ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥ ਸ਼੍ਰਿਸ਼ਟੀ ਦਾ ਸੁਆਮੀ ਸੁਹਣਾ ਸੁਨੱਖਾ, ਕਾਮਲ ਸਰਬੱਗ ਅਤੇ ਸਾਰਾ ਕੁੱਛ ਜਾਣਨਹਾਰ ਹੈ ਅਤੇ ਅਮੋਲਕ ਹਨ, ਉਸ ਦੀਆਂ ਨੇਕੀਆਂ। ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥ ਭਾਰੇ ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਪ੍ਰਭੂ ਨੂੰ ਪਾ ਲਿਆ ਹੈ। ਦੂਰ ਹੋ ਗਿਆ ਹੈ ਮੇਰਾ ਰੰਜ, ਗਮ ਤੇ ਪੂਰੀਆਂ ਥੀ ਗਈਆਂ ਹਨ ਮੇਰੀਆਂ ਉਮੈਦਾਂ। ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥ ਗੁਰੂ ਜੀ ਬਿਨੇ ਕਰਦੇ ਹਨ, ਤੈਡੀ ਪਨਾਹ ਲੈਣ ਦੁਆਰਾ ਹੇ ਸਾਹਿਬ। ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ। ਸਲੋਕ ॥ ਸਲੋਕ। ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ॥ ਸਤਿਸੰਗਤ ਦੇ ਬਾਝੋਂ (ਜਗਿਆਸੂ ਰੂਪ) ਇਸਤਰੀ ਭਟਕ ਅਤੇ ਅਨੇਕਾਂ ਕਰਮਕਾਂਡ ਕਰ ਮਰ ਮੁਕ ਜਾਂਦੀ ਹੈ। ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥੧॥ ਉਹ ਆਪਣੇ ਪੂਰਬਲੇ ਅਮਲਾਂ ਦੀ ਲਿਖਤਕਾਰ ਦੇ ਨਰਮ ਜ਼ੰਜੀਰਾਂ ਅੰਦਰ ਜਕੜੀ ਹੋਈ ਹੈ, ਹੇ ਨਾਨਕ। ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥ ਜਿਹੜੇ ਹਰੀ ਨੂੰ ਚੰਗੇ ਲਗਦੇ ਹਨ, ਉਨ੍ਹਾਂ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਖੁਦ ਹੀ ਬੰਦੇ ਨੂੰ ਆਪਣੇ ਨਾਲੋਂ ਵਿਛੋੜ ਭੀ ਦਿੰਦਾ ਹੈ। ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥ ਨਾਨਕ ਨੇ ਉਸ ਸਾਹਿਬ ਦੀ ਸ਼ਰਣ ਲਈ ਹੈ, ਵਿਸ਼ਾਲ ਹੈ ਜਿਸ ਦਾ ਤੱਪ ਤੇਜ। ਛੰਤੁ ॥ ਛੰਤ। ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥ ਗਰਮੀ ਦੇ ਮੌਸਮ ਦੇ ਜੇਠ ਅਤੇ ਹਾੜ ਦੇ ਮਹੀਨਿਆਂ ਵਿੱਚ ਗਰਮੀ ਨਿਹਾਇਤ ਹੀ ਸਖਤ ਹੁੰਦੀ ਹੈ। ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥ ਛੁੱਟੜ ਵਹੁਟੀ ਆਪਣੇ ਕੰਤ ਦੇ ਪਿਆਰ ਤੋਂ ਵਿਛੁੜੀ ਹੋਈ ਹੈ ਅਤੇ ਸੁਆਮੀ ਉਸ ਨੂੰ ਵੇਖਦਾ ਤੱਕ ਨਹੀਂ। ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥ ਉਹ ਆਪਣੇ ਸੁਆਮੀ ਨੂੰ ਨਹੀਂ ਵੇਖਦੀ, ਦੁਖ ਤਕਲਫ਼ਿ ਅੰਦਰ ਮਰ ਜਾਂਦੀ ਹੈ, ਕਿਉਂਕਿ ਉਸ ਨੂੰ ਪਰਮ ਹੰਕਾਰ ਨੇ ਠੱਗ ਲਿਆ ਹੈ। ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥ ਧਨ-ਦੌਲਤ ਨਾਲ ਜੁੜੀ ਹੋਈ ਉਹ ਆਪਣੇ ਸੁਆਮੀ ਨਾਲ ਰੁੱਸੀ ਹੋਈ ਹੈ ਅਤੇ ਪਾਣੀ ਦੇ ਬਗੈਰ ਮੱਛੀ ਦੀ ਮਾਨੰਦ ਤੜਫਦੀ ਹੈ। ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ॥ ਉਹ ਪਾਪ ਕਮਾਉਂਦੀ ਹੈ, ਇਸ ਲਈ ਜੂਨੀਆਂ ਦੇ ਅੰਦਰ ਪੈਣ ਦੇ ਡਰ ਨਾਲ ਸਹਿਮੀ ਹੋਈ ਹੈ। ਮੌਤ ਉਸ ਤੂੰ ਸਜ਼ਾ ਦੇਵੇਗੀ। ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ॥੩॥ ਨਾਨਕ ਬੇਨਤੀ ਕਰਦਾ ਹੈ, ਹੇ ਕਾਮਨਾ ਪੂਰੀਆਂ ਕਰਨ ਵਾਲੇ ਸੁਆਮੀ। ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ। ਸਲੋਕ ॥ ਸਲੋਕ। ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥ ਭਰੋਸੇ ਭਰੀ ਪ੍ਰੀਤ ਅੰਦਰ, ਮੈਂ ਆਪਣੇ ਪਿਆਰੇ ਨਾਲ ਜੁੜ ਗਿਆ ਹਾਂ। ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ। ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥ ਨਾਨਕ, ਪ੍ਰਭੂ ਆਪਣੇ ਆਪ ਹੀ ਮੇਰੀ ਆਤਮਾਂ ਅਤੇ ਦੇਹ ਅੰਦਰ ਰਮ ਰਿਹਾ ਹੈ। ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥ ਜੋ ਜਨਮਾਂ ਜਨਮਾਤਰਾਂ ਤੋਂ ਮੇਰਾ ਮਿੱਤ੍ਰ ਰਿਹਾ ਹੈ, ਉਸ ਯਾਰ ਨੇ ਮੈਨੂੰ ਮੇਰੇ ਹੱਥ ਤੋਂ ਪਕੜ ਲਿਆ ਹੈ। ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥ ਹੇ ਨਾਨਕ! ਦਿਲੀ ਪ੍ਰੀਤ ਨਾਲ ਸੁਆਮੀ ਨੇ ਮੈਨੂੰ ਆਪਣੇ ਚਰਨਾ ਦੀ ਟਹਿਲਣ ਬਣਾ ਲਿਆ ਹੈ। ਛੰਤੁ ॥ ਛੰਤ। ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥ ਸਾਉਣ ਅਤੇ ਭਾਦੋਂ ਦਾ ਖੁਸ਼ਗਵਾਰ ਬਰਸਾਤ ਦਾ ਮੌਸਮ ਖੁਸ਼ੀ ਬਖ਼ਸ਼ਦਾ ਹੈ। ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥ ਨੀਵੇਂ ਬੱਦਲ ਵਰ੍ਹਦੇ ਹਨ ਅਤੇ ਸਮੁੰਦਰ ਤੇ ਧਰਤੀ ਪਾਣੀ ਦੇ ਸ਼ਹਿਦ ਨਾਲ ਭਰ ਜਾਂਦੇ ਹਨ। ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥ ਸੁਆਮੀ ਸਾਰਿਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਨਵਾਂ ਖ਼ਜਾਨਿਆਂ ਨਾਲ ਸਮੂਹ ਦਿਲ ਘਰ ਪਰੀਪੂਰਨ ਹਨ। ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥ ਦਿਲਾਂ ਦੀਆਂ ਜਾਣਨਹਾਰ ਸਾਹਿਬ ਦਾ ਆਰਾਧ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਮੁਕੰਮਲ ਤੌਰ ਤੇ ਪਾਰ ਉੱਤਰ ਜਾਂਦੀਆਂ ਹਨ। ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥ ਜੋ ਆਪਣੇ ਪ੍ਰੀਤਮ ਦੇ ਪਿਆਰ ਅੰਦਰ ਜਾਂਗਦੇ ਹਨ, ਉਨ੍ਹਾਂ ਨੂੰ ਕੋਈ ਪਾਪ ਨਹੀਂ ਚਿੰਮੜਦਾ। ਸਦੀਵ ਹੀ ਬਖਸ਼ਣਹਾਰ ਹੈ ਮੇਰਾ ਮਿਹਰਬਾਨ ਮਾਲਕ। ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥ ਗੁਰੂ ਜੀ ਬਿਨੇ ਕਰਦੇ ਹਨ ਮੈਂ ਵਾਹਿਗੁਰੂ ਨੂੰ ਆਪਣੇ ਭਰਤੇ ਵਜੋਂ ਪ੍ਰਾਪਤ ਕਰ ਲਿਆ ਹੈ, ਜੋ ਹਮੇਸ਼ਾਂ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਸਲੋਕ ॥ ਸਲੋਕ। ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥ ਆਸ ਨਾਲ ਤਿਆਹੀਂ ਮੈਂ ਇਹ ਸੋਚਦੀ ਫਿਰਦੀ ਹਾਂ ਕਿ ਮੈਂ ਆਪਣੇ ਸੁਆਮੀ ਨੂੰ ਕਦ ਵੇਖਾਂਗੀ। ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥ ਹੇ ਨਾਨਕ! ਕਿ ਕੋਈ ਮਿੱਤ੍ਰਭਾਵਨਾ ਵਾਲਾ ਨੇਕ ਪੁਰਸ਼ ਹੈ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇਵੇ? ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥ ਉਸ ਨੂੰ ਮਿਲਣ ਦੇ ਬਗੈਰ ਮੈਨੂੰ ਠੰਢ ਚੈਨ ਨਹੀਂ ਪੈਂਦੀ। ਇੱਕ ਮੁਹਤ ਅਤੇ ਛਿਨ ਭਰ ਲਈ ਭੀ ਮੈਂ ਰਹਿ ਨਹੀਂ ਸਕਦਾ। ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥ ਵਾਹਿਗੁਰੂ ਦੇ ਸੰਤਾਂ ਦੀ ਓਟ ਲੈਣ ਦੁਆਰਾ ਨਾਨਕ ਦੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ। ਛੰਤੁ ॥ ਛੰਤ। ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥ ਸਿਆਲ ਦੇ ਮੌਸਮ ਤੋਂ ਪਹਿਲੇ ਆਉਣ ਵਾਲੇ, ਅੱਸੂ ਅਤੇ ਕੱਤੇ ਦੇ ਮਹੀਨਿਆਂ ਵਿੱਚ ਮੈਨੂੰ ਵਾਹਿਗੁਰੂ ਦੀ ਤ੍ਰੇਹ ਲੱਗੀ ਹੈ ਤੇ ਮੈਂ ਉਸ ਨੂੰ ਮਿਲਣ ਦੀ ਤਿਆਰੀ ਕਰਦਾ ਹਾਂ। ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ॥ ਇਹ ਸੋਚਦੀ ਹੋਈ ਕਿ ਮੈਂ ਨੇਕੀਆਂ ਦੇ ਖ਼ਜ਼ਾਨੇ ਆਪਣੇ ਮਾਲਕ, ਨੂੰ ਕਦ ਮਿਲਾਂਗੀ, ਮੈਂ ਉਸ ਦੇ ਦੀਦਾਰ ਨੂੰ ਭਾਲਦੀ ਫਿਰਦੀ ਹਾਂ। ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥ ਆਪਣੇ ਪ੍ਰੀਤਮ ਕਰਤੇ ਦੇ ਬਗੈਰ ਮੈਨੂੰ ਸਮੂਹ ਸੁੱਖ ਪ੍ਰਾਪਤ ਨਹੀਂ ਹੁੰਦੇ ਅਤੇ ਧ੍ਰਿਕਾਰ ਯੋਗ ਥੀ ਵੰਝਦੀਆਂ ਹਨ ਮੇਰੀਆਂ ਮਾਲਾਂ ਤੇ ਕੜੇ। ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ॥ ਕਿੰਨੀ ਭੀ ਸੋਹਣੀ, ਸਿਆਣੀ, ਕਾਮਲ ਅਤੇ ਸਾਰਾ ਕੁੱਛ ਜਾਨਣਹਾਰ ਮੈਂ ਹੋਵਾਂ, ਮੇਰੀ ਦੇਹ ਐਉਂ ਹੈ, ਜਿਸ ਤਰ੍ਹਾਂ ਕਿ ਇਹ ਸਾਹ ਦੇ ਬਗੈਰ ਹੈ। ਈਤ ਉਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥ ਏਥੇ ਉੱਥੇ ਅਤੇ ਦਸੀਂ ਪਾਸੀਂ ਮੈਂ ਉਸ ਨੂੰ ਦੇਖਦੀ ਹਾਂ ਅਤੇ ਆਪਣੇ ਸੁਆਮੀ ਨੂੰ ਮਿਲਣ ਦੀ ਮੇਰੀ ਜਿੰਦੜੀ ਨੂੰ ਤ੍ਰੇਹ ਹੈ। ਬਿਨਵੰਤਿ ਨਾਨਕ ਧਾਰਿ ਕਿਰਪਾ ਮੇਲਹੁ ਪ੍ਰਭ ਗੁਣਤਾਸ ਜੀਉ ॥੫॥ ਗੁਰੂ ਜੀ ਬਿਨੇ ਕਰਦੇ ਹਨ, ਹੇ ਨੇਕੀਆਂ ਦੇ ਖਜ਼ਾਨੇ ਮੇਰੇ ਮਾਲਕ ਰਹਿਮ ਕਰ ਤੇ ਮੈਨੂੰ ਆਪਣੇ ਨਾਲ ਮਿਲਾ ਲੈ। ਸਲੋਕ ॥ ਸਲੋਕ। ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ ॥ ਮੇਰੀ ਅੰਦਰਲੀ ਅੱਗ ਬੁੱਝ ਗਈ ਹੈ, ਮੈਂ ਠੰਢਾ ਠਾਰ ਹੋ ਗਿਆ ਹਾਂ ਅਤੇ ਮੇਰੀ ਆਤਮਾ ਤੇ ਦੇਹ ਅੰਦਰ ਠੰਢ ਚੈਣ ਉਤਪੰਨ ਹੋ ਗਈ ਹੈ। ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤਿ ॥੧॥ ਨਾਨਕ, ਮੈਂ ਆਪਣੇ ਸਰਬ-ਵਿਆਪਦ ਸੁਆਮੀ ਨੂੰ ਮਿਲ ਗਿਆ ਹਾਂ ਅਤੇ ਮੇਰਾ ਦਵੈਤ-ਭਾਵ ਤੇ ਸੰਦੇਹ ਦੂਰ ਗਏ ਹਨ। copyright GurbaniShare.com all right reserved. Email |