ਤਾ ਮਿਲੀਐ ਜਾ ਲਏ ਮਿਲਾਇ ॥ ਕੇਵਲ ਤਾਂ ਹੀ ਇਨਸਾਨ ਉਸ (ਪ੍ਰਭੂ) ਨਾਲ ਮਿਲਦਾ ਹੈ ਜੇਕਰ ਉਹ ਇਨਸਾਨ ਨੂੰ ਆਪਣੇ ਨਾਲ ਮਿਲਾਉੱਦਾ ਹੈ। ਗੁਣਵੰਤੀ ਗੁਣ ਸਾਰੇ ਨੀਤ ॥ ਨੇਕ ਪਤਨੀ ਸਦਾ ਹੀ ਆਪਣੇ ਸੁਆਮੀ ਦੀਆਂ ਨੇਕੀਆਂ ਦਾ ਚਿੰਤਨ ਕਰਦੀ ਹੈ। ਨਾਨਕ ਗੁਰਮਤਿ ਮਿਲੀਐ ਮੀਤ ॥੧੭॥ ਨਾਨਕ, ਗੁਰਾਂ ਦੀ ਸਿਖਮਤ ਦੁਆਰਾ ਪ੍ਰਾਨੀ ਆਪਣੇ ਪ੍ਰਭੂ ਮਿੱਤਰ ਨਾਲ ਮਿਲ ਜਾਂਦਾ ਹੈ। ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥ ਵਿਸੇ ਭੋਗ ਤੇ ਗੁੱਸਾ ਦੇਹ ਨੂੰ ਨਾਸ ਕਰ ਦਿੰਦੇ ਹਨ, ਜਿਉ ਕੰਚਨ ਸੋਹਾਗਾ ਢਾਲੈ ॥ ਜਿਸ ਤਰ੍ਹਾਂ ਸੋਹਾਗਾ ਸੋਨੇ ਨੂੰ ਪਿਘਲਾ ਦਿੰਦਾ ਹੈ। ਕਸਿ ਕਸਵਟੀ ਸਹੈ ਸੁ ਤਾਉ ॥ ਸੋਨਾ ਘਸੌਟੀ ਤੇ ਰਗੜਿਆ ਜਾਂਦਾ ਅਤੇ ਅੱਗ ਨੂੰ ਸਹਾਰਦਾ ਹੈ। ਨਦਰਿ ਸਰਾਫ ਵੰਨੀ ਸਚੜਾਉ ॥ ਜਦ ਇਹ ਸੁੰਦਰ ਰੰਗ ਧਾਰਨ ਕਰ ਲੈਂਦਾ ਹੈ, ਤਦ ਇਹ ਜੌਹਰੀ ਦੀ ਅੱਖ ਅੰਦਰ ਕਬੂਲ ਥੀ ਵੰਝਦਾ ਹੈ। ਜਗਤੁ ਪਸੂ ਅਹੰ ਕਾਲੁ ਕਸਾਈ ॥ ਸੰਸਾਰ ਡੰਗਰ ਸਮਾਨ ਹੈ ਅਤੇ ਮਗਰੂਰ ਮੌਤ ਬੁੱਚੜ ਵਾਂਗ। ਕਰਿ ਕਰਤੈ ਕਰਣੀ ਕਰਿ ਪਾਈ ॥ ਰਚਨਹਾਰ ਦਾ ਰਚਿਆ ਹੋਇਆ ਜੀਵ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ। ਜਿਨਿ ਕੀਤੀ ਤਿਨਿ ਕੀਮਤਿ ਪਾਈ ॥ ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਉਹ ਹੀ ਇਸ ਦਾ ਮੁੱਲ ਜਾਣਦਾ ਹੈ। ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ ॥੧੮॥ ਹੋਰ ਇਨਸਾਨ ਕੀ ਆਖ ਸਕਦਾ ਹੈ? ਇਨਸਾਨ ਕੁਝ ਭੀ ਆਖ ਨਹੀਂ ਸਕਦਾ। ਖੋਜਤ ਖੋਜਤ ਅੰਮ੍ਰਿਤੁ ਪੀਆ ॥ ਭਾਲਦਿਆਂ ਭਾਲਦਿਆਂ ਮੈਂ ਨਾਮ-ਅੰਮ੍ਰਿਤ ਨੂੰ ਪਾਨ ਕੀਤਾ ਹੈ। ਖਿਮਾ ਗਹੀ ਮਨੁ ਸਤਗੁਰਿ ਦੀਆ ॥ ਮੈਂ ਸਹਿਨਸ਼ੀਲਤਾ ਦਾ ਰਸਤਾ ਪਕੜ ਲਿਆ ਹੈ ਅਤੇ ਆਪਣੀ ਜਿੰਦੜੀ ਸੱਚੇ ਗੁਰਾਂ ਨੂੰ ਸਮਰਪਨ ਕਰ ਦਿੱਤੀ ਹੈ। ਖਰਾ ਖਰਾ ਆਖੈ ਸਭੁ ਕੋਇ ॥ ਹਰ ਕੋਈ ਆਪਣੇ ਆਪ ਨੂੰ ਸੱਚਾ, ਸੱਚਾ ਆਖਦਾ ਹੈ। ਖਰਾ ਰਤਨੁ ਜੁਗ ਚਾਰੇ ਹੋਇ ॥ ਪਰ ਕੇਵਲ ਉਹ ਹੀ ਚੌਹਾਂ ਜੁਗਾਂ ਅੰਦਰ ਸੱਚਾ ਹੈ, ਜੋ ਨਾਮ ਦੇ ਜਵੇਹਰ ਦਾ ਆਰਾਧਨ ਕਰਦਾ ਹੈ। ਖਾਤ ਪੀਅੰਤ ਮੂਏ ਨਹੀ ਜਾਨਿਆ ॥ ਖਾਂਦਾ ਅਤੇ ਪੀਂਦਾ ਹੋਇਆ ਪ੍ਰਾਣੀ ਮਰ ਜਾਂਦਾ ਹੈ, ਪ੍ਰੰਤੂ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ। ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥ ਉਹ ਇਕ ਮੁਹਤ ਵਿੱਚ ਜੀਉਂਦੇ ਜੀ ਮਰ ਜਾਂਦਾ ਹੈ, ਜਦ ਉਹ ਆਪਣੇ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ। ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥ ਅਡੋਲ ਹੋ ਜਾਂਦਾ ਹੈ ਉਸ ਦਾ ਮਨ ਅਤੇ ਉਸ ਦੀ ਜਿੰਦੜੀ ਨੂੰ ਇਹ ਮੌਤ ਚੰਗੀ ਲਗਦੀ ਹੈ। ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥ ਗੁਰਾਂ ਦੀ ਦਇਆ ਦੁਆਰਾ ਬੰਦਾ ਨਾਮ ਨੂੰ ਅਨੁਭਵ ਕਰ ਲੈਂਦਾ ਹੈ। ਗਗਨ ਗੰਭੀਰੁ ਗਗਨੰਤਰਿ ਵਾਸੁ ॥ ਜਦ ਅਨੰਤ ਸੁਆਮੀ ਮਨੁੱਖ ਦੇ ਮਨ ਦੇ ਆਕਾਸ਼ ਅੰਦਰ ਟਿਕਾ ਦਿੰਦਾ ਹੈ, ਗੁਣ ਗਾਵੈ ਸੁਖ ਸਹਜਿ ਨਿਵਾਸੁ ॥ ਤਾਂ ਉਹ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਬੈਕੁੰਠੀ ਆਰਾਮ ਅੰਦਰ ਵੱਸਦਾ ਹੈ। ਗਇਆ ਨ ਆਵੈ ਆਇ ਨ ਜਾਇ ॥ ਉੱਥੇ ਜਾ ਕੇ ਉਹ ਮੁੜ ਕੇ ਨਹੀਂ ਆਉਂਦਾ ਅਤੇ ਨਾਂ ਹੀ ਉਹ ਆਵਾਗਉਣ ਵਿੱਚ ਪੈਂਦਾ ਹੈ। ਗੁਰ ਪਰਸਾਦਿ ਰਹੈ ਲਿਵ ਲਾਇ ॥ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ। ਗਗਨੁ ਅਗੰਮੁ ਅਨਾਥੁ ਅਜੋਨੀ ॥ ਮੈਡੜਾ ਮਾਲਕ ਪਹੁੰਚ ਤੋਂ ਪਰੇ, ਸੁਤੰਤਰ ਅਤੇ ਅਜਨਮਾ ਹੈ। ਅਸਥਿਰੁ ਚੀਤੁ ਸਮਾਧਿ ਸਗੋਨੀ ॥ ਉਸ ਦੇ ਅੰਦਰ ਮਨ ਦਾ ਜੋੜਨਾ ਉੱਤਮ ਤਾੜੀ ਹੈ। ਹਰਿ ਨਾਮੁ ਚੇਤਿ ਫਿਰਿ ਪਵਹਿ ਨ ਜੂਨੀ ॥ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦਾ। ਗੁਰਮਤਿ ਸਾਰੁ ਹੋਰ ਨਾਮ ਬਿਹੂਨੀ ॥੨੦॥ ਪਰਮ ਸ੍ਰੇਸ਼ਟ ਹੈ ਗੁਰਾਂ ਦਾ ਮਾਰਗ। ਹੋਰ ਸਾਰੇ ਰਸਤੇ ਨਾਮ ਤੋਂ ਸੱਖਣੇ ਹਨ। ਘਰ ਦਰ ਫਿਰਿ ਥਾਕੀ ਬਹੁਤੇਰੇ ॥ ਮੈਂ ਘਣੇਰਿਆਂ ਘਰਾਂ ਅਤੇ ਬੂਹਿਆਂ ਤੇ ਭਟਕ ਕੇ ਹਾਰ ਹੰਭ ਗਈ ਹਾਂ। ਜਾਤਿ ਅਸੰਖ ਅੰਤ ਨਹੀ ਮੇਰੇ ॥ ਅਣਗਿਣਤ ਹਨ ਮੈਂਡੇ ਜਨਮ, ਉਨ੍ਹਾਂ ਦਾ ਕੋਈ ਓੜਕ ਨਹੀਂ। ਕੇਤੇ ਮਾਤ ਪਿਤਾ ਸੁਤ ਧੀਆ ॥ ਅਨੇਕਾਂ ਹੀ ਮੇਰੀਆਂ ਮਾਵਾਂ, ਪਿਓ, ਪੁੱਤ੍ਰ ਅਤੇ ਪੁਤਰੀਆਂ ਹੋ ਗੁਜ਼ਰੀਆਂ ਹਨ। ਕੇਤੇ ਗੁਰ ਚੇਲੇ ਫੁਨਿ ਹੂਆ ॥ ਮੁੜ, ਬਹੁਤੇ ਹੀ ਹੋਏ ਹਨ ਮੇਰੇ ਮੁਰਸ਼ਦ ਤੇ ਮੁਰੀਦ। ਕਾਚੇ ਗੁਰ ਤੇ ਮੁਕਤਿ ਨ ਹੂਆ ॥ ਕੂੜੇ ਗੁਰਾਂ ਦੁਆਰਾ ਆਦਮੀ ਮੋਖਸ਼ ਨਹੀਂ ਹੁੰਦਾ। ਕੇਤੀ ਨਾਰਿ ਵਰੁ ਏਕੁ ਸਮਾਲਿ ॥ ਤੂੰ ਜਾਣ ਲੈ ਕਿ ਪਤੀ ਇੱਕ ਹੈ ਅਤੇ ਪਤਨੀਆ ਅਨੇਕਾਂ ਹੀ ਹਨ। ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ ॥ ਪਵਿੱਤਰ ਪਤਨੀ ਆਪਣੇ ਸੁਆਮੀ ਦੀ ਰਜ਼ਾ ਅੰਦਰ ਹੀ ਜੀਉਂਦੀ ਅਤੇ ਮਰਦੀ ਹੈ, ਦਹ ਦਿਸ ਢੂਢਿ ਘਰੈ ਮਹਿ ਪਾਇਆ ॥ ਦਸੀਂ ਪਾਸੀਂ ਖੋਜ ਭਾਲ ਕਰ ਕੇ ਮੈਂ ਆਪਣੇ ਕੰਤ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ ਹੈ। ਮੇਲੁ ਭਇਆ ਸਤਿਗੁਰੂ ਮਿਲਾਇਆ ॥੨੧॥ ਮੈਂ ਆਪਣੇ ਭਰਤੇ ਨੂੰ ਮਿਲ ਪਈ ਹਾਂ ਅਤੇ ਸੱਚੇ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ। ਗੁਰਮੁਖਿ ਗਾਵੈ ਗੁਰਮੁਖਿ ਬੋਲੈ ॥ ਪਵਿੱਤਰ ਪੁਰਸ਼ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹੈ। ਵਹਿਗੁਰੂ ਨੂੰ ਜਾਣਨ ਵਾਲਾ ਉਸ ਦੇ ਨਾਮ ਨੂੰ ਉਚਾਰਦਾ ਹੈ। ਗੁਰਮੁਖਿ ਤੋਲਿ ਤੋੁਲਾਵੈ ਤੋਲੈ ॥ ਗੁਰੂ-ਸਮਰਪਨ ਪ੍ਰਭੂ ਦੇ ਮੁੱਲ ਦਾ ਮੁੱਲ ਪਾਉਂਦਾ ਹੈ ਅਤੇ ਹੋਰਨਾਂ ਤੋਂ ਭੀ ਉਸ ਦਾ ਮੁੱਲ ਪਵਾਉਂਦਾ ਹੈ। ਗੁਰਮੁਖਿ ਆਵੈ ਜਾਇ ਨਿਸੰਗੁ ॥ ਵਾਹਿਗੁਰੂ ਨੂੰ ਜਾਣਨ ਵਾਲਾ ਬਿਨਾਂ ਡਰ ਦੇ ਆਉਂਦਾ ਤੇ ਜਾਂਦਾ ਹੈ। ਪਰਹਰਿ ਮੈਲੁ ਜਲਾਇ ਕਲੰਕੁ ॥ ਉਹ ਅਪਾਣੀ ਗਿਲਾਜ਼ਤ ਨੂੰ ਧਸ ਸੁੱਟਦਾ ਹੈ ਤੇ ਬਦਨਾਮੀ ਨੂੰ ਸਾੜ ਦਿੰਦਾ ਹੈ। ਗੁਰਮੁਖਿ ਨਾਦ ਬੇਦ ਬੀਚਾਰੁ ॥ ਨੇਕ ਬੰਦੇ ਦਾ ਸ਼ਬਦ ਹੀ ਵੇਦ ਦੀ ਸੋਚ ਵੀਚਾਰ ਹੈ। ਗੁਰਮੁਖਿ ਮਜਨੁ ਚਜੁ ਅਚਾਰੁ ॥ ਨੇਕ ਬੰਦੇ ਦਾ ਤੀਰਥਾਂ ਦਾ ਇਸ਼ਨਾਨ ਸੁਚੱਜੇ ਕਰਮ ਕਮਾਉਣਾ ਹੀ ਹੈ। ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ ॥ ਮੁਖੀ ਗੁਰਾਂ ਦੀ ਬਾਣੀ ਸ੍ਰੇਸ਼ਟ ਅੰਮ੍ਰਿਤ ਹੈ। ਨਾਨਕ ਗੁਰਮੁਖਿ ਪਾਵੈ ਪਾਰੁ ॥੨੨॥ ਨਾਨਕ, ਵਾਹਿਗੁਰੂ ਨੂੰ ਜਾਣਨ ਵਾਲਾ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ। ਚੰਚਲੁ ਚੀਤੁ ਨ ਰਹਈ ਠਾਇ ॥ ਚੁਲਬੁਲਾ ਮਨੂਆ ਅਸਥਿਰ ਨਹੀਂ ਰਹਿੰਦਾ। ਚੋਰੀ ਮਿਰਗੁ ਅੰਗੂਰੀ ਖਾਇ ॥ ਮਨ-ਹਰਨ ਲੁਕ ਕੇ ਪਾਪਾਂ ਦੀਆਂ ਹਰੀਆਂ ਕਰੂੰਬਲਾਂ ਨੂੰ ਖਾਂਦਾ ਹੈ। ਚਰਨ ਕਮਲ ਉਰ ਧਾਰੇ ਚੀਤ ॥ ਜੋ ਪ੍ਰਭੂ ਦੇ ਕੰਵਲ ਚਰਨ ਆਪਣੇ ਮਨ ਤੇ ਦਿਲ ਵਿੱਚ ਟਿਕਾਉਂਦਾ ਹੈ, ਚਿਰੁ ਜੀਵਨੁ ਚੇਤਨੁ ਨਿਤ ਨੀਤ ॥ ਅਤੇ ਹਮੇਸ਼ਾਂ ਹੀ ਸਾਹਿਬ ਨੂੰ ਸਿਮਰਦਾ ਹੈ, ਉਹ ਸਦੀਵਕਾਲ ਲਈ ਜੀਉਂਦਾ ਰਹਿੰਦਾ ਹੈ। ਚਿੰਤਤ ਹੀ ਦੀਸੈ ਸਭੁ ਕੋਇ ॥ ਹਰ ਕੋਈ ਫਿਕਰਮੰਦ ਦਿਸਦਾ ਹੈ। ਚੇਤਹਿ ਏਕੁ ਤਹੀ ਸੁਖੁ ਹੋਇ ॥ ਕੇਵਲ ਉਹ ਹੀ ਸੁਖ ਪਾਉਂਦਾ ਹੈ ਜੋ ਇਕ ਸਾਈਂ ਨੂੰ ਸਿਮਰਦਾ ਹੈ। ਚਿਤਿ ਵਸੈ ਰਾਚੈ ਹਰਿ ਨਾਇ ॥ ਜਿਸ ਦੇ ਅੰਤਰ ਆਤਮੇ ਪ੍ਰਭੂ ਨਿਵਾਸ ਰਖਦਾ ਹੈ ਅਤੇ ਜੋ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਇਆ ਹੋਇਆ ਹੈ, ਮੁਕਤਿ ਭਇਆ ਪਤਿ ਸਿਉ ਘਰਿ ਜਾਇ ॥੨੩॥ ਉਹ ਮੋਖਸ਼ ਹੋ ਜਾਂਦਾ ਹੈ ਤੇ ਇੱਜ਼ਤ ਨਾਲ ਆਪਣੇ ਘਰ ਨੂੰ ਜਾਂਦਾ ਹੈ। ਛੀਜੈ ਦੇਹ ਖੁਲੈ ਇਕ ਗੰਢਿ ॥ ਇਕ ਗੱਠ ਦੇ ਖੁਲ੍ਹ ਜਾਣ ਨਾਲ ਸਰੀਰ ਨਾਸ ਹੋ ਜਾਂਦਾ ਹੈ। ਛੇਆ ਨਿਤ ਦੇਖਹੁ ਜਗਿ ਹੰਢਿ ॥ ਤੂੰ ਆਲੇ ਦੁਆਲੇ ਫ਼ਿਰ ਕੇ ਵੇਖ ਲੈ ਕਿ ਸੰਸਾਰ ਸਦੀਵੀ ਤੌਰ ਤੇ ਨਾਸਵੰਤ ਹੈ। ਧੂਪ ਛਾਵ ਜੇ ਸਮ ਕਰਿ ਜਾਣੈ ॥ ਜੋ ਧੁੱਪ ਅਤੇ ਛਾਂ ਨੂੰ ਇੱਕ ਸਮਾਨ ਜਾਣਦਾ ਹੈ, ਬੰਧਨ ਕਾਟਿ ਮੁਕਤਿ ਘਰਿ ਆਣੈ ॥ ਉਹ ਆਪਣੀਆਂ ਬੇੜੀਆਂ ਕੱਟ ਸੁੱਟਦਾ ਹੈ ਅਤੇ ਮੋਕਸ਼ ਹੋ ਜਾਂਦਾ ਹੈ (ਜਾਂ ਮੋਕਸ਼ ਨੂੰ ਆਪਣੇ ਘਰ ਲੈ ਆਉਂਦਾ ਹੈ)। ਛਾਇਆ ਛੂਛੀ ਜਗਤੁ ਭੁਲਾਨਾ ॥ ਸ਼ੁਹਦੀ ਮਾਇਆ ਨੇ ਸੰਸਾਰ ਨੂੰ ਭੁਲਾ ਦਿੱਤਾ ਹੈ। ਲਿਖਿਆ ਕਿਰਤੁ ਧੁਰੇ ਪਰਵਾਨਾ ॥ ਐਹੋ ਜੇਹੀ ਲਿਖਤਾਕਾਰ, ਪ੍ਰਾਨੀ ਦੇ ਪੂਰਬਲੇ ਕਰਮਾਂ ਅਨੁਸਾਰ ਮੁੱਢ ਤੋਂ ਲਿਖੀ ਹੋਈ ਹੈ। ਛੀਜੈ ਜੋਬਨੁ ਜਰੂਆ ਸਿਰਿ ਕਾਲੁ ॥ ਉਸ ਦੀ ਜੁਆਨੀ ਸਤਿਆਨਾਸ਼ ਹੋ ਜਾਊਗੀ ਅਤੇ ਉਸ ਦੇ ਸਿਰ ਉੱਤੇ ਬੁਢੇਪਾ ਤੇ ਮੌਤ ਮੰਡਲਾ ਰਹੇ ਹਨ। copyright GurbaniShare.com all right reserved. Email |