ਬਿਨੁ ਸਬਦੈ ਸਭਿ ਦੂਜੈ ਲਾਗੇ ਦੇਖਹੁ ਰਿਦੈ ਬੀਚਾਰਿ ॥ ਨਾਮ ਦੇ ਬਗ਼ੈਰ ਸਾਰ ਦਵੈਤ-ਭਾਵ ਨਾਲ ਜੁੜੇ ਹੋਏ ਹਨ। ਤੂੰ ਆਪਣੇ ਮਨ ਅੰਦਰ ਸੋਚ ਸਮਝ ਕੇ ਵੇਖ ਲੈ। ਨਾਨਕ ਵਡੇ ਸੇ ਵਡਭਾਗੀ ਜਿਨੀ ਸਚੁ ਰਖਿਆ ਉਰ ਧਾਰਿ ॥੩੪॥ ਵਿਸ਼ਾਲ ਅਤੇ ਪਰਮ ਚੰਗੇ ਨਸੀਬਾਂ ਵਾਲੇ ਹਨ ਉਹ ਨਾਨਕ, ਜੋ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ। ਗੁਰਮੁਖਿ ਰਤਨੁ ਲਹੈ ਲਿਵ ਲਾਇ ॥ ਉਸ ਨਾਲ ਪਿਰਹੜੀ ਪਾ, ਨੇਕ ਬੰਦਾ ਵਾਹਿਗੁਰੂ ਰੂਪੀ ਜਵੇਹਰ ਨੂੰ ਪਾ ਲੈਂਦਾ ਹੈ। ਗੁਰਮੁਖਿ ਪਰਖੈ ਰਤਨੁ ਸੁਭਾਇ ॥ ਨੇਕ ਬੰਦਾ ਸੁਤੇ ਸਿੱਧ ਹੀ, ਵਾਹਿਗੁਰੂ ਜਵੇਹਰ ਦੀ ਕਦਰ ਨੂੰ ਪਛਾਣ ਲੈਂਦਾ ਹੈ। ਗੁਰਮੁਖਿ ਸਾਚੀ ਕਾਰ ਕਮਾਇ ॥ ਪਵਿੱਤਰ ਪੁਰਸ਼ ਸੱਚੇ ਅਮਲਾਂ ਦੀ ਕਮਾਈ ਕਰਦਾ ਹੈ। ਗੁਰਮੁਖਿ ਸਾਚੇ ਮਨੁ ਪਤੀਆਇ ॥ ਗੁਰੂ-ਸਮਰਪਨ ਦੀ ਆਤਮਾ ਸੱਚੇ ਪੁਰਖ ਨਾਲ ਪਤੀਜ ਜਾਂਦੀ ਹੈ। ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ ॥ ਜਦ ਹਰੀ ਨੂੰ ਭਾਉਂਦਾ ਹੈ, ਗੁਰੂ-ਸਮਰਪਨ ਅਦ੍ਰਿਸ਼ਟ ਸੁਆਮੀ ਨੂੰ ਦੇਖ ਲੈਂਦਾ ਹੈ। ਨਾਨਕ ਗੁਰਮੁਖਿ ਚੋਟ ਨ ਖਾਵੈ ॥੩੫॥ ਨਾਨਕ, ਵਾਹਿਗੁਰੂ ਨੂੰ ਜਾਣਨ ਵਾਲਾ ਜੀਵ ਸੱਟਾਂ ਨਹੀਂ ਸਹਾਰਦਾ। ਗੁਰਮੁਖਿ ਨਾਮੁ ਦਾਨੁ ਇਸਨਾਨੁ ॥ ਪਵਿੱਤਰ ਪੁਰਸ਼ ਨੂੰ ਨਾਮ, ਦਾਨ ਪੁੰਨ ਅਤੇ ਪਵਿੱਤਰ ਦੀ ਦਾਤ ਮਿਲਦੀ ਹੈ। ਗੁਰਮੁਖਿ ਲਾਗੈ ਸਹਜਿ ਧਿਆਨੁ ॥ ਪਵਿੱਤਰ ਪੁਰਸ਼ ਦੀ ਬਿਰਤੀ ਸੁਆਮੀ ਅੰਦਰ ਜੁੜੀ ਰਹਿੰਦੀ ਹੈ। ਗੁਰਮੁਖਿ ਪਾਵੈ ਦਰਗਹ ਮਾਨੁ ॥ ਪਵਿੱਤਰ ਪੁਰਸ਼ ਸਾਈਂ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ। ਗੁਰਮੁਖਿ ਭਉ ਭੰਜਨੁ ਪਰਧਾਨੁ ॥ ਪਵਿੱਤਰ ਪੁਰਸ਼, ਡਰ ਦੇ ਨਾਸ ਕਰਨ ਵਾਲੇ ਸ੍ਰੋਮਣੀ ਸੁਆਮੀ ਨੂੰ ਪਾ ਲੈਂਦਾ ਹੈ। ਗੁਰਮੁਖਿ ਕਰਣੀ ਕਾਰ ਕਰਾਏ ॥ ਪਵਿੱਤਰ ਪੁਰਸ਼ ਨੇਕ ਕਰਮ ਅਤੇ ਅਮਲ ਕਮਾਉਂਦਾ ਹੈ। ਨਾਨਕ ਗੁਰਮੁਖਿ ਮੇਲਿ ਮਿਲਾਏ ॥੩੬॥ ਨਾਨਕ, ਪਵਿੱਤਰ ਪੁਰਸ਼ ਪ੍ਰਭੂ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ। ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ ॥ ਗੁਰੂ-ਸਮਰਪਨ ਨੂੰ ਸ਼ਾਸਤਰਾਂ, ਸਿਮਰਤੀਆਂ ਅਤੇ ਵੇਦਾਂ ਦੀ ਗਿਆਤ ਹੁੰਦੀ ਹੈ। ਗੁਰਮੁਖਿ ਪਾਵੈ ਘਟਿ ਘਟਿ ਭੇਦ ॥ ਗੁਰੂ-ਸਮਰਪਨ ਦੁਸ਼ਮਨੀ ਤੇ ਈਰਖਾ ਨੂੰ ਮੇਟ ਸੁੱਟਦਾ ਹੈ। ਗੁਰਮੁਖਿ ਵੈਰ ਵਿਰੋਧ ਗਵਾਵੈ ॥ ਗੁਰੂ-ਸਮਰਪਨ ਦੁਸ਼ਮਨੀ ਤੇ ਈਰਖਾ ਨੂੰ ਮੇਟ ਸੁੱਟਦਾ ਹੈ। ਗੁਰਮੁਖਿ ਸਗਲੀ ਗਣਤ ਮਿਟਾਵੈ ॥ ਗੁਰੂ-ਸਮਰਪਨ ਸਾਰੇ ਲੇਖੇ ਪਤੇ ਛੱਡ ਦਿੰਦਾ ਹੈ। ਗੁਰਮੁਖਿ ਰਾਮ ਨਾਮ ਰੰਗਿ ਰਾਤਾ ॥ ਗੁਰੂ-ਸਮਰਪਨ, ਪ੍ਰਭੂ ਦੇ ਨਾਮ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ। ਨਾਨਕ ਗੁਰਮੁਖਿ ਖਸਮੁ ਪਛਾਤਾ ॥੩੭॥ ਨਾਨਕ, ਗੁਰੂ-ਸਮਰਪਨ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ। ਬਿਨੁ ਗੁਰ ਭਰਮੈ ਆਵੈ ਜਾਇ ॥ ਗੁਰਾਂ ਦੇ ਬਾਝੋਂ ਬੰਦਾ ਆਵਾਗਉਣ ਅੰਦਰ ਭਟਕਦਾ ਹੈ। ਬਿਨੁ ਗੁਰ ਘਾਲ ਨ ਪਵਈ ਥਾਇ ॥ ਗੁਰਾਂ ਦੇ ਬਾਝੋਂ ਟਹਿਲ ਸੇਵਾ ਸਫ਼ਲ ਨਹੀਂ ਹੁੰਦੀ। ਬਿਨੁ ਗੁਰ ਮਨੂਆ ਅਤਿ ਡੋਲਾਇ ॥ ਗੁਰਾਂ ਦੇ ਬਾਝੋਂ ਮਨ ਬਹੁਤ ਡਿੱਕੋਡੋਲੇ ਖਾਦਾ ਹੈ। ਬਿਨੁ ਗੁਰ ਤ੍ਰਿਪਤਿ ਨਹੀ ਬਿਖੁ ਖਾਇ ॥ ਗੁਰਾਂ ਦੇ ਬਾਝੋਂ ਬੰਦੇ ਨੂੰ ਰੱਜ ਨਹੀਂ ਆਉਂਦਾ ਤੇ ਉਹ ਜ਼ਹਿਰ ਖਾਂਦਾ ਹੈ। ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ ॥ ਗੁਰਾਂ ਦੇ ਬਾਝੋਂ, ਮਾਇਆ ਦਾ ਜ਼ਹਿਰੀਲਾ ਸੰਪ ਬੰਦੇ ਨੂੰ ਡੰਗ ਮਾਰਦਾ ਹੈ ਤੇ ਉਹ ਰਾਹ ਵਿੱਚ ਹੀ ਮਰ ਜਾਂਦਾ ਹੈ। ਨਾਨਕ ਗੁਰ ਬਿਨੁ ਘਾਟੇ ਘਾਟ ॥੩੮॥ ਨਾਨਕ, ਗੁਰਾਂ ਦੇ ਬਾਝੋਂ ਪ੍ਰਾਨੀ ਭਾਰੀ ਨੁਕਸਾਨ ਉਠਾਉਂਦਾ ਹੈ। ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ ॥ ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ; ਉਸ ਨੂੰ ਤਾਰ ਦਿੰਦੇ ਹਨ। ਅਵਗਣ ਮੇਟੈ ਗੁਣਿ ਨਿਸਤਾਰੈ ॥ ਗੁਰੂ ਜੀ ਉਸ ਦੇ ਪਾਪ ਧੋ ਸੁਟਦੇ ਹਨ ਅਤੇ ਉਸ ਦੀ ਨੇਕੀ ਉਸ ਦਾ ਪਾਰ ਉਤਾਰਾ ਕਰ ਦਿੰਦੀ ਹੈ। ਮੁਕਤਿ ਮਹਾ ਸੁਖ ਗੁਰ ਸਬਦੁ ਬੀਚਾਰਿ ॥ ਗੁਰਾਂ ਦੀ ਬਾਣੀ ਨੂੰ ਸੋਚਣ ਵੀਚਾਰਨ ਦੁਆਰਾ, ਕਲਿਆਣ ਦੀ ਪਰਮ ਖ਼ੁਸ਼ੀ ਪ੍ਰਾਪਤ ਹੋ ਜਾਂਦੀ ਹੈ। ਗੁਰਮੁਖਿ ਕਦੇ ਨ ਆਵੈ ਹਾਰਿ ॥ ਗੁਰੂ-ਸਮਰਪਨ ਕਦਾਚਿੱਤ ਸ਼ਿਕਸਤ ਨਹੀਂ ਖਾਂਦਾ। ਤਨੁ ਹਟੜੀ ਇਹੁ ਮਨੁ ਵਣਜਾਰਾ ॥ ਇਸ ਦੇਹ ਦੀ ਦੁਕਾਨ ਵਿੰਚ, ਇਹ ਮਨੂਆ ਇੱਕ ਵਾਪਾਰੀ ਹੈ, ਨਾਨਕ ਸਹਜੇ ਸਚੁ ਵਾਪਾਰਾ ॥੩੯॥ ਜੋ ਅਡੋਲਤਾ ਦੇ ਰਾਹੀਂ ਸੱਚ ਦਾ ਵਣਜ ਕਰਦਾ ਹੈ। ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥ ਨੇਕ ਬੰਦਾ, ਕਿਸਮਤ ਦੇ ਲਿਖਾਰੀ, ਵਾਹਿਗੁਰੂ ਦਾ ਬਣਾਇਆ ਹੋਇਆ ਇਕ ਪੁੱਲ ਹੈ। ਲੰਕਾ ਲੂਟੀ ਦੈਤ ਸੰਤਾਪੈ ॥ ਉਸ ਦੇ ਰਾਹੀਂ ਦੇਹ ਦੀ ਲੰਕਾ ਦੀ ਬਦੀ ਨੂੰ ਲੁੱਟੀ ਪੁੱਟੀ ਜਾਂਦੀ ਹੈ ਅਤੇ ਦੈਂਤ ਮਲੀਆਮੇਟ ਹੋ ਜਾਂਦੇ ਹਨ। ਰਾਮਚੰਦਿ ਮਾਰਿਓ ਅਹਿ ਰਾਵਣੁ ॥ ਮਨ ਦਾ ਰਾਮ ਚੰਦ ਹੰਕਾਰ ਦੇ ਰਾਵਨ ਨੂੰ ਮਾਰ ਮੁਕਾਉਂਦਾ ਹੈ, ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥ ਅਤੇ ਗੁਰਾਂ ਦੇ ਰਾਹੀਂ ਬਭੀਖਨ ਦਾ ਦਰਸਾਇਆ ਹੋਇਆ ਰਾਜ਼ ਅਨੁਭਵ ਕੀਤਾ ਜਾਂਦਾ ਹੈ। ਗੁਰਮੁਖਿ ਸਾਇਰਿ ਪਾਹਣ ਤਾਰੇ ॥ ਨੇਕ ਬੰਦਾ ਪੱਥਰਾਂ ਨੂੰ ਭੀ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥ ਨੇਕ ਬੰਦਾ ਤੇਤੀ ਕਰੋੜ (ਅਣਗਿਣਤ) ਇਨਸਾਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਗੁਰਮੁਖਿ ਚੂਕੈ ਆਵਣ ਜਾਣੁ ॥ ਪਵਿੱਤਰ ਪੁਰਸ਼ ਦੇ ਆਉਣੇ (ਜੰਮਣ) ਅਤੇ ਜਾਣੇ (ਮਰਨ) ਮੁੱਕ ਜਾਂਦੇ ਹਨ। ਗੁਰਮੁਖਿ ਦਰਗਹ ਪਾਵੈ ਮਾਣੁ ॥ ਪਵਿੱਤਰ ਪੁਰਸ਼ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਆਬਰੂ ਪਾਉਂਦਾ ਹੈ। ਗੁਰਮੁਖਿ ਖੋਟੇ ਖਰੇ ਪਛਾਣੁ ॥ ਪਵਿੱਤਰ ਪੁਰਸ਼ ਖੋਟਿਆ ਅਤੇ ਖਰਿਆਂ ਦੀ ਸਿੰਝਾਣ ਕਰ ਲੈਂਦਾ ਹੈ। ਗੁਰਮੁਖਿ ਲਾਗੈ ਸਹਜਿ ਧਿਆਨੁ ॥ ਪਵਿੱਤਰ ਪੁਰਸ਼ ਆਪਣੀ ਬਿਰਤੀ ਸਿਰਜਣਹਾਰ ਸੁਆਮੀ ਅੰਦਰ ਜੋੜਦਾ ਹੈ। ਗੁਰਮੁਖਿ ਦਰਗਹ ਸਿਫਤਿ ਸਮਾਇ ॥ ਸੁਆਮੀ ਦੀ ਸਿਫ਼ਤ ਸ਼ਲਾਘਾ ਕਰਨ ਦੁਆਰਾ ਪਵਿੱਤਰ ਪੁਰਸ਼ ਉਸ ਦੇ ਦਰਬਾਰ ਅੰਦਰ ਲੀਨ ਹੋ ਜਾਂਦਾ ਹੈ। ਨਾਨਕ ਗੁਰਮੁਖਿ ਬੰਧੁ ਨ ਪਾਇ ॥੪੧॥ ਨਾਨਕ, ਪਵਿੱਤਰ ਪੁਰਸ਼ ਨੂੰ ਬੇੜੀਆਂ ਨਹੀਂ ਪੈਂਦੀਆਂ। ਗੁਰਮੁਖਿ ਨਾਮੁ ਨਿਰੰਜਨ ਪਾਏ ॥ ਗੁਰੂ ਸਮਰਪਨ ਨੂੰ ਪਵਿੱਤਰ ਪ੍ਰਭੂ ਦੇ ਨਾਮ ਦੀ ਦਾਤ ਮਿਲਦੀ ਹੈ। ਗੁਰਮੁਖਿ ਹਉਮੈ ਸਬਦਿ ਜਲਾਏ ॥ ਗੁਰੂ-ਸਮਰਪਨ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਸੁੱਟਦਾ ਹੈ। ਗੁਰਮੁਖਿ ਸਾਚੇ ਕੇ ਗੁਣ ਗਾਏ ॥ ਗੁਰੂ-ਸਮਰਪਲ ਸੱਚੇ ਸੁਆਮੀ ਦੀ ਸਿਫ਼ਤ ਸਲਾਹ ਗਾਇਨ ਕਰਦਾ ਹੈ। ਗੁਰਮੁਖਿ ਸਾਚੈ ਰਹੈ ਸਮਾਏ ॥ ਗੁਰੂ-ਸਮਰਪਨ ਸਤਿਪੁਰਖ ਅੰਦਰ ਲੀਨ ਹੋਇਆ ਰਹਿੰਦਾ ਹੈ। ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ ॥ ਸੱਚੇ ਨਾਮ ਦੇ ਰਾਹੀਂ, ਗੁਰੂ-ਸਮਰਪਨ ਨੂੰ ਸ੍ਰੇਸ਼ਟ ਇੱਜ਼ਤ ਪ੍ਰਦਾਨ ਹੁੰਦੀ ਹੈ। ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥੪੨॥ ਨਾਨਕ, ਗੁਰੂ-ਸਮਰਪਨ ਨੂੰ ਸਾਰਿਆਂ ਜਹਾਨਾਂ ਦੀ ਗਿਆਤ ਹੁੰਦੀ ਹੈ। ਕਵਣ ਮੂਲੁ ਕਵਣ ਮਤਿ ਵੇਲਾ ॥ (ਯੋਗੀ ਪੁਛਦੇ ਹਨ) ਪ੍ਰ. 45: ਜੀਵਨ ਦਾ ਆਰੰਭ ਕੀ ਹੈ? ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਪ੍ਰ. 46: ਹੁਣ ਦੇ ਸਮੇਂ ਅੰਦਰ ਕਿਸ ਧਰਮ ਦੀ ਹਕੂਮਤ ਹੈ? ਕਵਣ ਕਥਾ ਲੇ ਰਹਹੁ ਨਿਰਾਲੇ ॥ ਪ੍ਰ. 47: ਤੇਰਾ ਗੁਰੂ ਕੌਣ ਹੈ, ਜਿਸ ਦਾ ਤੂੰ ਮੁਰੀਦ ਹੈਂ? ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਪ੍ਰ. 48: ਉਹ ਕਿਹੜੀ ਧਰਮ-ਵਾਰਤਾ ਹੈ ਜਿਸ ਨੂੰ ਉਚਾਰ ਕੇ ਤੂੰ ਨਿਰਲੇਪ ਵਿਚਰਦਾ ਹੈਂ? ਏਸੁ ਕਥਾ ਕਾ ਦੇਇ ਬੀਚਾਰੁ ॥ ਜੋ ਕੁਝ ਅਸੀਂ ਆਖਦੇ ਹਾਂ, ਤੂੰ ਉਸ ਨੂੰ ਸੁਣ, ਹੇ ਬਾਲਕੇ ਨਾਨਕ! ਭਵਜਲੁ ਸਬਦਿ ਲੰਘਾਵਣਹਾਰੁ ॥੪੩॥ ਪ੍ਰ. 49: ਤੂੰ ਇਸ ਕਥਾ ਵਾਰਤਾ ਦੀ ਵਿਆਖਿਆ ਦੇ, ਪ੍ਰਭੂ ਕਿਸ ਤਰ੍ਹਾਂ ਬੰਦੇ ਨੂੰ ਭਿਆਨਕ ਸਮੁੰਦਰ ਤੋਂ ਪਾਰ ਕਰਦਾ ਹੈ। copyright GurbaniShare.com all right reserved. Email |