Page 927

ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀਧਰੈ ॥
ਤੂੰ ਇੱਕ ਸਾਹਿਬ ਦਾ ਹੀ ਆਸਰਾ ਲੈ। ਆਪਣੀ ਆਤਮਾ ਉਸ ਨੂੰ ਸਮਰਪਣ ਕਰ ਦੇ ਅਤੇ ਕੇਵਲ ਸ਼੍ਰਿਸ਼ਟੀ ਦੇ ਥੰਮਣਹਾਰ ਉੱਤੇ ਹੀ ਆਸ ਉਮੈਦ ਬੰਨ੍ਹ।

ਸਾਧਸੰਗੇ ਹਰਿ ਨਾਮ ਰੰਗੇ ਸੰਸਾਰੁ ਸਾਗਰੁ ਸਭੁ ਤਰੈ ॥
ਉਹ ਸਾਰੇ ਪੁਰਸ਼ ਜੇ ਸਤਿਸੰਗਤ ਅੰਦਰ ਵਾਹਿਗੁਰੂ ਦੇਨਾਮ ਨਾਲ ਰੰਗੀਜੇ ਹਨ, ਜਗਤਾਂ ਸਮੁੰਦਰ ਤੋਂ ਪਾਰ ਉੱਤਰ ਜਾਂਦੇ ਹਨ।

ਜਨਮ ਮਰਣ ਬਿਕਾਰ ਛੂਟੇ ਫਿਰਿ ਨ ਲਾਗੈ ਦਾਗੁ ਜੀਉ ॥
ਉਹ ਪੈਦਾਇਸ਼ ਅਤੇ ਮੌਤ ਦੇ ਪਾਪ ਤੋਂ ਖਲਾਸੀ ਪਾ ਜਾਂਦੇ ਹਨ ਅਤੇ ਉਨ੍ਹਾਂ ਨੂੰ ਮੁੜ ਕੇ ਕੋਈ ਕਲੰਕ ਨਹੀਂ ਲੱਗਦਾ।

ਬਲਿ ਜਾਇ ਨਾਨਕੁ ਪੁਰਖ ਪੂਰਨ ਥਿਰੁ ਜਾ ਕਾ ਸੋਹਾਗੁ ਜੀਉ ॥੩॥
ਨਾਨਕ ਮੁਕੰਮਲ ਮਾਲਕ ਉੱਤੇ ਸਦੱਕੜੇ ਵੰਝਦਾ ਹੈ, ਜਿਸ ਨਾਲ ਮਿਲਾਪ ਦੀ ਖੁਸ਼ੀ ਸਦੀਵੀ, ਸਥਿਰ ਹੈ।

ਸਲੋਕੁ ॥
ਸਲੋਕ।

ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ ॥
ਪ੍ਰਭੂ ਕਲਿਆਣ ਅਤੇ ਈਮਾਨ, ਧਨ-ਦੌਲਤ ਕਾਮਯਾਬੀ ਤੇ ਮੋਖਸ਼ ਦੀਆਂ ਚਾਰ ਉਤਮ ਦਾਤਾਂ ਬਖਸਣਹਾਰ ਹੈ।

ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ॥੧॥
ਨਾਨਕ ਜਿਸ ਦੇ ਮੱਥੇ ਉੱਤੇ ਐਹੋ ਜੇਹੀ ਲਿਖਤਾਕਾਰ ਹੈ; ਉਸ ਦੀਆਂ ਸਾਰੀਆਂ ਖ਼ਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।

ਛੰਤੁ ॥
ਛੰਤ।

ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ ॥
ਆਪਣੇ ਪਵਿੱਤ੍ਰ ਪ੍ਰਭੂ ਪਾਤਿਸ਼ਾਹ ਨਾਲ ਮਿਲ ਕੇ ਮੇਰੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਗਈਆਂ ਹਨ।

ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ॥
ਹੇ ਭਾਰੇ ਕਰਮਾਂ ਵਾਲਿਓ। ਖੁਸ਼ੀ ਉਤਪੰਨ ਹੋ ਆਈ ਹੈ ਕਿਉਂਕਿ ਮੇਰੇ ਘਰ ਅੰਦਰ ਮਹਾਰਾਜ ਮਾਲਕ ਪ੍ਰਤੱਖ ਥੀ ਗਿਆ ਹੈ।

ਗ੍ਰਿਹਿ ਲਾਲ ਆਏ ਪੁਰਬਿ ਕਮਾਏ ਤਾ ਕੀ ਉਪਮਾ ਕਿਆ ਗਣਾ ॥
ਮੇਰੇ ਪੂਰਬਲੇ ਕਰਮਾਂ ਦੇ ਕਾਰਨ, ਮੇਰਾ ਪ੍ਰੀਤਮ ਮੇਰੇ ਘਰ (ਹਿਰਦੇ) ਵਿੱਚ ਆ ਗਿਆ ਹੈ। ਉਸ ਦੀਆਂ ਵਡਿਆਈਆਂ ਮੈਂ ਕਿਸ ਤਰ੍ਹਾਂ ਗਿਣ ਸਕਦੀ ਹਾਂ।

ਬੇਅੰਤ ਪੂਰਨ ਸੁਖ ਸਹਜ ਦਾਤਾ ਕਵਨ ਰਸਨਾ ਗੁਣ ਭਣਾ ॥
ਅਨੰਤ ਅਤੇ ਸਰਬ-ਵਿਆਪਕ ਹੈ ਆਰਾਮ ਅਤੇ ਅਡੋਲਤਾ ਦੇਣ ਵਾਲਾ ਮੇਰਾ ਸੁਆਮੀ। ਕਿਹੜੀ ਜ਼ਬਾਨ ਨਾਲ ਮੈਂ ਉਸ ਦੀਆਂ ਨੇਕੀਆਂ ਵਰਨਣ ਕਰ ਸਕਦੀ ਹਾਂ।

ਆਪੇ ਮਿਲਾਏ ਗਹਿ ਕੰਠਿ ਲਾਏ ਤਿਸੁ ਬਿਨਾ ਨਹੀ ਜਾਇ ਜੀਉ ॥
ੋਮੈਨੂੰ ਪਕੜ ਕੇ, ਸੁਆਮੀ ਨੇ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਆਪਣੇ ਨਾਲ ਮਿਲਾ ਲਿਆ ਹੈ। ਉਸ ਦੇ ਬਗੈਰ ਹੋਰ ਕੋਈ ਅਰਾਮ ਦੀ ਥਾਂ ਨਹੀਂ।

ਬਲਿ ਜਾਇ ਨਾਨਕੁ ਸਦਾ ਕਰਤੇ ਸਭ ਮਹਿ ਰਹਿਆ ਸਮਾਇ ਜੀਉ ॥੪॥੪॥
ਨਾਨਕ ਸਦੀਵ ਹੀ ਸਿਰਜਣਹਾਰ ਤੋਂ ਸਦਕੇ ਵੰਝਦਾ ਹੈ, ਜੋ ਸਾਰਿਆਂ ਅੰਦਰ ਰਵਿ ਰਹਿਆ ਹੈ,

ਰਾਗੁ ਰਾਮਕਲੀ ਮਹਲਾ ੫ ॥
ਰਾਗੁ ਰਾਮਕਲੀ ਪੰਜਵੀਂ ਪਾਤਿਸ਼ਾਹੀ।

ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥
ਹੇ ਮੈਡੀ ਸਹੀਓ। ਤੁਸੀਂ ਸੁਰੀਲੀ ਲੈਅ ਅੰਦਰ ਮੇਰੇ ਸੁਆਮੀ ਦੀ ਕੀਰਤੀ ਗਾਇਨ ਕਰੋ, ਤੇ ਇਕ ਹਰੀ ਨੂੰ ਹੀ ਸਿਮਰੋ।

ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥
ਤੁਸੀਂ ਆਪਣੇ ਸੱਚੇ ਗੁਰਾਂ ਦੀ ਖਿਦਮਤ ਕਰੋ, ਹੇ ਮੇਰੀਓ ਸਹੀਓ। ਅਤੇ ਆਪਣੇ ਚਿੱਤ ਚਾਹੁੰਦਾ ਮੇਵਾ ਹਾਸਲ ਕਰੋ।

ਰਾਮਕਲੀ ਮਹਲਾ ੫ ਰੁਤੀ ਸਲੋਕੁ
ਰਾਮਕਲੀ ਪੰਜਵੀਂ ਪਾਤਿਸ਼ਾਹੀ। ਮੌਸਮ, ਸਲੋਕ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥
ਤੂੰ ਸੁਆਮੀ ਸ੍ਰੋਮਣੀ ਮਾਲਕ ਨੂੰ ਨਮਸ਼ਕਾਰ ਕਰ ਅਤੇ ਉਸ ਦੇ ਸੰਤਾਂ ਦੇ ਪੈਰਾਂ ਦੀ ਧੂੜ ਦੀ ਚਾਹਨਾਂ ਕਰ।

ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥
ਆਪਣੀ ਸਵੈ-ਹੰਗਤਾ ਤਿਆਗ ਦੇ ਅਤੇ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ ਸਾਈਂ ਸਾਰੇ ਪਰੀਪੂਰਨ ਹੋ ਰਿਹਾ ਹੈ, ਹੇ ਨਾਨਕ।

ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥
ਵਾਹਿਗੁਰੂ ਪਾਤਿਸ਼ਾਹ, ਪਾਪ ਦੂਰ ਕਰਨਹਾਰ, ਡਰ ਮੇਟਣ ਵਾਲਾ ਅਤੇ ਅਨੰਦ ਦਾ ਸਮੁੰਦਰ ਹੈਂ।

ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥
ਮਸਕੀਨਾਂ ਉੱਤੇ ਮਿਹਰਬਾਨ ਅਤੇ ਪੀੜ ਨੂੰ ਮਾਰਣ ਵਾਲਾ ਉਸ ਦਾ, ਹੇ ਨਾਨਕ! ਤੂੰ ਸਦਾ ਹੀ ਸਿਮਰਨ ਕਰ।

ਛੰਤੁ ॥
ਛੰਤ।

ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥
ਹੇ ਭਾਰੇ ਨਸੀਬਾਂ ਵਾਲਿਓ। ਤੁਸੀਂ ਸੁਆਮੀ ਦੀ ਸਿਫ਼ਤ-ਸਲਾਹ ਗਾਇਨ ਕਰੋ ਅਤੇ ਭਾਗਾਂ ਵਾਲਾ ਮਾਲਕ ਤੁਹਾਡੇ ਤੇ ਤਰਸ ਕਰੇਗਾ।

ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥
ਕੀਰਤੀਮਾਨ ਐ ਉਹ ਮੌਸਮ, ਉਹ ਮਹੀਨਾ, ਉਹ ਮੁਹਤ ਅਤੇ ਉਹ ਵੇਲਾ ਜਦ ਸੁਆਮੀ ਦੀਆਂ ਸਿਫਤਾ ਉਚਾਰਨ ਕੀਤੀਆਂ ਜਾਂਦੀਆਂ ਹਨ।

ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥
ਸੁਲੱਖਣੇ ਹਨ ਉਹ ਪੁਰਸ਼ ਜੋ ਸਾਹਿਬ ਦੀ ਸਿਫ਼ਤ ਸ਼ਲਾਘਾ ਦਾ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਜੋ ਇੱਕ ਚਿੱਤ ਹੋ ਉਸ ਦਾ ਆਰਾਧਨ ਕਰਦੇ ਹਨ।

ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥
ਫਲਦਾਇਕ ਵੰਝਦਾ ਹੈ ਉਨ੍ਹਾਂ ਦਾ ਜੀਵਨ ਜੋ ਉਸ ਪ੍ਰਭੂ ਨੂੰ ਪ੍ਰਾਪਤ ਹੋ ਜਾਂਦੇ ਹਨ।

ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥
ਖੈਰਾਤਾਂ, ਸਖਾਵਤਾਂ ਅਤੇ ਧਰਮ ਸੰਸਕਾਰ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ ਜੋ ਸਾਰਿਆਂ ਗੁਨਾਹਾਂ ਨੂੰ ਨਸ਼ਟ ਕਰ ਦਿੰਦਾ ਹੈ,

ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥
ਗੁਰੂ ਜੀ ਬਿਨੈ ਕਰਦੇ ਹਨ ਮੈਂ ਸਾਈਂ ਨੂੰ ਆਰਾਧ ਕੇ ਜੀਉਂਦਾ ਹਾਂ ਅਤੇ ਮੇਰੇ ਜਨਮ ਤੇ ਮਰਨ ਮੁਕ ਗਏ ਹਨ।

ਸਲੋਕ ॥
ਸਲੋਕ।

ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥
ਤੂੰ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਆਪਣੇ ਮਾਲਕ ਨਾਲ ਮਿਲਣ ਦਾ ਉਪਰਾਲਾ ਕਰ ਅਤੇ ਉਸ ਦੇ ਕੰਵਲ ਚਰਨਾਂ ਨੂੰ ਪ੍ਰਣਾਮ ਕਰ।

ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥
ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹ ਬੋਲ ਬਾਣੀ ਹੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ। ਜੋ ਤੇਰੇ ਨਾਮ ਦਾ ਆਸਰਾ ਲੈਣ ਦੀ ਤਾਕੀਦ ਕਰਦੀ ਹੈ।

ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥
ਹੇ ਮਿੱਤਰ! ਤੂੰ ਸਾਧੂਆਂ ਦੀ ਓਟ ਲੈ ਅਤੇ ਆਪਣੇ ਬੇਅੰਤ ਪ੍ਰਭੂ ਦਾ ਭਜਨ ਕਰ।

ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥
ਨਾਨਕ, ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਸੁੱਕੇ ਸਮੇਂ ਤੋਂ ਹਰਾ ਭਰ ਹੋ ਵੰਝੇਗਾਂ।

ਛੰਤੁ ॥
ਛੰਤੁ।

ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥
ਆਨੰਦ-ਭਰਿਆ ਹੈ, ਬਹਾਰ ਦਾ ਮੌਸਮ ਚੇਤ੍ਰ ਅਤੇ ਵਿਸਾਖ ਦੇ ਮਹੀਨੇ ਖੁਸ਼ਗਵਾਰ ਮਹੀਨੇ ਹਨ।

ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥
ਪੂਜਯ ਪ੍ਰਭੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਕੇ, ਮੇਰੀ ਜਿੰਦੜੀ, ਦੇਹ ਅਤੇ ਜੀਵਨ ਪ੍ਰਫੁਲਤ ਹੋ ਗਏ ਹਨ।

ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥
ਜਦ ਮੇਰੇ ਅਬਿਨਾਸ਼ੀ ਪਤੀ ਦੇ ਕੰਵਲ ਚਰਨ ਮੇਰੇ ਦਿਲ ਦੇ ਗ੍ਰਹਿ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਤਾਂ ਮੈਂ ਖੁਸ਼ ਹੋ, ਨਵੇਂ ਸਿਰਿਉਂ, ਖਿੜ ਜਾਂਦਾ ਹਾਂ, ਹੇ ਮੇਰੀ ਸਹੀਏ।

copyright GurbaniShare.com all right reserved. Email