ਕਾਇਆ ਛੀਜੈ ਭਈ ਸਿਬਾਲੁ ॥੨੪॥ ਦੇਹ ਸੁੱਕ ਸੜ ਜਾਂਦੀ ਹੈ ਅਤੇ ਪਾਣੀ ਦੇ ਜਾਲੇ ਦੀ ਮਾਨੰਦ ਹੋ ਜਾਂਦੀ ਹੈ। ਜਾਪੈ ਆਪਿ ਪ੍ਰਭੂ ਤਿਹੁ ਲੋਇ ॥ ਸੁਆਮੀ ਖ਼ੁਦ ਤਿੰਨਾਂ ਹੀ ਜਹਾਨਾਂ ਅੰਦਰ ਪ੍ਰਸਿੱਧ ਹੈ। ਜੁਗਿ ਜੁਗਿ ਦਾਤਾ ਅਵਰੁ ਨ ਕੋਇ ॥ ਸਾਰਿਆਂ ਯੁੱਗਾਂ ਅੰਦਰ ਕੇਵਲ ਪ੍ਰਭੂ ਹੀ ਦਾਤਾਰ ਹੈ ਹੋਰ ਕੋਈ ਹੈ ਹੀ ਨਹੀਂ। ਜਿਉ ਭਾਵੈ ਤਿਉ ਰਾਖਹਿ ਰਾਖੁ ॥ ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ ਉਸੇ ਤਰ੍ਹਾਂ ਹੀ ਤੂੰ ਸਾਨੂੰ ਸਾਰਿਆਂ ਨੂੰ ਰੱਖਦਾ ਹੈ। ਜਸੁ ਜਾਚਉ ਦੇਵੈ ਪਤਿ ਸਾਖੁ ॥ ਮੈਂ ਸੁਆਮੀ ਦੀ ਸਿਫ਼ਤ-ਸਲਾਹ ਦੀ ਜਾਚਨਾ ਕਰਦਾ ਹਾਂ, ਜੋ ਮੈਨੂੰ ਇੱਜ਼ਤ ਅਤੇ ਇਤਬਾਰ ਪ੍ਰਦਾਨ ਕਰਦੀ ਹੈ। ਜਾਗਤੁ ਜਾਗਿ ਰਹਾ ਤੁਧੁ ਭਾਵਾ ॥ ਪੂਰਨ ਸੁਚੇਤ ਰਹਿਣ ਦੁਆਰਾ ਮੈਂ ਤੈਨੂੰ ਚੰਗਾ ਲਗਣ ਲੱਗ ਜਾਂਦਾ ਹੈ। ਜਾ ਤੂ ਮੇਲਹਿ ਤਾ ਤੁਝੈ ਸਮਾਵਾ ॥ ਜਦ ਤੂੰ ਮੈਨੂੰ ਮਿਲਾਉਂਦਾ ਹੈ ਤਦ ਮੈਂ ਤੇਰੇ ਵਿੱਚ ਲੀਨ ਹੋ ਜਾਂਦਾ ਹਾਂ। ਜੈ ਜੈ ਕਾਰੁ ਜਪਉ ਜਗਦੀਸ ॥ ਹੇ ਸ਼੍ਰਿਸ਼ਟੀ ਦੇ ਸੁਆਮੀ। ਮੈਂ ਸਦਾ ਹੀ ਤੇਰਾ ਜੱਸ ਉਚਾਰਨ ਕਰਦਾ ਹਾਂ। ਗੁਰਮਤਿ ਮਿਲੀਐ ਬੀਸ ਇਕੀਸ ॥੨੫॥ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਵੀਹ ਵਿਸਵੇਂ ਇਕ ਸੁਆਮੀ ਨਾਲ ਮਿਲ ਜਾਂਦਾ ਹੈ। ਝਖਿ ਬੋਲਣੁ ਕਿਆ ਜਗ ਸਿਉ ਵਾਦੁ ॥ ਤੂੰ ਕਿਉਂ ਬਕਵਾਸ ਬਕਦਾ ਹੈ ਅਤੇ ਸੰਸਾਰ ਨਾਲ ਬਖੇੜਾ ਕਰਦਾ ਹੈ? ਝੂਰਿ ਮਰੈ ਦੇਖੈ ਪਰਮਾਦੁ ॥ ਅਪਾਣੇ ਪਾਗਲਪਣੇ ਨੂੰ ਵੇਖ ਕੇ ਤੂੰ ਅੰਤ ਨੂੰ ਅਫਸੋਸ ਨਾਲ ਮਰ ਜਾਵੇਂਗਾ। ਜਨਮਿ ਮੂਏ ਨਹੀ ਜੀਵਣ ਆਸਾ ॥ ਪ੍ਰਾਣੀ ਜੰਮਦਾ ਹੈ ਅਤੇ ਆਖ਼ਰਕਾਰ ਮਰ ਜਾਂਦਾ ਹੈ, ਪ੍ਰੰਤੂ ਸਦੀਵੀ ਜਿੰਦਗੀ ਦੀ ਚਾਹਨਾ ਧਾਰਨ ਨਹੀਂ ਕਰਦਾ। ਆਇ ਚਲੇ ਭਏ ਆਸ ਨਿਰਾਸਾ ॥ ਉਹ ਆਉਂਦਾ ਹੈ ਅਤੇ ਸਾਰੀ ਉਮੈਦ ਲਾਹ ਕੇ ਅੰਤ ਨੂੰ ਨ-ਉਮੈਦ ਹੋ ਟੁਰ ਜਾਂਦਾ ਹੈ। ਝੁਰਿ ਝੁਰਿ ਝਖਿ ਮਾਟੀ ਰਲਿ ਜਾਇ ॥ ਝੁਰਦਾ, ਪਛਤਾਉਂਦਾ ਅਤੇ ਵਿਅਰਥ ਕੰਮ ਕਰਦਾ, ਉਹ ਆਖੀਰ ਨੂੰ ਮਿੱਟੀ ਵਿੱਚ ਮਿਲ ਜਾਂਦਾ ਹੈ। ਕਾਲੁ ਨ ਚਾਂਪੈ ਹਰਿ ਗੁਣ ਗਾਇ ॥ ਵਾਹਿਗੁਰੂ ਦੀ ਮਹਿਮਾਂ ਗਾਇਨ ਕਰਨ ਦੁਆਰਾ, ਮੌਤ ਮਨੁੱਖ ਨੂੰ ਚਬਾਉਂਦੀ ਨਹੀਂ। ਪਾਈ ਨਵ ਨਿਧਿ ਹਰਿ ਕੈ ਨਾਇ ॥ ਸੁਆਮੀ ਦੇ ਨਾਮ ਦੇ ਰਾਹੀਂ ਇਨਸਾਨ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ, ਆਪੇ ਦੇਵੈ ਸਹਜਿ ਸੁਭਾਇ ॥੨੬॥ ਅਤੇ ਸੁਆਮੀ ਖੁਦ ਸੁਤੇ ਸਿੱਧ ਹੀ ਫਿਰ ਉਸ ਨੂੰ ਪ੍ਰਦਾਨ ਕਰਦਾ ਹੈ। ਞਿਆਨੋ ਬੋਲੈ ਆਪੇ ਬੂਝੈ ॥ ਇਨਸਾਨ ਬ੍ਰਹਮ ਗਿਆਨ ਦਾ ਉਚਾਰਨ ਕਰਦਾ ਹੈ ਅਤੇ ਆਪ ਹੀ ਇਸ ਨੂੰ ਅਨੁਭਵ ਭੀ ਕਰਦਾ ਹੈ। ਆਪੇ ਸਮਝੈ ਆਪੇ ਸੂਝੈ ॥ ਖ਼ੁਦ ਉਹ ਇਸ ਨੂੰ ਜਾਣਦਾ ਹੈ ਅਤੇ ਖ਼ੁਦ ਹੀ ਵੇਖਦਾ ਹੈ। ਗੁਰ ਕਾ ਕਹਿਆ ਅੰਕਿ ਸਮਾਵੈ ॥ ਗੁਰਾਂ ਦੇ ਉਪਦੇਸ਼ ਨੂੰ ਉਹ ਆਪਣੇ ਰਿਦੇ ਵਿੱਚ ਟਿਕਾ ਲੈਂਦਾ ਹੈ। ਨਿਰਮਲ ਸੂਚੇ ਸਾਚੋ ਭਾਵੈ ॥ ਪਵਿੱਤਰ ਅਤੇ ਸੱਚਾ ਹੋਣ ਕਾਰਨ ਉਹ ਸੱਚੇ ਸੁਆਮੀ ਨੂੰ ਚੰਗਾ ਲਗਦਾ ਹੇ। ਗੁਰੁ ਸਾਗਰੁ ਰਤਨੀ ਨਹੀ ਤੋਟ ॥ ਗੁਰਾਂ ਦੇ ਸਮੁੰਦਰ ਵਿੱਚ, ਮੋਤੀਆਂ ਦੀ ਕੋਈ ਕਮੀ ਨਹੀਂ। ਲਾਲ ਪਦਾਰਥ ਸਾਚੁ ਅਖੋਟ ॥ ਉਸ ਵਿੱਚ ਖਰੇ ਜਵੇਹਰਾਂ ਦੀ ਅਮੁੱਕ ਦੌਲਤ ਹੈ। ਗੁਰਿ ਕਹਿਆ ਸਾ ਕਾਰ ਕਮਾਵਹੁ ॥ ਤੂੰ ਉਹ ਕੰਮ ਕਰ ਜੋ ਗੁਰੂ ਜੀ ਆਖਦੇ ਹਨ। ਗੁਰ ਕੀ ਕਰਣੀ ਕਾਹੇ ਧਾਵਹੁ ॥ ਤੂੰ ਗੁਰਾਂ ਦੇ ਕੌਤਕਾਂ ਮਗਰ ਕਿਉਂ ਭੱਜਦਾ ਹੈਂ ਜੋ ਕਿ ਅਗਾਧ ਹਨ? ਨਾਨਕ ਗੁਰਮਤਿ ਸਾਚਿ ਸਮਾਵਹੁ ॥੨੭॥ ਹੇ ਨਾਨਕ! ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸੱਚੇ ਸਾਹਿਬ ਅੰਦਰ ਲੀਨ ਹੋ ਜਾ। ਟੂਟੈ ਨੇਹੁ ਕਿ ਬੋਲਹਿ ਸਹੀ ॥ ਸਾਹਮਣੇ ਬੋਲਣ ਦੁਆਰਾ ਪਿਆਰ ਟੁੱਟ ਜਾਂਦਾ ਹੈ। ਟੂਟੈ ਬਾਹ ਦੁਹੂ ਦਿਸ ਗਹੀ ॥ ਦੋਨਾਂ ਪਾਸਿਆਂ ਤੋਂ ਖਿੱਚਣ ਦੁਆਰਾ ਬਾਂਹ ਟੁੱਟ ਜਾਂਦੀ ਹੈ। ਟੂਟਿ ਪਰੀਤਿ ਗਈ ਬੁਰ ਬੋਲਿ ॥ ਮੁਹੱਬਤ ਟੁੱਟ ਜਾਂਦੀ ਹੈ, ਜੇਕਰ ਬੋਲ ਬਾਣੀ ਕੌੜੀ ਹੋਵੇ। ਦੁਰਮਤਿ ਪਰਹਰਿ ਛਾਡੀ ਢੋਲਿ ॥ ਖੱਟੀ ਬੱਧ ਵਾਲੀ ਵਹੁਟੀ ਨੂੰ ਪ੍ਰੀਤਮ ਤਿਆਗ ਅਤੇ ਕੱਢ ਦਿੰਦਾ ਹੈ। ਟੂਟੈ ਗੰਠਿ ਪੜੈ ਵੀਚਾਰਿ ॥ ਖੁਲੀ ਹੋਈ ਗੰਢ, ਅਕਲਮੰਦੀ ਰਾਹੀਂ ਮੁੜ ਪੈ ਜਾਂਦੀ ਹੈ। ਗੁਰ ਸਬਦੀ ਘਰਿ ਕਾਰਜੁ ਸਾਰਿ ॥ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਦੇ ਕੰਮ ਉਸ ਦੇ ਆਪਣੇ ਗ੍ਰਹਿ ਵਿੱਚ ਹੀ ਰਾਸ ਹੋ ਜਾਂਦੇ ਹਨ। ਲਾਹਾ ਸਾਚੁ ਨ ਆਵੈ ਤੋਟਾ ॥ ਜੋ ਸੱਚੇ ਨਾਮ ਦਾ ਨਫਾ ਕਮਾ ਲੈਂਦਾ ਹੈ ਉਸ ਨੂੰ ਮੁੜ ਕੇ ਘਾਟਾ ਨਹੀਂ ਪੈਂਦਾ, ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥੨੮॥ ਅਤੇ ਤਿੰਨਾਂ ਜਹਾਨਾਂ ਦਾ ਸੁਆਮੀ ਉਸ ਦਾ ਵੱਡਾ ਮਿੱਤ੍ਰ ਬਣ ਜਾਂਦਾ ਹੈ। ਠਾਕਹੁ ਮਨੂਆ ਰਾਖਹੁ ਠਾਇ ॥ ਤੂੰ ਆਪਣੇ ਮਨ ਨੂੰ ਰੋਕ ਅਤੇ ਇਸ ਨੂੰ ਇਸ ਦੀ ਥਾਂ ਤੇ ਰੱਖ। ਠਹਕਿ ਮੁਈ ਅਵਗੁਣਿ ਪਛੁਤਾਇ ॥ ਦੁਨੀਆਂ ਬਖੇੜਿਆ ਅੰਦਰ ਬਰਬਾਦ ਹੋ ਗਈ ਹੈ ਅਤੇ ਕੀਤੇ ਹੋਏ ਪਾਪਾਂ ਉੱਤੇ ਪਸਚਾਤਾਪ ਕਰਦੀ ਹੈ। ਠਾਕੁਰੁ ਏਕੁ ਸਬਾਈ ਨਾਰਿ ॥ ਕੰਤ ਕੇਵਲ ਇੱਕ ਹੈ ਅਤੇ ਹੋਰ ਸਾਰੀਆਂ ਉੱਸ ਦੀਆਂ ਪਤਨੀਆਂ ਹਨ। ਬਹੁਤੇ ਵੇਸ ਕਰੇ ਕੂੜਿਆਰਿ ॥ ਝੂਠੀ ਪਤਨੀ ਘਣੇਰੇ ਧਾਰਮਕ ਥਾਣੇ ਧਾਰਨ ਕਰਦੀ ਹੈ। ਪਰ ਘਰਿ ਜਾਤੀ ਠਾਕਿ ਰਹਾਈ ॥ ਜਦ ਸੁਆਮੀ ਪਤਨੀ ਨੂੰ ਹੋਰਸ ਦੇ ਗ੍ਰਹਿ ਜਾਣ ਤੋਂ ਰੋਕ ਦਿੰਦਾ ਹੈ, ਮਹਲਿ ਬੁਲਾਈ ਠਾਕ ਨ ਪਾਈ ॥ ਤਾਂ ਬਿਨਾ ਕਿਸੇ ਰੋਕ ਟੋਕ ਦੇ ਉਹ ਆਪਣੇ ਸੁਆਮੀ ਦੇ ਮੰਦਰ ਅੰਦਰ ਬੁਲਾ ਲਈ ਜਾਂਦੀ ਹੈ। ਸਬਦਿ ਸਵਾਰੀ ਸਾਚਿ ਪਿਆਰੀ ॥ ਉਹ ਨਾਮ ਨਾਲ ਸਿੰਗਾਰੀ ਹੋਈ ਹੈ ਅਤੇ ਆਪਣੇ ਸੱਚੇ ਸਾਹਿਬ ਦੀ ਲਾਡਲੀ ਹੈ। ਸਾਈ ਸੋੁਹਾਗਣਿ ਠਾਕੁਰਿ ਧਾਰੀ ॥੨੯॥ ਕੇਵਲ ਉਹ ਹੀ ਸੱਚੀ ਪਤਨੀ ਹੈ ਅਤੇ ਸਾਹਿਬ ਉਸ ਨੂੰ ਆਪਣਾ ਆਸਰਾ ਦਿੰਦਾ ਹੈ। ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ ॥ ਹੇ ਮੇਰੀ ਸਹੇਲੀਏ, ਭਉਣ ਅਤੇ ਭਟਕਣ ਦੁਆਰਾ ਘਣੇਰੀਆਂ ਸੁੰਦਰ ਪੁਸ਼ਾਕਾਂ ਪਾਟ ਗਈਆਂ ਹਨ। ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ ॥ ਈਰਖਾ ਅੰਦਰ ਦੇਹ ਨੂੰ ਆਰਾਮ ਨਹੀਂ ਹੁੰਦਾ ਸੁਆਮੀ ਦੇ ਭੈ ਦੇ ਬਗੈਰ ਝੰਡਾ ਦੇ ਝੰਡ ਨਾਸ ਹੋ ਗਏ ਹਨ। ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ ॥ ਜੋ ਹਰੀ ਦੇ ਡਰ ਰਾਹੀਂ ਆਪਣੀ ਦੇਹ ਦੇ ਗ੍ਰਹਿ ਅੰਦਰ ਮਰੀ ਰਹਿੰਦੀ ਹੈ ਸਿਆਣਾ ਪਤੀ ਉਸ ਨੂੰ ਮਿਹਰ ਨਾਲ ਤੱਕਦਾ ਹੈ। ਡਰੁ ਰਾਖਿਆ ਗੁਰਿ ਆਪਣੈ ਨਿਰਭਉ ਨਾਮੁ ਵਖਾਣਿ ॥ ਉਹ ਆਪਣੇ ਗੁਰਾਂ ਦਾ ਭੈ ਧਾਰਨ ਕਰਦੀ ਹੈ ਅਤੇ ਨਿਡਰ ਨਾਮ ਨੂੰ ਉਚਾਰਦੀ ਹੈ। ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ ॥ ਸੰਸਾਰ ਰੂਪੀ ਪਹਾੜ ਅੰਦਰ ਵਸਦੀ ਹੋਈ ਨੂੰ ਮੈਨੂੰ ਆਪਣੇ ਸੁਆਮੀ ਦੀ ਬੜੀ ਪਿਆਸ ਲਗੀ ਹੋਈ ਹੈ, ਹੁਣ ਜਦ ਮੈਂ ਉਸ ਨੂੰ ਵੇਖਦੀ ਹਾਂ, ਤਾਂ ਮੈਨੂੰ ਪਤਾ ਲਗਦਾ ਹੈ ਕਿ ਉ ਦੁਰੇਡੇ ਨਹੀਂ। ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ ॥ ਨਾਮ ਦਾ ਸਿਮਰਨ ਕਰਨ ਦੁਆਰਾ ਮੇਰੀ ਪਿਆਸ ਬੁੱਝ ਗਈ ਹੈ ਅਤੇ ਮੈਂ ਹੁਣ ਰੱਜ ਕੇ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ। ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ ॥ ਹਰ ਕੋਈ ਆਖਦਾ ਹੈ, ਦੇਹ, ਹੇ ਸਾਈਂ ਦੇਹ, ਪਰ ਉਹ ਉਸ ਨੂੰ ਨਾਮ ਪ੍ਰਦਾਨ ਕਰਦਾ ਹੈ ਜਿਸ ਤੇ ਉਹ ਪ੍ਰਸੰਨ ਹੈ। ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ ॥੩੦॥ ਗੁਰਦੇਵ ਜੀ ਦੇ ਰਾਹੀਂ ਪ੍ਰਭੂ, ਨਾਮ, ਅੰਮ੍ਰਿਤ ਬਖਸ਼ਦਾ ਹੈ ਅਤੇ ਉਹ ਪਿਆਸ ਨੂੰ ਬੁਝਾ ਦਿੰਦਾ ਹੈ। ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ ॥ ਮੈਂ ਆਪਣੇ ਸੁਆਮੀ ਨੂੰ ਭਾਲਦੀ ਅਤੇ ਲੱਭਦੀ ਫ਼ਿਰਦੀ ਸਾਂ ਜਦ ਕਿ ਮੈਂ ਜੀਵਨ ਦੇ ਦਰਿਆ ਦੇ ਕਿਨਾਰ ਤੇ ਹੀ ਢੱਠ ਅਤੇ ਡਿੱਗ ਪਈ। ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ ॥ ਪਾਪਾਂ ਨਾਲ ਬੋਝਲ ਪੁਰਸ਼ ਚਾਰੋਸਾਨੇ ਚਿੱਤ ਜਾ ਪੈਂਦੇ ਹਨ ਪ੍ਰੰਤੂ ਹਲਕੇ ਜਣੇ ਪਾਰ ਨਿਕਲ ਜਾਂਦੇ ਹਨ। ਅਮਰ ਅਜਾਚੀ ਹਰਿ ਮਿਲੇ ਤਿਨ ਕੈ ਹਉ ਬਲਿ ਜਾਉ ॥ ਜੋ ਅਬਿਨਾਸੀ ਅਤੇਅਮਾਪ ਸੁਆਮੀ ਨੂੰ ਮਿਲ ਪੈਦੇ ਹਨ ਉਨ੍ਹਾਂ ਉੱਤੋਂ ਮੈਂ ਕੁਰਬਾਨ ਜਾਂਦਾ ਹਾਂ। ਤਿਨ ਕੀ ਧੂੜਿ ਅਘੁਲੀਐ ਸੰਗਤਿ ਮੇਲਿ ਮਿਲਾਉ ॥ ਉਨ੍ਹਾਂ ਦੇ ਪੈਰਾਂ ਦੀ ਖਾਕ ਨਾਲ ਪ੍ਰਾਣੀ ਸੁਰਖਰੂ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਸੰਗਤ ਰਾਹੀਂ ਉਹ ਮਾਲਕ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ। ਮਨੁ ਦੀਆ ਗੁਰਿ ਆਪਣੈ ਪਾਇਆ ਨਿਰਮਲ ਨਾਉ ॥ ਮੈਂ ਆਪਣੀ ਜਿੰਦੜੀ ਆਪਣੇ ਗੁਰਦੇਵ ਜੀ ਦੇ ਸਮਰਪਣ ਕਰ ਦਿੱਤੀ ਹੈ ਅਤੇ ਮੈਨੂੰ ਪਵਿੱਤਰ ਨਾਮ ਦੀ ਦਾਤ ਪ੍ਰਾਪਤ ਹੋਈ ਹੈ। copyright GurbaniShare.com all right reserved. Email |