ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥ ਗੁਰੂ ਜੀ ਆਖਦੇ ਹਨ ਸ੍ਰਵਣ ਕਰੋ, ਹੇ ਸਾਧੂਓ! ਐਹੋ ਜੇਹਾ ਮੁਰੀਦ ਗੁਰਾਂ ਵੱਲ ਆਪਣਾ ਮੂੰਹ ਮੋੜਦਾ ਹੈ। ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥ ਜੇਕਰ ਕੋਈ ਜਣਾ ਗੁਰਾਂ ਵੱਲੋਂ ਆਪਣਾ ਮੂੰਹ ਮੋੜਦਾ ਹੈ ਤਦ ਉਸ ਨੂੰ ਸੱਚੇ ਗੁਰਾਂ ਦੇ ਬਗੈਰ ਮੋਖਸ਼ ਪ੍ਰਾਪਤ ਨਹੀਂ ਹੁੰਦੀ। ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥ ਉਸ ਨੂੰ ਕਿਸੇ ਭੀ ਹੋਰਸ ਥਾਂ ਤੋਂ ਕਲਿਆਣ ਪ੍ਰਾਪਤ ਨਹੀਂ ਹੋਣੀ। ਜਾਓ। ਜਾ ਕੇ ਵਿਚਾਰਵਾਨਾ ਪਾਸੋਂ ਪੁੱਛ ਲੱਵੇ। ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥ ਉਹ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਫਿਰੇਗਾ ਅਤੇ ਉਸ ਨੂੰ ਸੱਚੇ ਗੁਰਾਂ ਦੇ ਬਾਝੋਂ ਮੋਖਸ਼ ਪ੍ਰਾਪਤ ਨਹੀਂ ਹੋਣੀ। ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥ ਆਪਣੇ ਆਪ ਨੂੰ ਸੱਚੇ ਗੁਰਾਂ ਦੇ ਪੈਰਾਂ ਨਾਲ ਜੋੜ ਕੇ ਉਹ ਓੜਕ ਨੂੰ ਮੋਖਸ਼ ਹਾਸਲ ਕਰ ਲਵੇਗਾ ਜਦ ਕਿ ਉਹ ਉਸ ਨੂੰ ਸੁਆਮੀ ਦਾ ਨਾਮ ਸ੍ਰਵਣ ਕਰਵਾਉਣਗੇ। ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥ ਗੁਰੂ ਜੀ ਫਰਮਾਉਂਦੇ ਹਨ ਕਿ ਇਸ ਨੂੰ ਸੋਚ ਸਮਝ ਕੇ ਵੇਖ ਲਓ ਕਿ ਸੱਚੇ ਗੁਰਾਂ ਦੇ ਬਗੈਰ ਕਲਿਆਣ ਪ੍ਰਾਪਤ ਨਹੀਂ ਹੁੰਦੀ। ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਤੁਸੀਂ ਆਓ। ਹੇ ਸੱਚੇ ਗੁਰੂ ਦੇ ਪਿਆਰੇ ਮੁਰੀਦੋ ਅਤੇ ਸੱਚੀ ਗੁਰਬਾਣੀ ਦਾ ਕੀਰਤਨ ਕਰੋ। ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਤੁਸੀਂ ਗੁਰਾਂ ਦੀ ਬਾਣੀ ਦਾ ਗਾਇਨ ਕਰੋ ਜਿਹੜੀ ਬਾਣੀ ਕਿ ਸਾਰੀਆਂ ਬਾਣੀਆਂ ਨਾਲੋਂ ਪਰਮ ਸ੍ਰੇਸ਼ਟ ਹੈ। ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਗੁਰਬਾਣੀ ਉਨ੍ਹਾਂ ਦੇ ਮਨ ਅੰਦਰ ਪ੍ਰਵੇਸ਼ ਕਰਦੀ ਹੈ ਜਿਨ੍ਹਾਂ ਉੱਤੇ ਪ੍ਰਭੂ ਆਪਣੀ ਦਇਆ ਦ੍ਰਿਸ਼ਟੀ ਧਾਰਦਾ ਹੈ। ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਤੂੰ ਸੁਧਾਰਸ ਪਾਨ ਕਰ ਹਮੇਸ਼ਾਂ ਰੱਬ ਦੀ ਪ੍ਰੀਤ ਅੰਦਰ ਵੰਸ ਅਤੇ ਧਰਤੀ ਦੇ ਥੰਮਣਹਾਰ, ਵਾਹਿਗੁਰੂ ਦਾ ਭਜਨ ਕਰ। ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥ ਗੁਰੂ ਜੀ ਫੁਰਮਾਉਂਦੇ ਹਨ, ਤੂੰ ਸਦੀਵ ਹੀ ਇਸ ਸੱਚੀ ਗੁਰਬਾਣੀ ਦਾ ਕੀਰਤਨ ਕਰ। ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਸੱਚੇ ਗੁਰਾਂ ਦੇ ਬਾਝੋਂ ਹੋਰ ਸਮੂਹ ਧਰਮ-ਵਾਰਤਾ ਕੂੜੀ ਹੈ। ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਸੱਚੇ ਗੁਰਾਂ ਦੇ ਬਗੈਰ ਹੋਰ ਹਰ ਇਕ ਭਜਨ ਕੂੜਾ ਹੈ। ਹੋਰਸ ਸਾਰੀਆਂ ਧਰਮ ਵਾਰਤਾਵਾਂ ਕੇਵਲ ਕੂੜੀਆਂ ਹੀ ਹਨ। ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਕੂੜੇ ਹਨ ਆਪਣੇ ਵਾਲੇ, ਕੂੜੇ ਹਨ ਸ੍ਰੋਤਾ, ਕੂੜੇ ਵਰਨਣ ਕਾਰਨਹਾਰ ਅਤੇ ਕੂੜੇ ਹੀ ਉਨ੍ਹਾਂ ਦੇ ਕਰਦਾ। ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਆਪਣੀ ਜੀਭ ਨਾਲ ਉਹ ਸਦਾ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ ਪ੍ਰੰਤੂ ਜਿਹੜਾ ਕੁਝ ਉਹ ਆਖਦੇ ਹਨ, ਉਸ ਨੂੰ ਥੋੜਾ ਜਿਹਾ ਭੀ ਅਨੁਭਵ ਨਹੀਂ ਕਰਦੇ। ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਜਿਨ੍ਹਾਂ ਦਾ ਮਨ ਦੌਲਤ ਨੇ ਲੁਭਾਇਮਾਨ ਕਰ ਲਿਆ ਹੈ, ਉਹ ਬਿਨਾ ਸੋਚੇ ਵਿਚਾਰੇ ਤੇਜ਼ੀ ਨਾਲ ਪੜ੍ਹੀ ਜਾਂਦੇ ਹਨ। ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ ਗੁਰਾਂ ਜੀ ਆਖਦੇ ਹਨ ਸੱਚੇ ਗੁਰਾਂ ਦੇ ਬਿਨਾਂ ਹੋਰਸ ਸਮੂਹ ਧਰਮ ਵਾਰਤਾਂ ਕੂੜੀ ਹੈ। ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥ ਗੁਰਾਂ ਦੀ ਬਾਣੀ ਜਵੇਹਰ ਹੈ ਜਿਹੜੀ ਕਿ ਮਾਣਕਾਂ ਨਾਲ ਜੜੀ ਹੋਈ ਹੈ। ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥ ਜਿਸ ਦਾ ਚਿੱਤ ਗੁਰਬਾਣੀ ਦੇ ਇਸ ਜਵੇਹਰ ਨਾਲ ਜੁੜ ਗਿਆ ਹੈ, ਉਹ ਇਸ ਅੰਦਰ ਲੀਨ ਹੋ ਜਾਂਦਾ ਹੈ। ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥ ਜਦ ਆਦਮੀ ਦਾ ਚਿੱਤ ਬਾਣੀ ਨਾਲ ਇਕਮਿਕ ਹੋ ਜਾਂਦਾ ਹੈ ਤਾਂ ਸੱਚੇ ਸੁਆਮੀ ਨਾਲ ਉਸ ਦੀ ਪ੍ਰੀਤ ਪੈ ਜਾਂਦੀ ਹੈ। ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥ ਸੁਆਮੀ ਆਪ ਜਵੇਹਰ ਹੈ ਅਤੇ ਆਪ ਹੀ ਮਾਣਕ ਜਿਸ ਕਿਸੇ ਨੂੰ ਉਹ ਗੁਰਬਾਣੀ ਦੀ ਦਾਤ ਬਖਸ਼ਦਾ ਹੈ, ਉਸ ਨੂੰ ਉਹ ਇਸ ਦਾ ਮੁਲ ਦਰਸਾ ਦਿੰਦਾ ਹੈ। ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥ ਗੁਰੂ ਜੀ ਫ਼ੁਰਮਾਉਂਦੇ ਹਨ, ਗੁਰਾਂ ਦੀ ਬਾਣੀ ਜਵੇਹਰ ਹੈ ਜੋ ਕਿ ਮਾਣਕਾਂ ਨਾਲ ਜੜੀ ਹੋਈ ਹੈ। ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥ ਖ਼ੁਦ ਮਨ ਤੇ ਮਾਦੇ ਨੂੰ ਰਚਕੇ ਰਚਣਹਾਰ ਉਨ੍ਹਾਂ ਨੂੰ ਆਪਣੇ ਫ਼ੁਰਮਾਨ ਦੇ ਅਧੀਨ ਰਖਦਾ ਹੈ। ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥ ਸਾਈਂ ਆਪਣਾ ਅਮਰ ਚਾਲੂ ਕਰਦਾ ਹੈ, ਉਹ ਖ਼ੁਦ ਸਾਰਿਆਂ ਨੂੰ ਦੇਖਦਾ ਹੈ, ਗੁਰਾਂ ਦੇ ਰਾਹੀਂ ਉਹ ਕਿਸੇ ਵਿਰਲੇ ਨੂੰ ਆਪਣੇ ਆਪ ਨੂੰ ਜਣਾਉਂਦਾ ਹੈ। ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥ ਉਸ ਦੀਆਂ ਬੇੜੀਆਂ ਕਟੀਆਂ ਜਾਂਦੀਆਂ ਹਨ, ਉਹ ਮੋਖਸ਼ ਪਾ ਲੈਂਦਾ ਹੈ ਅਤੇ ਆਪਣੇ ਰਿਦੇ ਅੰਦਰ ਸਾਈਂ ਦੇ ਨਾਮ ਨੂੰ ਵਸਾਉਂਦਾ ਹੈ। ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥ ਜਿਸ ਨੂੰ ਪ੍ਰਭੂ ਖੁਦ ਪਵਿੱਤ੍ਰ ਬਣਾਉਂਦਾ ਹੈ ਉਹ ਪਵਿੱਤ੍ਰ ਹੋ ਜਾਂਦਾ ਹੈ ਅਤੇ ਆਪਣੀ ਬਿਰਤੀ ਇਕ ਪ੍ਰਭੂ ਨਾਲ ਜੋੜ ਲੈਂਦਾ ਹੈ। ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥ ਗੁਰੂ ਜੀ ਆਖਦੇ ਹਨ, ਵਾਹਿਗੁਰੂ ਖ਼ੁਦ ਸਿਰਜਣਹਾਰ ਹੈ ਅਤੇ ਖੁਦ ਹੀ ਆਪਣੀ ਰਜ਼ਾ ਨੂੰ ਦਰਸਾਉਂਦਾ ਹੈ। ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥ ਸਿਮ੍ਰਤੀਆਂ ਅਤੇ ਸ਼ਾਸਤਰ ਚੰਗੇ ਅਤੇ ਮੰਦੇ ਦਾ ਨਿਰਣਾ ਕਰਦੇ ਹਨ ਪਰ ਯਥਾਰਥ ਵਸਤੂ ਦੇ ਜੌਹਰ ਨੂੰ ਨਹੀਂ ਜਾਣਦੇ। ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥ ਗੁਰਾਂ ਦੇ ਬਿਨਾਂ ਉਹ ਅਸਲੀਅਤ ਦੇ ਜੌਹਰ ਨੂੰ ਨਹੀਂ ਜਾਣਦੇ, ਅਸਲੀਅਤ ਦੇ ਜੌਹਰ ਨੂੰ ਨਹੀਂ ਜਾਣਦੇ। ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥ ਤਿੰਨਾਂ ਹੀ ਦਿਸ਼ਾਵਾਂ ਅਤੇ ਸੰਦੇਹ ਅੰਦਰ ਦੁਨੀਆ ਸੁਤੀ ਪਈ ਹੈ ਅਤੇ ਸੁਤਿਆਂ ਹੋਇਆਂ ਹੀ ਇਸ ਦੀ ਰਾਤ੍ਰੀ ਬੀਤ ਜਾਂਦੀ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥ ਗੁਰਾ ਦੀ ਮਿਹਰ ਸਦਕਾ, ਕੇਵਲ ਉਹ ਪ੍ਰਾਨੀ ਜਾਗਦੇ ਰਹਿੰਦੇ ਹਨ ਜਿਨਾਂ ਦੇ ਚਿੱਤ ਵਿੱਚ ਸੁਆਮੀ ਵਸਦਾ ਹੈ, ਤੇ ਜੌ ਅਮਿਉ ਗੁਰਬਾਣੀ ਨੂੰ ਉਚਾਰਦੇ ਹਨ। ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥ ਗੂਰੁ ਜੀ ਫਰਮਾਉਂਦੇ ਹਨ, ਕੇਵਲ ਉਹ ਹੀ ਸਾਰ, ਤੱਤ ਨੂੰ ਪਾਉਂਦਾ ਹੈ ਜੋ ਸਦੀਵ ਹੀ ਪ੍ਰਭੂ ਦੇ ਪ੍ਰੇਮ ਅੰਦਰ ਲੀਨ ਰਹਿੰਦਾ ਹੈ ਅਤੇ ਆਪਣੀ ਜੀਵਨ ਰਾਤ੍ਰੀ ਜਾਗ ਕੇ ਬਿਤਾਉੇਦਾਂ ਹੈ। ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥ ਆਪਣੇ ਚਿੱਤ ਵਿਚੋਂ ਆਪਾਂ ਉਸ ਨੂੰ ਕਿਉਂ ਭੁਲਾਈਏ ਜੋ ਮਾਂ ਦੀ ਬੱਚੇਦਾਨੀ ਅੰਦਰ ਸਾਡੀ ਪਾਲਣਾ ਪੋਸਣਾ ਕਰਦਾ ਹੈ। ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥ ਅਸੀਂ ਆਪਣੇ ਹਿਰਦੇ ਤੋਂ ਉਸ ਐਡੇ ਵੱਡੇ ਦਾਤਾਰ ਸੁਆਮੀ ਨੂੰ ਕਿਉਂ ਭਲਾਈਏ ਜੋ ਅੱਗ ਅੰਦਰ ਸਾਨੂੰ ਖ਼ੁਰਾਕ ਪੁਚਾਉਂਦਾ ਹੈ। ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥ ਕੋਈ ਸ਼ੈ ਉਸ ਨੂੰ ਨੁਕਸਾਨ ਨਹੀਂ ਪੁਚਾ ਸਕਦੀ ਜਿਸ ਨੂੰ ਪ੍ਰਭੂ ਆਪਣੀ ਪ੍ਰੀਤ ਪ੍ਰਦਾਨ ਕਰਦਾ ਹੈ। copyright GurbaniShare.com all right reserved. Email |