ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ॥ ਹੇ ਪਿਤਾ। ਕੇਵਲ ਉਹ ਬੰਦਾ ਹੀ ਪਰਮ ਖੁਸ਼ੀ ਹਾਸਲ ਕਰ ਸਕਦਾ ਹੈ, ਜਿਸ ਨੂੰ ਹੇ ਸੁਆਮੀ! ਤੂੰ ਦਿੰਦਾ ਹੈਂ। ਪਾਵੈ ਤ ਸੋ ਜਨੁ ਦੇਹਿ ਜਿਸ ਨੋ ਹੋਰਿ ਕਿਆ ਕਰਹਿ ਵੇਚਾਰਿਆ ॥ ਕੇਵਲ ਉਹ ਇਨਸਾਨ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਇਸ ਦੀ ਦਾਤ ਦਿੰਦਾ ਹੈਂ। ਹੋਰਸ ਕੋਈ ਗਰੀਬ ਪ੍ਰਾਣੀ ਕੀ ਕਰ ਸਕਦੇ ਹਨ। ਇਕਿ ਭਰਮਿ ਭੂਲੇ ਫਿਰਹਿ ਦਹ ਦਿਸਿ ਇਕਿ ਨਾਮਿ ਲਾਗਿ ਸਵਾਰਿਆ ॥ ਕਈ ਵਹਿਮ ਅੰਦਰ ਘੁੱਸੇ ਹੋਏ ਹਨ ਅਤੇ ਦਸੀਂ ਪਾਸੀਂ ਭਟਕਦੇ ਫਿਰਦੇ ਹਨ। ਕਈ ਪ੍ਰਭੂ ਦੇ ਨਾਲ ਜੁੜ ਸ਼ਸੋਭਤ ਹੋ ਗਏ ਹਨ। ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ ਭਾਵਏ ॥ ਗੁਰਾਂ ਦੀ ਦਇਆ ਦੁਆਰਾ, ਪਵਿੱਤਰ ਹੋ ਜਾਂਦਾ ਹੈ ਉਨ੍ਹਾਂ ਦਾ ਹਿਰਦਾ ਜਿਨ੍ਹਾਂ ਨੂੰ ਪ੍ਰਭੂ ਦੀ ਰਜ਼ਾ ਚੰਗੀ ਲਗਦੀ ਹੈ। ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ ਪਾਵਏ ॥੮॥ ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੂੰ ਤੂੰ ਦਿੰਦਾ ਹੈਂ ਹੇ ਪ੍ਰੀਤਮ। ਕੇਵਲ ਉਹ ਇਨਸਾਨ ਹੀ ਆਨੰਦ ਨੂੰ ਪਾਉਂਦਾ ਹੈ। ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥ ਆਓ। ਹੇ ਪਿਆਰੇ ਸਾਧੂਓ। ਆਪਾਂ ਅਕਹਿ ਪ੍ਰਭੂ ਦੀ ਕਥਾ ਵਾਰਤਾ ਉਚਾਰਨ ਕਰੀਏ। ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥ ਆਓ ਆਪਾਂ ਅਕਹਿ ਪ੍ਰਭੂ ਦੀਆਂ ਗੱਲਾਂ-ਬਾਤਾਂ ਕਰੀਏ। ਕਿਹੜੇ ਸਾਧਨ ਨਾਲ ਆਪਾਂ ਉਸ ਨੂੰ ਪਾ ਸਕਦੇ ਹਾਂ। ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ ਤੁਸੀਂ ਆਪਣੀ ਦੇਹ, ਆਤਮਾਂ ਅਤੇ ਦੌਲਤ ਸਮੂਹ ਗੁਰਦੇਵ ਜੀ ਦੇ ਪਾਲਣਾ ਕਰੋ, ਇਸ ਤਰ੍ਹਾਂ ਤੁਸੀਂ ਪ੍ਰਭੂ ਨੂੰ ਪਾ ਲਓਗੇ। ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥ ਤੁਸੀਂ ਗੁਰੂ ਮਹਾਰਾਜ ਦੀ ਆਗਿਆ ਮੂਹਰੇ ਸਿਰ ਨਿਵਾਓ ਅਤੇ ਸੱਚੀ ਗੁਰਬਾਣੀ ਦਾ ਗਾਇਨ ਕਰੋ। ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥ ਗੁਰੂ ਜੀ ਆਪਣੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਸੁਆਮੀ ਦੀ ਅਕਹਿ ਵਾਰਤਾ ਨੂੰ ਵਰਨਣ ਕਰੋ। ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥ ਹੇ ਮੇਰੀ ਚੁਲਬੁਲੀ ਜਿੰਦੜੀਏ! ਕਦੇ ਭੀ ਕਿਸੇ ਨੇ ਚਾਲਾਕੀ ਰਾਹੀਂ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ। ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ॥ ਚਲਾਕੀ ਦੁਆਰਾ ਕਿਸੇ ਨੂੰ ਵਾਹਿਗੁਰੂ ਪ੍ਰਾਪਤ ਨਹੀਂ ਹੋਇਆ ਤੂੰ ਕੰਨ ਕਰ ਹੇ ਮੇਰੀ ਜਿੰਦੇ! ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥ ਮੋਹ ਕਰ ਲੈਣ ਵਾਲੀ ਹੈ ਇਹ ਮੋਹਣੀ, ਜਿਸ ਨੇ ਪ੍ਰਾਨੀ ਨੂੰ ਵਹਿਮ ਅੰਦਰ ਐਨਾ ਗੁਮਰਾਹ ਕੀਤਾ ਹੋਇਆ ਹੈ। ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ ॥ ਇਹ ਟੂਣੇਹਾਰ ਸ਼ਕਤੀ ਭੀ ਉਸੇ ਹਰੀ ਦੀ ਰਚਨਾ ਹੈ, ਜਿਸ ਨੇ ਦ੍ਰਿਸ਼ਟਮਾਨ ਗਲਤ ਫਹਿਮੀ ਖਿਲਾਰੀ ਹੈ। ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ ॥ ਮੈਂ ਆਪਣੇ ਆਪ ਨੂੰ ਉਸ ਉੱਤੋਂ ਵਾਰਨੇ ਕਰਦਾ ਹਾਂ, ਜਿਸ ਨੇ ਸੰਸਾਰੀ ਮਮਤਾ ਪ੍ਰਾਨੀਆਂ ਨੂੰ ਮਿੱਠੜੀ ਲਾਈ ਹੈ। ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ॥੧੦॥ ਗੁਰੂ ਜੀ ਫੁਰਮਾਉੱਦੇ ਹਨ। ਹੇ ਬੇਚੈਨ ਬੰਦੇ! ਕਦੇ ਭੀ ਕਿਸੇ ਨੂੰ ਚਾਲਾਕੀ ਹੁਸ਼ਿਆਰੀ ਦੁਆਰਾ ਵਹਿਗੁਰੂ ਪ੍ਰਪਾਤ ਨਹੀਂ ਹੋਇਆ। ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥ ਹੇ ਮੇਰੀ ਪਿਆਰੀ ਜਿੰਦੜੀਏ। ਤੂੰ ਸਦੀਵ ਹੀ ਸਤਿਪਰਖ ਦਾ ਸਿਮਰਨ ਕਰ। ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥ ਇਹ ਆਰ ਪਰਵਾਰ ਜੋ ਤੂੰ ਵੇਖਦਾ ਹੈ, ਤੇਰੇ ਨਾਲ ਨਹੀਂ ਜਾਣਾ। ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥ ਜਿਸ ਨੇ ਤੇਰੇ ਨਾਲ ਨਹੀਂ ਟੁਰਨਾ, ਉਸ ਦੇ ਨਾਲ ਤੂੰ ਕਿਉਂ ਆਪਣੇ ਮਨ ਨੂੰ ਜੋੜਦਾ ਹੈਂ। ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥ ਐਹੋ ਜੇਹਾ ਅਮਲ ਤੂੰ ਮੂਲੋਂ ਹੀ ਨਾਂ ਕਮ ਜਿਸ ਦਾ ਤੈਨੂੰ ਅਖੀਰ ਨੂੰ ਪਸਚਾਤਾਪ ਕਰਨਾ ਪਵੇ। ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥ ਤੂੰ ਸੱਚੇ ਗੁਰਾਂ ਦੀ ਸਿੱਖਿਆ ਸ੍ਰਵਣ ਕਰ ਜੋ ਕਿ ਤੇਰੇ ਨਾਲ ਜਾਊਗੀ। ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥੧੧॥ ਗੁਰੂ ਜੀ ਫ਼ੁਰਮਾਉਂਦੇ ਹਨ, ਹੇ ਮੇਰੇ ਪ੍ਰੀਤਵਾਨ ਪ੍ਰਾਨੀ। ਤੂੰ ਹਮੇਸ਼ਾਂ ਹੀ ਸੱਚੇ ਸੁਆਮੀ ਦਾ ਆਰਾਧਨ ਕਰ। ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ ॥ ਹੇ ਮੇਰੇ ਪਹੁੰਚ ਤੋਂ ਪਰੇ ਅਤੇ ਸਮਝ ਸੋਚ ਤੋਂ ਉਚੇਰੇ ਸਾਈਂ! ਤੇਰਾ ਓੜਕ ਜਾਣਿਆ ਨਹੀਂ ਜਾ ਸਕਦਾ। ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥ ਕਿਸੇ ਨੂੰ ਭੀ ਤੇਰੇ ਅਖੀਰ ਦਾ ਪਤਾ ਨਹੀਂ ਲੱਗਾ। ਕੇਵਲ ਤੂੰ ਹੀ ਆਪਣੇ ਆਪ ਨੂੰ ਜਾਣਦਾ ਹੈ। ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ ॥ ਇਨਸਾਨ ਅਤੇ ਹੋਰ ਪਸ਼ੂ ਪੰਛੀ ਸਮੂਹ ਤੈਂ ਡੀਆਂ ਹੀ ਖੇਡਾਂ ਹਨ। ਕਿਹੜਿਆ ਸ਼ਬਦਾਂ ਦੁਆਰਾ ਕੋਈ ਜਣਾ ਤੈਨੂੰ ਵਰਨਣ ਅਤੇ ਬਿਆਨ ਕਰ ਸਕਦਾ ਹੈ। ਆਖਹਿ ਤ ਵੇਖਹਿ ਸਭੁ ਤੂਹੈ ਜਿਨਿ ਜਗਤੁ ਉਪਾਇਆ ॥ ਤੂੰ ਹੀ ਹੈ ਜਿਸ ਨੇ ਸੰਸਾਰ ਨੂੰ ਰਚਿਆ ਹੈ ਅਤੇ ਜੋ ਬੋਲਦਾ ਅਤੇ ਸਾਰਿਆਂ ਨੂੰ ਦੇਖਦਾ ਹੈ। ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਨ ਪਾਇਆ ॥੧੨॥ ਗੁਰੂ ਜੀ ਆਖਦੇ ਹਨ ਤੂੰ, ਹੇ ਸੁਆਮੀ। ਸਦੀਵ ਹੀ ਪਹੁੰਚ ਤੋਂ ਪਰੇ ਹੈਂ। ਤੇਰਾ ਓੜਕ ਲੱਭਿਆ ਨਹੀਂ ਜਾ ਸਕਦਾ। ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥ ਦੈਵੀ ਪਰਸ਼ ਅਤੇ ਖਾਮੋਸ਼ ਰਿਸ਼ੀ ਈਸ਼ਵਰੀ ਅੰਮ੍ਰਿਤ ਦੀ ਢੂੰਡ ਭਾਲ ਕਰਦੇ ਹਨ। ਉਹ ਆਬਿ-ਹਿਯਾਤ ਮੈਨੂੰ ਗੁਰਾਂ ਪਾਸੋਂ ਪ੍ਰਾਪਤ ਹੋ ਗਿਆ ਹੈ। ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ॥ ਜਿਸ ਉੱਤੇ ਗੁਰੂ ਜੀ ਦਇਆ ਕਰਦੇ ਹਨ, ਉਹ ਆਬਿ-ਹਿਯਾਤ ਨੂੰ ਪਾ ਲੈਂਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦਾ ਹੈ। ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ॥ ਸਾਰੇ ਪ੍ਰਾਣਧਾਰੀ ਤੂੰ ਹੀ ਰਚੇ ਹਨ, ਹੇ ਸਾਹਿਬ ਪਰ ਕੋਈ ਵਿਰਲਾ ਹੀ ਗੁਰਾਂ ਨੂੰ ਵੇਖਦਾ ਹੈ ਅਤੇ ਉਨ੍ਹਾਂ ਦੀ ਪਨਾਹ ਲੈਂਦਾ ਹੈ। ਲਬੁ ਲੋਭੁ ਅਹੰਕਾਰੁ ਚੂਕਾ ਸਤਿਗੁਰੂ ਭਲਾ ਭਾਇਆ ॥ ਉਸ ਦਾ ਲਾਲਚ ਤਮ੍ਹਾਂ ਅਤੇ ਹੰਕਾਰ ਨਵਿਰਤ ਹੋ ਜਾਂਦੇ ਹਨ ਅਤੇ ਸੱਚੇ ਗੁਰੂ ਜੀ ਉਸ ਨੂੰ ਮਿੱਠੇ ਲਗਦੇ ਹਨ। ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥ ਗੁਰੂ ਜੀ ਆਖਦੇ ਹਨ ਜਿਸ ਨਾਲ ਪ੍ਰਭੂ ਪ੍ਰਸੰਨ ਹੈ, ਉਹ ਗੁਰਾਂ ਦੇ ਰਾਹੀਂ ਨਾਮ-ਸੁਧਾਰੱਸ ਨੂੰ ਪਾ ਲੈਂਦਾ ਹੈ। ਭਗਤਾ ਕੀ ਚਾਲ ਨਿਰਾਲੀ ॥ ਅਨੋਖੀ ਹੈ ਜੀਵਨ ਰਹੁ ਰੀਤੀ ਸੰਤਾਂ ਦੀ। ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ ਅਨੋਖੀ ਹੈ ਜੀਵਨ ਰਹੁ ਰੀਤੀ ਸੰਤਾਂ ਦੀ, ਉਹ ਕਰਨ ਰਹੋ ਟੁਰਦੇ ਹਨ। ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥ ਉਹ ਲਾਲਚ, ਤਮ੍ਹਾਂ ਹੰਗਤਾ ਅਤੇ ਖ਼ਾਹਿਸ਼ ਨੂੰ ਛੱਡ ਦਿੰਦੇ ਹਨ ਅਤੇ ਵਾਧੂ ਬੋਲਦੇ ਨਹੀਂ। ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥ ਉਹ ਖੰਡੇ ਨਾਲੋਂ ਤੇਜ਼ ਅਤੇ ਬਾਲ ਨਾਲੋਂ ਬਰੀਕ ਰਸਤੇ ਟੁਰਦੇ ਹਨ। copyright GurbaniShare.com all right reserved. Email |