ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ ॥ ਆਪਣਾ ਪਿਆਰ, ਉਹ ਆਪੇ ਹੀ ਬੰਦੇ ਨੂੰ ਪਾਉਂਦਾ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਸਦੀਵ ਹੀ ਐਸੇ ਸਾਈਂ ਨੂੰ ਸਿਮਰ। ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ ॥੨੮॥ ਗੁਰੂ ਜੀ ਅਖਦੇ ਹਨ ਅਸੀਂ ਆਪਣੇ ਚਿੱਤ ਤੋਂ ਉਸ ਐਡੇ ਵੱਡੇ ਦਾਤਾਰ ਸੁਆਮੀ ਨੂੰ ਕਿਉਂ ਭੁਲਾਈਏ? ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥ ਜਿਸ ਤਰ੍ਹਾਂ ਦੀ ਅੱਗ ਗਰਭ ਸਥਾਨ ਦੇ ਅੰਦਰਵਾਰਾਂ ਹੈ, ਉਸੇ ਤਰ੍ਹਾਂ ਦੀ ਹੀ ਅੱਗ ਬਾਹਰਵਾਰਾਂ ਦੁਨਿਆਂਦਾਰੀ ਦੀ ਹੈ। ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥ ਸੰਸਾਰੀ ਪਦਾਰਥਾਂ ਅਤੇ ਗਰਭ ਸਥਾਨ ਦੀਆਂ ਅੱਗਾਂ, ਸਮੂਹ ਇੱਕ ਸਮਾਨ ਹਨ। ਸਿਰਜਣਹਾਰ ਨੇ ਇਹ ਖੇਡ ਬਣਾਈ ਹੈ। ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥ ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਬਾਲ ਪੈਦਾ ਹੋ ਜਾਂਦਾ ਹੈ ਅਤੇ ਟੱਬਰ ਕਬੀਲਾ ਬੁਹਤ ਖੁਸ਼ ਹੰਦਾ ਹੈ। ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥ ਪ੍ਰਭੂ ਦੀ ਪ੍ਰੀਤ ਦੂਰ ਹੋ ਜਾਂਦੀ ਹੈ, ਲੋਭ ਬਾਲ ਨੂੰ ਚਿੰਮੜ ਜਾਂਦਾ ਹੈ ਅਤੇ ਮੋਹਨੀ ਮਾਇਆ ਦਾ ਰਾਜ ਭਾਗ ਚਾਲੂ ਹੋ ਜਾਂਦਾ ਹੈ। ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥ ਐਸੀ ਹੈ ਇਹ ਮੋਹਨੀ, ਜਿਸ ਦੁਆਰਾ ਪ੍ਰਭੂ ਭੁੱਲ ਜਾਂਦਾ ਹੈ, ਸੰਸਾਰੀ ਮਮਤਾ ਉਤਪੰਨ ਹੋ ਜਾਂਦੀ ਹੈ ਅਤੇ ਇਨਸਾਨ ਹੋਰਸ ਦੇ ਪਿਆਰ ਨਾਲ ਜੁੜ ਜਾਂਦਾ ਹੈ। ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥ ਗੁਰੂ ਜੀ ਆਖਦੇ ਹਨ, ਜਿਨ੍ਹਾਂ ਦੀ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ, ਉਹ ਮੋਹਨੀ ਦੇ ਅੰਦਰ ਵੱਸਦੇ ਹੋਏ ਹੀ ਪ੍ਰਭੂ ਨੂੰ ਪਾ ਲੈਂਦੇ ਹਨ। ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥ ਖ਼ੁਦ ਸੁਆਮੀ ਅਮੁੱਲਾ ਹੈ, ਉਸ ਦੀ ਕੀਮਤ ਪਾਈ ਨਹੀਂ ਜਾ ਸਕਦੀ। ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥ ਉਸ ਦੀ ਕੀਮਤ ਕਿਸੇ ਕੋਲੋਂ ਭੀ ਪਾਈ ਨਹੀਂ ਜਾ ਸਕਦੀ ਭਾਵੇਂ ਇਨਸਾਨ ਉਸ ਲਈ ਰੋਂਦੇ ਖੱਪਦੇ ਰਹੇ ਹਨ। ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥ ਜੇਕਰ ਤੈਨੂੰ ਐਹੋ ਜੇਹੇ ਸੱਚੇ ਗੁਰੂ ਜੀ ਮਿਲ ਪੈਣ ਜੇ ਤੇਰੇ ਅੰਦਰੋਂ ਤੇਰੀ ਸਵੈ-ਹੰਗਤਾ ਦੂਰ ਕਰ ਦੇਣ। ਤੂੰ ਉਨ੍ਹਾਂ ਨੂੰ ਆਪਣਾ ਸੀਸ ਸਮਰਪਨ ਕਰ ਦੇ। ਜਿਸ ਦਾ ਜੀਉ ਤਿਸੁ ਮਿਲਿ ਰਹੈ ਹਰਿ ਵਸੈ ਮਨਿ ਆਇ ॥ ਇਸ ਤਰ੍ਹਾਂ ਤੁੰ ਉਸ ਨਾਲ ਜੁੜਿਆ ਰਹੇਗਾਂ ਜੋ ਤੇਰੀ ਜਿੰਦੜੀ ਦਾ ਮਾਲਕ ਹੈ ਅਤੇ ਵਾਹਿਗੁਰੂ ਆ ਕੇ ਤੇਰੇ ਚਿੱਤ ਅੰਦਰ ਟਿੱਕ ਜਾਵੇਗਾ। ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪਲੈ ਪਾਇ ॥੩੦॥ ਵਾਹਿਗੁਰੂ ਖੁਦ ਅਮੋਲਕ ਹੈ, ਭਾਗਾਂ ਵਾਲੇ ਹਨ ਉਹ ਹੇ ਨਾਨਕ! ਜੋ ਪ੍ਰਭੂ ਨੂੰ ਪ੍ਰਾਪਤ ਹੁੰਦੇ ਹਨ। ਹਰਿ ਰਾਸਿ ਮੇਰੀ ਮਨੁ ਵਣਜਾਰਾ ॥ ਪ੍ਰਭੂ ਮੇਰਾ ਵੱਖਰਾ ਹੈ ਅਤੇ ਮੇਰਾ ਮਨ ਵਾਪਾਰੀ ਹੈ। ਹਰਿ ਰਾਸਿ ਮੇਰੀ ਮਨੁ ਵਣਜਾਰਾ ਸਤਿਗੁਰ ਤੇ ਰਾਸਿ ਜਾਣੀ ॥ ਵਾਹਿਗੁਰੂ ਮੇਰੀ ਪੂੰਜੀ ਹੈ ਤੇ ਮੇਰਾ ਮਨ ਵਾਪਾਰੀ ਹੈ ਸੱਚੇ ਗੁਰਦੇਵ ਜੀ ਦੀ ਰਾਹੀਂ ਮੈਂ ਆਪਣੀ ਪੂੰਜੀ ਨੂੰ ਜਾਣ ਲਿਆ ਹੈ। ਹਰਿ ਹਰਿ ਨਿਤ ਜਪਿਹੁ ਜੀਅਹੁ ਲਾਹਾ ਖਟਿਹੁ ਦਿਹਾੜੀ ॥ ਤੂੰ ਸਦਾ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ ਹੇ ਮੇਰੀ ਜਿੰਦੇ! ਅਤੇ ਤੂੰ ਹਰ ਰੋਜ਼ ਹੀ ਨਫ਼ਾ ਕਮਾਵੇਗੀ। ਏਹੁ ਧਨੁ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ॥ ਜੋ ਆਪਣੇ ਵਾਹਿਗੁਰੂ ਨੂੰ ਚੰਗੇ ਲਗਦੇ ਹਨ, ਇਹ ਦੌਲਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ। ਕਹੈ ਨਾਨਕੁ ਹਰਿ ਰਾਸਿ ਮੇਰੀ ਮਨੁ ਹੋਆ ਵਣਜਾਰਾ ॥੩੧॥ ਗੁਰੂ ਜੀ ਫੁਰਮਾਉਂਦੇ ਹਨ, ਵਾਹਿਗੁਰੂ ਮੇਰਾ ਸੁਦਾਗਰੀ ਦਾ ਮਾਨ ਹੈ ਅਤੇ ਮੇਰੀ ਆਤਮਾ ਸੁਦਾਗਰ ਹੈ। ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥ ਹੇ ਮੇਰੀ ਜੀਭ੍ਹੇ। ਤੂੰ ਹੋਰਨਾਂ ਸੁਆਦਾਂ ਅੰਦਰ ਖੱਚਤ ਹੋ ਰਹੀ ਹੈਂ, ਤੇਰੀ ਤੇਹ ਬੁੱਝਦੀ ਨਹੀਂ। ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥ ਤੇਰੀ ਤੇਹ ਕਿਸੇ ਹੋਰਸ ਜ਼ਰੀਏ ਨਾਲ ਨਹੀਂ ਬੁਝਣੀ, ਜਦ ਤਾਂਈਂ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪ੍ਰਾਪਤ ਨਹੀਂ ਕਰਦੀ। ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥ ਜੇਕਰ ਤੂੰ ਸੁਆਮੀ ਦੇ ਅੰਮ੍ਰਿਤ ਨੂੰ ਪਾ ਲਵੇ ਅਤੇ ਸੁਆਮੀ ਦੇ ਅੰਮਿਤ ਨੂੰ ਪਾਨ ਕਰ ਲਵੇਂ ਤਾਂ ਤੈਨੂੰ ਮੁੜ ਕੇ ਤੇਹ ਨਹੀਂ ਲੱਗੇਗੀ। ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਹਰੀ ਦੀ ਦਇਆ ਦੁਆਰਾ, ਵਹਿਗੁਰੂ ਦਾ ਇਹ ਅੰਮ੍ਰਿਤ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਂਦੇ ਹਨ। ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥ ਗੁਰੂ ਜੀ ਆਖਦੇ ਹਨ, ਜਦ ਸਾਈਂ ਆ ਕੇ ਮਨੁਸ਼ ਦੇ ਚਿੱਤ ਵਿੱਚ ਵੱਸ ਜਾਂਦਾ ਹੈ, ਤਾਂ ਉਹ ਹੋਰ ਸਾਰੇ ਸੁਆਦਾਂ ਨੂੰ ਭੁਲ ਜਾਂਦਾ ਹੈ। ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥ ਹੇ ਮੇਰੀ ਦੇਹ, ਵਾਹਿਗੁਰੂ ਨੇ ਤੇਰੇ ਵਿੱਚ ਆਪਣਾ ਪ੍ਰਕਾਸ਼ ਟਿਕਾਇਆ ਤੇ ਤਦ ਤੂੰ ਇਸ ਜਹਾਨ ਵਿੱਚ ਆਈ। ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥ ਪ੍ਰਭੂ ਨੇ ਆਪਣਾ ਪ੍ਰਕਾਸ਼ ਤੇਰੇ ਅੰਦਰ ਟਿਕਾ ਦਿੱਤਾ ਅਤੇ ਤਦ ਤੂੰ ਇਸ ਸੰਸਾਰ ਵਿੱਚ ਆਈ। ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥ ਵਾਹਿਗੁਰੂ ਆਪੇ ਮਾਂ ਹੈ ਅਤੇ ਆਪੇ ਹੀ ਪਿਉ ਜਿਸ ਨੇ ਇਨਸਾਨ ਨੂੰ ਪੈਦਾ ਕਰ ਕੇ ਉਸ ਨੂੰ ਸੰਸਾਰ ਵਿਖਾਲਿਆ ਹੈ। ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥ ਜਦ ਇਨਸਾਨ ਗੁਰਾਂ ਦੀ ਦਇਆ ਦੁਆਰਾ ਅਸਲੀਅਤ ਨੂੰ ਅਨੁਭਗ ਕਰ ਲੈਂਦਾ ਹੈ, ਤਦ ਉਸ ਲਈ ਇਹ ਦੁਨੀਆ ਇੱਕ ਤਮਾਸ਼ਾ ਹੈ ਅਤੇ ਕੇਵਲ ਤਮਾਸ਼ਾ ਹੀ ਦਿਸਦੀ ਹੈ। ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥ ਗੁਰੂ ਜੀ ਆਖਦੇ ਹਨ ਪ੍ਰਭੂ ਨੇ ਸ਼੍ਰਿਸ਼ਟੀ ਦੀ ਨੀਂਹ ਰੱਖੀ, ਤੇਰੀ ਦੇਹ ਅੰਦਰ ਆਪਣਾ ਨੂਰ ਭਰਿਆ ਅਤੇ ਤਦ ਤੂੰ ਜਹਾਨ ਅੰਦਰ ਹਾਇਆ। ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥ ਆਪਣੇ ਸੁਆਮੀ ਦਾ ਆਉਣਾ ਸੁਣ ਕੇ ਮੇਰੀ ਜਿੰਦੜੀ ਪਰਮ ਖੁਸ਼ੀ ਅੰਦਰ ਹੈ। ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥ ਤੁਸੀਂ ਮੇਰੇ ਸੁਆਮੀ ਦੀ ਆਉਭਗਤ ਅੰਦਰ ਖੁਸ਼ੀ ਦੇ ਗੀਤ ਗਾਇਨ ਕਰੋ, ਹੇ ਮੇਰੀਓ ਸਹੇਲੀਓ। ਮੇਰਾ ਘਰ ਹੁਣ ਮੇਰੇ ਸੁਆਮੀ ਦਾ ਮਹਿਲ ਬਣ ਗਿਆ ਹੈ, ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥ ਤੁਸੀਂ ਸਦਾ ਵਹਿਗੁਰੂ ਲਈ, ਜੀ ਆਇਆਂ ਦੇ ਗੀਤ ਗਾਓ ਹੇ ਸਹੇਲੀਓ! ਤੇ ਤੁਹਾਨੂੰ ਗਮ ਅਤੇ ਕਲੇਸ਼ ਨਹੀਂ ਚਿਮੜਨਗੇ। ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥ ਭਾਰੇ ਭਾਗਾਂ ਵਾਲਾ ਹੈ ਉਹ ਦਿਹਾੜਾ, ਜਦ ਮੈਂ ਗੁਰਾਂ ਦੇ ਚਰਨਾ ਨਾਲ ਜੁੜਦਾ ਅਤੇ ਆਪਣੇ ਪ੍ਰੀਤਮ ਨੂੰ ਸਿਮਰਦਾ ਹਾਂ। ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਸੁਤੇ ਸਿੱਧ ਹੋਣ ਵਾਲੇ ਰਾਗ ਨੂੰ ਅਨੁਭਵ ਕਰ ਲਿਆ ਹੈ ਅਤੇ ਰੱਬ ਦੇ ਨਾਮ ਦੇ ਈਸ਼ਵਰੀ ਸੁਆਦ ਨੂੰ ਮਾਣਦਾ ਹਾਂ। copyright GurbaniShare.com all right reserved. Email |