ਜਿਨਿ ਨਾਮੁ ਦੀਆ ਤਿਸੁ ਸੇਵਸਾ ਤਿਸੁ ਬਲਿਹਾਰੈ ਜਾਉ ॥ ਮੈਂ ਉਸ ਦੀ ਘਾਲ ਕਮਾਉਂਦਾ ਹਾਂ, ਜਿਸ ਨੇ ਮੈਨੂੰ ਨਾਮ ਬਖਸਿਆ ਹੈ ਉਸ ਉੱਤੋਂ ਮੈਂ ਕੁਰਬਾਨ ਵੰਝਦਾ ਹਾਂ। ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ ॥ ਜੋ ਸਾਰਿਆਂ ਨੂੰ ਉਸਾਰਦਾ ਹੈ, ਢਾਹੁੰਦਾ ਭੀ ਉਹੀ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ। ਗੁਰ ਪਰਸਾਦੀ ਤਿਸੁ ਸੰਮ੍ਹ੍ਹਲਾ ਤਾ ਤਨਿ ਦੂਖੁ ਨ ਹੋਇ ॥੩੧॥ ਜੇਕਰ ਗੁਰਾਂ ਦੀ ਦਇਆ ਦੁਆਰਾ, ਮੈਂ ਉਸ ਨੂੰ ਯਾਦ ਕਰਾਂ, ਤਦ ਮੇਰੀ ਦੇਹ ਨੂੰ ਕਸ਼ਟ ਨਹੀਂ ਹੋਵੇਗਾ। ਣਾ ਕੋ ਮੇਰਾ ਕਿਸੁ ਗਹੀ ਣਾ ਕੋ ਹੋਆ ਨ ਹੋਗੁ ॥ ਕੋਈ ਭੀ ਮੈਂਡਾ ਨਹੀਂ, ਮੈਂ ਕੀਹਦਾ ਪੱਲਾ ਪਕੜਾਂ ਨਾਂ ਕੋਈ ਮੇਰਾ ਸੀ, ਤੇ ਨਾਂ ਹੀ ਕਦੇ ਕੋਈ ਮੇਰਾ ਹੋਵੇਗਾ। ਆਵਣਿ ਜਾਣਿ ਵਿਗੁਚੀਐ ਦੁਬਿਧਾ ਵਿਆਪੈ ਰੋਗੁ ॥ ਇਨਸਾਨ ਜੰਮਣ ਅਤੇ ਮਰਨ ਵਿੱਚ ਬਰਬਾਦ ਹੋ ਜਾਂਦਾ ਹੈ ਅਤੇ ਉਸ ਨੂੰ ਦਵੈਤ-ਭਾਵ ਦੀ ਬੀਮਾਰੀ ਚਿੰਮੜੀ ਹੋਈ ਹੈ। ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ ॥ ਨਾਮ ਤੋਂ ਸੱਖਣੇ ਇਨਸਾਨ ਸ਼ੋਰੇ ਵਾਲੀ ਦੀਵਾਰ ਦੀ ਤਰ੍ਹਾਂ ਡਿੱਗ ਪੈਦੇ ਹਨ। ਵਿਣੁ ਨਾਵੈ ਕਿਉ ਛੂਟੀਐ ਜਾਇ ਰਸਾਤਲਿ ਅੰਤਿ ॥ ਨਾਮ ਦੇ ਬਗੈਰ, ਬੰਦਾ ਕਿਸ ਤਰ੍ਹਾਂ ਬੰਦ ਖਲਾਸ ਹੋ ਸਕਦਾ ਹੈ? ਇਸ ਤਰ੍ਹਾਂ ਉਹ ਅਖੀਰ ਨੂੰ ਦੋਜ਼ਕ ਵਿੱਚ ਜਾ ਪੈਂਦਾ ਹੈ। ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ ॥ ਉਸ ਬੇਅੰਤ ਸੱਚੇ ਸੁਆਮੀ ਨੂੰ ਇਨਸਾਨ ਗਿਣਤੀ ਦੇ ਲਫਜਾਂ ਨਾਲ ਬਿਆਨ ਕਰਦਾ ਹੈ, ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਨ ਹੋਇ ॥ ਬੇਸਮਝ ਬੰਦਾ ਸੋਚ ਸਮਝ ਤੋਂ ਸੱਖਣਾ ਹੈ। ਗੁਰਾਂ ਦੇ ਬਾਝੋਂ ਈਸ਼ਵਰੀ ਗਿਆਤ ਪ੍ਰਾਪਤ ਕੀਤੀ ਨਹੀਂ ਜਾ ਸਕਦੀ। ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥ ਵਿਛੁੜੀ ਹੋਈ ਆਤਮਾ ਸਰੰਦੇ ਦੀ ਟੁਟੀ ਹੋਈ ਤਾਰ ਦੀ ਮਾਨੰਦ ਹੈ ਜੋ ਵਿਛਸੜੇ ਵਿੱਚ ਸੁਰ ਨਹੀਂ ਦਿੰਦੀ। ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰਿ ਸੰਜੋਗ ॥੩੨॥ ਉਨ੍ਹਾਂ ਦੀ ਪ੍ਰਾਲਭਧ ਨੂੰ ਜਗਾ ਕੇ, ਵਿਛੜੀਆਂ ਹੋਈਆਂ ਜਿੰਦੜੀਆਂ ਨੂੰ ਸਾਈਂ ਆਪਣੇ ਨਾਲ ਮਿਲਾ ਲੈਂਦਾ ਹੈ, ਹੇ ਨਾਨਕ! ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ॥ ਦੇਹ ਇਕ ਬਿਰਛ ਹੈ ਅਤੇ ਆਤਮਾ ਪੰਛੀ ਬਿਰਛ ਦੇ ਸ੍ਰੇਸ਼ਟ ਪੰਛੀ, ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ ॥ ਜੋ ਅਸਲੀਅਤ ਨੂੰ ਚੁਗਦੇ ਹਨ, ਇਕ ਸੁਆਮੀ ਨਾਲ ਮਿਲ ਜਾਂਦੇ ਹਨ ਅਤੇ ਉਹ ਇੱਕ ਭੋਰਾ ਭਰ ਭੀ ਫਾਹੀ ਵਿੱਚ ਨਹੀਂ ਫਸਦੇ। ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ ॥ ਪਾਪਾਂ ਦਾ ਬਹੁਤਾ ਚੋਗਾ ਵੇਖ ਕੇ, ਜਿਹੜੇ ਪਰਿੰਦੇ ਛੇਤੀ ਅਤੇ ਤੇਜੀ ਨਾਲ ਉਡ ਜਾਂਦੇ ਹਨ, ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ ॥ ਉਨ੍ਹਾਂ ਦੇ ਫੰਘ (ਪਰ) ਕੁਤਰ ਦਿੱਤੇ ਜਾਂਦੇ ਹਨ, ਉਹ ਕੁੜਿੱਕੀ ਵਿੱਚ ਕਾਬੂ ਆ ਜਾਂਦੇ ਹਨ ਅਤੇ ਕੁਕਰਮਾਂ ਦੇ ਰਾਹੀਂ ਮੁਸੀਬਤ ਵਿੱਚ ਫੱਸ ਜਾਂਦੇ ਹਨ। ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ ॥ ਸੱਚੇ ਸੁਆਮੀ ਦੇ ਬਗੈਰ ਬੰਦਾ ਬੰਦਖਲਾਸ ਕਿਸ ਤਰ੍ਹਾਂ ਹੋ ਸਕਦਾ ਹੈ? ਵਾਹਿਗੁਰੂ ਦੇ ਜੱਸ ਦਾ ਜਵੇਹਰ ਕੇਵਲ ਉਸ ਦੀ ਰਹਿਮਤ ਰਾਹੀਂ ਹੀ ਪ੍ਰਾਪਤ ਹੁੰਦਾ ਹੁੰਦਾ ਹੈ। ਆਪਿ ਛਡਾਏ ਛੂਟੀਐ ਵਡਾ ਆਪਿ ਧਣੀ ॥ ਜੇ ਉਹ ਖੁਦ ਰਿਹਾ ਕਰੋ ਕੇਵਲ ਤਾਂ ਹੀ ਇਨਸਾਨ ਰਿਹਾ ਹੁੰਦਾ ਹੈੌ। ਉਹ ਆਪੇ ਹੀ ਸਾਡਾ ਵਿਸ਼ਾਲ ਮਾਲਕ ਹੈ। ਗੁਰ ਪਰਸਾਦੀ ਛੂਟੀਐ ਕਿਰਪਾ ਆਪਿ ਕਰੇਇ ॥ ਜਦ ਸੁਆਮੀ ਖੁਦ ਰਹਿਮਤ ਧਾਰਦਾ ਹੈ ਤਾਂ ਪ੍ਰਾਨੀ ਗੁਰਾਂ ਦੀ ਦਇਆ ਦੁਆਰਾ ਮੁਕਤ ਹੋ ਜਾਂਦਾ। ਅਪਣੈ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥੩੩॥ ਬੁਜ਼ਰਗੀਆ ਸਾਹਿਬ ਦੇ ਆਪਣੇ ਹੱਥ ਵਿੱਚ ਹਨ। ਉਨ੍ਹਾਂ ਨੂੰ ਉਹ ਉਸ ਪ੍ਰਾਨੀ ਨੂੰ ਬਖਸ਼ਦਾ ਹੈ। ਜਿਸ ਉੱਤੇ ਉਹ ਪ੍ਰਸੰਨ ਹੈ। ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ ॥ ਆਪਣੇ ਟਿਕਾਣੇ ਤੋਂ ਬਗੈਰ ਜਿੰਦੜੀ ਜ਼ੋਰ ਨਾਲ ਕੰਬਦੀ ਅਤੇ ਲੜਖੜਾਉਂਦੀ ਹੈ। ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ ॥ ਕੇਵਲ ਸੱਚੇ ਸੁਆਮੀ ਦੀ ਪਨਾਹ ਹੀ ਇੱਜਤ ਆਬਰੂ ਬਖਸ਼ਣ ਵਾਲੀ ਹੈ। ਇਸ ਨੂੰ ਨੈਣ ਦੁਆਰਾ ਪ੍ਰਾਨੀ ਦਾ ਕੋਈ ਕੰਮ ਖਰਾਬ ਨਹੀਂ ਹੁੰਦਾ। ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ ॥ ਸਦੀਵੀ ਸਥਿਰ ਹੈ ਵਾਹਿਗੁਰੂ, ਸਦੀਵੀ ਸਥਿਰ ਹਨ ਗੁਰਦੇਵ ਅਤੇ ਸਦੀਵੀ ਸਥਿਰ ਹੈ ਸੱਚੇ ਸੁਆਮੀ ਦਾ ਸਿਮਰਨ। ਸੁਰਿ ਨਰ ਨਾਥਹ ਨਾਥੁ ਤੂ ਨਿਧਾਰਾ ਆਧਾਰੁ ॥ ਹੇ ਦੇਵਤਿਆ ਇਨਸਾਨਾਂ ਅਤੇ ਯੋਗੀਆਂ ਦੇ ਸੁਆਮੀ ਕੇਵਲ ਤੂੰ ਹੀ ਨਿਆਸਰਿਆਂ ਦਾ ਆਸਰਾ ਹੈ। ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰੁ ॥ ਤੂੰ ਹੇ ਸਾਈਂ! ਸਾਰਿਆਂ ਥਾਵਾਂ ਅਤੇ ਵਿਚਕਾਰਲੀਆਂ ਵਿੱਥਾਂ ਅੰਦਰ ਰਵ ਰਿਹਾ ਹੈ। ਕੇਵਲ ਤੂੰ ਹੀ ਦੇਣਹਾਰ ਅਤੇ ਦਾਨੀ ਹੈਂ। ਜਹ ਦੇਖਾ ਤਹ ਏਕੁ ਤੂ ਅੰਤੁ ਨ ਪਾਰਾਵਾਰੁ ॥ ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਸਿਰਫ ਤੈਨੂੰ ਹੀ ਵੇਖਦਾ ਹਾਂ, ਹੇ ਸੁਆਮੀ। ਤੇਰਾ ਕੋਈ ਓੜਕ ਅਤੇ ਅਖੀਰ ਨਹੀਂ। ਥਾਨ ਥਨੰਤਰਿ ਰਵਿ ਰਹਿਆ ਗੁਰ ਸਬਦੀ ਵੀਚਾਰਿ ॥ ਤੂੰ ਥਾਵਾਂ ਤੇ ਵਿਚਕਾਰਲੀਆਂ ਵਿਥਾ ਅੰਦਰ ਵਿਆਪਦ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸਿਮਰਿਆ ਜਾਂਦਾ ਹੈ। ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ ॥੩੪॥ ਵਿਸ਼ਾਲ, ਅਥਾਹ ਅਤੇ ਬੇਅੰਤ ਪ੍ਰਭੂ ਅਣਮੰਗੀਆਂ ਦਾਤਾਂ ਦਿੰਦਾ ਹੈ। ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ ॥ ਮੇਰੇ ਮਿਹਰਬਾਨ ਮਾਲਕ, ਤੂੰ ਰਹਿਮਤ ਅਤੇ ਦਾਨ ਦਾ ਸਰੂਪ ਹੈਂ। ਰਚਨਾ ਨੂੰ ਰੱਚ ਕੇ ਤੂੰ ਇਸ ਨੂੰ ਵੇਖਦਾ ਹੈਂ। ਦਇਆ ਕਰਹਿ ਪ੍ਰਭ ਮੇਲਿ ਲੈਹਿ ਖਿਨ ਮਹਿ ਢਾਹਿ ਉਸਾਰਿ ॥ ਹੇ ਸੁਆਮੀ! ਆਪਣੀ ਮਿਹਰ ਧਾਰ ਕੇ ਤੂੰ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਕ ਮੁਹਤ ਵਿੱਚ ਤੂੰ ਬਣਾਉਂਦਾ ਤੇ ਢਾਹ ਦਿੰਦਾ ਹੈ। ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ ॥ ਤੂੰ ਸਰਬ-ਸਿਆਣਾ ਅਤੇ ਸਾਰਾ ਕੁੱਛ-ਵੇਖਣਹਾਰ ਹੈਂ। ਸਾਰਿਆਂ ਦਾਨੀਆਂ ਵਿਚੋਂ ਤੂੰ ਪਰਮ ਵਿਸ਼ਾਲ ਦਾਨੀ ਹੈ। ਦਾਲਦ ਭੰਜਨ ਦੁਖ ਦਲਣ ਗੁਰਮੁਖਿ ਗਿਆਨੁ ਧਿਆਨੁ ॥੩੫॥ ਵਾਹਿਗੁਰੂ ਗਰੀਬੀ ਦੂਰ ਕਰਨਹਾਰ ਅਤੇ ਪੀੜ ਨੂੰ ਨਾਸ ਕਰਨ ਵਾਲਾ ਹੈ। ਮੁਖੀ ਗੁਰਦੇਵ ਜੀ ਬੰਦੇ ਨੂੰ ਬ੍ਰਹਮ ਵੀਚਾਰ ਅਤੇ ਸਿਮਰਨ ਬਖਸ਼ਦੇ ਹਨ। ਧਨਿ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ ॥ ਦੌਲਤ ਦੇ ਚਲੇ ਜਾਣ ਤੇ ਜੀਵ ਬਹੁਤ ਅਫਸੋਸ ਕਰਦਾ ਹੈ। ਮੂਰਖ ਦਾ ਮਨ, ਧਨ ਪਦਾਰਥ ਵਿੱਚ ਖੱਚਤ ਹੋਇਆ ਹੋਇਆ ਹੈ। ਧਨੁ ਵਿਰਲੀ ਸਚੁ ਸੰਚਿਆ ਨਿਰਮਲੁ ਨਾਮੁ ਪਿਆਰਿ ॥ ਬਹੁਤ ਥੋੜੇ ਸੱਚ ਦੀ ਦੌਲਤ ਨੂੰ ਇਕੱਤਰ ਕਰਦੇ ਅਤੇ ਪਵਿੱਤਰ ਨਾਮ ਨਾਲ ਪ੍ਰੇਮ ਪਾਉਂਦੇ ਹਨ। ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ ॥ ਜੇਕਰ ਦੌਲਤ ਦੇ ਚਲੇ ਜਾਣ ਨਾਲ ਤੂੰ ਇੱਕ ਸਾਹਿਬ ਦੀ ਪ੍ਰੀਤ ਅੰਦਰ ਲੀਨ ਹੋ ਸਕਦਾ ਹੈ, ਤਦ ਤੂੰ ਇਸ ਨੂੰ ਚਲੀ ਜਾਣ ਦੇ। ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ ॥ ਆਪਣੇ ਸੁਆਮੀ ਨੂੰ ਤੂੰ ਆਪਣੀ ਆਤਮਾ ਭੇਟਾ ਧਰ ਦੇ, ਆਪਣਾ ਸੀਸ ਭੀ ਸਮਰਪਨ ਕਰ ਦੇ ਅਤੇ ਆਪਣੇ ਸਿਰਜਣਹਾਰ ਦਾ ਹੀ ਅਸਰਾ ਲੈ। ਧੰਧਾ ਧਾਵਤ ਰਹਿ ਗਏ ਮਨ ਮਹਿ ਸਬਦੁ ਅਨੰਦੁ ॥ ਜਦ ਨਾਮ ਦੀ ਖੁਸ਼ੀ ਮਨੁੱਖ ਦੇ ਚਿੱਤ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤਾਂ ਸੰਸਾਰੀ ਵਿਹਾਰ ਅਤੇ ਭਟਕਣੇ ਮੁੱਕ ਜਾਂਦੇ ਹਨ। ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ ॥ ਗੁਰੂ-ਪ੍ਰਮੇਸ਼ਰ ਨਾਲ ਮਿਲਣ ਦੁਆਰਾ ਵੈਰੀ ਭੀ ਮਿੱਤ੍ਰ ਹੋ ਜਾਂਦੇ ਹਨ। ਬਨੁ ਬਨੁ ਫਿਰਤੀ ਢੂਢਤੀ ਬਸਤੁ ਰਹੀ ਘਰਿ ਬਾਰਿ ॥ ਜਿਹੜੀ ਚੀਜ਼ ਨੂੰ ਤੂੰ ਜੰਗਲ ਜੰਗਲ ਲੱਭਦੀ ਫਿਰਦੀ ਹੈਂ, ਉਹ ਤੇਰੇ ਆਪਣੇ ਗ੍ਰਹਿ ਅੰਦਰ ਹੀ ਵੱਸਦੀ ਹੈ। ਸਤਿਗੁਰਿ ਮੇਲੀ ਮਿਲਿ ਰਹੀ ਜਨਮ ਮਰਣ ਦੁਖੁ ਨਿਵਾਰਿ ॥੩੬॥ ਸੱਚੇ ਗੁਰਾਂ ਦੀ ਮਿਲਾਈ ਹੋਈ ਤੂੰ ਪ੍ਰਭੂ ਨਾਲ ਅਭੇਦ ਹੋਈ ਰਹੇਗੀ ਅਤੇ ਤੇਰੀ ਜੰਮਣ ਤੇ ਮਰਨ ਦੀ ਪੀੜ ਮੁੱਕ ਜਾਊਗੀ। ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ ॥ ਅਨੇਕਾਂ ਕਰਮ ਕਾਂਡ ਕਰਨ ਦੁਆਰਾ ਜੀਵ ਦੀ ਖ਼ਲਾਸੀ ਨਹੀਂ ਹੁੰਦੀ ਨੇਕੀ ਦੇ ਬਗੈਰ ਉਹ ਮੌਤ ਦੇ ਸ਼ਹਿਰ ਨੂੰ ਜਾਂਦਾ ਹੈ। ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ ॥ ਪਾਪ ਕਮਾ ਕੇ ਜੀਵ ਅਖੀਰ ਨੂੰ ਪਛਤਾਉਂਦਾ ਹੈ ਅਤੇ ਉਹ ਇਸ ਲੋਕ ਤੇ ਉਸ ਲੋਕ ਨੂੰ ਭੀ ਵੰਝਾ ਲੈਂਦਾ ਹੈ। copyright GurbaniShare.com all right reserved. Email |