Page 939

ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥
ਅਸੀਂ ਧਰਮ ਅਸਥਾਨਾਂ ਤੇ ਇਸ਼ਨਾਨ ਕਰਦੇ ਹਾਂ, ਆਰਾਮ ਚੈਨ ਦਾ ਮੇਵਾ ਹਾਸਲ ਕਰਦੇ ਹਾਂ ਅਤੇ ਸਾਨੂੰ ਇਕ ਭੋਰਾ ਭਰ ਭੀ ਮਲੀਣਤਾ ਨਹੀਂ ਚਿਮੜਦੀ।

ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥
ਕੇਵਲ ਇਹ ਹੀ ਹੈ ਤ੍ਰੀਕਾ ਸੁਆਮੀ ਦੇ ਮਿਲਾਪ ਅੰਦਰ ਮਿਲਣ ਦਾ"। ਗੋਰਖ ਦਾ ਚੇਲਾ ਲੁਹਾਰੀਪਾ ਕਹਿੰਦਾ ਹੈ।

ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ ॥
(ਗੁਰੂ ਜੀ ਜੁਆਬ ਦਿੰਦੇ ਹਨ) ਘਰ ਅਤੇ ਬਾਹਰ ਤੂੰ ਸੁੱਤਾ ਨਾਂ ਰਹੁ ਅਤੇ ਆਪਣੇ ਮਨ ਨੂੰ ਹੋਰਸ ਦੇ ਗ੍ਰਹਿ ਦੀ ਹਿਰਸ ਨਾਂ ਕਰਨ ਦੇ।

ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥
ਨਾਮ ਦੇ ਬਾਝੋਂ ਮਨੂਆ ਪ੍ਰਸੰਨ ਅਤੇ ਨਿਹਚਲ ਨਹੀਂ ਹੁੰਦਾ ਅਤੇ ਹੇ ਨਾਨਕ, ਨਾਂ ਹੀ ਇਸ ਦੀ ਭੁੱਖ ਦੂਰ ਹੁੰਦੀ ਹੈ।

ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥
ਗੁਰਾਂ ਨੇ ਮੈਨੂੰ ਦੁਕਾਨ ਅਤੇ ਸ਼ਹਿਰ ਮੇਰੇ ਹਿਰਦੇ ਅੰਦਰ ਹੀ ਵਿਖਾਲ ਦਿੱਤੇ ਹਨ ਜਿੱਥੇ ਮੈਂ ਸੁਖੈਨ ਹੀ ਸੰਚਾ ਵਣਜ ਕਰਦਾ ਹਾਂ।

ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥
(ਯੋਗੀ ਆਖਦੇ ਹਨ) ਅਸੀਂ ਥੋੜਾ ਸੌਂਦੇ ਹਾਂ ਅਤੇ ਥੋੜਾ ਹੀ ਖਾਂਦੇ ਹਾਂ, ਇਹ ਹੈ, ਹੇ ਨਾਨਕ; 'ਯੋਗ' ਦੇ ਖਿਆਲ ਦਾ ਨਿਚੋੜ।

ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ ॥
ਤੂੰ ਯੋਗੀਆਂ ਦੇ ਸੁਆਮੀ ਗੋਰਖ ਦੇ ਮੱਤ ਦਾ ਧਾਰਮਕ ਲਿਬਾਸ ਪਹਿਰ ਅਤੇ ਕੰਨਾਂ ਦੀਆਂ ਮੁਰਕੀਆਂ, ਮੰਗਣ ਵਾਲੀ ਚਿੱਪੀ ਅਤੇ ਖੱਡਣੀ ਧਾਰਨ ਕਰ।

ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥
ਛੇ ਫ਼ਲਸਫ਼ੇ ਦੇ ਮਾਰਗਾਂ ਵਿਚੋਂ ਸਾਡਾ ਇਕ ਯੋਗ ਮੱਤ ਹੈ! ਇਸ ਦੇ ਬਾਰਾਂ ਮਤਾਂ ਵਿਚੋਂ ਤੂੰ ਇਕ 'ਆਈ' ਮੱਤ ਨੂੰ ਇਖਤਿਆਰ ਕਰ।

ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥
ਇਸ ਤਰੀਕੇ ਨਾਲ ਮਨ ਸੁਧਰ ਜਾਂਦਾ ਹੈ, ਹੇ ਪੁਰਸ਼! ਅਤੇ ਪ੍ਰਾਨੀ ਮੁੜ ਕੇ ਸੱਟਾਂ ਨਹੀਂ ਸਹਾਰਦਾ"।

ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ ॥੯॥
ਨਾਨਕ ਕਹਿੰਦਾ ਹੈ ਕਿ ਗੁਰਾਂ ਦੀ ਦਇਆ ਦੁਆਰਾ ਸੁਆਮੀ ਅਨੁਭਵ ਕੀਤਾ ਜਾਂਦਾ ਹੈ ਅਤੇ ਕੇਵਲ ਹੇਠਲੀ ਵਿਧੀ ਅਨੂਸਾਰ ਹੀ 'ਅਸਲ ਯੋਗ' ਪਾਇਆ ਜਾਂਦਾ ਹੈ।

ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥
ਆਪਣੇ ਹਿਰਦੇ ਅੰਦਰ ਇਕਰੱਸ ਨਾਮ ਨੂੰ ਟਿਕਾਉਣ ਅਤੇ ਹੰਕਾਰ ਤੇ ਲਗਨ ਦੇ ਤਿਆਗ ਨੂੰ, ਤੂੰ ਆਪਣੇ ਕੰਨਾਂ ਦੀਆਂ ਵਾਲੀਆਂ ਬਣਾ।

ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥
ਤੂੰ ਆਪਣੀ ਵਿਸ਼ੇ ਭੇਗ ਲਾਲਸਾ, ਗੁਸੇ ਅਤੇ ਸਵੈ-ਹੰਗਤਾ ਨੂੰ ਛੱਡ ਦੇ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਤੈਨੂੰ ਸ੍ਰੇਸ਼ਟ ਗਿਆਨ ਪ੍ਰਾਪਤ ਹੋ ਜਾਵੇਗਾ।

ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥
ਤੂੰ ਸੁਆਮੀ ਨੂੰ ਹਰ ਥਾਂ ਹੀ ਪਰੀਪੂਰਨ ਵੇਖ। ਇਸ ਨੂੰ ਤੂੰ ਆਪਣੀ ਖਫਣੀ ਅਤੇ ਮੰਗਣ ਵਾਲਾ ਠੂਠਾ ਬਣਾ। ਇਸ ਤਰ੍ਹਾਂ, ਹੇ ਨਾਨਕ, ਇੱਕ ਸਾਹਿਬ ਤੇਰਾ ਪਾਰ ਉਤਾਰਾਕਰ ਦੇਵੇਗਾ।

ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥੧੦॥
ਸੱਚਾ ਹੈ ਸੁਆਮੀ, ਸੱਚਾ ਹੈ ਉਸ ਦਾ ਨਾਮ ਪਰਖਣ ਤੇ ਸੱਚੀ ਹੀ ਤੂੰ ਪਾਵੇਗਾਂ ਗੁਰਾਂ ਦੀ ਬਾਣੀ ਨੂੰ ਭੀ।

ਊਂਧਉ ਖਪਰੁ ਪੰਚ ਭੂ ਟੋਪੀ ॥
ਦੁਨੀਆਂ ਵਲੋਂ ਮੋੜਾ ਪਾ ਲੈਣ ਨੂੰ, ਤੂੰ ਆਪਣਾ ਭਿਖਾਰੀ ਦਾ ਪਿਆਲਾ ਬਣਾ ਅਤੇ ਪੰਜਾਂ ਤੱਤਾਂ ਦੇ ਸਾਰ ਅੰਸ਼ ਨੂੰ ਆਪਣੀ ਟੋਪੀ।

ਕਾਂਇਆ ਕੜਾਸਣੁ ਮਨੁ ਜਾਗੋਟੀ ॥
ਸ਼ਰੀਰ ਨੂੰ ਸਚੇਤ ਰੱਖਣ ਦੀ ਤੇਰੀ ਘਾਅ ਦੀ ਫੂੜ੍ਹੀ ਹੋਵੇ ਅਤੇ ਮਨੂਏ ਨੂੰ ਕਾਬੂ ਰੱਖਣ ਦਾ ਤੇਰਾ ਲੰਗੋਟਾ।

ਸਤੁ ਸੰਤੋਖੁ ਸੰਜਮੁ ਹੈ ਨਾਲਿ ॥
ਪਵਿੱਤਰਤਾ, ਸੰਤੁਸ਼ਟਤਾ ਅਤੇ ਸਵੈ-ਜ਼ਬਤ, ਤੇਰੇ ਸਾਥੀ ਹੋਣ।

ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥
ਇਸ ਤਰ੍ਹਾਂ ਬ੍ਰਹਮ-ਬੇਤਾ ਹੋ, ਹੇ ਨਾਨਕ! ਪ੍ਰਾਨੀ ਨਾਮ ਦਾ ਸਿਮਰਨ ਕਰਦਾ ਹੈ।

ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥
(ਯੋਗੀ ਪੁਛਦੇ ਹਨ) ਪ੍ਰ. 12: ਕੌਣ ਅਦ੍ਰਿਸ਼ਟ ਹੈ? ਪ੍ਰ. 13: ਕੌਣ ਬੰਦਖ਼ਲਾਸ ਹੈ?

ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥
ਪ੍ਰ. 14: ਉਹ ਕੌਣ ਹੈ ਜੇ ਅੰਦਰੋਂ ਅਤੇ ਬਾਹਰੋਂ ਜੁੜਿਆ ਹੋਇਆ ਹੈ?

ਕਵਨੁ ਸੁ ਆਵੈ ਕਵਨੁ ਸੁ ਜਾਇ ॥
ਪ੍ਰ. 15: ਉਹ ਕੌਣ ਹੈ ਜੋ ਆਉਂਦਾ ਹੈ? ਪ੍ਰ. 16: ਉਹ ਕੌਣ ਹੈ ਜੋ ਜਾਂਦਾ ਹੈ?

ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨॥
ਪ੍ਰ. 17: ਉਹ ਕੌਣ ਹੈ ਜੋ ਤਿਨ੍ਹਾਂ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ?

ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥
(ਗੁਰੂ ਜੀ ਜੁਆਬ ਦਿੰਦੇ ਹਨ) ਉ. 12: ਜੋ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ, ਉਹ ਹੀ ਅਦ੍ਰਿਸ਼ਟ ਹੈ। ਉ. 13: ਗੁਰੂ ਅਨੁਸਾਰੀ ਬੰਦਖ਼ਲਾਸ ਹੈ।

ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥
ਉ. 14: ਉਹ ਗੁਰੂ ਅਨੁਸਾਰੀ ਹੀ ਅੰਦਰੋਂ ਅਤੇ ਬਾਹਰੋਂ ਨਾਮ ਨਾਲ ਜੁੜਿਆ ਹੋਇਆ ਹੈ।

ਮਨਮੁਖਿ ਬਿਨਸੈ ਆਵੈ ਜਾਇ ॥
ਉ. 15: ਆਪ ਹੁਦਰਾ ਨਾਸ ਹੁੰਦਾ ਤੇ ਜੰਮਦਾ ਮਰਦਾ ਹੈ। ਉ. 16: ਆਪ ਹੁਦਰਾ ਹੀ ਹੈ ਜੋ ਜਾਂਦਾ ਹੈ।

ਨਾਨਕ ਗੁਰਮੁਖਿ ਸਾਚਿ ਸਮਾਇ ॥੧੩॥
ਉ. 17: ਨਾਨਕ, ਗੁਰੂ-ਅਨੁਸਾਰੀ ਜਾਣਦਾ ਹੈ ਕਿ ਸੱਚਾ ਸੁਆਮੀ ਤਿੰਨਾਂ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ।

ਕਿਉ ਕਰਿ ਬਾਧਾ ਸਰਪਨਿ ਖਾਧਾ ॥
(ਯੋਗੀ ਪੁਛਦੇ ਹਨ) ਪ੍ਰ. 18: ਬੰਦਾ ਕਿਸ ਤਰ੍ਹਾਂ ਜਕੜਿਆ ਹੋਇਆ ਹੈ ਅਤੇ ਮਾਇਆ ਨਾਗਣ ਉਸ ਨੂੰ ਕਿਵੇਂ ਖਾ ਜਾਂਦੀ ਹੈ?

ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥
ਪ੍ਰ. 19: ਇਨਸਾਨ ਕਿਸ ਤਰ੍ਹਾਂ ਗੁਆ ਲੈਂਦਾ ਹੈ? ਪ੍ਰ. 20: ਉਹ ਕਿਸ ਤਰ੍ਹਾਂ ਲਾਭ ਉਠਾਉਂਦਾ ਹੈ?

ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ ॥
ਪ੍ਰ. 21: ਇਨਸਾਨ ਕਿਸ ਤਰ੍ਹਾਂ ਪਵਿੱਤਰ ਹੁੰਦਾ ਹੈ? ਪ੍ਰ. 22: ਕਿਸ ਤਰ੍ਹਾਂ ਉਸ ਦਾ ਅਨ੍ਹੇਰਾ ਦੂਰ ਹੁੰਦਾ ਹੈ?

ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥੧੪॥
ਜੋ ਇਸ ਅਸੀਲਅਤ ਨੂੰ ਸਮਝਦਾ ਹੈ, ਉਹ ਸਾਡਾ ਧਾਰਮਕ ਉਸਤਾਦ (ਗੁਰੂ) ਹੈ।

ਦੁਰਮਤਿ ਬਾਧਾ ਸਰਪਨਿ ਖਾਧਾ ॥
(ਗੁਰੂ ਜੀ ਉਤਰ ਦਿੰਦੇ ਹਨ) ਉ. 18: ਖੋਟੀ ਬੁੱਧੀ ਬੰਦੇ ਨੂੰ ਜੱਕੜ ਲੈਂਦੀ ਹੈ ਤਦ ਨਾਗਣ ਉਸ ਨੂੰ ਖਾ ਜਾਂਦੀ ਹੈ।

ਮਨਮੁਖਿ ਖੋਇਆ ਗੁਰਮੁਖਿ ਲਾਧਾ ॥
ਉ. 19: ਅਧਰਮੀ ਗੁਆ ਲੈਂਦਾ ਹੈ। ਉ. 20 ਪਵਿੱਤਰ ਪੁਰਸ਼ ਲਾਭ ਉਠਾਉਂਦਾ ਹੈ।

ਸਤਿਗੁਰੁ ਮਿਲੈ ਅੰਧੇਰਾ ਜਾਇ ॥
ਉ. 22: ਸੱਚੇ ਗੁਰਾਂ ਨੂੰ ਭੋਟਣ ਦੁਆਰਾ ਬੰਦੇ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।

ਨਾਨਕ ਹਉਮੈ ਮੇਟਿ ਸਮਾਇ ॥੧੫॥
ਉ. 21: ਨਾਨਕ, ਆਪਣਾ ਹੰਕਾਰ ਮੰਸ ਕੇ ਪ੍ਰਾਨੀ ਪਵਿੱਤਰ ਹੋ, ਸਾਈਂ ਅੰਦਰ ਲੀਨ ਹੋ ਜਾਂਦਾ ਹੈ।

ਸੁੰਨ ਨਿਰੰਤਰਿ ਦੀਜੈ ਬੰਧੁ ॥
ਜੇਕਰ ਬੰਦਾ ਆਪਣੀ ਆਤਮਾ ਨੂੰ ਸੁਆਮੀ ਅੰਦਰ ਜੋੜ ਲਵੇ,

ਉਡੈ ਨ ਹੰਸਾ ਪੜੈ ਨ ਕੰਧੁ ॥
ਤਦ ਉਸ ਦਾ ਰਾਜਹੰਸ ਮਨ ਉਡਦਾ ਨਹੀਂ, ਨਾਂ ਹੀ ਉਸ ਦੀ ਦੇਹ ਦੀ ਦੀਵਾਰ ਡਿਗਦੀ ਹੈ।

ਸਹਜ ਗੁਫਾ ਘਰੁ ਜਾਣੈ ਸਾਚਾ ॥
ਤਦ ਉਹ ਅਡੋਲਤਾ ਦੀ ਕੰਦਰਾ ਨੂੰ ਆਪਣਾ ਅਸਲੀ ਗ੍ਰਹਿ ਖ਼ਿਆਲ ਕਰਦਾ ਹੈ।

ਨਾਨਕ ਸਾਚੇ ਭਾਵੈ ਸਾਚਾ ॥੧੬॥
ਨਾਨਕ ਸੱਚਾ ਸੁਆਮੀ ਸੱਚੇ ਪੁਰਸ਼ ਨੂੰ ਪਿਆਰ ਕਰਦਾ ਹੈ।

ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ ॥
(ਯੋਗੀ ਪੁਛਦੇ ਹਨ) ਪ੍ਰ. 23: ਕੀ ਸਬੱਬ ਹੈ ਕਿ ਆਪਣੇ ਘਰ ਨੂੰ ਛੱਡ ਕੇ ਤੂੰ ਵੈਰਾਗੀ ਹੋ ਗਿਆ ਹੈਂ।

ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ॥
ਪ੍ਰ. 24: ਕੀ ਸਬੱਬ ਹੈ ਕਿ ਤੂੰ ਇਹ ਲਿਬਾਸ ਧਾਰਨ ਕੀਤਾ ਹੈ।

ਕਿਸੁ ਵਖਰ ਕੇ ਤੁਮ ਵਣਜਾਰੇ ॥
ਪ੍ਰ. 25: ਤੂੰ ਕਿਹੜੇ ਸੌਦੇ ਸੂਤ ਦਾ ਗਾਹਕ ਹੈਂ?

ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥
ਪ੍ਰ. 26: ਤੂੰ ਆਪਣੇ ਪੰਬ ਦਾ ਕਿਸ ਤਰ੍ਹਾਂ ਪਾਰ ਉਤਾਰਾ ਕਰੇਗਾਂ?

ਗੁਰਮੁਖਿ ਖੋਜਤ ਭਏ ਉਦਾਸੀ ॥
(ਗੁਰੂ ਜੀ ਜੁਆਬ ਦਿੰਦੇ ਹਨ) ਉ. 23: ਸੰਤਾਂ ਦੀ ਤਲਾਸ਼ ਵਿੱਚ ਮੈਂ ਵੈਰਾਗੀ ਹੋ ਗਿਆ ਹਾਂ।

ਦਰਸਨ ਕੈ ਤਾਈ ਭੇਖ ਨਿਵਾਸੀ ॥
ਉ. 24: ਸਾਹਿਬ ਦੇ ਦੀਦਾਰ ਦੀ ਖ਼ਾਤਰ ਮੈਂ ਇਹ ਭੇਸ ਧਾਰਨ ਕੀਤਾ ਹੈ।

ਸਾਚ ਵਖਰ ਕੇ ਹਮ ਵਣਜਾਰੇ ॥
ਉ. 25: ਮੈਂ ਸੱਚੇ ਸੌਦੇ ਸੂਤ ਦਾ ਵਾਪਾਰੀ ਹਾਂ।

ਨਾਨਕ ਗੁਰਮੁਖਿ ਉਤਰਸਿ ਪਾਰੇ ॥੧੮॥
ਉ. 26: ਗੁਰਾਂ ਦੀ ਦਇਆ ਰਾਹੀਂ ਮੈਂ ਆਪਦੇ ਪੰਥ ਦਾ ਪਾਰ ਉਤਾਰਾ ਕਰ ਦਿਆਂਗਾ।

ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥
(ਯੋਗੀ ਪੁਛਦੇ ਹਨ) ਪ੍ਰ. 27: ਕਿਸ ਤਰੀਕੇ ਦੁਆਰਾ, ਹੇ ਪੁਰਸ਼! ਤੂੰ ਆਪਣੇ ਜੀਵਨ ਦਾ ਰੁਖ ਬਦਲਿਆ ਹੈ?

ਕਾਹੇ ਕਉ ਤੁਝੁ ਇਹੁ ਮਨੁ ਲਾਇਆ ॥
ਪ੍ਰ. 28: ਤੂੰ ਆਪਣੇ ਇਸ ਮਨ ਨੂੰ ਕਿਸ ਦੇ ਨਾਲ ਜੋੜਿਆ ਹੈ?

copyright GurbaniShare.com all right reserved. Email