ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ ॥੪੭॥ ਜਦ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ ਤਾਂ ਉਸ ਦੀ ਪੀੜ ਦੂਰ ਹੋ ਜਾਂਦੀ ਹੈ ਅਤੇ ਪਤਨੀ ਆਪਣੇ ਪਤੀ ਵਾਹਿਗੁਰੂ ਨੂੰ ਪਾ ਲੈਂਦੀ ਹੈ। ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ ॥ ਬੰਦਾ ਸੋਨੇ ਅਤੇ ਚਾਂਦੀ ਨੂੰ ਇਕੱਤਰ ਕਰਦਾ ਹੈ; ਪ੍ਰੰਤੂ ਇਹ ਕੂੜੀ ਅਤੇ ਜ਼ਹਿਰੀਲੀ ਦੌਲਤ ਸੁਆਹ ਦੀ ਮਾਨੰਦ ਹੈ। ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ ॥ ਧਨ-ਦੌਲਤ ਇਕੱਤਰ ਕਰਕੇ ਬੰਦਾ ਆਪਣੇ ਆਪ ਨੂੰ ਸ਼ਾਹੂਕਾਰ ਅਖਵਾਉਂਦਾ ਹੈ, ਪ੍ਰੰਤੂ ਦਵੈਤ-ਪਾਵ ਉਸ ਨੂੰ ਬਰਬਾਦ ਕਰ ਦਿੰਦਾ ਹੈ। ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ ॥ ਸੱਚੇ ਇਨਸਾਨ ਸੱਚ ਨੂੰ ਇਕੱਤਰ ਕਰਦੇ ਹਨ ਕਿਉਂਕਿ ਅਣਮੁੱਲਾ ਹੈ ਸੱਚਾ ਨਾਮ। ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ ॥ ਉਹ ਪਵਿੱਤਰ ਅਤੇ ਪਾਵਨ ਪ੍ਰਭੂ ਨੂੰ ਸਿਮਰਦੇ ਹਨ। ਸੱਚੀ ਹੈ ਉਨ੍ਹਾਂ ਦੀ ਇੱਜ਼ਤ ਆਬਰੂ ਤੇ ਸੱਚੇ ਹਨ ਉਨ੍ਹਾਂ ਦੇ ਬਚਨ ਬਿਲਾਸ। ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ ॥ ਹੇ ਮੇਰੇ ਸਰਵੱਗ ਸੁਆਮੀ! ਤੂੰ ਮੇਰਾ ਮਿੱਤਰ ਅਤੇ ਯਾਰ ਹੈਂ। ਤੂੰ ਮੇਰਾ ਤਲਾਬ ਹੈਂ ਅਤੇ। ਤੂੰ ਹੀ ਮੇਰਾ ਰਾਜਹੰਸ। ਸਾਚਉ ਠਾਕੁਰੁ ਮਨਿ ਵਸੈ ਹਉ ਬਲਿਹਾਰੀ ਤਿਸੁ ॥ ਜਿਸ ਦੇ ਰਿਦੇ ਅੰਦਰ ਸੱਚਾ ਸੁਆਮੀ ਨਿਵਾਸ ਰੱਖਦਾ ਹੈ, ਉਸ ਉੱਤੋਂ ਮੈਂ ਕੁਰਬਾਨ ਵੰਝਦਾ ਹਾਂ। ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ ॥ ਤੂੰ ਉਸ ਨੂੰ ਸਮਝ ਸੋਚ, ਜਿਸ ਨੇ ਮੋਹ ਲੈਣ ਵਾਲੀ ਦੌਲਤ ਲਈ ਪਿਆਰ ਪੈਦਾ ਕੀਤਾ ਹੈ। ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥ ਜੋ ਸਿਆਣੇ ਸਾਹਿਬ ਨੂੰ ਅਨੁਭਵ ਕਰਦਾ ਹੈ, ਉਹ ਜ਼ਹਿਰ ਅਤੇ ਆਬਿਹਿਯਾਤ ਨੂੰ ਇੱਕੋ ਜੇਹਾ ਜਾਣਦਾ ਹੈ। ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥ ਸਹਿਣਸ਼ੀਲਤਾ ਦੇ ਬਿਨਾਂ ਕਰੋੜਾਂ, ਲੱਖਾਂ (ਲੱਖਾਂ) ਅਤੇ ਅਣਗਿਣਤ ਪੁਰਸ਼ ਮਰ ਖੱਪ ਗਏ ਹਨ। ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥ ਉਨ੍ਹਾਂ ਦੀ ਗਿਣਤੀ ਜਾਣੀ ਨਹੀਂ ਜਾ ਸਕਦੀ। ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਗਿਣ ਸਕਦਾ ਹਾਂ ਦੁਖੀ ਤੇ ਵਿਆਕੁਲ ਹੋ ਅਣਗਿਣਤ ਹੀ ਮਰ ਮੁਕ ਗਏ ਹਨ। ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ ॥ ਜੋ ਆਪਣੇ ਸੁਆਮੀ ਨੂੰ ਜਾਣਦਾ ਹੈ ਉਹ ਆਜ਼ਾਦ ਹੋ ਜਾਂਦਾ ਹੈ ਅਤੇ ਉਸ ਦੇ ਬੇੜੀਆਂ ਨਹੀਂ ਪੈਂਦੀਆਂ। ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥ ਨਾਮ ਦੇ ਰਾਹੀਂ ਪਵਿੱਤਰ ਹੋ ਤੂੰ ਪ੍ਰਭੂ ਦੇ ਮੰਦਰ ਅੰਦਰ ਦਾਖ਼ਲ ਹੋ ਜਾਵੇਗਾਂ ਅਤੇ ਤੈਨੂੰ ਮੁਆਫ਼ੀ ਅਤੇ ਸੱਚ ਦੀ ਦਾਤ ਸੁਧੇ ਸਿੱਧ ਹੀ ਮਿਲ ਜਾਵੇਗੀ। ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥ ਜੇਕਰ ਤੇਰੇ ਪੱਲੇ ਸਿਮਰਨ ਦੀ ਸਚੀ ਦੌਲਤ ਦਾ ਸਫਰ ਖਰਚ ਹੈ ਤਾਂ ਸੁਆਮੀ ਖ਼ੁਦ ਹੀ ਤੇਰੀ ਦੇਹ ਅੰਦਰ ਟਿਕ ਜਾਵੇਗਾ। ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ ॥ ਆਪਣੀ ਆਤਮਾ, ਦੇਹ ਅਤੇ ਮੂੰਹ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ, ਤਦ ਨੇਕੀ ਅਤੇ ਧੀਰਜ ਤੇਰੇ ਹਿਰਦੇ ਅੰਦਰ ਪ੍ਰਵੇਸ਼ ਕਰ ਜਾਣਗੇ। ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ ॥ ਸਵੈ-ਹੰਗਤਾ ਅੰਦਰ ਪ੍ਰਾਨੀ ਵਿਆਕੁਲ ਤੇ ਤਬਾਹ ਹੋ ਜਾਂਦਾ ਹੈ। ਵਹਿਗੁਰੂ ਦੇ ਬਾਝੋਂ ਹੋਰ ਹਰ ਸ਼ੈ ਮੰਦੀ ਹੈ। ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥੪੯॥ ਜੀਵਾਂ ਨੂੰ ਪੈਦਾ ਕਰ ਕੇ, ਪ੍ਰਭੂ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਅੰਦਰ ਟਿਕਾਇਆ ਹੈ। ਪ੍ਰਭੂ, ਸਿਰਜਣਹਾਰ ਸੁਆਮੀ ਨਿਰਲੇਪ ਅਤੇ ਬੇਅੰਤ ਹੈ। ਸ੍ਰਿਸਟੇ ਭੇਉ ਨ ਜਾਣੈ ਕੋਇ ॥ ਸ਼੍ਰਿਸ਼ਟੀ ਦੇ ਸੁਆਮੀ ਦੇ ਭੇਤ ਨੂੰ ਕੋਈ ਨਹੀਂ ਜਾਣਦਾ। ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥ ਜੋ ਕੁੱਛ ਭੀ ਸ਼੍ਰਿਸ਼ਟੀ ਦਾ ਸੁਆਮੀ ਕਰਦਾ ਹੈ ਉਹ ਨਿਸਚਿਤ ਹੀ ਹੋ ਆਉਂਦਾ ਹੈ। ਸੰਪੈ ਕਉ ਈਸਰੁ ਧਿਆਈਐ ॥ ਧਨ-ਦੌਲਤ ਵਾਸਤੇ ਪ੍ਰਾਨੀ ਸਾਹਿਬ ਨੂੰ ਸਿਮਰਦੇ ਹਨ। ਸੰਪੈ ਪੁਰਬਿ ਲਿਖੇ ਕੀ ਪਾਈਐ ॥ ਪੂਰਬਲੀ ਲਿਖਤਾਕਾਰ ਦੇ ਅਨੁਸਾਰ ਦੌਲਤ ਪ੍ਰਾਪਤ ਹੁੰਦੀ ਹੈ। ਸੰਪੈ ਕਾਰਣਿ ਚਾਕਰ ਚੋਰ ॥ ਧਨ ਦੌਲਤ ਦੀ ਖਾਤਰ, ਪ੍ਰਾਨੀ ਨੌਕਰ ਅਤੇ ਚੋਰ ਬਣ ਜਾਂਦੇ ਹਨ। ਸੰਪੈ ਸਾਥਿ ਨ ਚਾਲੈ ਹੋਰ ॥ ਦੌਲਤ ਪ੍ਰਾਨੀ ਦੇ ਨਾਲ ਨਹੀਂ ਜਾਂਦੀ ਅਤੇ ਕਿਸੇ ਹੋਰਸ ਦੀ ਮਲਕੀਅਤ ਬਣ ਜਾਂਦੀ ਹੈ। ਬਿਨੁ ਸਾਚੇ ਨਹੀ ਦਰਗਹ ਮਾਨੁ ॥ ਸਤਿਨਾਮ ਦੇ ਬਾਝੋਂ ਬੰਦੇ ਨੂੰ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਨਹੀਂ ਮਿਲਦੀ। ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥ ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ, ਉਹ ਅੰਤ ਨੂੰ ਮੁਕਤ ਹੋ ਜਾਂਦਾ ਹੈ। ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥ ਵੇਖ ਅਤੇ ਤੱਕ ਕੇ, ਹੇ ਮੇਰੀ ਸਹੇਲੀਏ। ਮੈਂ ਚਕ੍ਰਿਤ ਹੋ ਗਈ ਹਾਂ। ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥ ਮੇਰੀ ਸਵੈ-ਹੰਗਤਾ, ਜਿਹੜੀ ਮੈਂ, ਮੇਰੀ ਮੇਰੀ ਪੁਕਾਰਦੀ ਸੀ, ਹੁਣ ਮਰ ਮੁੱਕ ਗਈ ਹੈ ਅਤੇ ਬ੍ਰਹਿਮ ਵੀਚਾਰ ਰਾਹੀਂ ਪ੍ਰਕਾਸ਼ ਹੋ ਮੇਰਾ ਮਨ ਹੁਣ ਨਾਮ ਦਾ ਉਚਾਰਨ ਕਰਦਾ ਹੈ। ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥ ਮੈਂ ਅਨੇਕਾਂ ਕੰਠ-ਮਾਲਾਂ, ਪਰਾਂਦੀਆਂ ਅਤੇ ਕੜੇ ਅਤੇ ਹਾਰ ਸ਼ਿੰਗਾਰ ਲਾ ਕੇ ਹਾਰ ਹੁੱਟ ਗਈ ਹਾਂ। ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥ ਆਪਣੇ ਪਿਆਰੇ ਨੂੰ ਭੇਟ ਕੇ ਮੈਨੂੰ ਆਰਾਮ ਪ੍ਰਾਪਤ ਹੁੰਦਾ ਹੈ ਅਤੇ ਮੈਂ ਸਮੂਹ ਨੇਕੀਆਂ ਦੀ ਫੂਲਮਾਲਾ ਪਹਿਰਦੀ ਹਾਂ। ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥ ਨਾਨਕ ਗੁਰਾਂ ਦੀ ਦਇਆ ਪ੍ਰਭੂ ਦਾ ਪ੍ਰੇਮ ਅਤੇ ਸਨੇਹ ਪ੍ਰਾਪਤ ਹੁੰਦਾ ਹੈ। ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥ ਹਰੀ ਦੇ ਬਗੈਰ ਕਿਸੇ ਨੂੰ ਠੰਢ ਚੈਨ ਪ੍ਰਾਪਤ ਹੋਈ ਹੈ। ਤੂੰ ਆਪਣੇ ਚਿੱਤ ਅੰਦਰ ਸੋਚ ਸਮਝ ਕੇ ਵੇਖ ਲੈ। ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥ ਤੂੰ ਕੇਵਲ ਵਾਹਿਗੁਰੂ ਬਾਰੇ ਪੜ੍ਹ, ਤੂੰ ਉਸੇ ਨੂੰ ਹੀ ਸਮਝ ਅਤੇ ਤੂੰ ਆਪਣੇ ਵਾਹਿਗੁਰੂ ਨਾਲ ਹੀ ਪ੍ਰੀਤੀ ਪਾ। ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥ ਤੂੰ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਤੂੰ ਉਸੇ ਨੂੰ ਹੀ ਯਾਦ ਕਰ ਅਤੇ ਸਿਰਫ਼ ਸਾਈਂ ਦੇ ਨਾਮ ਦਾ ਹੀ ਅਸਰ ਲੈ। ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ ਸਿਰਜਣਹਾਰ ਦੀ ਲਿਖੀ ਹੋਈ ਲਿਖਤਾਕਾਰ, ਹੋ ਮੇਰੀ ਸਹੇਲੀਏ। ਮੇਟੀ ਨਹੀਂ ਜਾ ਸਕਦੀ। ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥ ਸਿਰਜਣਹਾਰ, ਜਿਸ ਨੇ ਖ਼ੁਦ ਆਲਮ ਸਿਰਜਿਆ ਹੈ, ਮਿਹਰ ਧਾਰ ਕੇ ਆਪਣਾ ਪੈਰ (ਚਿੰਤਨ, ਸੂਝ) ਮਨੁਸ਼ ਦੇ ਮਨ ਅੰਦਰ ਟੇਕਦਾ। ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥ ਬਜ਼ੁਰਗੀਆਂ ਕਰਤਾਰ ਦੇ ਹੱਥ ਵਿੱਚ ਹਨ। ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ, ਤੂੰ ਇਸ ਗਲ ਨੂੰ ਸਮਝ। ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥ ਪ੍ਰਭੂ ਦੀ ਲਿਖਤਾਕਾਰ ਤੇ ਉਜ਼ਰ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰਖਿਆ ਕਰ ਹੇ ਸੁਆਮੀ। ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥ ਤੇਰੀ ਰਹਿਮਤ ਦੀ ਨਜ਼ਰ ਦੁਆਰਾ ਤੇਰੇ ਨਾਮ ਦਾ ਸਿਮਰਨ ਕਰਕੇ ਨਾਨਕ ਨੂੰ ਆਰਾਮ ਪ੍ਰਪਾਤ ਹੋਇਆ ਹੈ। ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥ ਭੁਲੇਖੇ ਰਾਹੀਂ ਅਧਰਮੀ ਗਲ ਸੜ ਕੇ ਮਰ ਜਾਂਦੇ ਹਨ। ਗੁਰਾਂ ਦੀ ਬਾਣੀ ਨੂੰ ਵੀਚਾਰਨ ਦੁਆਰਾ ਬੰਦਾ ਬਚ ਜਾਂਦਾ ਹੈ। ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥ ਪ੍ਰਭੂ, ਜਿਸ ਨੂੰ ਇਨਸਾਨ ਵੇਖ ਨਹੀਂ ਸਕਦਾ, ਉਸ ਬਾਰੇ ਉਹ ਕੀ ਆਖ ਸਕਦਾ ਹੈ? ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥੫੨॥ ਕੁਰਾਬਾਨ ਹਾਂ ਮੈਂ ਆਪਣੇ ਗੁਰਦੇਵ ਜੀ ਉਤੋਂ, ਜਿਨ੍ਹਾਂ ਨੇ ਮੈਨੂੰ ਮੇਰੇ ਮਨ ਅੰਦਰ ਮੈਡੜਾ ਮਾਲਕ ਵਿਖਾਲ ਦਿੱਤਾ ਹੈ। ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥ ਕੇਵਲ ਤਾਂ ਹੀ ਪੰਡਤ ਵਿਦਾਵਾਨ ਕਹਿਆ ਜਾਂਦਾ ਹੈ, ਜੇਕਰ ਉਹ ਸ਼ਾਂਤ ਸੁਭਾਅ ਨਾਲ ਬ੍ਰਹਮ ਗਿਆਨ ਦਾ ਵੀਚਾਰ ਕਰੇ। copyright GurbaniShare.com all right reserved. Email |