ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ ॥ ਕੇਵਲ ਉਹ ਹੀ ਸਮਝਦਾ ਹੈ ਜਿਸ ਨੂੰ ਸੁਆਮੀ ਖ਼ੁਦ ਸਮਝਾਉਂਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਮੁਕਤ ਹੋ ਜਾਂਦਾ ਹੈ। ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥੨੫॥ ਨਾਨਕ, ਪਾਰ ਉਤਾਰਨ ਵਾਲਾ (ਪ੍ਰਭੂ) ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਆਪਣੀ ਹੰਗਤਾ ਤੇ ਦਵੈਤ-ਭਾਵ ਨੂੰ ਮੇਟ ਦਿੰਦਾ ਹੈ। ਮਨਮੁਖਿ ਭੂਲੈ ਜਮ ਕੀ ਕਾਣਿ ॥ ਮਨਮੁੱਖ ਪੁਰਸ਼, ਕੁਰਾਹੇ ਪਏ ਹਨ ਅਤੇ ਮੌਤ ਦੀ ਹਕੂਮਤ ਥੱਲੇ ਹਨ। ਪਰ ਘਰੁ ਜੋਹੈ ਹਾਣੇ ਹਾਣਿ ॥ ਉਹ ਪਰਾਏ ਝੁੱਗੇ ਤੇ ਅੱਖ ਰੱਖਦੇ ਹਨ ਅਤੇ ਬਹੁਤ ਨੁਕਸਾਨ ਉਠਾਉਂਦੇ ਹਨ। ਮਨਮੁਖਿ ਭਰਮਿ ਭਵੈ ਬੇਬਾਣਿ ॥ ਅਧਰਮੀ ਨੂੰ ਸੰਦੇਹ ਨੇ ਗੁਮਰਾਹ ਕੀਤਾ ਹੋਇਆ ਹੈ ਅਤੇ ਉਹ ਉਜਾੜ ਬੀਆਥਾਨ ਅੰਦਰ ਭਟਕਦਾ ਹੈ। ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥ ਜੋ ਸ਼ਮਸ਼ਾਨਭੂਮੀ ਅੰਦਰ ਜਾਦੂ ਟੂਣੇ ਪੜ੍ਹਦਾ ਹੈ, ਉਹ ਮੰਦੇ ਰਾਹੇ ਟੁਰ ਰਿਹਾ ਹੈ ਅਤੇ ਆਖਿਰ ਨੂੰ ਲੁਟਿਆ ਪੁੱਟਿਆ ਜਾਂਦਾ ਹੈ। ਸਬਦੁ ਨ ਚੀਨੈ ਲਵੈ ਕੁਬਾਣਿ ॥ ਉਹ ਨਾਮ ਨੂੰ ਨਹੀਂ ਵਿਚਾਰਦਾ ਅਤੇ ਗੰਦੇ ਬਚਨ ਬੋਲਦਾ ਹੈ। ਨਾਨਕ ਸਾਚਿ ਰਤੇ ਸੁਖੁ ਜਾਣਿ ॥੨੬॥ ਜੋ ਸੱਚੇ ਨਾਮ ਨਾਲ ਰੰਗੀਜਿਆ ਹੈ, ਕੇਵਲ ਉਹ ਹੀ ਜਾਣਦਾ ਹੈ ਕਿ ਸੁਖ ਅਨੰਦ ਕੀ ਹੈ, ਹੇ ਨਾਨਕ! ਗੁਰਮੁਖਿ ਸਾਚੇ ਕਾ ਭਉ ਪਾਵੈ ॥ ਗੁਰੂ-ਸਮਰਪਨ ਸੱਚੇ ਸਾਈਂ ਦੇ ਡਰ ਨੂੰ ਧਾਰਨ ਕਰਦਾ ਹੈ। ਗੁਰਮੁਖਿ ਬਾਣੀ ਅਘੜੁ ਘੜਾਵੈ ॥ ਗੁਰੂ-ਸਮਰਪਣ ਆਪਣੀ ਰੁੱਖੀ ਬੋਲੀ ਨੂੰ ਰਸੀਲੀ ਬਣਾ ਲੈਂਦਾ ਹੈ। ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥ ਗੁਰੂ-ਸਮਰਪਨ ਪ੍ਰਭੂ ਦਾ ਪਵਿੱਤਰ ਜੱਸ ਗਾਇਨ ਕਰਦਾ ਹੈ। ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥ ਗੁਰੂ-ਸਮਰਪਨ ਪਾਵਨ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ। ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ ਵਾਹਿਗੁਰੂ-ਬੇਤਾ, ਆਪਣੇ ਹਰ ਵਾਲ ਦੁਆਰਾ ਵਾਹਿਗੁਰੂ ਨੂੰ ਸਿਮਰਦਾ ਹੈ। ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥ ਨਾਨਕ ਵਾਹਿਗੁਰੂ ਨੂੰ ਜਾਣਨ ਵਾਲਾ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਗੁਰਮੁਖਿ ਪਰਚੈ ਬੇਦ ਬੀਚਾਰੀ ॥ ਪਵਿੱਤ੍ਰ ਪੁਰਸ਼ ਗਿਆਨ ਵਿਚਾਰਨ ਵਿੰਚ ਰੁੱਝਿਆ ਰਹਿੰਦਾ ਹੈ। ਗੁਰਮੁਖਿ ਪਰਚੈ ਤਰੀਐ ਤਾਰੀ ॥ ਗੁਰਾਂ ਦੇ ਰਾਹੀਂ ਪਤੀਜਦ ਦੁਆਰਾ, ਇਨਸਾਨ ਸੰਸਾਰ-ਨਦੀ ਤੋਂ ਪਾਰ ਹੋ ਜਾਂਦਾ ਹੈ। ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥ ਜਿਸ ਦੀ ਗੁਰਾਂ ਦੀ ਦਇਆ ਦੁਆਰਾ ਨਿਸ਼ਾ ਹੋ ਜਾਂਦੀ ਹੈ, ਉਹ ਗੁਰਬਾਣੀ ਦੀ ਗਿਆਨੀ ਥੀ ਵੰਝਦਾ ਹੈ। ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ ॥ ਗੁਰਾਂ ਦੀ ਦਇਆ ਦੁਆਰਾ ਪੀਤਜ ਕੇ, ਪ੍ਰਾਨੀ ਅੰਦਰਲੀ ਜੀਵਨ-ਰਹੁ-ਰੀਤੀ ਨੂੰ ਜਾਣ ਲੈਂਦਾ ਹੈ। ਗੁਰਮੁਖਿ ਪਾਈਐ ਅਲਖ ਅਪਾਰੁ ॥ ਗੁਰਾਂ ਦੀ ਦਇਆ ਦੁਆਰਾ, ਇਨਸਾਨ ਅਦ੍ਰਿਸ਼ਟ ਅਤੇ ਅਨੰਤ ਪ੍ਰਭੂ ਨੂੰ ਪਾ ਲੈਂਦਾ ਹੈ। ਨਾਨਕ ਗੁਰਮੁਖਿ ਮੁਕਤਿ ਦੁਆਰੁ ॥੨੮॥ ਨਾਨਕ, ਗੁਰਾਂ ਦੀ ਰਹਿਮਤ ਰਾਹੀਂ ਬੰਦਾ ਮੋਖਸ਼ ਦੇ ਦਰਵਾਜ਼ੇ ਨੂੰ ਹਾਸਲ ਕਰ ਲੈਂਦਾ ਹੈ। ਗੁਰਮੁਖਿ ਅਕਥੁ ਕਥੈ ਬੀਚਾਰਿ ॥ ਪ੍ਰਭੂ ਨੂੰ ਜਾਣਨ ਵਾਲਾ ਪ੍ਰਾਨੀ ਅਕਹਿ ਈਸ਼ਵਰੀ ਧਿਆਨ ਨੂੰ ਵਰਨਣ ਕਰਦਾ ਹੈ। ਗੁਰਮੁਖਿ ਨਿਬਹੈ ਸਪਰਵਾਰਿ ॥ ਆਪਣੇ ਟੱਬਰ ਕਬੀਲੇ ਨਾਲ ਰਹਿੰਦਾ ਹੋਇਆ ਪ੍ਰਭੂ ਨੂੰ ਜਾਣਨ ਵਾਲਾ ਪ੍ਰਾਣੀ ਸਚਾਈ ਕਮਾਉਂਦਾ ਹੈ। ਗੁਰਮੁਖਿ ਜਪੀਐ ਅੰਤਰਿ ਪਿਆਰਿ ॥ ਨੇਕ ਬੰਦਾ ਦਿਲੀ ਪ੍ਰੇਮ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਹੈ। ਗੁਰਮੁਖਿ ਪਾਈਐ ਸਬਦਿ ਅਚਾਰਿ ॥ ਪਵਿੱਤਰ ਪੁਰਸ਼ ਨਾਮ ਅਤੇ ਚੰਗੇ ਆਚਰਨ ਨੂੰ ਪ੍ਰਾਪਤ ਕਰ ਲੈਂਦਾ ਹੈ। ਸਬਦਿ ਭੇਦਿ ਜਾਣੈ ਜਾਣਾਈ ॥ ਜੋ ਆਪ ਨਾਮ ਦੇ ਭੇਤ ਨੂੰ ਪਾਉਂਦਾ ਹੈ, ਉਹ ਇਸ ਨੂੰ ਹੋਰਨਾਂ ਨੂੰ ਭੀ ਦਰਸਾਉਂਦਾ ਹੈ। ਨਾਨਕ ਹਉਮੈ ਜਾਲਿ ਸਮਾਈ ॥੨੯॥ ਆਪਣੀ ਹੰਗਤਾ ਨੂੰ ਸਾੜ ਕੇ ਉਹ ਸਾਈਂ ਵਿੱਚ ਲੀਨ ਹੋ ਜਾਂਦਾ ਹੈ, ਹੇ ਨਾਨਕ! ਗੁਰਮੁਖਿ ਧਰਤੀ ਸਾਚੈ ਸਾਜੀ ॥ ਪਵਿੱਤਰ ਪੁਰਸ਼ਾਂ ਦੇ ਲਈ ਸੱਚੇ ਸੁਆਮੀ ਨੇ ਧਰਤੀ ਰਚੀ ਹੈ। ਤਿਸ ਮਹਿ ਓਪਤਿ ਖਪਤਿ ਸੁ ਬਾਜੀ ॥ ਉਸ ਅੰਦਰ ਉਸ ਨੇ ਜੰਮਣ ਅਤੇ ਮਰਨ ਦੀ ਖੇਡ ਰੱਚ ਛੱਡੀ ਹੈ। ਗੁਰ ਕੈ ਸਬਦਿ ਰਪੈ ਰੰਗੁ ਲਾਇ ॥ ਜੋ ਗੁਰਾਂ ਦੀ ਬਾਣੀ ਨਾਲ ਰੰਗੀਜਿਆ ਹੈ, ਉਸ ਦਾ ਪਿਆਰ ਪ੍ਰਭੂ ਨਾਲ ਪੈ ਜਾਂਦਾ ਹੈ। ਸਾਚਿ ਰਤਉ ਪਤਿ ਸਿਉ ਘਰਿ ਜਾਇ ॥ ਜੋ ਸੱਚ ਨਾਲ ਰੰਗਿਆ ਹੋਇਆ ਹੈ, ਉਹ ਇੱਜ਼ਤ ਨਾਲ ਆਪਣੇ ਗ੍ਰਹਿ ਨੂੰ ਜਾਂਦਾ ਹੈ। ਸਾਚ ਸਬਦ ਬਿਨੁ ਪਤਿ ਨਹੀ ਪਾਵੈ ॥ ਸੱਚੇ ਨਾਮ ਦੇ ਬਾਝੋਂ ਬੰਦੇ ਨੂੰ ਇੱਜ਼ਤ ਆਬਰੂ ਪ੍ਰਾਪਤ ਨਹੀਂ ਹੁੰਦੀ। ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ ॥੩੦॥ ਨਾਨਕ, ਨਾਮ ਦੇ ਬਗ਼ੈਰ, ਪ੍ਰਾਨੀ ਕਿਸ ਤਰ੍ਹਾਂ ਸੱਚੇ ਸੁਆਮੀ ਅੰਦਰ ਲੀਨ ਹੋ ਸਕਦਾ ਹੈ? ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥ ਗੁਰਾਂ ਦੀ ਦਇਆ ਦੁਆਰਾ, ਇਨਸਾਨ ਅੱਠ ਕਰਾਮਾਤੀ ਸ਼ਕਤੀਆਂ ਤੇ ਸਮੂਹ-ਸਿਆਣਪਾਂ ਪਾ ਲੈਂਦਾ ਹੈ। ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥ ਗੁਰਾਂ ਦੀ ਦਇਆ ਦੁਆਰਾ ਇਨਸਾਨ ਸੱਚੀ ਸਮਝ ਪ੍ਰਾਪਤ ਕਰ ਲੈਂਦਾ ਹੈ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥ ਗੁਰੂ ਸਮਰਪਨ ਸੱਚ ਅਤੇ ਝੂਠ ਦੇ ਮਾਰਗ ਦੇ ਫਰਕ ਨੂੰ ਜਾਣਦਾ ਹੈ। ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥ ਗੁਰੂ-ਸਮਰਪਨ ਜਾਣਦਾ ਹੈ ਕਿ ਦੁਨੀਆਂਦਾਰੀ ਅਤੇ ਨਿਰਲੇਪਤਾ ਕੀ ਹੈ। ਗੁਰਮੁਖਿ ਤਾਰੇ ਪਾਰਿ ਉਤਾਰੇ ॥ ਰੱਬ ਦਾ ਗਿਆਤਾ ਹੋਰਨਾਂ ਨੂੰ ਬੰਦਖ਼ਲਾਸ ਕਰਾ, ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥ ਨਾਨਕ, ਨੇਕ ਬੰਦਾ ਨਾਮ ਦੇ ਰਾਹੀਂ ਪਾਰ ਉਤਾਰਾ ਕਰ ਦਿੰਦਾ ਹੈ। ਨਾਮੇ ਰਾਤੇ ਹਉਮੈ ਜਾਇ ॥ ਨਾਮ ਨਾਲ ਰੰਗੀਜਣ ਦੁਆਰਾ ਸਵੈ-ਹੰਗਤਾ ਮਿੱਟ ਜਾਂਦੀ ਹੈ। ਨਾਮਿ ਰਤੇ ਸਚਿ ਰਹੇ ਸਮਾਇ ॥ ਜੋ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਸੁਆਮੀ ਅੰਦਰ ਲੀਨ ਰਹਿੰਦੇ ਹਨ। ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥ ਜੋ ਸਾਈਂ ਦੇ ਨਾਮ ਨਾਲ ਰੰਗੀਜੇ ਹਨ ਉਹ ਉਸ ਨਾਲ ਮਿਲਾਪ ਦੇ ਮਾਰਗ ਦੀ ਸੋਚ-ਵਿਚਾਰ ਕਰਦੇ ਹਨ। ਨਾਮਿ ਰਤੇ ਪਾਵਹਿ ਮੋਖ ਦੁਆਰੁ ॥ ਨਾਮ ਨਾਲ ਰੰਗੀਜਣ ਦੁਆਰਾ, ਇਨਸਾਨ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ। ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥ ਨਾਮ ਨਾਲ ਰੰਗੀਜਣ ਦੁਆਰਾ ਕਰਾਮਤੀ ਬੰਦਿਆ ਇਨਸਾਨ ਨੂੰ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ। ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥ ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਇਨਸਾਨ ਨੂੰ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ। ਨਾਮਿ ਰਤੇ ਸਿਧ ਗੋਸਟਿ ਹੋਇ ॥ ਨਾਮ ਨਾਲ ਰੰਗੀਜਣ ਦੁਆਰਾ ਕਰਾਮਾਤੀ ਬੰਦਿਆਂ ਨਾਲ ਗਿਆਨ ਚਰਚਾ ਸਫ਼ਲ ਹੋ ਜਾਂਦੀ ਹੈ। ਨਾਮਿ ਰਤੇ ਸਦਾ ਤਪੁ ਹੋਇ ॥ ਜੋ ਨਾਮ ਨਾਲ ਰੰਗੀਜਿਆਂ ਹੈ, ਉਹ ਸਦੀਵ ਹੀ ਤਪੱਸਿਆ ਕਰਦਾ ਹੈ। ਨਾਮਿ ਰਤੇ ਸਚੁ ਕਰਣੀ ਸਾਰੁ ॥ ਸੁਆਮੀ ਦੇ ਨਾਮ ਨਾਲ ਰੰਗੀਜਣਾ ਸੰਚੀ ਅਤੇ ਸ਼੍ਰੇਸ਼ਟ ਜੀਵਨ ਰਹੁ-ਰੀਤੀ ਹੈ। ਨਾਮਿ ਰਤੇ ਗੁਣ ਗਿਆਨ ਬੀਚਾਰੁ ॥ ਜੋ ਨਾਮ ਨਾਲ ਰੰਗੀਜੇ ਹਨ ਉਹ ਸਾਹਿਬ ਦੀਆਂ ਨੇਕੀਆਂ ਅਤੇ ਗਿਆਤ ਦੀ ਸੋਚ ਵਿਚਾਰ ਕਰਦੇ ਹਨ। ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥ ਨਾਮ ਦੇ ਬਾਝੋਂ ਸਾਰਾ ਕੁਛ ਜੋ ਪ੍ਰਾਨੀ ਬੋਲਦਾ ਹੈ, ਵਿਅਰਥ ਹੈ। ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੩੩॥ ਨਾਨਕ, ਸਮੂਹ ਜਿੱਤ ਉਨ੍ਹਾਂ ਦੀ ਹੀ ਹੈ ਜੋ ਸੁਆਮੀ ਦੇ ਨਾਮ ਨਾਲ ਚੰਗੀਜੇ ਹਨ। ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥ ਪੂਰਨ ਗੁਰਾਂ ਦੇ ਰਾਹੀਂ ਹੀ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ। ਜੋਗ ਜੁਗਤਿ ਸਚਿ ਰਹੈ ਸਮਾਇ ॥ ਸੱਚੇ ਸੁਆਮੀ ਅੰਦਰ ਲੀਨ ਰਹਿਣਾ ਹੀ ਯੋਗ ਦਾ ਮਾਰਗ ਹੈ। ਬਾਰਹ ਮਹਿ ਜੋਗੀ ਭਰਮਾਏ ਸੰਨਿਆਸੀ ਛਿਅ ਚਾਰਿ ॥ ਯੋਗੀ ਬਾਰਾਂ ਭਖਾਂ ਅੰਦਰ ਭਟਕਦੇ ਹਨ ਅਤੇ ਇਕਾਤੀ ਦਸਾਂ ਜਾਂ ਛੇ ਅਤੇ ਚਾਰਾਂ ਅੰਦਰ। ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ ॥ ਗੁਰਾਂ ਦੇ ਉਪਦੇਸ਼ ਦੁਆਰਾ, ਜੋ ਜੀਉਂਦੇ ਜੀ ਮਾਰਿਆ ਰਹਿੰਦਾ ਹੈ, ਉਹ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ। copyright GurbaniShare.com all right reserved. Email |