ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥ ਜਿਸ ਤਰ੍ਹਾਂ ਰੱਬ ਰੂਪ ਸੱਚੇ ਗੁਰਾਂ ਨੇ ਫੁਰਮਾਇਆ ਉਸੇ ਤਰ੍ਹਾਂ ਹੀ ਗੁਰੂ ਦੇ ਸਿੱਖਾਂ ਨੇ ਉਨ੍ਹਾਂ ਦੀ ਰਜ਼ਾ ਦਾ ਪਾਲਣ ਕੀਤਾ। ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥ ਉਨ੍ਹਾਂ ਦਾ ਪੁੱਤ੍ਰ ਮੋਹਰੀ ਉਨ੍ਹਾਂ ਦਾ ਆਗਿਆਕਾਰੀ ਹੋਇਆ ਅਤੇ ਉਨ੍ਹਾਂ ਨੇ ਉਸ ਨੂੰ ਰਾਮਦਾਸ ਦੇ ਚਰਣੀ ਪਾ ਦਿੱਤਾ। ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥ ਤਾਂ ਸਾਰੇ ਸੱਚੇ ਗੁਰਾਂ ਦੇ ਚਰਣਾਂ ਉਤੇ ਢਹਿ ਪਏ ਜਿਨ੍ਹਾਂ ਵਿੱਚ, ਜਾਂ ਜਿਥੇ, ਗੁਰਾਂ ਨੇ ਆਪਣੀ ਜੋਤ ਟਿਕਾਈ ਸੀ। ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥ ਜੇਕਰ ਕੋਈ ਜਣਾਂ ਈਰਖਾ ਰਾਹੀਂ ਨਹੀਂ ਸੀ ਨਿਵਿਆਂ, ਉਸ ਨੂੰ ਸੱਚੇ ਗੁਰਾਂ ਨੇ ਮਗਰੋਂ ਲਿਆ ਕੇ ਰਾਮਦਾਸ ਅੱਗੇ ਨਿਵਾ ਦਿੱਤਾ। ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥ ਰਾਮਦਾਸ ਨੂੰ ਬਜੁਰਗੀ ਬਖਸ਼ਣੀ, ਗੁਰੂ-ਪ੍ਰਮੇਸ਼ਰ ਨੂੰ ਚੰਗੀ ਲੱਗੀ। ਐਹੋ ਜੇਹੀ ਹੀ ਸੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਹੈ ਰਜ਼ਾ ਦੇ ਸੁਆਮੀ ਦੀ। ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥ ਸੁੰਦਰ ਜੀ ਆਖਦੇ ਹਨ, ਸ੍ਰਵਣ ਕਰੋ ਹੇ ਸਾਧੂਓ ਸਾਰਾ ਸੰਸਾਰ ਗੁਰਾਂ ਦੇ ਪੈਰਾਂ ਉੱਤੇ ਢਹਿ ਪਿਆ। ਰਾਮਕਲੀ ਮਹਲਾ ੫ ਛੰਤ ਰਾਮਕਲੀ ਪੰਜਵੀਂ ਪਾਤਿਸ਼ਾਹੀ। ਛੰਤ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥ ਮਿੱਤ੍ਰ, ਮੈਡਾਂ ਮਿੱਤ੍ਰ, ਮੇਰੇ ਨੇੜੇ ਹੀ ਖੜਾ ਹੈ, ਮੈਂਡਾ ਮਿੱਤ੍ਰ। ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥ ਮੇਰਾ ਪ੍ਰੀਤਮ, ਵਾਹਿਗੁਰੂ ਮੇਰਾ ਪ੍ਰੀਤਮ ਆਪਣੀਆਂ ਅੱਖਾਂ ਨਾਲ ਮੈਂ ਵੇਖਿਆ ਹੇਠ ਵਾਹਿਗੁਰੂ ਮੇਰਾ ਪ੍ਰੀਤਮ। ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥ ਆਪਣੀਆਂ ਅੱਖਾਂ ਨਾਲ ਮੈਂ ਆਪਣੇ ਪਰਮ ਮਿੱਠੜੇ ਗੰਭੀਰ ਪ੍ਰੀਤਮ ਨੂੰ ਹਰ ਇਕ ਦਿਲ ਦੀ ਸੇਜ ਉਤੇ ਬਿਰਾਜਿਆ ਹੋਇਆ ਵੇਖ ਲਿਆ ਹੈ। ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ ॥ ਸਾਈਂ ਸਾਰਿਆਂ ਦੇ ਅੰਗ ਸੰਗ ਹੈ, ਪਰ ਪ੍ਰਾਣੀ ਉਸ ਨੂੰ ਪਾਸ ਨਹੀਂ ਸਕਦਾ। ਮੂਰਖ ਉਸ ਦੇ ਸੁਆਦ ਨੂੰ ਨਹੀਂ ਜਾਣਦਾ। ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥ ਧਨ-ਦੌਲਤ ਦੀ ਹੰਗਤਾ ਨਾਲ ਮਤਵਾਲਾ ਹੋਇਆ ਹੋਇਆ ਉਹ ਸ਼ੁਹਦੀਆਂ ਗੱਲਾਂ ਕਰਦਾ ਹੈ ਤੇ ਗਲਤ ਫ਼ਹਿਮੀ ਦੇ ਪੱਖ ਉੱਤੇ ਹੋ, ਉਹ ਆਪਣੇ ਪ੍ਰਭੂ ਨਾਲ ਮਿਲ ਨਹੀਂ ਸਕਦਾ। ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥ ਗੁਰੂ ਜੀ ਆਖਦੇ ਹਨ, ਗੁਰਾਂ ਦੇ ਬਾਝੋਂ ਬੰਦਾ ਵਾਹਿਗੁਰੂ ਮਿੱਤ੍ਰ ਨੂੰ ਸਾਰਿਆਂ ਦੇ ਲਾਗੇ ਖੜੇ ਹੋਏ ਨੂੰ ਵੇਖ ਨਹੀਂ ਸਕਦਾ। ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥ ਹੇ ਸੁਆਮੀ। ਹੇ ਮੈਂਡੇ ਸੁਆਮੀ। ਤੂੰ ਮੇਰੀ ਜਿੰਦ ਜਾਨ ਦਾ ਆਸਰਾ ਹੈਂ। ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ॥ ਹੇ ਮਿਹਰਬਾਨ ਮਾਲਕ। ਹੇ ਮੈਂਡੇ ਮਿਹਰਬਾਨ ਮਾਲਕ ਦਾਤਾ ਬਖਸ਼ਣਹਾਰ ਤੂੰ ਹੀ ਹੈਂ ਹੇ ਮੈਂਡੇ ਮਿਹਰਬਾਨ ਮਾਲਕ। ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ ॥ ਦਾਤਾਂ ਦੇਣ ਵਾਲਾ, ਵਾਹਿਗੁਰੂ ਬੇਅੰਤ ਤੇ ਹੱਦਬੰਨਾ ਰਹਿਤ ਹੈ ਅਤੇ ਹਰ ਦਿਲ ਅੰਦਰ ਸੁੰਦਰ ਭਾਸਦਾ ਹੈ। ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ ॥ ਉਸ ਨੇ ਮਾਇਆ ਆਪਣੀ ਗੋਲੀ ਰਚੀ ਹੈ, ਜੋ ਸਾਰਿਆਂ ਉੱਤੇ ਜ਼ਬਰਦਾਸਤ ਅਸਰ ਕਰ ਰਹੀ ਹੈ ਅਤੇ ਜਿਸ ਨੇ ਪ੍ਰਾਣਧਾਰੀਆਂ ਨੂੰ ਮੋਹ ਲਿਆ ਹੈ। ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ ॥ ਜਿਸ ਦੀ ਸੁਆਮੀ ਰੱਖਿਆ ਕਰਦਾ ਹੈ, ਉਹ ਸੱਚੇ ਨਾਮ ਦਾ ਉਚਾਰਨ ਕਰਦਾ ਅਤੇ ਗੁਰਬਾਣੀ ਨੂੰ ਵੀਚਾਰਦਾ ਹੈ। ਕਹੁ ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ ॥੨॥ ਗੁਰੂ ਜੀ ਫੁਰਮਾਉਂਦੇ ਹਨ ਜਿਹੜਾ ਸਾਹਿਬ ਨੂੰ ਭਾਉਂਦਾ ਹੈ, ਉਸ ਨੂੰ ਹੀ ਸਾਹਿਬ ਮਿੱਠੜਾ ਲੱਗਦਾ ਹੈ। ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥ ਮੈਂ ਫਖਰ ਕਰਦਾ ਹਾਂ, ਮੈਂ ਸੁਆਮੀ ਉੱਤੇ ਫਖਰ ਕਰਦਾ ਹਾਂ ਅਤੇ ਫਖਰ ਕਰਦਾ ਹਾਂ, ਮੈਂ ਆਪਣੇ ਸੁਆਮੀ ਉੱਤੇ। ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ ॥ ਸਰਬ-ਗਿਆਤਾ, ਸਰਬ-ਗਿਆਤਾ ਹੈ ਸਾਹਿਬ ਅਤੇ ਕਾਮਲ ਤੇ ਸਰਬ-ਗਿਆਤਾ ਹੈ ਮੇਰਾ ਸਾਹਿਬ। ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ ॥ ਸੁਆਮੀ ਸਿਆਣਾ, ਸਰੱਬਗ ਅਤੇ ਸਦੀਵ ਹੀ ਸ੍ਰੋਮਣੀ ਹੈ। ਅੰਮਿਤਮਈ ਮਿੱਠੜਾ ਹੈ ਉਸ ਦਾ ਨਾਮ। ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ ॥ ਜਿਨ੍ਹਾਂ ਦੇ ਮੱਥੇ ਉੱਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ ਉਹ ਧਰਤੀ ਦੇ ਥੰਮਣਹਾਰ ਦੇ ਨਾਮ ਨੂੰ ਪਾਨ ਕਰਨ ਦੁਆਰਾ ਰੱਜੇ ਰਹਿੰਦੇ ਹਨ। ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਤਿਸੈ ਕਾ ਮਾਣੋ ॥ ਉਹ ਸੁਆਮੀ ਨੂੰ ਸਿਮਰਦੇ ਹਨ ਸਅਤੇ ਕੇਵਲ ਉਹ ਹੀ ਉਸ ਨੂੰ ਪਾਉਂਦੇ ਹਨ। ਉਨ੍ਹਾਂ ਦਾ ਸਾਰਾ ਮਾਨ ਉਸ ਉੱਤੇ ਹੀ ਹੈ, ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥੩॥ ਗੁਰੂ ਜੀ ਆਖਦੇ ਹਨ, ਸਾਹਿਬ ਆਪਣੇ ਸਦੀਵੀ ਸਥਿਰ ਰਾਜ-ਸਿੰਘਾਸਣ ਤੇ ਬਿਰਾਜਮਾਨ ਹੈ ਅਤੇ ਸੱਚੀ ਹੈ ਉਸ ਦੀ ਕਚਹਿਰੀ। ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥ ਖੁਸ਼ੀ ਦਾ ਗੀਤ, ਬੈਕੁੰਠੀ ਖੁਸ਼ੀ ਦਾ ਗਤੀ, ਮੈਂਡੇ ਮਾਲਕ ਦੇ ਮੰਦਰ ਅੰਦਰ ਸ੍ਰਵਣ ਕੀਤਾ ਜਾਂਦਾ ਹੈ ਸਦੀਵੀ ਖੁਸ਼ੀ ਦਾ ਗੀਤ। ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥ ਕੀਰਤੀ, ਸੁਆਮੀ ਦੀ ਕੀਰਤੀ, ਇਕਰਸ ਗੂੰਜਦੀ ਹੈ ਮੇਰੇ ਸੁਆਮੀ ਦੀ ਕੀਰਤੀ। ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥ ਐਹੋ ਜੇਹਾ ਹੈ ਪ੍ਰਭੂ ਦਾ ਮੰਦਰ, ਜਿੱਥੇ ਸੰਗੀਤਕ ਸ਼ਾਜ਼ਾਂ ਦਾ ਰਾਗ ਸੁਤੇ ਸਿੱਧ ਹੀ ਉਚਾਰਨ ਹੁੰਦਾ ਹੈ ਅਤੇ ਸਦਾ, ਸਦਾ ਹੀ ਖੁਸ਼ੀਆਂ ਹੁੰਦੀਆਂ ਹਨ। ਸੋ ਪ੍ਰਭੁ ਧਿਆਈਐ ਸਭੁ ਕਿਛੁ ਪਾਈਐ ਮਰੈ ਨ ਆਵੈ ਜਾਈ ॥ ਉਸ ਸੁਆਮੀ ਦਾ ਮਿਸਰਨ ਕਰਨ ਦੁਆਰਾ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਉਹ ਮਰਦਾ ਨਹੀਂ, ਨਾਂ ਹੀ ਉਹ ਆਉਂਦਾ ਤੇ ਜਾਂਦਾ ਹੈ। ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ ॥ ਗੁਰਾਂ ਦੀ ਦਇਆ ਦੁਆਰਾ ਸੁਤੰਤਰ ਸਾਈਂ ਨਾਲ ਮਿਲ ਕੇ ਤ੍ਰੇਹ ਬੁੱਝ ਜਾਂਦੀ ਹੈ ਅਤੇ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ। ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ ॥੪॥੧॥ ਗੁਰੂ ਜੀ ਫੁਰਮਾਉਂਦੇ ਹਨ, ਮੈਡੇ ਸਾਈਂ ਦੇ ਘਰ ਅੰਦਰ ਸਦੀਵ ਤੇ ਹਮਸ਼ਾਂ ਲਈ ਖੁਸ਼ੀ ਦੇ ਗੀਤ ਸੁਣੇ ਜਾਂਦੇ ਹਨ। copyright GurbaniShare.com all right reserved. Email |