ਸਾਧ ਪਠਾਏ ਆਪਿ ਹਰਿ ਹਮ ਤੁਮ ਤੇ ਨਾਹੀ ਦੂਰਿ ॥ ਵਾਹਿਗੁਰੂ ਖੁਦ ਸੰਤਾਂ ਨੂੰ ਇਹ ਕਹਿ ਕੇ ਸੰਸਾਰ ਵਿੱਚ ਭੇਜਦਾ ਹੈ, ਮੈਂ ਤੁਹਾਡੇ ਕੋਲੋਂ ਦੁਰੇਡੇ ਨਹੀਂ। ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥ ਨਾਨਕ ਸਰਬ-ਵਿਆਪਦ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੇਰਾ ਵਹਿਮ ਤੇ ਡਰ ਨਾਸ ਹੋ ਗਏ ਹਨ। ਛੰਤੁ ॥ ਛੰਤ। ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥ ਚੰਦ ਵਰਗੇ ਠੰਢੇ ਮੱਘਰ ਅਤੇ ਪੋਹ ਦੇ ਮਹੀਨਿਆਂ ਦੇ ਮੌਸਮ ਅੰਦਰ ਵਾਹਿਗੁਰੂ ਮੈਨੂੰ ਪ੍ਰਤੱਖ ਦਿੱਸ ਪਿਆ ਹੈ। ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥ ਸਾਈਂ ਦਾ ਦੀਦਾਰ ਦੇਖ ਕੇ, ਮੇਰੀ ਦਿਲ ਦੀ ਸੜਾਂਦ (ਸੜਨ) ਬੰਦ ਹੋ ਗਈ ਹੈ ਅਤੇ ਮੋਹਣੀ ਮਾਇਆ ਦਾ ਛਲ ਫਰੇਬ ਭੀ ਮਿੱਟ ਗਿਆ ਹੈ। ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥ ਆਪਣੇ ਵਾਹਿਗੁਰੂ ਨਾਲ ਐਨ ਪ੍ਰਤੱਖ ਮਿਲ ਕੇ ਮੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ, ਅਤੇ ਮੈਂ ਗੁਮਾਸ਼ਤੇ ਦੀ ਮਾਨੰਦ, ਉਸ ਦੇ ਚਰਨਾਂ ਦੀ ਟਹਿਲ ਕਮਾਉਂਦਾ ਹਾਂ। ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥ ਮੇਰੀ ਮਾਲਾ, ਕੇਸਾਂ ਦੀ ਪਰਾਂਦੀ, ਹਾਰ ਸ਼ਿੰਗਾਰ ਅਤੇ ਸਮੂਹ ਨਿਆਮਤਾਂ ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਦੀ ਕੀਰਤੀ ਗਾਇਨ ਕਰਨਾ ਹੀ ਹੈ। ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥ ਮੌਤ ਦਾ ਦੂਤ ਤਿੰਨ੍ਹਾਂ ਵੱਲ ਤੱਕ ਨਹੀਂ ਸਕਦਾ ਜੋ ਸ਼੍ਰਿਸ਼ਟੀ ਦੇ ਸੁਆਮੀ ਦੀ ਪ੍ਰੀਤ ਤੇ ਟਹਿਲ ਸੇਵਾ ਨੂੰ ਲੋੜਦੇ ਹਨ। ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੬॥ ਗੁਰੂ ਜੀ ਪ੍ਰਾਰਥਨਾ ਰਕਦੇ ਹਨ, ਜਿਸ ਨੂੰ ਸੁਆਮੀ ਨੇ ਆਪਣੇ ਨਾਲ ਮਿਲਾ ਲਿਆ ਹੈ, ਉਸ ਦਾ ਆਪਣੇ ਪ੍ਰੀਤਮ ਦੀ ਪ੍ਰੀਤ ਨਾਲੋਂ ਵਿਛੋੜਾ ਨਹੀਂ ਹੁੰਦਾ। ਸਲੋਕ ॥ ਸਲੋਕ। ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥ ਪਾਕ ਪਤਨੀ ਨੂੰ ਵਾਹਿਗੁਰੂ ਦੇ ਨਾਮ ਦਾ ਪਦਾਰਥ ਪ੍ਰਾਪਤ ਹੋ ਗਿਆ ਹੈ ਅਤੇ ਹੁਣ ਉਸ ਦਾ ਮਨ ਡਿੱਕੋਡੋਲੇ ਨਹੀਂ ਖਾਂਦਾ। ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥ ਸਾਧੂਆਂ ਨਾਲ ਮਿਲਣ ਦੁਆਰਾ, ਹੇ ਨਾਨਕ। ਸੁਆਮੀ ਮੇਰਾ ਮਿੱਤ੍ਰ ਮੇਰੇ ਘਰ (ਹਿਰਦੇ) ਵਿੱਚ ਹੀ ਪ੍ਰਤੱਖ ਹੋ ਗਿਆ ਹੈ। ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥ ਆਪਣੇ ਪਿਆਰੇ ਪਤ੍ਰੀ ਨਾਲ ਪਤਨੀ ਕ੍ਰੋੜਾਂ ਹੀ ਰਾਗ ਹਾਸ ਬਿਲਾਸ ਅਤੇ ਖੁਸ਼ੀਆਂ ਮਾਣਦੀ ਹੈ। ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥ ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ ਹੇ ਨਾਨਕ ਪ੍ਰਾਣੀ ਆਪਣੇ ਚਿੱਤ ਚਾਹੁੰਦੇ ਮੇਵੇ ਪਾ ਲੈਂਦਾ ਹੈ। ਛੰਤੁ ॥ ਛੰਤ। ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥ ਮਾਘ ਤੇ ਫੱਗਣ ਦੇ ਮਹੀਨਿਆਂ ਦੀ ਪਤਝੜ ਜਾਂ ਬਰਫ਼ ਪੈਣ ਵਾਲੀ ਮੌਸਮ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ ਅਤੇ ਬੜੀ ਹੀ ਗੁਣਦਾਇਕ ਹੈ। ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥ ਹੇ ਮੇਰੀਓ ਅਤੇ ਸਾਥਣੋਂ! ਤੁਸੀਂ ਖ਼ੁਸ਼ੀ ਦੇ ਗੀਤ ਗਾਇਨ ਕਰੋ। ਵਾਹਿਗੁਰੂ ਮੇਰਾ ਪਤੀ, ਮੇਰੇ ਘਰ ਵਿੱਚ ਆ ਗਿਆ ਹੈ। ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥ ਮੈਡਾਂ ਦਿਲਜਾਨੀ ਮੇਰੇ ਘਰ ਆ ਗਿਆ ਹੈ, ਮੈਂ ਆਪਣੇ ਚਿੱਤ ਵਿੱਚ ਉਸ ਦਾ ਸਿਮਰਨ ਕਰਦੀ ਹਾਂ ਅਤੇ ਮੈਡਾਂ ਹਿਰਦੇ-ਰੂਪੀ ਸੋਹਣਾ ਪਲੰਘ ਸ਼ਸ਼ੋਭਤ ਹੋ ਗਿਆ ਹੈ। ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥ ਜੰਗਲ, ਘਾਹ ਦੀਆਂ ਤਿੜਾਂ ਅਤੇ ਤਿੰਨੇ ਜਿਹਾਨ ਸਰਸਬਜ਼ ਹੋ ਗਏ ਹਨ ਅਤੇ ਮੈਂ ਆਪਣੇ ਦਿਲਬਰ ਦੀ ਦੀਦਾਰ ਵੇਖ ਮੋਹੀ ਗਈ ਹਾਂ। ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥ ਆਪਣੇ ਮਾਲਕ ਨਾਲ ਮਿਲ ਕੇ, ਮੇਰੀ ਖ਼ਾਹਿਸ਼ ਪੂਰੀ ਹੋ ਗਈ ਹੈ ਅਤੇ ਮੈਡਾਂ ਮਨੂਆ ਪਵਿੱਤਰ ਨਾਮ ਦੇ ਮੰਤ੍ਰ ਦਾ ਉਚਾਰਨ ਕਰਦਾ ਹੈ। ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥ ਗੁਰੂ ਜੀ ਬੇਨਤੀ ਕਰਦੇ ਹਨ ਮੈਂ ਵਾਹਿਗੁਰੂ ਆਪਣੇ ਖਸਮ, ਨੂੰ ਮਿਲ ਪਈ ਹਾਂ, ਜੋ ਸ੍ਰੇਸ਼ਟਤਾ ਦਾ ਸੁਆਮੀ ਹੈ ਅਤੇ ਹੁਣ ਮੈਂ ਸਦਾ ਹੀ ਮੌਜਾਂ ਮਾਣਦੀ ਹਾਂ। ਸਲੋਕ ॥ ਸਲੋਕ। ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥ ਸਾਧੂ ਜਿੰਦੜੀ ਦੇ ਸਹਾਇਕ ਹਨ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨਹਾਰ ਹਨ। ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥ ਹੇ ਨਾਨਕ! ਤੂੰ ਉਨ੍ਹਾਂ ਨੂੰ ਸਾਰਿਆਂ ਨਾਲੋਂ ਬੁਲੰਦ ਸਮਝ, ਕਿਉਂ ਜੋ ਉਨ੍ਹਾਂ ਦਾ ਪ੍ਰਭੂ ਦੇ ਨਾਮ ਨਾਲ ਪ੍ਰੇਮ ਹੈ। ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥ ਜੋ ਸਾਈਂ ਨੂੰ ਜਾਣਦੇ ਹਨ ਉਹ ਪਾਰ ਉੱਤਰ ਜਾਂਦੇ ਹਨ। ਉਹ ਹੀ ਬਹਾਦਰ ਹਨ ਅਤੇ ਕੇਵਲ ਉਹ ਹੀ ਯੋਧੇ। ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥ ਨਾਨਕ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹੈ ਜੋ ਸਾਈਂ ਦੇ ਨਾਮ ਦਾ ਉਚਾਰਨ ਕਰਕੇ ਕੰਢੇ ਜਾ ਲੱਗੇ ਹਨ। ਛੰਤੁ ॥ ਛੰਤ। ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥ ਸਾਈਂ ਦੇ ਚਰਣ ਸਾਰਿਆਂ ਦੇ ਸਿਰ ਉੱਤੇ ਵੱਸਦੇ ਹਨ। ਉਨ੍ਹਾਂ ਨੂੰ ਰਿਦੇ ਅੰਦਰ ਟਿਕਾਉਣ ਦੁਆਰਾ ਸਾਰੇ ਰੰਜ ਗਮ ਮਿੱਟ ਜਾਂਦੇ ਹਨ। ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥ ਉਹ ਜੰਮਣ ਤੇ ਮਰਨ ਦੇ ਕਸ਼ਟ ਨੂੰ ਨਵਿਰਤ ਕਰ ਦਿੰਦੇ ਹਨ ਅਤੇ ਸੁਆਮੀ ਦਾ ਸਿਮਰਨ ਮਨੁੱਖ ਦੇ ਮਨ ਅੰਦਰ ਦਾਖਲ ਹੋ ਜਾਂਦਾ ਹੈ। ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥ ਬ੍ਰਹਮ ਗਿਆਨ ਨਾਲ ਮਤਵਾਲਾ ਹੋ, ਇਨਸਾਨ ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ ਅਤੇ ਆਪਣੇ ਚਿੱਤ ਵਿਚੋਂ ਸੁਆਮੀ ਨੂੰ ਇੱਕ ਮੁਹਤ ਭਰ ਲਈ ਭੀ ਨਹੀਂ ਭੁਲਾਉਂਦਾ। ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥ ਆਪਣੀ ਸਵੈ-ਹੰਗਤਾ ਨੂੰ ਛੱਡ ਕੇ ਮੈਂ ਵਾਹਿਗੁਰੂ ਦੇ ਚਰਣਾਂ ਦੀ ਓਟ ਹੇਠਾਂ ਆ ਡਿੱਗਾ ਹਾਂ। ਸਾਰੀਆਂ ਨੇਕੀਆਂ ਕੁਲ ਆਲਮ ਦੇ ਸੁਆਮੀ ਅੰਦਰ ਨਿਵਾਸ ਰੱਖਦੀਆਂ ਹਨ। ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥ ਮੈਂ ਸ਼੍ਰਿਸ਼ਟੀ ਦੇ ਸੁਆਮੀ, ਨੇਕੀਆਂ ਦੇ ਖਜ਼ਾਨੇ ਅਤੇ ਉਤਕ੍ਰਿਸ਼ਟਤਾ ਦੇ ਪਿਆਰੇ, ਪਰਾਪੂਰਬਲੇ ਪ੍ਰਭੂ ਨੂੰ ਨਮਸ਼ਕਾਰ ਕਰਦਾ ਹਾਂ। ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥ ਗੁਰੂ ਜੀ ਬਿਨੈ ਕਰਦੇ ਹਨ, ਤੂੰ ਮੇਰੇ ਉੱਤੇ ਕਿਰਪਾ ਕਰ, ਹੇ ਸੁਆਮੀ। ਹਰ ਯੁਗ ਅੰਦਰ ਤੂੰ ਐਨ ਉਸੇ ਹੀ ਸਰੂਪ ਵਾਲਾ ਹੈ। ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ਰਾਮਕਲੀ ਪਹਿਲੀ ਪਾਤਿਸ਼ਾਹੀ ਦੱਖਣੀ ਓਅੰਕਾਰ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਤੇ ਸਤਿ ਸਰੂਪ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਓਅੰਕਾਰਿ ਬ੍ਰਹਮਾ ਉਤਪਤਿ ॥ ਬ੍ਰਹਮਾ ਵੀ ਓਅੰਕਾਰ ਪ੍ਰਭੂ ਰਾਹੀਂ ਹੀ ਰਚਿਆ ਗਿਆ। ਓਅੰਕਾਰੁ ਕੀਆ ਜਿਨਿ ਚਿਤਿ ॥ ਅਤੇ ਉਸ ਬ੍ਰਹਮਾ ਨੇ ਵੀ ਵਾਹਿਗੁਰੂ ਨੂੰ ਹੀ ਆਪਣੇ ਚਿੱਤ ਵਿੱਚ ਧਾਰਿਆ। ਓਅੰਕਾਰਿ ਸੈਲ ਜੁਗ ਭਏ ॥ ਇਕ ਪ੍ਰਭੂ ਤੋਂ ਹੀ ਪਹਾੜ ਅਤੇ ਯੁਗ ਉਤਪੰਨ ਹੋਏ ਹਨ। ਓਅੰਕਾਰਿ ਬੇਦ ਨਿਰਮਏ ॥ ਇਕ ਪ੍ਰਭੂ ਨੇ ਹੀ ਵੇਦ ਰਹੇ ਹਨ। copyright GurbaniShare.com all right reserved. Email |