ਕਿਤੁ ਬਿਧਿ ਆਸਾ ਮਨਸਾ ਖਾਈ ॥ ਪ੍ਰ. 29: ਕਿਸ ਤਰੀਕੇ ਦੁਆਰਾ ਤੂੰ ਆਪਣੀ ਉਮੈਦ ਅਤੇ ਖ਼ਾਹਿਸ਼ ਨੂੰ ਮੇਟਿਆ ਹੈ? ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥ ਪ੍ਰ. 30: ਕਿਸ ਤਰੀਕੇ ਨਾਲ ਤੂੰ ਪ੍ਰਭੂ-ਪ੍ਰਕਾਸ਼ ਨੂੰ ਆਪਣੇ ਅੰਦਰੋਂ ਪਾਇਆ ਹੈ? ਬਿਨੁ ਦੰਤਾ ਕਿਉ ਖਾਈਐ ਸਾਰੁ ॥ ਪ੍ਰ. 31: ਦੰਦਾਂ ਦੇ ਬਗ਼ੈਰ ਬੰਦਾ ਲੋਹੇ ਨੂੰ ਕਿਸ ਤਰਾਂ ਖਾ ਸਕਦਾ ਹੈ। ਨਾਨਕ ਸਾਚਾ ਕਰਹੁ ਬੀਚਾਰੁ ॥੧੯॥ ਹੇ ਨਾਨਕ! ਤੂੰ ਆਪਣੀ ਸੱਚੀ ਸੁਚੀ ਰਾਏ ਦੱਸ। ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ (ਗੁਰੂ ਜੀ ਉਤੱਰ ਦਿੰਦੇ ਹਨ) ਉ. 27: ਸੱਚੇ ਗੁਰਾਂ ਦੇ ਘਰ ਪੈਂਦਾ ਹੋ, ਮੈਂ ਆਪਣਾ ਜੀਵਨ ਰੁਖ ਬਦਲ ਲਿਆ ਹੈ ਤੇ ਮੁੱਕ ਗਈ ਹੈ ਮੇਰੀ ਭਟਕਣਾ। ਅਨਹਤਿ ਰਾਤੇ ਇਹੁ ਮਨੁ ਲਾਇਆ ॥ ਉ. 28: ਇਸ ਆਪਣੇ ਮਨੂਏ ਨੂੰ ਮੈਂ ਬੈਕੁੰਠੀ ਕੀਰਤਨ ਨਾਲ ਰੰਗਿਆ ਅਤੇ ਜੋੜਿਆ ਹੈ। ਮਨਸਾ ਆਸਾ ਸਬਦਿ ਜਲਾਈ ॥ ਉ. 28: ਆਪਣੀ ਖ਼ਾਹਿਸ਼ ਅਤੇ ਉਮੈਦ ਨੂੰ ਮੈਂ ਨਾਮ ਨਾਲ ਸਾੜ ਸੁੱਟਿਆ ਹੈ। ਗੁਰਮੁਖਿ ਜੋਤਿ ਨਿਰੰਤਰਿ ਪਾਈ ॥ ਉ. 30: ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ-ਪ੍ਰਕਾਸ਼ ਨੂੰ ਆਪਣੇ ਅੰਦਰੋਂ ਹੀ ਪਾ ਲਿਆ ਹੈ। ਤ੍ਰੈ ਗੁਣ ਮੇਟੇ ਖਾਈਐ ਸਾਰੁ ॥ ਉ. 31: ਤਿੰਨਾਂ ਹੀ ਅਵਸਥਾਵਾਂ ਨੂੰ ਮਿਟਾ ਕੇ ਬੰਦਾ ਦੰਦਾਂ ਦੇ ਬਗ਼ੈਰ ਲੋਹੇ ਨੂੰ ਖਾ ਸਕਦਾ ਹੈ। ਨਾਨਕ ਤਾਰੇ ਤਾਰਣਹਾਰੁ ॥੨੦॥ ਇਸ ਤਰ੍ਹਾਂ, ਹੇ ਨਾਨਕ! ਕਲਿਆਨ ਕਰਨਹਾਰ ਖ਼ੁਦ ਹੀ ਜੀਵ ਦੀ ਕਲਿਆਨ ਕਰ ਦਿੰਦਾ ਹੈ। ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥ (ਯੋਗੀ ਪੁਛਦੇ ਹਨ) ਪ੍ਰ. 32: ਆਰੰਭ ਦੇ ਮੁਤਅਲਕ ਤੂੰ ਆਪਣੀ ਕੀ ਰਾਏ ਦਿੰਦਾ ਹੈ? ਪ੍ਰ. 33: ਤਦ, ਅਫੁਰ ਸੁਆਮੀ ਕਿਸ ਟਿਕਾਣੇ ਅੰਦਰ ਵਸਦਾ ਹੈ? ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥ ਪ੍ਰ. 34: ਬ੍ਰਹਮ ਗਿਆਤ ਦੀਆਂ ਕੰਨਾਂ ਦੀਆਂ ਵਾਲੀਆਂ ਕਿਹੜੀਆਂ ਆਖੀਆਂ ਜਾਂਦੀਆਂ ਹਨ। ਪ੍ਰ. 35: ਉਹ ਕੌਣ ਹੈ ਜੋ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ? ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥ ਪ੍ਰ. 36: ਮੌਤ ਦੀ ਸੱਟ ਕਿਕੂੰ ਦੂਰ ਕੀਤੀ ਜਾ ਸਕਦੀ ਹੈ? ਪ੍ਰ. 37: ਬੰਦਾ ਨਿੱਡਰਤਾ ਦੇ ਧਾਮ ਅੰਦਰ ਕਿਸ ਤਰ੍ਹਾਂ ਦਾਖ਼ਲ ਹੋ ਸਕਦਾ ਹੈ? ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥ ਪ੍ਰ. 38: ਕਾਮ, ਕ੍ਰੋਧ ਆਦਿ ਦੁਸ਼ਮਨ ਕਿਸ ਤਰ੍ਹਾਂ ਮਾਰੇ ਜਾ ਸਕਦੇ ਹਨ? ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥ (ਗੁਰੂ ਜੀ ਜੁਆਬ ਦਿੰਦੇ ਹਨ) ਉ. 37: ਜੇਕਰ ਬੰਦਾ ਪ੍ਰਸੰਨਤਾ ਤੇ ਸੰਤੁਸ਼ਟਤਾ ਦੇ ਟਿਕਾਣੇ ਹਰੀ ਨੂੰ ਜਾਣ ਲਵੇ ਅਤੇ ਗੁਰਬਾਣੀ ਦੇ ਰਾਹੀਂ ਆਪਣੀ ਹੰਗਤਾ ਤੇ ਪਾਪ ਨੂੰ ਮੇਟ ਦੇਵੇ, ਤਦ ਉਹ ਆਪਣੇ ਨਿੱਜ ਦੇ ਨਿਰਭੈਤਾ ਦੇ ਘਰ ਅੰਦਰ ਵਸਦਾ ਹੈ। ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥੨੧॥ ਉ. 36: ਜੇਕਰ ਇਨਸਾਨ ਉਸ ਦੇ ਨਾਮ ਨੂੰ ਅਨੁਭਵ ਕਰ ਲਵੇ, ਜਿਸ ਨੇ ਰਚਨਾ ਰਚੀ ਹੈ, ਤਾਂ ਨਾਨਕ! ਉਸ ਦਾ ਗੁਮਾਸ਼ਤਾ (ਸੇਵਕ) ਬਣ ਜਾਂਦਾ ਹੈ। ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥ (ਯੋਗੀ ਪੁਛਦੇ ਹਨ) ਪ੍ਰ. 39: ਇਨਸਾਨ ਕਿਥੋਂ ਆਇਆ ਹੈ? ਪ੍ਰ. 40: ਉਹ ਕਿਥੇ ਚੱਲਿਆ ਜਾਂਦਾ ਹੈ? ਪ੍ਰ. 41: ਉਹ ਕਿਥੇ ਲੀਨ ਹੋਇਆ ਰਹਿੰਦਾ ਹੈ? ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥ ਜੋ ਈਸ਼ਵਰੀ ਚਰਚਾ ਦਾ ਅਰਥ ਸਮਝਦਾ ਹੈ; ਉਸ ਨੂੰ ਅਸੀਂ ਗੁਰੂ ਆਖਦੇ ਹਾ; ਜਿਸ ਨੂੰ ਕਿ ਇਕ ਭੋਰਾ ਭਰ ਲਾਲਚ ਨਹੀਂ। ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥ ਪ੍ਰ. 42: ਆਦਮੀ ਸਰੂਪ-ਰਹਤਿ ਅਸਲੀਅਤ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ? ਪ੍ਰ. 43: ਗੁਰਾਂ ਦੇ ਰਾਹੀਂ ਉਸ ਦੀ ਹਰੀ ਨਾਲ ਪ੍ਰੀਤ ਕਿਸ ਤਰ੍ਹਾਂ ਪੈ ਸਕਦੀ ਹੈ। ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ ॥ ਪ੍ਰ. 44: ਜੋ ਆਪ ਸੁਣਨ ਵਾਲਾ ਅਤੇ ਆਪ ਹੀ ਰਚਨਹਾਰ ਹੈ; ਹੇ ਨਾਨਕ! ਤੂੰ ਉਸ ਦੀ ਵਿਆਖਿਆ ਬਾਰੇ ਕੀ ਆਖਦਾ ਹੈ? ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥ (ਗੁਰੂ ਜੀ ਜੁਆਬ ਦਿੰਦੇ ਹਨ) ਉ. 39: ਇਨਸਾਨ ਪ੍ਰਭੂ ਦੇ ਫ਼ੁਰਮਾਨ ਤੋਂ ਉਤਪੰਨ ਹੁੰਦਾ ਹੈ। ਉ. 40: ਜਿੱਥੇ ਉਸ ਦੀ ਰਜ਼ਾ ਹੈ, ਉੱਥੇ ਉਹ ਚੱਲਿਆ ਜਾਂਦਾ ਹੈ। ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ ॥੨੨॥ ਉ. 41: ਉਹ ਸਾਹਿਬ ਦੀ ਰਜ਼ਾ ਅੰਦਰ ਲੀਨ ਰਹਿੰਦਾ ਹੈ। ਉ. 43: ਸੱਚ ਦੀ ਕਮਾਈ ਕਰਨ ਉੱਤੇ ਸਾਈਂ ਦੇ ਰੁਤਬੇ ਤੇ ਕਦਰ ਨੂੰ ਅਨੁਭਵ ਕਰਨ ਦੁਆਰਾ ਉਸ ਨੂੰ ਪੂਰਨ ਗੁਰਾਂ ਪਾਸੋਂ ਪ੍ਰਭੂ ਦੀ ਪ੍ਰੀਤ ਦੀ ਦਾਤ ਮਿਲਦੀ ਹੈ। ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥ ਉ. 32: ਆਰੰਭ ਦੇ ਬਾਰੇ ਬੰਦਾ ਕੇਵਲ ਅਸਚਰਜਤਾ ਵਿੱਚ ਹੀ ਖ਼ਿਆਲ ਤੇ ਕਥਨ ਕਰ ਸਕਦਾ ਹੈ। ਉ. 33: ਅਫੁਰ ਸੁਆਮੀ ਓਦੋ ਆਪਣੇ ਆਪ ਵਿੱਚ ਹੀ ਵਸਦਾ ਸੀ। ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥ ਉ. 34: ਨਿਰਇੱਛਤਾਂ ਗੁਰਾਂ ਦੀ ਗਿਆਤ ਦੀਆਂ ਕੰਨਾਂ ਦੀਆਂ ਵਾਲੀਆਂ ਜਾਣੀ ਜਾਂਦੀ ਹੈ। ਉ. 35: ਸਾਰਿਆਂ ਦੀ ਜਿੰਦਜਾਨ ਸੱਚਾ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ। ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ ॥ ਉ. 42: ਗੁਰਾਂ ਦੀ ਬਾਣੀ ਦੁਆਰਾ, ਬੰਦਾ ਸੁਖੈਨ ਹੀ ਪਵਿੱਤ੍ਰ ਤੇ ਸਰੂਪ-ਰਹਿਤ ਅਸਲੀਅਤ (ਹਰੀ) ਨੂੰ ਪਾ ਲੈਂਦਾ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ। ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ ॥ ਉ. 38: ਜੋ ਸਿੱਖ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਹੋਰ ਕਿਸੇ ਨੂੰ ਨਹੀਂ ਸੇਵਦਾ, ਉਹ ਆਪਣੇ ਦੁਸ਼ਮਨਾਂ (ਭਰਮ ਆਦਿ) ਨੂੰ ਮਾਰ ਲੈਣ ਦਾ ਰਾਹ ਲੱਭ ਲੈਂਦਾ ਹੈ, ਹੇ ਨਾਨਕ! ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥ ਉ. 44: ਅਦੱਭੁਤ ਹੈ ਓਸ ਦੀ ਰਜ਼ਾ, ਜੋ ਖੁਦ ਹੀ ਸ੍ਰੋਤਾ ਅਤੇ ਸਿਰਜਣਹਾਰ ਹੈ। ਕੇਵਲ ਉਹਹੀ ਆਪਣੇ ਫੁਰਮਾਨ ਨੂੰ ਜਾਣਦਾ ਹੈ ਅਤੇ ਜੀਵਾਂ ਦੀ ਜੀਵਨ ਰਹੁ-ਰੀਤੀ ਨੂੰ ਐਨ ਸੱਚੀ ਤਰ੍ਹਾਂ ਸਮਝਦਾ ਹੈ। ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩॥ ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਅਟੰਕ ਹੋ ਵੰਝਦਾ ਹੈ ਅਤੇ ਆਪਣੇ ਹਿਰਦੇ ਅੰਦਰ ਸੱਚੇ ਸੁਆਮੀ ਨੂੰ ਟਿਕਾਉਂਦਾ ਹੈ, ਉਹ ਹੀ ਯੋਗੀ ਆਖਿਆ ਜਾਂਦਾ ਹੈ। ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥ ਸਰੂਪ-ਰਹਿਤ ਤੋਂ ਸੁਆਮੀ ਨੇ ਪਵਿੱਤ੍ਰ ਸਰੂਪ ਧਾਰਨ ਕਰ ਲਿਆ ਅਤੇ ਲੱਛਣ-ਰਹਿਤ ਤੋਂ ਉਹ ਲੱਛਣਾ-ਸੰਯੁਕਤ ਹੋ ਗਿਆ। ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ ॥ ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਪ੍ਰਾਨੀ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ ॥ ਇੱਕ ਸੁਆਮੀ ਨੂੰ ਹੀ ਕੇਵਲ ਸਤਿਪੁਰਖ ਹੀ ਜਾਣਦਾ ਹੈ ਅਤੇ ਆਪਣੀ ਹੰਗਤਾ ਤੇ ਦਵੈਤ-ਭਾਵ ਨੂੰ ਮੇਟ ਸੁੱਟਦਾ ਹੈ। ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ ॥ ਕੇਵਲ ਉਹ ਹੀ ਯੋਗੀ ਹੈ ਜੋ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਹੈ ਅਤੇ ਜਿਸ ਦਾ ਦਿਲ ਕੰਵਲ ਖਿੜਿਆ ਹੋਇਆ ਹੈ। ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ ॥ ਜੇਕਰ ਬੰਦਾ ਜੀਉਂਦੇ ਜੀ ਮਰਿਆ ਰਹੇ ਤਦ ਉਹ ਸਾਰਾ ਕੁਝ ਸਮਝ ਲੈਂਦਾ ਹੈ ਅਤੇ ਆਪਣੇ ਹਿਰਦੇ ਅੰਦਰ ਉਸ ਸਾਈਂ ਦੀ ਹਜ਼ੂਰੀ ਨੂੰ ਅਨੁਭਵ ਕਰਦਾ ਹੈ ਜੋ ਸਾਰਿਆਂ ਉੱਤੇ ਮਿਹਰਬਾਨ ਹੈ। ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ ॥੨੪॥ ਨਾਨਕ, ਕੇਵਲ ਉਹ ਹੀ ਇੱਜ਼ਤ ਆਬਰੂ ਪਾਉਂਦਾ ਹੈ ਜੋ ਆਪਣੇ ਆਪ ਨੂੰ ਸਾਰਿਆਂ ਜੀਵਾਂ ਅੰਦਰ ਅਨੁਭਵ ਕਰਦਾ ਹੈ। ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥ ਸੱਚਾ ਪੁਰਸ਼ ਸੱਚ ਤੋਂ ਉਤਪੰਨ ਹੁੰਦਾ ਹੈ ਅਤੇ ਸੱਚ ਅੰਦਰ ਹੀ ਲੀਨ ਹੋ ਜਾਂਦਾ ਹੈ। ਪਵਿੱਤਰ ਪੁਰਸ਼ ਸੱਚੇ ਸੁਆਮੀ ਨਾਲ ਇੱਕ ਮਿੱਕ ਥੀ ਵੰਝਦਾ ਹੈ। ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ ॥ ਕੂੜੇ (ਲੋਕ) ਆਉਂਦੇ ਹਨ ਤੇ ਉਸ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਮਿਲਦੀ। ਦਵੈਤ-ਭਾਵ ਰਾਹੀਂ ਉਹ ਆਉਂਦੇ ਤੇ ਜਾਂਦੇ ਰਹਿੰਦੇ ਹਨ। ਆਵਾ ਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ ॥ ਗੁਰਾਂ ਦੇ ਉਪਦੇਸ਼ ਦੁਆਰਾ ਆਉਣਾ ਤੇ ਜਾਣਾ ਮੁੱਕ ਜਾਂਦਾ ਹੈ। ਸੁਆਮੀ ਖ਼ੁਦ ਹੀ ਪਰਖਦਾ ਅਤੇ ਮੁਆਫੀ ਬਖ਼ਸ਼ਦਾ ਹੈ। ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥ ਜੋ ਹੋਰਸ (ਮਾਇਆ) ਦੇ ਪਿਆਰ ਦੀ ਬੀਮਾਰੀ ਨਾਲ ਦੁਖੀ ਹੋਏ ਹੋਏ ਹਨ; ਉਹ ਅੰਮ੍ਰਿਤ ਦੇ ਘਰ, ਨਾਮ, ਨੂੰ ਭੁਲਾ ਦਿੰਦੇ ਹਨ। copyright GurbaniShare.com all right reserved. Email |