ਬਿਨਵੰਤਿ ਨਾਨਕ ਪ੍ਰਭਿ ਕਰੀ ਕਿਰਪਾ ਪੂਰਾ ਸਤਿਗੁਰੁ ਪਾਇਆ ॥੨॥ ਨਾਨਕ ਬਿਨੇ ਕਰਦਾ ਹੈ, ਸਾਹਿਬ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਮੈਂ ਪੂਰਨ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ। ਮਿਲਿ ਰਹੀਐ ਪ੍ਰਭ ਸਾਧ ਜਨਾ ਮਿਲਿ ਹਰਿ ਕੀਰਤਨੁ ਸੁਨੀਐ ਰਾਮ ॥ ਤੂੰ ਸੁਆਮੀ ਦੇ ਨੇਕ ਪੁਰਸ਼ਾਂ ਨਾਲ ਮਿਲ ਅਤੇ ਉਨ੍ਹਾਂ ਦੀ ਸੰਗਤ ਅੰਦਰ ਸੁਆਮੀ ਦਾ ਜੱਸ ਸ੍ਰਵਣ ਕਰ। ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ ॥ ਮੇਰਾ ਮਿਹਰਬਾਨ ਮਾਲਕ ਵਾਹਿਗੁਰੂ, ਮਾਇਆਂ ਦਾ ਸੁਆਮੀ ਹੈ। ਬੰਦਾ ਉਸ ਦੀਆਂ ਨੇਕੀਆਂ ਦਾ ਓੜਕ ਨਹੀਂ ਪਾ ਸਕਦਾ। ਦਇਆਲ ਦੁਖ ਹਰ ਸਰਣਿ ਦਾਤਾ ਸਗਲ ਦੋਖ ਨਿਵਾਰਣੋ ॥ ਦਇਆਵਾਨ ਪ੍ਰਭੂ ਦਰਦ ਦੂਰ ਕਰਨਹਾਰ, ਪਨਾਹ ਦੇਣ ਵਾਲਾ ਅਤੇ ਸਾਰੀਆਂ ਬਦੀਆਂ ਨੂੰ ਨਸ਼ਟ ਕਰਨ ਵਾਲਾ ਹੈ। ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮ ਉਧਾਰਣੋ ॥ ਸੰਸਾਰੀ ਮਮਤਾ, ਸ਼ੋਕ ਅਤੇ ਦੁਖਦਾਈ ਪਾਪ, ਉਨ੍ਹਾਂ ਤੋਂ ਪ੍ਰਭੂ ਉਨ੍ਹਾਂ ਨੂੰ ਬਚਾ ਲੈਂਦਾ ਹੈ ਜੋ ਉਸ ਦੇ ਨਾਮ ਦਾ ਉਚਾਰਨ ਕਰਦੇ ਹਨ। ਸਭਿ ਜੀਅ ਤੇਰੇ ਪ੍ਰਭੂ ਮੇਰੇ ਕਰਿ ਕਿਰਪਾ ਸਭ ਰੇਣ ਥੀਵਾ ॥ ਸਮੂਹ ਜੀਵ ਤੈਡੇ ਹਨ, ਹੇ ਮੈਂਡੇ ਮਾਲਕ। ਮੇਰੇ ਉੱਤੇ ਆਪਣੀ ਰਹਿਮਤ ਧਾਰ ਤਾਂ ਜੋ ਮੈਂ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਵਾਂ। ਬਿਨਵੰਤਿ ਨਾਨਕ ਪ੍ਰਭ ਮਇਆ ਕੀਜੈ ਨਾਮੁ ਤੇਰਾ ਜਪਿ ਜੀਵਾ ॥੩॥ ਨਾਨਕ ਬੇਨਤੀ ਕਰਦਾ ਹੈ, ਮੇਰੇ ਸੁਆਮੀ, ਮੇਰੇ ਉੱਤੇ ਤਰਸ ਕਰ, ਤਾਂ ਜੋ ਮੈਂ ਤੇਰਾ ਸਿਮਰਨ ਕਰਦਾ ਹੋਇਆ ਆਪਣਾ ਜੀਵਨ ਬਿਤਾਵਾਂ। ਰਾਖਿ ਲੀਏ ਪ੍ਰਭਿ ਭਗਤ ਜਨਾ ਅਪਣੀ ਚਰਣੀ ਲਾਏ ਰਾਮ ॥ ਆਪਨੇ ਪੈਰਾਂ ਨਾਲ ਜੋੜ ਕੇ, ਮੇਰਾ ਮਾਲਕ ਪਵਿੱਤਰ ਪੁਰਸ਼ਾਂ ਨੂੰ ਬਚਾ ਲੈਂਦਾ ਹੈ। ਆਠ ਪਹਰ ਅਪਨਾ ਪ੍ਰਭੁ ਸਿਮਰਹ ਏਕੋ ਨਾਮੁ ਧਿਆਏ ਰਾਮ ॥ ਅੱਠੇ ਪਹਿਰ ਹੀ ਉਹ ਆਪਣੇ ਸਾਈਂ ਦਾ ਸਿਮਰਨ ਕਰਦੇ ਹਨ ਅਤੇ ਕੇਵਲ ਸੁਆਮੀ ਦੇ ਨਾਮ ਨੂੰ ਹੀ ਅਰਾਧਦੇ ਹਨ। ਧਿਆਇ ਸੋ ਪ੍ਰਭੁ ਤਰੇ ਭਵਜਲ ਰਹੇ ਆਵਣ ਜਾਣਾ ॥ ਉਸ ਸਾਈਂ ਨੂੰ ਸਿਮਰ ਕੇ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦੇ ਹਨ ਅਤੇ ਮੁੱਕ ਜਾਂਦੇ ਹਨ ਉਨ੍ਹਾਂ ਦੇ ਜਨਮ ਤੇ ਮਰਨ। ਸਦਾ ਸੁਖੁ ਕਲਿਆਣ ਕੀਰਤਨੁ ਪ੍ਰਭ ਲਗਾ ਮੀਠਾ ਭਾਣਾ ॥ ਉਹ ਹਮੇਸ਼ਾਂ, ਅਨੰਦ, ਆਰਾਮ ਅਤੇ ਪ੍ਰਭੂ ਦੀ ਕੀਰਤੀ ਗਾਉਣ ਨੂੰ ਮਾਣਦੇ ਹਨ ਅਤੇ ਉਨ੍ਹਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲਗਦੀ ਹੈ। ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ॥ ਪੂਰਨ ਸੱਚੇ ਗੁਰਾਂ ਨਾਲ ਮਿਲ ਪੈਣ ਨਾਲ, ਮੇਰੀਆਂ ਸਮੂਹ ਖਾਹਿਸ਼ਾਂ ਪੂਰੀਆਂ ਹੋ ਗਈਆਂ ਅਤੇ ਉਮੈਦਾ ਬਰ ਆਈਆਂ ਹਨ। ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੇ ਫਿਰਿ ਨਾਹੀ ਦੂਖ ਵਿਸੂਰਿਆ ॥੪॥੩॥ ਗੁਰੂ ਜੀ ਪ੍ਰਾਰਥਨਾਂ ਕਰਦੇ ਹਨ, ਸੁਆਮੀ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ ਅਤੇ ਮੈਨੂੰ ਮੁੜ ਕੇ ਦੁੱਖ ਅਤੇ ਅਫਸੋਸ ਨਹੀਂ ਵਾਪਰਨਗੇ। ਰਾਮਕਲੀ ਮਹਲਾ ੫ ਛੰਤ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ ਛੰਤ। ਸਲੋਕੁ ॥ ਸਲੋਕ। ਚਰਨ ਕਮਲ ਸਰਣਾਗਤੀ ਅਨਦ ਮੰਗਲ ਗੁਣ ਗਾਮ ॥ ਪ੍ਰਭੂ ਦੇ ਕੰਵਲ ਚਰਨਾਂ ਦੀ ਪਨਾਹ ਅੰਦਰ ਪ੍ਰਵੇਸ਼ ਕਰ, ਮੈਂ ਆਰਾਮ ਤੇ ਅਨੰਦ ਨਾਲ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ। ਨਾਨਕ ਪ੍ਰਭੁ ਆਰਾਧੀਐ ਬਿਪਤਿ ਨਿਵਾਰਣ ਰਾਮ ॥੧॥ ਨਾਨਕ, ਤੂੰ ਸੁਆਮੀ ਦਾ ਸਿਮਰਨ ਕਰ, ਸੁਆਮੀ ਜੋ ਮੁਸੀਬਤ ਨੂੰ ਦੂਰ ਕਰਨਹਾਰ ਹੈ। ਛੰਤੁ ॥ ਛੰਤ। ਪ੍ਰਭ ਬਿਪਤਿ ਨਿਵਾਰਣੋ ਤਿਸੁ ਬਿਨੁ ਅਵਰੁ ਨ ਕੋਇ ਜੀਉ ॥ ਸੁਆਮੀ ਬਿਪਤਾ ਨੂੰ ਨਸ਼ਟਕਰਨਹਾਰ ਹੈ ਉਸ ਦੇ ਬਗੈਰ ਹੋਰ ਕੋਈ ਨਹੀਂ। ਸਦਾ ਸਦਾ ਹਰਿ ਸਿਮਰੀਐ ਜਲਿ ਥਲਿ ਮਹੀਅਲਿ ਸੋਇ ਜੀਉ ॥ ਹਮੇਸ਼ਾ, ਹਮੇਸ਼ਾਂ ਹੀ ਤੂੰ ਆਪਣੇ ਵਾਹਿਗੁਰੂ ਦਾ ਭਜਨਕਰ ਜੋ ਸਮੁੰਦਰ ਜ਼ਮੀਨ ਅਤੇ ਆਕਾਸ਼ ਅੰਦਰ ਵਿਆਪਦਾ ਹੈ। ਜਲਿ ਥਲਿ ਮਹੀਅਲਿ ਪੂਰਿ ਰਹਿਆ ਇਕ ਨਿਮਖ ਮਨਹੁ ਨ ਵੀਸਰੈ ॥ ਪ੍ਰਭੂ ਸਮੁੰਦਰ, ਧਰਤੀ ਪਾਤਾਲ ਤੇ ਅਸਮਾਨ ਨੂੰ ਪਰੀਪੂਰਨ ਕਰ ਰਿਹਾ ਹੈ ਆਪਣੇ ਚਿੱਤ ਵਿਚੋਂ ਮੈਂ ਉਸ ਨੂੰ ਇੱਕ ਮੁਹਤ ਭਰ ਲਈ ਭੀ ਨਹੀਂ ਭੁਲਾਉਂਦਾ। ਗੁਰ ਚਰਨ ਲਾਗੇ ਦਿਨ ਸਭਾਗੇ ਸਰਬ ਗੁਣ ਜਗਦੀਸਰੈ ॥ ਪਰਮ ਸੁਲੱਖਣਾ ਹੈ ਉਹ ਦਹਾੜਾ ਜਦ ਮੈਂ ਗੁਰਾਂ ਦੇ ਪੈਰੀਂ ਪਿਆ ਸਾਂ। ਇਹ ਸਾਰਾ ਉਪਕਾਰ ਸ਼੍ਰਿਸ਼ਟੀ ਦੇ ਸੁਆਮੀ ਦਾ ਹੀ ਹੈ। ਕਰਿ ਸੇਵ ਸੇਵਕ ਦਿਨਸੁ ਰੈਣੀ ਤਿਸੁ ਭਾਵੈ ਸੋ ਹੋਇ ਜੀਉ ॥ ਹੇ ਟਹਿਲੂਏ! ਤੂੰ ਦਿਹੁੰ ਤੇ ਰੈਣ ਆਪਣੇ ਸੁਆਮੀ ਦੀ ਟਹਿਲ ਕਮਾ, ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਬਲਿ ਜਾਇ ਨਾਨਕੁ ਸੁਖਹ ਦਾਤੇ ਪਰਗਾਸੁ ਮਨਿ ਤਨਿ ਹੋਇ ਜੀਉ ॥੧॥ ਨਾਨਕ ਆਰਾਮ-ਬਖਸ਼ਣਹਾਰ ਉੱਤੋਂ ਕੁਰਬਾਨ ਜਾਂਦਾ ਹੈ। ਉਸ ਦੀ ਆਤਮਾਂ ਤੇ ਦੇਹ ਰੌਸ਼ਨ ਹੋ ਗਏ ਹਨ। ਸਲੋਕੁ ॥ ਸਲੋਕ। ਹਰਿ ਸਿਮਰਤ ਮਨੁ ਤਨੁ ਸੁਖੀ ਬਿਨਸੀ ਦੁਤੀਆ ਸੋਚ ॥ ਸਾਹਿਬ ਦਾ ਆਰਾਧਨ ਕਰਨ ਦੁਆਰਾ, ਆਤਮਾਂ ਅਤੇ ਦੋਹ ਆਰਾਮ ਵਿੱਚ ਹੋ ਜਾਂਦੇ ਹਨ ਅਤੇ ਹੋਰਸ ਕਿਸੇ ਦਾ ਖਿਆਲ ਦੂਰ ਹੋ ਜਾਂਦਾ ਹੈ। ਨਾਨਕ ਟੇਕ ਗੋੁਪਾਲ ਕੀ ਗੋਵਿੰਦ ਸੰਕਟ ਮੋਚ ॥੧॥ ਨਾਨਕ ਨੇ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਦੀ ਪਨਾਹ ਲਈ ਹੈ, ਆਲਮ ਦਾ ਸੁਆਮੀ ਮੁਸੀਬਤ ਦਾ ਨਾਸ ਕਰਣਹਾਰ ਹੈ। ਛੰਤੁ ॥ ਛੰਤ। ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਉ ॥ ਮਿਹਰਬਾਨ ਮਾਲਕ ਨੇ ਮੇਰਾ ਡਰ ਅਤੇ ਦੁੱਖ ਮੇਟ ਛਡੇ ਹਨ। ਹਰਿ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਿਪਾਲ ਜੀਉ ॥ ਮੈਂ ਖੁਸ਼ੀ ਨਾਲ ਸੁਆਮੀ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ, ਜੋ ਮਸਕੀਨਾਂ ਦਾ ਮਾਲਕ ਅਤੇ ਪਾਲਣ-ਪੋਸਣਹਾਰ ਹੈ। ਪ੍ਰਤਿਪਾਲ ਅਚੁਤ ਪੁਰਖੁ ਏਕੋ ਤਿਸਹਿ ਸਿਉ ਰੰਗੁ ਲਾਗਾ ॥ ਅਬਿਨਾਸ਼ੀ ਹੈ ਮੇਰਾ ਅਦੁਤੀ ਪ੍ਰਤਿਪਾਲਕ ਪ੍ਰਭੂ, ਉਸ ਦੇ ਪ੍ਰੇਮ ਨਾਲ ਮੈਂ ਰੰਗਿਆ ਗਿਆ ਹਾਂ। ਕਰ ਚਰਨ ਮਸਤਕੁ ਮੇਲਿ ਲੀਨੇ ਸਦਾ ਅਨਦਿਨੁ ਜਾਗਾ ॥ ਜਦ ਮੈਂ ਆਪਣੇ ਹੱਥ ਅਤੇ ਮੱਥਾ ਪ੍ਰਭੂ ਦੇ ਪੈਰਾਂ ਉੱਤੇ ਧਰ ਦਿੱਤੇ, ਉਸ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਮੈਂ ਹਮੇਸ਼ਾਂ ਅਤੇ ਸਦਾ ਲਈ ਖਬਰਦਾਰ ਹੋ ਗਿਆ। ਜੀਉ ਪਿੰਡੁ ਗ੍ਰਿਹੁ ਥਾਨੁ ਤਿਸ ਕਾ ਤਨੁ ਜੋਬਨੁ ਧਨੁ ਮਾਲੁ ਜੀਉ ॥ ਮੇਰੀ ਆਤਮਾ ਦੇਹ ਘਰ ਟਿਕਾਣਾ ਸਰੂਪ ਜੁਆਨੀ ਦੌਲਤ ਅਤੇ ਜਾਇਦਾਦ ਕੇਵਲ ਉਸ ਦੀ ਹੀ ਮਲਕੀਅਤ ਹਨ। ਸਦ ਸਦਾ ਬਲਿ ਜਾਇ ਨਾਨਕੁ ਸਰਬ ਜੀਆ ਪ੍ਰਤਿਪਾਲ ਜੀਉ ॥੨॥ ਹਮੇਸ਼ਾ, ਹਮੇਸ਼ਾਂ ਹੀ ਨਾਨਕ ਪ੍ਰਭੂ ਤੋਂ ਕੁਰਬਾਨ ਵੰਞਦਾ ਹੈ, ਜੋ ਸਮੂਹ ਪ੍ਰਾਣਧਾਰੀਆਂ ਦੀ ਪਰਵਰਸ਼ ਕਰਦਾ ਹੈ। ਸਲੋਕੁ ॥ ਸਲੋਕ। ਰਸਨਾ ਉਚਰੈ ਹਰਿ ਹਰੇ ਗੁਣ ਗੋਵਿੰਦ ਵਖਿਆਨ ॥ ਮੇਰੀ ਜੀਭ ਵਾਹਿਗੁਰੂ ਦਾ ਨਾਮ ਜਪਦੀ ਹੈ ਅਤੇ ਕੇਵਲ ਸ਼੍ਰਿਸ਼ਟੀ ਦੇ ਸੁਆਮੀ ਦੀ ਹੀ ਕੀਰਤੀ ਉਚਾਰਦੀ ਹੈ। ਨਾਨਕ ਪਕੜੀ ਟੇਕ ਏਕ ਪਰਮੇਸਰੁ ਰਖੈ ਨਿਦਾਨ ॥੧॥ ਨਾਨਕ ਨੇ ਇਕ ਸ਼੍ਰੋਮਣੀ ਸਾਹਿਬ ਦੀ ਪਨਾਹ ਫੜੀ ਹੈ ਅਤੇ ਅੰਤ ਨੂੰ ਉਹ ਉਸ ਦੀ ਰੱਖਿਆ ਕਰੇਗਾਂ। ਛੰਤੁ ॥ ਛੰਤ। ਸੋ ਸੁਆਮੀ ਪ੍ਰਭੁ ਰਖਕੋ ਅੰਚਲਿ ਤਾ ਕੈ ਲਾਗੁ ਜੀਉ ॥ ਸਿਰਫ ਉਹ ਸਾਹਿਬ ਮਾਲਕ ਹੀ ਰੱਖਣਹਾਰ ਹੈ ਤੂੰ ਆਪਣੇ ਆਪ ਨੂੰ ਉਸ ਦੇ ਪੱਲੇ ਨਾਲ ਜੋੜ ਲੈ। ਭਜੁ ਸਾਧੂ ਸੰਗਿ ਦਇਆਲ ਦੇਵ ਮਨ ਕੀ ਮਤਿ ਤਿਆਗੁ ਜੀਉ ॥ ਤੂੰ ਆਪਣੇ ਮਇਆਵਾਨ ਮਾਲਕ ਦਾ ਸਤਿਸੰਗਤ ਸਅੰਦਰ ਸਿਮਰਨ ਕਰ ਤੇ ਆਪਣੇ ਮਨ ਦੀ ਚਤੁਰਾਈ ਨੂੰ ਛੱਡ ਦੇ। copyright GurbaniShare.com all right reserved. Email |