ਦੇ ਚਿੱਤ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ। ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥ ਗੁਰੂ ਜੀ ਆਖਦੇ ਹਨ, ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਘਰ ਵਿੱਚ ਨਹੀਂ। ਸਾਚਾ ਨਾਮੁ ਮੇਰਾ ਆਧਾਰੋ ॥ ਕੇਵਲ ਸੱਚਾ ਨਾਮ ਹੀ ਮੇਰਾ ਆਸਰਾ ਹੈ। ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥ ਸਤਿਨਾਮ, ਜਿਸ ਨੇ ਮੇਰੀ ਸਾਰੀ ਭੁਖ ਨਵਿਰਤ ਕਰ ਦਿੱਤੀ ਹੈ, ਹੀ ਮੇਰਾ ਇੱਕੋ ਇੱਕ ਆਸਰਾ ਹੈ। ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥ ਮੇਰੇ ਚਿੱਤ ਅੰਦਰ ਵਸ ਕੇ ਨਾਮ ਨੇ ਮੈਨੂੰ ਠੰਢ ਚੈਨ ਤੇ ਅਨੰਦ ਬਖਸ਼ਿਆ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸਾਂ ਪੂਰੀਆਂ ਕਰ ਦਿੱਤੀਆ ਹਨ। ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥ ਮੈਂ ਹਮੇਸ਼ਾਂ ਹੀ ਆਪਣੇ ਗੁਰਦੇਵ ਜੀ ਉੱਤਸ ਵਾਰਨੇ ਜਾਂਦਾ ਹਾਂ ਜਿਨ੍ਹਾਂ ਵਿੱਚ ਐਹੋ ਜੇਹੀਆਂ ਖੂਬੀਆਂ ਹਨ। ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥ ਗੁਰੂ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਪ੍ਰਭੂ ਦੀ ਗਰਬਾਣੀ ਨਾਲ ਪ੍ਰੇਮ ਕਰੋ। ਸਾਚਾ ਨਾਮੁ ਮੇਰਾ ਆਧਾਰੋ ॥੪॥ ਸਤਿਨਾਮ ਹੀ ਮੇਰਾ ਇੱਕੋ ਇੱਕ ਆਸਰਾ ਹੈ। ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥ ਉਸੁ ਪਰਮ ਸ੍ਰੇਸ਼ਟ ਕਰਮਾਂ ਵਾਲੇ ਹਿਰਦੇ ਅੰਦਰ ਪੰਜ ਕਿਸਮਾਂ ਦੇ ਰਾਗ ਗੂੰਜਦੇ ਹਨ। ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥ ਉਸ ਪਰਮ ਸ੍ਰੇਸ਼ਟ ਕਰਮਾਂ ਵਾਲੇ ਰਿਦੈ-ਘਰ ਵਿੱਚ ਜਿਸ ਅੰਦਰ ਸਾਈਂ ਨੇ ਆਪਣੀ ਸੱਤਿਆ ਸੰਚਾਰੀ ਹੈ ਕੀਰਤਨ ਆਲਾਪੇ ਜਾ ਰਹੇ ਹਨ। ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥ ਹੇ ਸਾਂਈਂ! ਤੇਰੇ ਆਸਰੇ ਬੰਦਾ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾਂ ਹੈ ਅਤੇ ਤੂੰ ਦੁਖਦਾਈ ਮੌਤ ਨੂੰ ਮਾਰ ਸੁਟਦਾ ਹੈਂ। ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥ ਜਿਨ੍ਹਾਂ ਦੀ ਤੂੰ ਮੁੱਢ ਤੋਂ ਐਹੋ ਜੇਹੀ ਪ੍ਰਾਲਭਧ ਲਿਖੀ ਹੋਈ ਹੈ, ਹੇ ਸੁਆਮੀ। ਉਹ ਹੀ ਤੇਰੇ ਨਾਮ ਨਾਲ ਜੁੜਦੇ ਹਨ। ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥ ਗੁਰੂ ਜੀ ਆਖਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਉਨ੍ਹਾਂ ਦੇ ਹਿਰਦੇ-ਘਰ ਅੰਦਰ ਬੈਕੁੰਠੀ ਕੀਰਤਨ ਹੁੰਦਾ ਹੈ। ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥ ਸੱਚੀ ਪ੍ਰੀਤ ਦੇ ਬਾਝੋਂ ਵਿਚਾਰੀ ਹੈ ਇਹ ਕਾਇਆ। ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥ ਪ੍ਰਭੂ ਦੇ ਪਿਆਰ ਤੋਂ ਸੱਖਣੀ। ਸੱਤਾ-ਰਹਿਤ ਹੈ ਇਹ ਮਨੁਖੀ ਕਾਇਆ। ਇਹ ਗਰੀਬਣੀ ਕੀ ਕਰ ਸਕਦੀ ਹੈ। ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ ॥ ਤੇਰੇ ਬਗੈਰ ਹੋਰ ਕੋਈ ਸਰਬ-ਸ਼ਕਤੀਵਾਨ ਨਹੀਂ ਤੂੰ ਮੇਰੇ ਉੱਤੇ ਰਹਿਮਤ ਧਾਰ ਹੇ ਜੰਗਲਾਂ ਦੇ ਸੁਆਮੀ। ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥ ਨਾਮ ਦੇ ਬਾਝੋਂ ਇਸ ਦੇਹ ਨੂੰ ਹੋਰਸ ਕੋਈ ਸੁੱਖ ਦਾ ਟਿਕਾਣਾ ਨਹੀਂ ਨਾਮ ਨਾਲ ਜੁੜ ਇਹ ਸੁਭਾਇਮਾਨ ਹੋ ਜਾਂਦੀ ਹੈ, ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥੬॥ ਗੁਰੂ ਜੀ ਫੁਰਮਾਂਉਂਦੇ ਹਨ, ਪ੍ਰਭੂ ਦੀ ਪ੍ਰੀਤ ਦੇ ਬਗੈਰ ਇਹ ਨਿਮਾਣੀ ਦੇਹ ਦੀ ਕਰ ਸਕਦੀ ਹੈ। ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥ ਸਾਰੇ ਜਾਣੇ ਪਰਮ ਖ਼ੁਸ਼ੀ, ਪਰਮ ਖ਼ੁਸ਼ੀ ਬਾਰੇ ਗੱਲਾਂ ਕਰਦੇ ਹਨ ਪ੍ਰੰਤੂ ਅਸਲ ਖ਼ੁਸ਼ੀ ਗੁਰਾਂ ਦੇ ਰਾਹੀਂ ਹੀ ਜਾਣੀ ਜਾਂਦੀ ਹੈ। ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥ ਜਦ ਬੰਦਾ ਗੁਰਾਂ ਪਾਸੋਂ ਸਦੀਵੀ ਖ਼ੁਸ਼ੀ ਨੂੰ ਜਾਣ ਲੈਂਦਾ ਹੈ ਤਾਂ ਪ੍ਰੀਤਮ ਪ੍ਰਭੂ ਉਸ ਉੱਤੇ ਆਪਣੀ ਰਹਿਮਤ ਧਾਰਦਾ ਹੈ। ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ ॥ ਆਪਣੀ ਮਿਹਰ ਦੁਆਰਾ, ਸਾਹਿਬ ਉਸ ਦੇ ਪਾਪ ਕੱਟ ਦਿੰਦਾ ਹੈ ਅਤੇ ਉਸ ਨੂੰ ਬ੍ਰਹਿਮ-ਗਿਆਨ ਦਾ ਸੁਰਮਾਂ ਪ੍ਰਦਾਨ ਕਰਦਾ ਹੈ। ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥ ਜੋ ਆਪਣੇ ਚਿੱਤ ਅੰਦਰੋਂ ਸੰਸਾਰੀ ਮਮਤੀ ਨੂੰ ਕੱਢ ਦਿੰਦੇ ਹਨ, ਉਨ੍ਹਾਂ ਦੀ ਬੋਲ ਬਾਣੀ ਨੂੰ ਸੱਚਾ ਸੁਆਮੀ ਸ਼ਸ਼ੋਭਤ ਕਰ ਦਿੰਦਾ ਹੈ। ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥ ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਇਹ ਹੀ ਅਨੰਦ ਹੈ, ਜੋ ਪ੍ਰਾਨੀ ਗੁਰਾਂ ਪਾਸੋਂ ਹੀ ਪ੍ਰਾਪਤ ਕਰ ਸਕਦਾ ਹੈ। copyright GurbaniShare.com all right reserved. Email |