ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ ॥ ਉਸ ਦੇ ਪੱਲੇ ਨਾਂ ਬ੍ਰਹਿਮ ਗਿਆਤ ਹੈ ਨਾਂ ਇਕਾਗਰਤਾ ਨਾਂ ਈਮਾਨ ਅਤੇ ਨਾਂ ਹੀ ਸਿਮਰਨ। ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥ ਨਾਮ ਦੇ ਬਾਝੋਂ ਉਹ ਨਿਡਰ ਕਿਸ ਤਰ੍ਹਾਂ ਹੋ ਸਕਦਾ ਹੈ ਅਤੇ ਕਿਸ ਤਰ੍ਹਾਂ ਹੰਕਾਰ ਦੀ ਦੁਸ਼ਟਤਾ ਨੂੰ ਜਾਣ ਸਕਦਾ ਹੈ। ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ॥ ਮੈਂ ਹਾਰ ਹੁੱਟ ਗਈ ਹਾਂ। ਆਪਣੇ ਸੁਆਮੀ ਕੋਲ ਜੋ ਬੇਥਾਹ ਅਤੇ ਅੰਤ-ਰਹਿਤ ਹੈ, ਮੈਂ ਕਿਸ ਤਰ੍ਹਾਂ ਪੁੱਜ ਸਕਦੀ ਹਾਂ? ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥ ਮੇਰੇ ਉਹ ਪਿਆਰੇ ਮਿੱਤ੍ਰ ਨਹੀਂ ਜਿਨ੍ਹਾਂ ਕੋਲ ਮੈਂ ਸਹਾਇਤਾ ਲਈ ਫ਼ਰਿਆਦ ਕਰਾਂ। ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥ ਨਾਨਕ, ਜੇਕਰ ਮੈਂ ਆਪਣੇ ਪਿਆਰੇ ਕੰਤ ਦੇ ਨਾਮ ਦਾ ਉਚਾਰਨ ਕਰਾਂ ਤਾਂ ਮਿਲਾਉਣ ਵਾਲਾ ਵਾਹਿਗੁਰੂ ਮੈਨੂੰ ਆਪਣੇ ਨਾਲ ਮਿਲਾ ਲਵੇਗਾ। ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ॥੩੭॥ ਜੇਕਰ ਮੇਰਾ ਗੁਰਾਂ ਨਾਲ ਬੇਅੰਤ ਹੀ ਪਿਆਰ ਪੈ ਜਾਵੇ, ਤਾਂ ਜਿਸ ਨੇ ਵਿਛੋੜਿਆ ਹੈ, ਉਹ ਹੀ ਮੈਨੂੰ ਆਪਣੇ ਨਾਲ ਮਿਲਾ ਲਵੇਗਾ। ਪਾਪੁ ਬੁਰਾ ਪਾਪੀ ਕਉ ਪਿਆਰਾ ॥ ਗੁਨਾਹ ਮਾੜਾ ਹੈ ਪ੍ਰੰਤੂ ਇਹ ਗੁਨਹਗਾਰ ਨੂੰ ਮਿੱਠੜਾ ਲਗਦਾ ਹੈ। ਪਾਪਿ ਲਦੇ ਪਾਪੇ ਪਾਸਾਰਾ ॥ ਉਹ ਗੁਨਾਹਾਂ ਨੂੰ ਲੱਦਦਾ ਤੇ ਗੁਨਾਹ ਦੇ ਰਾਹੀਂ ਹੀ ਅਡੰਬਰ ਰਚਦਾ ਹੈ। ਪਰਹਰਿ ਪਾਪੁ ਪਛਾਣੈ ਆਪੁ ॥ ਜੋ ਗੁਨਾਹ ਨੂੰ ਛੱਡ ਦਿੰਦਾ ਹੈ ਅਤੇ ਆਪਣੇ ਆਪ ਨੂੰ ਸਮਝਦਾ ਹੈ, ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥ ਉਸ ਨੂੰ ਗਮ, ਵਿਛੋੜਾ ਤੇ ਕਲੇਸ਼ ਨਹੀਂ ਵਾਪਰਦੇ। ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ ॥ ਬੰਦਾ ਦੋਜ਼ਕ ਵਿੱਚ ਪੈਣੋ ਕਿਸ ਤਰ੍ਹਾਂ ਬੱਚ ਸਕਦਾ ਹੈ? ਕਿਸ ਤਰ੍ਹਾਂ ਉਹ ਮੌਤ ਦੇ ਦੂਤ ਕੋਲੋਂ ਖਲਾਸ ਪਾ ਸਕਦਾ ਹੈ। ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ ॥ ਬੰਦਾ ਆਉਣ ਅਤੇ ਜਾਣ ਤੋਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦਾ ਹੈ? ਮਾੜਾ ਹੈ ਕੂੜ ਤੇ ਸਤਿਆਨਾਸ਼ ਕਰਨ ਵਾਲੀ ਹੈ ਮੌਤ। ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥ ਮਨੁੱਖ ਪੁਆੜਿਆਂ ਨਾਲ ਘੇਰਿਆ ਹੋਇਆ ਹੈ ਅਤੇ ਪੁਆੜਿਆਂ ਵਿੱਚ ਹੀ ਉਹ ਹਮੇਸ਼ਾਂ ਪੈਂਦਾ ਹੈਂ। ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥੩੮॥ ਨਾਮ ਦੇ ਬਾਝੋਂ ਉਹ ਕਿਸ ਤਰ੍ਹਾਂ ਬਚ ਸਕਦਾ ਹੈ? ਗੁਨਾਹ ਵਿੱਚ ਹੀ ਉਹ ਗਲ ਸੜ ਜਾਂਦਾ ਹੈ। ਫਿਰਿ ਫਿਰਿ ਫਾਹੀ ਫਾਸੈ ਕਊਆ ॥ ਮੁੜ ਮੁੜ ਕੇ ਕਾਂ ਜਾਲ ਵਿੱਚ ਫਸਦਾ ਹੈ। ਫਿਰਿ ਪਛੁਤਾਨਾ ਅਬ ਕਿਆ ਹੂਆ ॥ ਮੁੜ ਉਹ ਪਸਚਾਤਾਪ ਕਰਦਾ ਹੈ, ਪਰ ਹੁਣ ਉਹ ਕੀ ਕਰ ਸਕਦਾ ਹੈ? ਫਾਥਾ ਚੋਗ ਚੁਗੈ ਨਹੀ ਬੂਝੈ ॥ ਫਸਿਆ ਹੋਇਆ ਭੀ ਉਹ ਦਾਣਾ ਦੁਣਕਾ ਚੁਗਦਾ ਹੈ, ਅਤੇ ਸਮਝਦਾ ਨਹੀਂ। ਸਤਗੁਰੁ ਮਿਲੈ ਤ ਆਖੀ ਸੂਝੈ ॥ ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ ਤਦ ਹੀ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਦਾ ਹੈ। ਜਿਉ ਮਛੁਲੀ ਫਾਥੀ ਜਮ ਜਾਲਿ ॥ ਮੱਛੀ ਦੀ ਤਰ੍ਹਾਂ ਪ੍ਰਾਨੀ ਮੌਤ ਦੀ ਫਾਹੀ ਵਿੱਚ ਫਸਿਆ ਹੋਇਆ ਹੈ। ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥ ਦਾਤਾਰ ਗੁਰਾਂ ਦੇ ਬਾਝੋਂ ਤੂੰ ਹੋਰ ਕਿਧਰੇ ਮੋਖਸ਼ ਦੀ ਤਲਾਸ਼ ਨਾਂ ਕਰ। ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ ॥ ਮੁੜ ਮੁੜ ਕੇ ਉਹ ਆਉਂਦਾ ਹੈ ਅਤੇ ਮੁੜ ਮੇੜ ਕੇ ਹੀ ਉਹ ਜਾਂਦਾ ਹੈ। ਇਕ ਰੰਗਿ ਰਚੈ ਰਹੈ ਲਿਵ ਲਾਇ ॥ ਜੇਕਰ ਉਹ ਇੱਕ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੋ ਜਾਵੇ ਤਾਂ ਉਹ ਆਪਣੀ ਬਿਰਤੀ ਉਸ ਵਿੱਚ ਜੋੜੀ ਰਖਦਾ ਹੈ। ਇਵ ਛੂਟੈ ਫਿਰਿ ਫਾਸ ਨ ਪਾਇ ॥੩੯॥ ਇਸ ਤਰ੍ਹਾਂ ਉਹ ਮੁਕਤ ਹੋ ਜਾਂਦਾ ਹੈ ਅਤੇ ਮੁੜ ਕੇ ਫਾਹੀ ਵਿੱਚ ਨਹੀਂ ਫਸਦਾ। ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥ ਉਹ ਪੁਕਾਰਦੀ ਹੈ, ਹੇ ਵੀਰ, ਠਹਿਰ ਜਾ, ਹੇ ਵੀਰ ਪ੍ਰੰਤੂ ਵੀਰ ਓਪਰਾ ਬਣ ਜਾਂਦਾ ਹੈ। ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ ॥ ਵੀਰ ਆਪਣੇ ਗ੍ਰਹਿ ਨੂੰ ਚਲਿਆ ਜਾਂਦਾ ਹੈ ਅਤੇ ਵਿਛੋੜੇ ਦੇ ਦੁੱਖ ਦੀ ਡੰਗੀ ਹੋਈ ਭੈਣ ਆਪਣੇ ਆਪ ਨੂੰ ਸਾੜ ਸੁੱਟਦੀ ਹੈ। ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥ ਇਸ ਜਹਾਨ ਜਾਂ ਆਪਣੇ ਪਿਤਾ ਦੇ ਧਾਮ ਵਿੱਚ ਹੁੰਦੀ ਹੋਈ ਲੜਕੀ ਨੂੰ, ਆਪਣੇ ਆਪ ਨੂੰ ਉਸ ਜੁਆਨ ਪਤੀ ਦੀ ਨੌਜੁਆਨ ਪਤਨੀ ਜਾਣ ਕੇ, ਉਸ ਨੂੰ ਪਿਆਰ ਕਰਨਾ ਚਾਹੁੰਦਾ ਹੈ। ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥ ਹੇ ਸਹੇਲੀਏ! ਜੇਕਰ ਤੂੰ ਆਪਣੇ ਕੰਤ ਦੀ ਚਾਹਵਾਨ ਹੈਂ ਤਾਂ ਤੂੰ ਆਪਣੇ ਸੱਚੇ ਗੁਰਾਂ ਦੀ, ਪਿਆਰ ਨਾਲ ਸੇਵਾ ਕਰ। ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥ ਕੋਈ ਟਾਵਾਂ ਟੱਲਾ ਬ੍ਰਹਿਮ ਬੇਤਾ ਹੀ ਸੱਚੇ ਸਤਿਗੁਰਾਂ ਨਾਲ ਮਿਲਣ ਦੁਆਰਾ ਇਸ ਨੂੰ ਸਮਝਦਾ ਹੈ। ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥ ਬਜ਼ੁਰਗੀਆਂ ਸੁਆਮੀ ਦੇ ਹੱਥ ਵਿੱਚ ਹਨ ਕੇਵਲ ਉਸ ਨੂੰ ਹੀ ਉਹ ਉਨ੍ਹਾਂ ਦੀ ਦਾਤ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ। ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਕੋਈ ਵਿਰਲਾ ਹੀ, ਜੇਕਰ ਉਹ ਗੁਰੂ-ਅਨੁਸਾਰੀ ਥੀ ਵੰਝੇ, ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਹੈ। ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ ਇਹ ਗੁਰਬਾਣੀ ਪਰਮ ਪੁਰਸ਼ਾਂ ਦੀ ਹੈ ਅਤੇ ਇਸ ਦੇ ਰਾਹੀਂ ਇਨਸਾਨ ਦਾ ਆਪਣੇ ਨਿੱਜ ਦੇ ਧਾਮ ਵਿੱਚ ਨਿਵਾਸ ਹੋ ਜਾਂਦਾ ਹੈ। ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥ ਤੋੜ ਭੰਨ ਕੇ ਸੁਆਮੀ ਸਾਜ ਦਿੰਦਾ ਹੈ ਅਤੇ ਸਾਜ ਬਣਾ ਕੇ ਉਹ ਮੁੜ ਮਰੋੜ ਸੁੱਟਦਾ ਹੈ। ਮਿਸਸਾਰ ਹੋਇਆਂ ਹੋਇਆਂ ਨੂੰ ਉਹ ਬਣਾ ਦਿੰਦਾ ਹੈ ਅਤੇ ਬਣਿਆਂ ਹੋਇਆਂ ਨੂੰ ਉਹ ਮਿਸਮਾਰ ਕਰ ਦਿੰਦਾ ਹੈ। ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥ ਸਰਬ ਸ਼ਕਤੀਵਾਨ, ਮੁਛੰਦਗੀ-ਰਹਿਤ ਸੁਆਮੀ ਭਰੇ ਹੋਏ ਸਰੋਵਰਾ ਨੂੰ ਸੁਕਾ ਦਿੰਦਾ ਹੈ ਅਤੇ ਫੇਰ ਉਨ੍ਹਾਂ ਨੂੰ ਪਰੀ ਪੂਰਨ ਕਰ ਦਿੰਦਾ ਹੈ। ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥ ਸੰਦੇਹ ਦੇ ਗੁਮਰਾਹ ਕੀਤੇ ਹੋਏ ਬੰਦੇ ਕਮਲੇ ਹੋਗਏ ਹਨ। ਪ੍ਰਾਲਭਦ ਦੇ ਬਾਝੋਂ ਉਹ ਕੀ ਪ੍ਰਾਪਤ ਕਰ ਸਕਦੇ ਹਨ? ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥ ਗੁਰੂ-ਸਮਰਪਨ ਜਾਣਦਾ ਹੈ ਕਿ ਸੁਆਮੀ ਨੇ ਰੱਸੀ ਫੜੀ ਹੋਈ ਹੈ। ਜਿਧਰ ਨੂੰ ਸੁਆਮੀ ਖਿਚਦਾ ਹੈ, ਉਧਰ ਨੂੰ ਹੀ ਪ੍ਰਾਨੀ ਜਾਂਦੇ ਹਨ। ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥ ਜੋ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੇ ਹਨ ਅਤੇ ਹਮੇਸ਼ਾਂ ਉਸ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ ਉਹ ਅੰਤ ਨੰ ਝੂਰਦੇ ਨਹੀਂ। ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥ ਭ: ਜੇਕਰ ਉਹ ਗੁਰਾਂ ਰਾਹੀਂ ਸੁਆਮੀ ਨੂੰ ਖੋਜਣ ਅਤੇ ਅਨੁਭਵ ਕਰ ਲੈਣ, ਤਦ ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦੇ ਹਨ। ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥ ਭ: ਕਠਨ ਹੈ ਭਿਆਨਕ ਸੰਸਾਰ ਸਮੁੰਦਰ ਦਾ ਰਸਤਾ ਸੰਸਾਰੀ ਖਾਹਿਸ਼ਾਂ ਅੰਦਰ ਖਾਹਿਸ਼-ਰਹਿਤ ਰਹਿਣ ਦੁਆਰਾ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ। ਗੁਰ ਪਰਸਾਦੀ ਆਪੋ ਚੀਨ੍ਹ੍ਹੈ ਜੀਵਤਿਆ ਇਵ ਮਰੀਐ ॥੪੧॥ ਗੁਰਾਂ ਦੀ ਦਇਆ ਦੁਆਰਾ ਪ੍ਰਾਨੀ ਆਪਣੇ ਆਪ ਨੂੰ ਸਮਝ ਲੈਂਦਾ ਹੈ ਤੇ ਇਸ ਤਰ੍ਹਾਂ ਜੀਉਂਦੇ ਜੀ ਮਰਿਆ ਰਹਿੰਦਾ ਹੈ। ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ ॥ ਧਨ ਜਾਇਦਾਦ ਲਈ ਕੂਕਦੇ ਘਣੇਰੇ ਮਰ ਖੱਪ ਗਏ ਹਨ; ਪ੍ਰੰਤੂ ਦੌਲਤ ਕਿਸੇ ਦੇ ਭੀ ਨਾਲ ਨਹੀਂ ਜਾਂਦੀ। ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥ ਭਉਰ-ਰਾਜ ਹੰਸ ਉਠ ਕੇ ਨਿੰਮੋਝੂਣੀ ਟੁਰ ਵੰਝਦੀ ਹੈ, ਤੇ ਧਨ ਦੌਲਤ ਏਥੇ ਹੀ ਛੱਡੀ ਛੱਡਾਈ ਰਹਿ ਜਾਂਦੀ ਹੈ। ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥ ਕੂੜੀ ਆਤਮਾ ਨੂੰ ਮੌਤ ਦਾ ਦੂਤ ਦੁਖੀ ਕਰਦਾ ਹੈ ਅਤੇ ਇਨਸਾਨ ਦੀਆਂ ਬਦੀਆਂ ਉਸ ਦੇ ਨਾਲ ਜਾਂਦੀਆਂ ਹਨ। ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥ ਜੇਕਰ ਬੰਦਾ ਨੇਕੀਆਂ ਸੰਯੁਕਤ ਹੋਵੇ, ਤਾਂ ਉਸ ਦਾ ਮਨੁਆ, ਦੁਨੀਆਂ ਵੱਲੋਂ ਮੋੜਾ ਪਾ ਕੇ ਮਨ ਦੇ ਅੰਦਰ ਹੀ ਲੀਨ ਹੋ ਜਾਂਦਾ ਹੈ। copyright GurbaniShare.com all right reserved. Email |