Page 930

ਓਅੰਕਾਰਿ ਸਬਦਿ ਉਧਰੇ ॥
ਇਕ ਪ੍ਰਭੂ ਦੇ ਰਾਂਹੀਂ ਹੀ ਜਗਤ ਦਾ ਪਾਰ ਉਤਾਰਾ ਹੁੰਦਾ ਹੈ।

ਓਅੰਕਾਰਿ ਗੁਰਮੁਖਿ ਤਰੇ ॥
ਇਕ ਪ੍ਰਭੂ ਦੇ ਰਾਹੀਂ ਹੀ ਵਾਹਿਗੁਰੂ ਨੂੰ ਜਾਣਨ ਵਾਲੇ ਜੀਵ ਮੋਖਸ਼ ਹੁੰਦੇ ਹਨ।

ਓਨਮ ਅਖਰ ਸੁਣਹੁ ਬੀਚਾਰੁ ॥
ਤੂੰ, ਨਮਸ਼ਕਾਰ ਕਰਨਯੋਗ ਅਬਿਨਾਸੀ ਸੁਆਮੀ ਦੀ ਕਥਾਵਾਰਤਾ ਸ੍ਰਵਣ ਕਰ।

ਓਨਮ ਅਖਰੁ ਤ੍ਰਿਭਵਣ ਸਾਰੁ ॥੧॥
ਅਮਰ ਸੁਆਮੀ, ਤਿੰਨਾਂ ਹੀ ਜਹਾਨਾਂ ਦਾ ਜੌਹਰ ਹੈ।

ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥
ਸੁਣ ਹੇ ਪੰਡਤ! ਤੂੰ ਸੰਸਾਰੀ ਪੁਆੜੇ ਕਿਉਂ ਲਿਖਦਾ ਹੈ।

ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ ਤੂੰ ਸੰਸਾਰ ਦੇ ਪਾਲਣਹਾਰ ਸੁਆਮੀ ਦਾ ਨਾਮ ਹੀ ਲਿਖ ਠਹਿਰਾਉ।

ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥
ਸ: ਹਰੀ ਨੇ ਸਾਰੇ ਸੰਸਾਰ ਨੂੰ ਸੁਖੈਨ ਹੀ ਸਾਜਿਆ ਹੈ। ਤਿੰਨਾਂ ਜਹਾਨਾਂ ਅੰਦਰ ਇਕ ਪ੍ਰਕਾਸ਼ਵਾਨ ਪ੍ਰਭੂ ਹੀ ਹੈ।

ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥
ਤੂੰ ਨਾਮ ਜਵਾਹਿਰਾਤ ਅਤੇ ਹੀਰਿਆਂ ਨੂੰ ਚੁੱਗ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਰੂਪੀ ਅਸਲ ਵੱਖਰ ਨੂੰ ਪਾ ਲਵੇਗਾ।

ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥
ਜੇਕਰ ਬੰਦਾ, ਜਿਹੜਾ ਕੁੱਛ ਉਹ ਪੜ੍ਹਦਾ ਤੇ ਵਾਚਦਾ ਹੈ, ਉਸ ਨੂੰ ਜਾਣ। ਸੋਚ ਅਤੇ ਸਮਝ ਲਵੇ, ਤਦ ਉਹ ਓੜਕ ਨੂੰ ਅਨੁਭਵ ਕਰ ਲੈਂਦਾ ਹੈ ਕਿ ਸੱਚਾ ਸਾਈਂ ਸਾਰਿਆਂ ਦੇ ਅੰਦਰ ਹੈ।

ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥
ਪਵਿੱਤਰ ਪੁਰਸ਼ ਸੱਚੇ ਸੁਆਮੀ ਨੂੰ ਵੇਖਦਾ ਅਤੇ ਸਿਮਰਦਾ ਹੈ। ਸੱਚੇ ਸੁਆਮੀ ਦੇ ਬਾਝੋਂ ਸੰਸਾਰ ਨਿਰਾਪੁਰਾ ਕੂੜਾ ਹੀ ਹੈ।

ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥
ਧ: ਦ੍ਰਿੜ੍ਹ ਚਿੱਤ ਵਾਲੇ ਨੇਕ ਬੰਦੇ ਇਸ ਜਗਤ, ਈਮਾਨ ਦੇ ਸ਼ਹਿਰ, ਅੰਦਰ ਈਸ਼ਵਰ ਭਗਤੀ ਨੂੰ ਇਖਤਿਆਰ ਕਰਦੇ ਹਨ।

ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥
ਧ: ਜੇਕਰ ਐਸੇ ਸੰਤਾਂ ਦੇ ਪੈਰਾਂ ਦੀ ਧੂੜ ਇਨਸਾਨ ਦੇ ਚਿਹਰੇ ਅਤੇ ਮੱਥੇ ਤੇ ਪੈ ਜਾਵੇ, ਤਦ ਉਹ ਲੋਹੇ ਦੀ ਮੈਲ ਤੋਂ ਸੋਨਾ ਬਣ ਜਾਂਦਾ ਹੈ।

ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥
ਮੁਬਾਰਕ ਹੈ ਉਹ, ਧਰਤੀ ਨੂੰ ਆਸਰਾ ਦੇਣਹਾਰ, ਜੋ ਖ਼ੁਦ ਅਜਨਮਾ ਹੈ ਅਤੇ ਜਿਸ ਦਾ ਫੈਸਲਾ ਅਤੇ ਬਚਨ ਸੱਚੇ ਅਤੇ ਮੁਕੰਮਲ ਹਨ।

ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥
ਸਿਰਜਣਹਾਰ ਦੇ ਵਿਸਥਾਰ ਨੂੰ ਸਿਰਜਣਹਾਰ ਹੀ ਜਾਣਦਾ ਹੈ, ਜਾਂ ਜਾਣਦਾ ਹੈ ਸੂਰਬੀਰ ਗੁਰੂ।

ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ ॥
ਹੋਰਸ ਨਾਲ ਪਿਆਰ ਪਾ ਕੇ, ਬੰਦਾ ਬ੍ਰਹਮ ਗਿਆਤ ਨੂੰ ਵੰਝਾ ਲੈਂਦਾ ਹੈ। ਉਹ ਹੰਕਾਰ ਅੰਦਰ ਗਲ ਸੜ ਜਾਂਦਾ ਹੈ ਤੇ ਜ਼ਹਿਰ ਨੂੰ ਖਾਂਦਾ ਹੈ,

ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥
ਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਉਹ ਫਜੂਲ ਜਾਣਦਾ ਹੈ ਅਤੇ ਇਸ ਨੂੰ ਸੁਣਨਾ ਪਸੰਦ ਨਹੀਂ ਕਰਦਾ। ਐਕੁਰ ਉਹ ਡੂੰਘੇ ਤੇ ਅਥਾਹ ਸਾਈਂ ਨੂੰ ਗੁਆ ਲੈਂਦਾ ਹੈ।

ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ ॥
ਜੇਕਰ ਪ੍ਰਾਣੀ ਯਕੀਨ ਮਰ ਲਵੇ ਕਿ ਗੁਰੂ ਜੀ ਸੱਚ ਆਖਦੇ ਹਨ ਦਾਂ ਉਹ ਅਮ੍ਰਿਤ ਨੂੰ ਪਾ ਲੈਂਦਾ ਹੈ ਅਤੇ ਉਸਦੀ ਆਤਮਾ ਅਤੇ ਦੇਹ ਨੂੰ ਸੱਚਾ ਸੁਆਮੀ ਚੰਗਾ ਲਗਦਾ ਹੈ।

ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ ॥੪॥
ਸੁਆਮੀ ਆਪ ਮੁਖੀ ਗੁਰਦੇਵ ਹੈ। ਆਪ ਹੀ ਉਹ ਆਦਮੀ ਨੂੰ ਇਸ ਅੰਮ੍ਰਿਤਮਈ ਨਾਮ ਬਖਸ਼ਤਦਾ ਹੈ ਅਤੇ ਆਪ ਹੀ ਉਸ ਨੂੰ ਇਸ ਅੰਮ੍ਰਿਤ ਨੂੰ ਛਕਾਉਂਦਾ ਹੈ।

ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥
ਹਰ ਕੋਈ ਆਖਦਾ ਹੈ ਕਿ ਪ੍ਰਭੂ ਕੇਵਲ ਇਕੱ ਹੈ। ਪ੍ਰੰਤੂ ਹਰ ਜਣਾ ਹੀ ਹੰਕਾਰ ਤੇ ਹੰਗਤਾ ਅੰਦਰ ਗਲਤਾਨ ਹੈ।

ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥
ਅੰਦਰ ਅਤੇ ਬਾਹਰ ਇਨਸਾਨ ਇੱਕ ਸੁਆਮੀ ਨੂੰ ਹੀ ਜਾਣੇ; ਇਸ ਤਰ੍ਹਾਂ ਉਹ ਸੁਆਮੀ ਦੀ ਹਜੂਰੀ ਨੂੰ ਆਪਣੇ ਹਿਰਦੇ-ਘਰ ਅੰਦਰ ਹੀ ਅਨੁਭਵ ਕਰ ਲਵੇਗਾ।

ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥
ਸੁਆਮੀ ਨਜ਼ਦੀਕ ਹੈ। ਵਹਿਗੁਰੂ ਨੂੰ ਦੁਰੇਡੇ ਖ਼ਿਆਲ ਨਾਂ ਕਰ। ਕੇਵਲ ਉਹ ਹੀ ਸਾਰੇ ਸੰਸਾਰ ਅੰਦਰ ਰਮ ਰਿਹਾ ਹੈ।

ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥
ਪ੍ਰਭੂ ਕੇਵਲ ਇੱਕ ਹੈ। ਕੋਈ ਹੋਰ ਹੈ ਹੀ ਨਹੀਂ। ਨਾਨਕ ਇੱਕ ਪ੍ਰਭੂ ਅੰਦਰ ਹੀ ਲੀਨ ਰਹਿੰਦਾ ਹੈ।

ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥
ਇਸ ਨੱਟ ਮਨ ਨੂੰ ਤੂੰ ਕਿਸ ਤਰ੍ਹਾਂ ਪਕੜ ਕੇ ਰੱਖ ਸਕਦਾ ਹੈਂ? ਇਹ ਅਫੱੜ ਅਤੇ ਅਮਾਪ ਹੈ।

ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥
ਕੂੜ ਦੀ ਨਸ਼ੀਲੀ ਬੂਟੀ ਪਾ ਕੇ, ਧਨ ਦੌਲਤ ਆਦਿ ਨੇ ਫਾਨੀ ਬੰਦੇ ਨੂੰ ਕਮਲਾ ਕੀਤਾ ਹੋਇਆ ਹੈ।

ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥
ਲਾਲਚ ਤੇ ਤਮ੍ਹਾਂ ਦਾ ਦੀਨ ਹੋ ਪ੍ਰਾਨੀ ਬਰਬਾਦ ਹੋ ਜਾਂਦਾ ਹੈ ਅਤੇ ਮਗਰੋਂ ਸਦਾ ਹੀ ਪਸਚਾਤਾਪ ਕਰਦਾ ਹੈ।

ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥
ਜੇਕਰ ਬੰਦਾ ਇੱਕ ਸੁਆਮੀ ਦੀ ਸੇਵਾ ਕਮਾਵੇ, ਤਦ ਉਹ ਕਲਿਆਨ ਦੀ ਕਦਰ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਉਸ ਦੇ ਆਉਣੇ ਤੇ ਜਾਣ ਮੁੱਕ ਜਾਂਦੇ ਹਨ।

ਏਕੁ ਅਚਾਰੁ ਰੰਗੁ ਇਕੁ ਰੂਪੁ ॥
ਇਕ ਅਦੁੱਤੀ ਸਾਈਂ ਹੀ ਸਮੂਹ ਕੰਮਾਂ, ਵਰਨਾਂ ਤੇ ਸ਼ਕਲਾਂ-ਸੂਰਤਾਂ ਅੰਦਰ ਹੈ।

ਪਉਣ ਪਾਣੀ ਅਗਨੀ ਅਸਰੂਪੁ ॥
ਉਹ ਹਵਾ, ਜਲ, ਅੱਗ ਤੇ ਅਨੇਕਾਂ ਸਰੂਪਾਂ ਰਾਹੀਂ ਕੰਮ ਕਰਦਾ ਹੈ।

ਏਕੋ ਭਵਰੁ ਭਵੈ ਤਿਹੁ ਲੋਇ ॥
ਇੱਕ ਆਤਮਾ ਤਿੰਨਾਂ ਜਹਾਨਾਂ ਅੰਦਰ ਭਟਕਦੀ ਹੈ।

ਏਕੋ ਬੂਝੈ ਸੂਝੈ ਪਤਿ ਹੋਇ ॥
ਜੇਕਰ ਪ੍ਰਾਣੀ ਇੱਕ ਵਾਹਿਗੁਰੂ ਨੂੰ ਸਮਝ ਤੇ ਵੇਖ ਲਵੇਂ, ਤਾਂ ਉਹ ਇੱਜ਼ਤ ਆਬਰੂ ਪਾ ਲੈਂਦਾ ਹੈ।

ਗਿਆਨੁ ਧਿਆਨੁ ਲੇ ਸਮਸਰਿ ਰਹੈ ॥
ਜੋ ਈਸ਼ਵਰੀ ਗਿਆਤ ਅਤੇ ਸਿਮਰਨ ਨੂੰ ਪਾ ਲੈਂਦਾ ਹੈ, ਉਹ ਸਮਾਨਤਾ (ਟਿਕਾਅ) ਦੀ ਅਵਸਥਾ ਅੰਦਰ ਵਸਦਾ ਹੈ।

ਗੁਰਮੁਖਿ ਏਕੁ ਵਿਰਲਾ ਕੋ ਲਹੈ ॥
ਕੋਈ ਵਿਰਲਾ ਜਾਣਾ ਹੀ ਗੁਰਾਂ ਦੀ ਦਇਆ ਦੁਆਰਾ ਇੱਕ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ।

ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ ॥
ਜਿਸ ਨੂੰ ਸੁਆਮੀ ਆਪਣੀ ਮਿਹਰ ਰਾਹੀਂ ਦਿੰਦਾ ਹੈ ਕੇਵਲ ਉਹ ਹੀ ਆਰਾਮ ਪਾਉੱਦਾ ਹੈ।

ਗੁਰੂ ਦੁਆਰੈ ਆਖਿ ਸੁਣਾਏ ॥੭॥
ਤਦ ਉਹ ਗੁਰਾਂ ਦੇ ਰਾਹੀਂ ਸੱਚੇ ਨਾਮ ਦਾ ਉਚਾਰਨ ਅਤੇ ਪ੍ਰਚਾਰ ਕਰਦਾ ਹੈ।

ਊਰਮ ਧੂਰਮ ਜੋਤਿ ਉਜਾਲਾ ॥
ਪ੍ਰਭੂ ਦਾ ਪ੍ਰਕਾਸ਼, ਸਮੁੰਦਰ ਅਤੇ ਧਰਤੀ ਨੂੰ ਰੌਸ਼ਨ ਕਰਦਾ ਹੈ।

ਤੀਨਿ ਭਵਣ ਮਹਿ ਗੁਰ ਗੋਪਾਲਾ ॥
ਵਿਸ਼ਾਲ ਸੰਸਾਰ ਦਾ ਪਾਲਣ ਪੋਸਣਹਾਰ, ਤਿੰਨਾਂ ਪੁਰੀਆਂ ਅੰਦਰ ਰਮਿਆ ਹੋਇਆ ਹੈ।

ਊਗਵਿਆ ਅਸਰੂਪੁ ਦਿਖਾਵੈ ॥
ਜਦ ਐਹੋ ਜੇਹੀ ਬ੍ਰਹਮ ਗਿਆਤ ਉਤਪੰਨ ਹੋ ਜਾਂਦੀ ਹੈ ਤਦ ਵਾਹਿਗੁਰੂ ਆਪਣਾ ਦਰਸ਼ਨ ਵਿਖਾਲਦਾ ਹੈ,

ਕਰਿ ਕਿਰਪਾ ਅਪੁਨੈ ਘਰਿ ਆਵੈ ॥
ਅਤੇ ਮਿਹਰ ਧਾਰ ਕੇ ਪ੍ਰਾਨੀ ਦੇ ਆਪਣੇ ਹਿਰਦੇ-ਘਰ ਅੰਦਰ ਆ ਜਾਂਦਾ ਹੈ।

ਊਨਵਿ ਬਰਸੈ ਨੀਝਰ ਧਾਰਾ ॥
ਨੀਵੀਂ ਝੁਕ, ਅੰਮ੍ਰਿਤਮਈ ਵਰਸ਼ਾ ਇਕਰੱਸ ਹੋ ਰਹੀ ਹੈ।

ਊਤਮ ਸਬਦਿ ਸਵਾਰਣਹਾਰਾ ॥
ਸ੍ਰੇਸ਼ਟ ਗੁਰਬਾਣੀ ਪ੍ਰਾਣੀ ਨੂੰ ਸ਼ਸ਼ੋਭਤ ਕਰ ਦਿੰਦੀ ਹੈ।

ਇਸੁ ਏਕੇ ਕਾ ਜਾਣੈ ਭੇਉ ॥
ਜੋ ਇਸ ਇੱਕ ਵਾਹਿਗੁਰੂ ਦੇ ਭੇਤ ਨੂੰ ਜਾਣ ਲੈਂਦਾ ਹੈ,

ਆਪੇ ਕਰਤਾ ਆਪੇ ਦੇਉ ॥੮॥
ਉਹ ਖ਼ੁਦ ਸਿਰਜਣਹਾਰ ਹੈ ਅਤੇ ਖ਼ੁਦ ਹੀ ਪ੍ਰਕਾਸ਼ਵਾਨ ਪ੍ਰਭੂ।

ਉਗਵੈ ਸੂਰੁ ਅਸੁਰ ਸੰਘਾਰੈ ॥
ਜਦ ਬ੍ਰਹਮ ਗਿਆਤ ਦਾ ਸੂਰਜ ਚੜ੍ਹ ਪੈਂਦਾ ਹੈ, ਪ੍ਰਾਣੀ ਭੂਤਨਿਆਂ ਨੂੰ ਮਾਰ ਲੈਂਦਾ ਹੈ,

ਊਚਉ ਦੇਖਿ ਸਬਦਿ ਬੀਚਾਰੈ ॥
ਉੱਪਰ ਨੂੰ ਵੇਖਦਾ ਹੈ ਅਤੇ ਨਾਮ ਦਾ ਆਰਾਧਨ ਕਰਦਾ ਹੈ।

ਊਪਰਿ ਆਦਿ ਅੰਤਿ ਤਿਹੁ ਲੋਇ ॥
ਉੱਚਿਆਂ ਤੇ ਨੀਵਿਆਂ ਥਾਵਾਂ, ਆਰੰਭ ਅਤੇ ਅਖੀਰ ਅਤੇ ਤਿੰਨਾਂ ਜਹਾਨਾਂ ਅੰਦਰ ਤਦ ਉਹ ਇੱਕ ਸਾਈਂ ਨੂੰ ਹੀ ਵੇਖਦਾ ਹੈ।

ਆਪੇ ਕਰੈ ਕਥੈ ਸੁਣੈ ਸੋਇ ॥
ਉਹ ਸਾਈਂ ਆਪ ਹੀ ਸਾਰਾ ਕੁੱਛ ਕਰਦਾ ਉਚਾਰਦਾ ਤੇ ਸੁਣਦਾ ਹੈ।

copyright GurbaniShare.com all right reserved. Email