ਰਾਮਕਲੀ ਸਦੁ ਰਾਮਕਲੀ, ਮੌਤ ਦਾ ਬੁਲਾਵਾ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ ॥ ਉਹ ਕੁਲ ਆਲਮ ਦਾ ਦਾਤਾਰ ਸੁਆਮੀ ਅਤੇ ਤਿੰਨਾਂ ਜਹਾਨਾਂ ਅੰਦਰ ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨ ਵਾਲਾ ਹੈ। ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ ॥ ਜੋ ਗੁਰਾਂ ਦੀ ਬਾਣੀ ਅੰਦਰ ਲੀਨ ਹੋਇਆ ਹੈ, ਉਹ ਪ੍ਰਭੂ ਦੇ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ। ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ ॥ ਗੁਰਾਂ ਦੇ ਉਪਦੇਸ਼ ਕਰਕੇ ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਇਕ ਨਾਮ ਦਾ ਹੀ ਸਿਮਰਨ ਕਰਦਾ ਹੈ। ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ॥ ਗੁਰੂ ਨਾਨਕ ਅਤੇ ਗੁਰੂ ਅੰਗਦ ਦੀ ਦਇਆ ਦੁਆਰਾ ਅਮਰਦਾਸ ਨੇ ਮਹਾਨ ਮਰਤਬਾ ਪ੍ਰਾਪਤ ਕਰ ਲਿਆ। ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ ॥ ਜਦ ਉਨ੍ਹਾਂ ਨੂੰ ਟੁਰ ਪੈਣ ਦਾ ਸੱਦਾ ਪੁੱਜਾ, ਗੁਰੂ ਅਮਰਦਾਸ ਜੀ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਏ। ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥੧॥ ਇਸ ਸੰਸਾਰ ਅੰਦਰ ਸਿਮਰਨ ਦੁਆਰਾ ਉਨ੍ਹਾਂ ਨੇ ਅਬਿਨਾਸ਼ੀ ਅਹਿੱਲ ਅਤੇ ਅਮਾਪ ਸੁਆਮੀ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ॥ ਵਾਹਿਗੁਰੂ ਦੀ ਰਜ਼ਾ, ਗੁਰਾਂ ਨੇ ਖੁਸ਼ੀ ਨਾਲ ਕਬੂਲ ਕਰ ਲਈ ਅਤੇ ਗੁਰੂ ਜੀ ਸੁਆਮੀ ਵਾਹਿਗੁਰੂ ਦੀ ਹਜੂਰੀ ਵਿੱਚ ਪੁੱਜ ਗਏ। ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ ॥ ਸੱਚੇ ਗੁਰਦੇਵ ਜੀ ਆਪਣੇ ਵਾਹਿਗੁਰੂ ਕੋਲ ਬਿਨੇ ਕਰਦੇ ਹਨ, ਤੂੰ ਮੇਰੀ ਲੱਜਿਆ ਰੱਖ ਕੇਵਲ ਇਹ ਹੀ ਮੇਰੀ ਪ੍ਰਾਰਥਨਾ ਹੈ। ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ ॥ ਮੈਡੇ ਪਵਿੱਤ੍ਰ ਸੁਆਮੀ ਮਾਲਕ, ਤੂੰ ਆਪਣੇ ਗੋਲੇ ਦੀ ਇੱਜ਼ਤ ਆਬਰੂ ਰੱਖ ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ। ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ ॥ ਇਸ ਅਖੀਰਲੇ ਕੂਚ ਦੇ ਵੇਲੇ ਕੇਵਲ ਤੇਰਾ ਨਾਮ ਹੀ ਮੇਰਾ ਸਹਾਇਕ ਹੈ ਅਤੇ ਮੌਤ ਅਤੇ ਮੌਤ ਦੇ ਫ਼ਰੇਸ਼ਤਿਆਂ ਨੂੰ ਨਾਸ ਕਰਦਾ ਹੈ। ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥ ਸੁਆਮੀ ਵਾਹਿਗੁਰੂ ਨੇ ਪ੍ਰਾਰਥਨਾ ਸੁਣ ਲਈ ਅਤੇ ਸੱਚੇ ਗੁਰਾਂ ਦੀ ਬਿਨੇ ਪ੍ਰਵਾਨ ਕਰ ਲਈ। ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥੨॥ ਆਪਣੀ ਮਿਹਰ ਕਰ ਕੇ ਵਾਹਿਗੁਰੂ ਨੇ ਸੱਚੇ ਗੁਰਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਆਖਿਆ ਵਾਹ! ਵਾਹ! ਆਫ਼ਰੀਨ! ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ ॥ ਸ੍ਰਵਣ ਕਰੋ ਹੇ ਮੈਡੇ ਮੁਰੀਦ ਪੁਤ੍ਰੋ ਅਤੇ ਭਰਾਓ ਮੈਡੇ ਵਾਹਿਗੁਰੂ ਦੀ ਰਜ਼ਾ ਹੈ ਕਿ ਮੈਂ ਹੁਣ ਉਸ ਦੇ ਕੋਲ ਜਾਵਾਂ। ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥ ਪ੍ਰਭੂ ਦੀ ਰਜ਼ਾ ਗੁਰਾਂ ਨੂੰ ਮਿੱਠੀ ਲੱਗੀ ਅਤੇ ਮੈਂਡੇ ਸੁਆਮੀ ਵਾਹਿਗੁਰੂ ਨੇ ਉਨ੍ਹਾਂ ਨੂੰ ਸ਼ਾਬਾਸ਼ੇ ਦਿੱਤੀ। ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥ ਕੇਵਲ ਉਹ ਹੀ ਸ਼ਰਧਾਲੂ, ਸੱਚਾ ਗੁਰੂ ਅਤੇ ਸ੍ਰੇਸ਼ਟ ਪੁਰਸ਼ ਹੈ ਜਿਸ ਨੂੰ ਸੁਆਮੀ ਮਾਲਕ ਕੀ ਰਜ਼ਾ ਚੰਗੀ ਲਗਦੀ ਹੈ। ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ ॥ ਬਿਨਾ ਵਜਾਏ ਵਜਣ ਵਾਲੇ ਸੰਗੀਤਕ ਸਾਜ਼ ਖੁਸ਼ੀ ਨਾਲ ਵਾਜਦੇ ਹਨ ਅਤੇ ਵਾਹਿਗੁਰੂ ਖੁਦ ਗੁਰਦੇਵ ਜੀ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ। ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥ ਤੁਸੀਂ ਹੇ ਮੇਰੇ ਪੁੱਤ੍ਰੋ ਭਰਾਵੋ ਅਤੇ ਸਨਬੰਧੀਓ! ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਨਿਰਣੈ ਕਰ ਕੇ ਵੇਖੋ। ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥ ਸਾਹਿਬ ਦਾ ਲਿਖਿਆ ਹੋਇਆ ਮੌਤ ਦਾ ਵਰੰਟ ਅਮਲ ਕੀਤੇ ਬਿਨਾ ਮੋੜਿਆ ਨਹੀਂ ਜਾ ਸਕਦਾ ਅਤੇ ਗੁਰੂ ਜੀ ਵਾਹਿਗੁਰੂ ਸੁਆਮੀ ਦੇ ਕੋਲ ਜਾਂਦੇ ਹਨ। ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ ਗੁਰੂ ਜੀ ਆਪਣੀ ਰਜ਼ਾ ਮਰਜ਼ੀ ਨਾਲ ਬੈਠ ਗਏ ਅਤੇ ਆਪਣੇ ਆਰ-ਪਰਵਾਰ ਨੂੰ ਬੁਲਾਇਆ। ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥ ਮੇਰੇ ਟੁਰ ਜਾਣ ਮਗਰੋਂ ਕੋਈ ਜਣਾ ਮੈਨੂੰ ਰੋਵੇ ਨਾਂ ਉਹ ਮੈਨੂੰ ਬਿਲਕੁਲ ਹੀ ਚੰਗਾ ਨਹੀਂ ਲਗਦਾ। ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥ ਜਦ ਮਿੱਤਰ ਨੂੰ ਸਿਰੋਪਾ ਮਿਲਦਾ ਹੈ ਤਾਂ ਮਿੱਤ੍ਰ ਜੋ ਆਪਣੇ ਮਿੱਤ੍ਰ ਦੀ ਇੱਜ਼ਤ ਆਬਰੂ ਲੋੜਦੇ ਹਨ, ਖੁਸ਼ੀ ਥੀ ਵੰਝਦੇ ਹਨ। ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ॥ ਤੁਸੀਂ ਮੇਰੇ ਪੱਤ੍ਰੋ ਅਤੇ ਭਰਾਵੇ ਮੋਚ ਸਮਸਝ ਕੇ ਵੇਖ ਲਓ ਕਿ ਜਦ ਪ੍ਰਭੂ ਸੱਚੇ ਗੁਰਾਂ ਨੂੰ ਮਾਣ ਪ੍ਰਤਿਸ਼ਟਾ ਦੀ ਪੁਸ਼ਾਕ ਪਵਾ ਰਿਹਾ ਹੈ, ਵਿਰਲਾਪ ਕਰਨਾ ਕੋਈ ਚੰਗੀ ਗੱਲ ਨਹੀਂ। ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥ ਸੱਚੇ ਗੁਰੂ ਬੈਠ ਗਏ ਅਤੇ ਆਪਣੀ ਹਜ਼ੂਰੀ ਅੰਦਰ ਖ਼ੁਦ ਗੁਰ-ਗੱਦੀ ਦਾ ਜਾਨਸ਼ੀਨ ਅਸਥਾਪਨ ਕੀਤਾ। ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥੪॥ ਉਨ੍ਹਾਂ ਨੇ ਆਪਣੇ ਸਾਰੇ ਸਿੱਖਾਂ, ਸਨਬੰਧੀਆਂ, ਪੁੱਤ੍ਰਾਂ ਅਤੇ ਭਰਾਵਾਂ ਨੂੰ ਰਾਮ ਦਾਸ ਦੇ ਚਰਨੀਂ ਪਾ ਦਿੱਤਾ। ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥ ਅਖ਼ੀਰ ਨੂੰ ਸੱਚੇ ਗੁਰਾਂ ਨੇ ਫੁਰਮਾਇਆ ਮੇਰੇ ਮਗਰੋਂ ਕੇਵਲ ਪਵਿੱਤ੍ਰ ਪ੍ਰਭੂ ਦਾ ਹੀ ਜੱਸ ਗਾਇਨ ਕਰਨਾ। ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥ ਪੰਡਿਤ ਦੀ ਥਾਂ ਕੇਵਲ ਸੁੰਦਰ ਕੇਸ਼ਾਂ ਦੇ ਸੁਆਮੀ (ਵਾਹਿਗੁਰੂ) ਦੇ ਪੰਡਤਾਂ (ਗਿਆਨੀਆਂ) ਨੂੰ ਬੁਲਾਉਣਾ ਅਤੇ ਪੁਰਾਣ ਦੀ ਥਾਂ ਉੱਤੇ ਉਹ ਸੁਆਮੀ ਵਾਹਿਗੁਰੂ ਦੀ ਕਥਾ ਵਰਤਾ ਵਾਚਣ। ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥ ਕੇਵਲ ਵਾਹਿਗੁਰੂ ਦੀ ਕਥਾ-ਵਰਤਾ ਪੜ੍ਹੋ, ਸਿਰਫ ਵਾਹਿਗੁਰੂ ਦਾ ਨਾਮ ਹੀ ਸ੍ਰਵਣ ਕਰੋ। ਗੁਰੂ ਜੀ ਪ੍ਰਭੂ ਦੀ ਪ੍ਰੀਤ ਨੂੰ ਪਸੰਦ ਕਰਦੇ ਹਨ, ਬਿਜਾਏ ਉੱਚੇ ਜਨਾਜ਼ੇ, ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥ ਜਵਾਂ ਦੀਆਂ ਪਿੰਨੀਆਂ, ਪੰਤਿਆਂ ਉੱਤੇ ਪੋਜਨ, ਹਿੰਦਜ਼ ਕਿਰਿਆ ਕਰਮ, ਦੀਪਕਾਂ ਅਤੇ ਗੰਗਾ ਹੱਡੀਆਂ ਪਾਉਣ ਦੇ। ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥ ਜਿਸ ਤਰ੍ਹਾਂ ਵਾਹਿਗੁਰੂ ਨੂੰ ਚੰਗਾ ਲੱਗਾ, ਉਸੇ ਤਰ੍ਹਾਂ ਹੀ ਸੱਚੇ ਗੁਰਾਂ ਨੇ ਕਥਨ ਕੀਤਾ ਤੇ ਉਹ ਵਾਹਿਗੁਰੂ ਸਰਬੱਗ ਸੁਆਮੀ ਨਾਲ ਅਭੇਦ ਹੋ ਗਏ। ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥ ਗੁਰਦੇਵ ਜੀ ਨੇ ਰਾਮਦਾਸ ਸੋਢੀ ਨੂੰ ਗੁਰੂ ਪਦਵੀ ਪ੍ਰਦਾਨ ਕੀਤੀ ਜੋ ਕਿ ਸੱਚੇ ਸੁਆਮੀ ਦਾ ਸਰੂਪ ਹੋਣ ਦਾ ਚਿੰਨ੍ਹ ਹੈ। copyright GurbaniShare.com all right reserved. Email |