ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ (ਗੁਰੂ ਜੀ ਜੁਆਬ ਦਿੰਦੇ ਹਨ) ਉ. 45: ਸੁਆਸ ਜੀਵਨ ਦਾ ਮੂਲ ਹੈ। ਉ. 46: ਇਹ ਸੱਚੇ ਗੁਰਾਂ ਦੇ ਧਰਮ ਦੀ ਹਕੂਮਤ ਦਾ ਸਮਾਂ ਹੈ। ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਉ. 47: ਪ੍ਰਭੂ ਮੇਰਾ ਗੁਰੂ ਹੈ, ਜਿਸ ਦੇ ਸਿਮਰਨ ਨੂੰ ਮੈ, ਉਸ ਦਾ ਮੁਰੀਦ, ਬਹੁਤਾ ਹੀ ਪਿਆਰ ਕਰਦਾ ਹਾਂ। ਅਕਥ ਕਥਾ ਲੇ ਰਹਉ ਨਿਰਾਲਾ ॥ ਉ. 48: ਅਕਹਿ ਪ੍ਰਭੂ ਦੀ ਧਰਮ ਵਾਰਤਾ ਉਚਾਰਨ ਕਰਨ ਦੁਆਰਾ ਮੈਂ ਨਿਰਲੇਪ ਵਿਚਰਦਾ ਹਾਂ। ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਨਾਨਕ, ਸਰਿਆਂ ਯੁੱਗਾਂ ਅੰਦਰ ਸੰਸਾਰ ਦਾ ਪਾਲਣ ਪੋਸਣਹਾਰ ਸੁਆਮੀ ਹੀ ਮੇਰਾ ਗੁਰੂ ਹੈ। ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਉ. 49: ਐਹੋ ਜੇਹਾ ਹੈ ਅਦੁੱਤੀ ਪ੍ਰਭੂ, ਜਿਸ ਦੀ ਧਰਮ ਵਾਰਤਾ ਦਾ ਚਿੰਤਨ ਕਰਨ ਦੁਆਰਾ, ਇਨਸਾਨ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥ ਇਸ ਤਰ੍ਹਾਂ ਗੁਰੂ-ਸਮਰਪਨ ਆਪਣੀ ਸਵੈ-ਹੰਗਤਾ ਦੀ ਅੱਗ ਨੂੰ ਬੁਝਾ ਲੈਂਦਾ ਹੈ। ਮੈਣ ਕੇ ਦੰਤ ਕਿਉ ਖਾਈਐ ਸਾਰੁ ॥ (ਯੋਗੀ ਪੁਛਦੇ ਹਨ) ਪ੍ਰ. 50: ਮੋਮ ਦੇ ਦੰਦਾਂ ਨਾਲ ਲੋਹਾ ਕਿਸ ਤਰ੍ਹਾਂ ਚਬਾਇਆ ਜਾ ਸਕਦਾ ਹੈ? ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥ ਪ੍ਰ. 51: ਉਹ ਕਿਹੜਾ ਭੋਜਨ ਹੈ ਜਿਸ ਨਾਲ ਹੰਕਾਰ ਨਵਿਰਤ ਹੋ ਜਾਂਦਾ ਹੈ। ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥ ਪ੍ਰ. 52: ਇਨਸਾਨ ਬਰਫ਼ ਦੇ ਗ੍ਰਹਿ ਅਤੇ ਮਹਿਲ ਅੰਦਰ ਕਿਸ ਤਰ੍ਹਾਂ ਵੱਸ ਸਕਦਾ ਹੈ? ਪ੍ਰ. 53: ਪ੍ਰਾਨੀ ਅੱਗ ਦੀ ਪੁਸ਼ਾਕ ਕਿਸ ਤਰ੍ਹਾ ਉਤਾਰ ਸਕਦਾ ਹੈ? ਕਵਨ ਗੁਫਾ ਜਿਤੁ ਰਹੈ ਅਵਾਹਨੁ ॥ ਪ੍ਰ. 54: ਉਹ ਕਿਹੜੀ ਕੰਦਰਾ ਹੈ ਜਿਥੇ ਮਨ ਅਸਥਿਰ ਰਹਿੰਦਾ ਹੈ? ਇਤ ਉਤ ਕਿਸ ਕਉ ਜਾਣਿ ਸਮਾਵੈ ॥ ਪ੍ਰ. 55: ਏਥੇ ਅਤੇ ਉਥੇ ਇਨਸਾਨ ਕਿਸ ਨੂੰ ਵਿਆਪਕ ਜਾਣੇ? ਕਵਨ ਧਿਆਨੁ ਮਨੁ ਮਨਹਿ ਸਮਾਵੈ ॥੪੫॥ ਪ੍ਰ. 56: ਉਹ ਕਿਹੜੀ ਅਨੁਭਵਤਾ ਹੈ, ਜਿਸ ਦੁਆਰਾ ਮਨ, ਮਨ ਵਿੱਚ ਹੀ ਲੀਨ ਹੋ ਜਾਂਦਾ ਹੈ? ਹਉ ਹਉ ਮੈ ਮੈ ਵਿਚਹੁ ਖੋਵੈ ॥ (ਗੁਰੂ ਜੀ ਜੁਆਬ ਦਿੰਦੇ ਹਨ) ਉ. 54: ਆਪਣੀ ਹੰਗਤਾ ਤੇ ਅਪਣਤ ਨੂੰ ਮਾਰ, ਦੂਜਾ ਮੇਟੈ ਏਕੋ ਹੋਵੈ ॥ ਤੇ ਦਵੈਤ ਨੂੰ ਮੇਸ, ਬੰਦਾ ਹਰੀ ਨਾਲ ਇੱਕ ਮਿੱਕ ਹੋ ਜਾਂਦਾ ਹੈ ਅਤੇ ਸਥਿਰ ਰਹਿੰਦਾ ਹੈ ਉਸ ਦਾ ਮਨੁਆ, ਐਸੀ ਕੰਦਰਾ ਅੰਦਰ। ਜਗੁ ਕਰੜਾ ਮਨਮੁਖੁ ਗਾਵਾਰੁ ॥ ਉ. 50: ਆਪ ਹੁਦਰੇ ਮੂੜ੍ਹ ਦੇ ਲਈ ਸੰਸਾਰ ਕਠਨ ਹੈ। ਸਬਦੁ ਕਮਾਈਐ ਖਾਈਐ ਸਾਰੁ ॥ ਨਾਮ ਦੀ ਕਮਾਈ ਕਰਨ ਦੁਆਰਾ, ਮੋਮ ਦੇ ਦੰਦਾਂ ਨਾਲ ਲੋਹਾ ਚਬਾਇਆ ਜਾਂਦਾ ਹੈ। ਅੰਤਰਿ ਬਾਹਰਿ ਏਕੋ ਜਾਣੈ ॥ ਉ. 55: ਇਨਸਾਨ ਨੂੰ ਇੱਕ ਸੁਆਮੀ ਨੂੰ ਏਥੇ ਅਤੇ ਓਥੇ ਜਾਂ ਅੰਦਰ ਤੇ ਬਾਹਰ ਵਿਆਪਕ ਜਾਣਨਾ ਉਚਿੱਤ ਹੈ। ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ ॥੪੬॥ ਉ. 56: ਨਾਨਕ ਸੱਚੇ ਗੁਰਾਂ ਦੀ ਰਜ਼ਾ ਨੂੰ ਅਨੁਭਵ ਕਰਨ ਦੇ ਰਾਹੀਂ, ਅੱਗ ਬੁੱਝ ਜਾਂਦੀ ਹੈ ਅਤੇ ਮਨੂਆ, ਮਨੂਏ ਅੰਦਰ ਹੀ ਲੀਨ ਥੀ ਵੰਝਦਾ ਹੈ। ਸਚ ਭੈ ਰਾਤਾ ਗਰਬੁ ਨਿਵਾਰੈ ॥ ੳ. 51: ਸੱਚੇ ਸਾਈਂ ਦੇ ਡਰ ਅੰਦਰ ਰੰਗੀਜਣ ਨਾਲ ਹੰਕਾਰ ਨਵਿਰਤ ਹੋ ਜਾਂਦਾ ਹੈ, ਏਕੋ ਜਾਤਾ ਸਬਦੁ ਵੀਚਾਰੈ ॥ ਤਾਂ ਉਹ ਇਕ ਵਾਹਿਗੁਰੂ ਨੂੰ ਅਨੁਭਵ ਕਰਦਾ ਹੈ ਤੇ ਨਾਮ ਦਾ ਸਿਮਰਨ ਕਰਦਾ ਹੈ। ਸਬਦੁ ਵਸੈ ਸਚੁ ਅੰਤਰਿ ਹੀਆ ॥ ਉ. 52: ਸੱਚੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਣ ਅਤੇ ਪ੍ਰਭੂ ਦੀ ਪ੍ਰੀਤ ਨਾਲ, ਤਨੁ ਮਨੁ ਸੀਤਲੁ ਰੰਗਿ ਰੰਗੀਆ ॥ ਆਪਣੀ ਦੇਹ ਤੇ ਆਤਮਾ ਨੂੰ ਠੰਡੀ ਕਰਨ ਤੇ ਰੰਗਣ ਦੁਆਰਾ, ਬੰਦਾ ਬਰਫ਼ ਦੇ ਗ੍ਰਾਹਿ ਤੇ ਮਹਿਲ ਅੰਦਰ ਵਸਦਾ ਹੈ। ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥ ਉ. 53: ਬੰਦਾ ਵਿਸ਼ੇ ਭੋਗ ਤੇ ਗੁੱਸੇ ਦੇ ਪਾਪਾਂ ਦੀ ਅੱਗ ਨੂੰ ਬੁਝਾ ਦਿੰਦਾ ਹੈ ਤੇ ਐਕਰ ਅੱਗ ਦੀ ਪੁਸ਼ਾਕ ਨੂੰ ਉਤਾਰ ਸੁਟਦਾ ਹੈ, ਨਾਨਕ ਨਦਰੀ ਨਦਰਿ ਪਿਆਰੇ ॥੪੭॥ ਮਿਹਰਬਾਨ ਪ੍ਰੀਤਮ ਦੀ ਮਿਹਰ ਰਾਹੀਂ, ਹੇ ਨਾਨਕ! ਕਵਨ ਮੁਖਿ ਚੰਦੁ ਹਿਵੈ ਘਰੁ ਛਾਇਆ ॥ (ਯੋਗੀ ਪੁਛਦੇ ਹਨ) ਪ੍ਰ. 57: ਕਿਸ ਤਰੀਕੇ ਨਾਲ ਠੰਡ ਤੇ ਅਨ੍ਹੇਰੇ ਦਾ ਘਰ, ਮਨ ਚੰਦਰਮਾ, ਰੌਸ਼ਨ ਹੁੰਦਾ ਹੈ? ਕਵਨ ਮੁਖਿ ਸੂਰਜੁ ਤਪੈ ਤਪਾਇਆ ॥ ਪ੍ਰ. 58: ਕਿਸ ਤਰੀਕੇ ਨਾਲ ਚਮਕੀਲ ਸੂਰਜ ਤਪਦਾ ਤੇ ਪ੍ਰਕਾਸ਼ਦਾ ਹੈ? ਕਵਨ ਮੁਖਿ ਕਾਲੁ ਜੋਹਤ ਨਿਤ ਰਹੈ ॥ ਪ੍ਰ. 59: ਕਿਸ ਤਰੀਕੇ ਨਾਲ ਮੌਤ ਦਾ ਸਦਾ ਦਾ ਤਕਾਉਣਾ ਮੁੱਕ ਜਾਂਦਾ ਹੈ। ਕਵਨ ਬੁਧਿ ਗੁਰਮੁਖਿ ਪਤਿ ਰਹੈ ॥ ਪ੍ਰ. 60: ਉਹ ਕਿਹੜੀ ਅਕਲ ਹੈ ਜਿਸ ਦੁਆਰਾ ਨੇਕ ਪੁਰਸ਼ ਦੀ ਇੱਜ਼ਤ ਬੱਚ ਜਾਂਦੀ? ਕਵਨੁ ਜੋਧੁ ਜੋ ਕਾਲੁ ਸੰਘਾਰੈ ॥ ਪ੍ਰ. 61: ਉਹ ਕਿਹੜਾ ਸੂਰਮਾ ਹੈ ਜੋ ਮੌਤ ਨੂੰ ਮਾਰ ਮੁਕਾਉਂਦਾ ਹੈ? ਬੋਲੈ ਬਾਣੀ ਨਾਨਕੁ ਬੀਚਾਰੈ ॥੪੮॥ ਹੇ ਨਾਨਕ! ਇਨ੍ਹਾਂ ਬਾਰੇ ਤੂੰ ਆਪਣਾ ਵਿਚਾਰ-ਭਰਿਆ ਉਤੱਰ ਦਸ। ਸਬਦੁ ਭਾਖਤ ਸਸਿ ਜੋਤਿ ਅਪਾਰਾ ॥ (ਗੁਰੂ ਜੀ ਜੁਆਬ ਦਿੰਦੇ ਹਨ) ਉ. 57: ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮਨ ਚੰਦਰਮਾ ਪਰਮ ਪ੍ਰਕਾਸ਼ ਹੋ ਜਾਂਦਾ ਹੈ। ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ ॥ ਉ. 58: ਜਦ ਸੂਰਜ, ਚੰਦ ਦੇ ਗ੍ਰਹਿ ਵਿੱਚ ਟਿੱਕ ਜਾਂਦਾ ਹੈ ਤਾਂ ਇਹ ਪ੍ਰਕਾਸ਼ਦਾ ਹੈ ਤੇ ਅਨ੍ਹੇਰਾ ਦੂਰ ਹੋ ਜਾਂਦਾ ਹੈ। ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ ॥ ਉ. 59: ਨਾਮ ਦਾ ਆਸਰਾ ਲੈਣ ਦੁਆਰਾ ਮੌਤ ਦਾ ਸਦਾ ਦਾ ਤਕਾਉਂਦਾ ਮੁੱਕ ਜਾਂਦਾ ਹੈ ਅਤੇ ਬੰਦਾ ਖ਼ੁਸ਼ੀ ਤੇ ਗਮੀ ਨੂੰ ਇਕ ਤੁੱਲ ਜਾਣਦਾ ਹੈ। ਆਪੇ ਪਾਰਿ ਉਤਾਰਣਹਾਰਾ ॥ ਉ. 60: ਆਪਣੀ ਰਹਿਮਤ ਦੁਆਰਾ, ਪ੍ਰਭੂ ਆਪ ਹੀ ਪਵਿੱਤਰ ਪੁਰਸ਼ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਸ ਦੀ ਇੱਜ਼ਤ ਆਬਰੂ ਬਣਾਉਂਦਾ ਹੈ। ਗੁਰ ਪਰਚੈ ਮਨੁ ਸਾਚਿ ਸਮਾਇ ॥ ਉ. 61: ਗੁਰਾਂ ਦੇ ਉਪਦੇਸ਼ ਨੂੰ ਜਾਣਨ ਦੁਆਰਾ ਬੰਦਾ ਸੱਚ ਵਿੱਚ ਲੀਨ ਹੋ ਜਾਂਦਾ ਹੈ, ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੪੯॥ ਅਤੇ ਤਦ, ਨਾਨਕ ਬੇਨਤੀ ਕਰਦਾ ਹੈ, ਮੌਤ ਉਸ ਨੂੰ ਨਹੀਂ ਖਾਂਦੀ। ਨਾਮ ਤਤੁ ਸਭ ਹੀ ਸਿਰਿ ਜਾਪੈ ॥ ਨਾਮ ਦਾ ਜੌਹਰ ਸਾਰਿਆਂ ਦਾ ਸ੍ਰੋਮਣੀ ਜਾਣਿਆ ਜਾਂਦਾ ਹੈ। ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥ ਨਾਮ ਦੇ ਬਾਝੋਂ, ਪੀੜ ਤੇ ਮੌਤ ਪ੍ਰਾਣੀ ਨੂੰ ਦੁਖ ਦਿੰਦੇ ਹਨ। ਤਤੋ ਤਤੁ ਮਿਲੈ ਮਨੁ ਮਾਨੈ ॥ ਜਦ ਇਨਸਾਨ ਦੀ ਮੂਲ ਵਸਤੂ, ਪ੍ਰਭੂ ਦੀ ਮੂਲ ਵਸਤੂ ਵਿੱਚ ਲੀਨ ਹੋ ਜਾਂਦੀ ਹੈ, ਤਦ ਉਸ ਦਾ ਚਿੱਤ ਪਤੀਜ ਜਾਂਦਾ ਹੈ। ਦੂਜਾ ਜਾਇ ਇਕਤੁ ਘਰਿ ਆਨੈ ॥ ਜਦ ਦਵੈਤ ਭਾਵ ਦੂਰ ਹੋ ਜਾਂਦਾ ਹੈ ਤਾਂ ਆਤਮਾ ਇੱਕ ਸੁਆਮੀ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਬੋਲੈ ਪਵਨਾ ਗਗਨੁ ਗਰਜੈ ॥ ਜਦ ਰੂਹਾਨੀ ਸੁਆਸ ਰੁਮਕ ਪੈਂਦਾ ਹੈ ਅਤੇ ਦਸਮ ਦੁਆਰ ਦਾ ਅਸਮਾਨ ਗੂੰਜਦਾ ਹੈ, ਨਾਨਕ ਨਿਹਚਲੁ ਮਿਲਣੁ ਸਹਜੈ ॥੫੦॥ ਤਾਂ ਜੀਵ ਸੁਖੈਨ ਹੀ ਅਹਿਲ ਸੁਆਮੀ ਨਾਲ ਮਿਲ ਜਾਂਦਾ ਹੈ, ਹੇ ਨਾਨਕ! ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥ ਸਾਡੇ ਅੰਦਰ ਰੱਬ ਹੈ, ਸਾਡੇ ਬਾਹਰ ਰੱਬ ਹੈ ਅਤੇ ਕੇਵਲ ਰੱਬ ਹੀ ਤਿੰਨਾਂ ਜਹਾਨਾਂ ਨੂੰ ਪਰੀਪੂਰਨ ਕਰ ਰਿਹਾ ਹੈ। ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥ ਜੋ ਇਨਸਾਨ ਚੌਥੀ ਅਵਸਥਾ ਅੰਦਰ ਪ੍ਰਭੂ ਨੂੰ ਅਨੁਭਵ ਕਰਦਾ ਹੈ, ਉਸ ਨੂੰ ਬਦੀ ਤੇ ਨੇਕੀ ਦਾ ਲੇਪ ਨਹੀਂ ਲਗਦਾ। ਘਟਿ ਘਟਿ ਸੁੰਨ ਕਾ ਜਾਣੈ ਭੇਉ ॥ ਜੋ ਸਾਰਿਆਂ ਦਿਲਾਂ ਅੰਦਰ ਵਿਆਪਕ, ਵਾਹਿਗੁਰੂ ਦੇ ਭੇਤ ਨੂੰ ਜਾਣਦਾ ਹੈ, ਆਦਿ ਪੁਰਖੁ ਨਿਰੰਜਨ ਦੇਉ ॥ ਉਹ ਖ਼ੁਦ ਹੀ ਪ੍ਰਿਥਮ ਪਵਿੱਤਰ ਅਤੇ ਪ੍ਰਕਾਸ਼ਵਾਨ ਪ੍ਰਭੂ ਦਾ ਸਰੂਪ ਹੈ। ਜੋ ਜਨੁ ਨਾਮ ਨਿਰੰਜਨ ਰਾਤਾ ॥ ਜਿਹੜਾ ਪ੍ਰਾਣੀ ਪਾਵਨ ਪੁਨੀਤ ਨਾਮ ਨਾਲ ਰੰਗੀਜਿਆ ਹੈ, ਨਾਨਕ ਸੋਈ ਪੁਰਖੁ ਬਿਧਾਤਾ ॥੫੧॥ ਉਹ ਖ਼ੁਦ ਹੀ, ਹੇ ਨਾਨਕ! ਸੁਆਮੀ ਸਿਰਜਣਹਾਰ ਹੈ। ਸੁੰਨੋ ਸੁੰਨੁ ਕਹੈ ਸਭੁ ਕੋਈ ॥ (ਯੋਗੀ ਪੁਛਦੇ ਹਨ) ਹਰ ਕੌਈ ਹਰੀ, ਵੈਰਾਮਮਾਨ ਹਰੀ, ਬਾਰੇ ਆਖਦਾ ਹੈ। ਅਨਹਤ ਸੁੰਨੁ ਕਹਾ ਤੇ ਹੋਈ ॥ ਪ੍ਰ. 62: ਅਬਿਨਾਸ਼ੀ ਪ੍ਰਭੂ ਕਿੱਥੋਂ ਪ੍ਰਾਪਤ ਹੁੰਦਾ ਹੈ? ਅਨਹਤ ਸੁੰਨਿ ਰਤੇ ਸੇ ਕੈਸੇ ॥ ਪ੍ਰ. 63: ਉਹ ਕਿਸ ਕਿਸਮ ਦੇ ਹਨ ਜੋ ਅਬਿਨਾਸ਼ੀ ਪ੍ਰਭੂ ਨਾਲ ਰੰਗੇ ਹੋਏ ਹਨ? ਜਿਸ ਤੇ ਉਪਜੇ ਤਿਸ ਹੀ ਜੈਸੇ ॥ (ਗੁਰੂ ਜੀ ਜੁਆਬ ਦਿੰਦੇ ਹਨ) ਉ. 63: ਉਹ ਉਸ ਵਰਗੇ ਹਨ, ਜਿਸ ਤੋਂ ਉਹ ਉਤਪੰਨ ਹੋਏ ਹਨ, ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥ ਉਹ ਆਵਾਗਵਨ ਵਿੱਚ ਨਹੀਂ ਪੈਂਦੇ, ਨਾਂ ਹੀ ਉਹ ਆਉਂਦੇ ਤੇ ਜਾਂਦੇ ਹਨ। ਨਾਨਕ ਗੁਰਮੁਖਿ ਮਨੁ ਸਮਝਾਹਿ ॥੫੨॥ ਉ. 62: ਮਨ ਨੂੰ ਸਿਖਮੱਤ ਦੇਣ ਨਾਲ, ਹੇ ਨਾਨਕ! ਗੁਰਾਂ ਰਾਹੀਂ ਅਬਿਨਾਸ਼ੀ ਪ੍ਰਭੂ ਪ੍ਰਾਪਤ ਹੁੰਦਾ ਹੈ। ਨਉ ਸਰ ਸੁਭਰ ਦਸਵੈ ਪੂਰੇ ॥ ਨਵਾਂ ਦਰਵਾਜ਼ਿਆਂ ਨੂੰ ਪੂਰੀ ਤਰ੍ਹਾਂ ਭਰ ਕੇ (ਕਾਬੂ ਕਰਕੇ) ਇਨਸਾਨ ਦਸਮ ਦੁਆਰ ਅੰਦਰ ਪੁੱਜ ਕੇ ਸੰਪੂਰਨ ਥੀ ਵੰਝਦਾ ਹੈ। ਤਹ ਅਨਹਤ ਸੁੰਨ ਵਜਾਵਹਿ ਤੂਰੇ ॥ ਉਥੇ ਦਸਮ ਦੁਆਰ ਅੰਦਰ ਅਬਿਨਾਸ਼ੀ ਪ੍ਰਭੂ ਦਾ ਕੀਰਤਨ ਗੂੰਜਦਾ ਹੈ। ਸਾਚੈ ਰਾਚੇ ਦੇਖਿ ਹਜੂਰੇ ॥ ਤਦ ਉਹ ਸੱਚੇ ਸੁਆਮੀ ਨੂੰ ਨੇੜੇ ਹੀ ਵੇਖਦਾ ਹੈ ਅਤੇ ਉਸ ਵਿੱਚ ਸਮਾਂ ਜਾਂਦਾ ਹੈ। ਘਟਿ ਘਟਿ ਸਾਚੁ ਰਹਿਆ ਭਰਪੂਰੇ ॥ ਸਤਿਪੁਰਖ ਸਾਰਿਆਂ ਦਿਲਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। copyright GurbaniShare.com all right reserved. Email |