Page 944

ਗੁਪਤੀ ਬਾਣੀ ਪਰਗਟੁ ਹੋਇ ॥
ਜਿਸ ਮਨੁਸ਼ ਤੇ ਗ਼ੈਬੀ ਗੁਰਬਾਣੀ ਸਪਸ਼ਟ ਹੋ ਜਾਂਦੀ ਹੈ,

ਨਾਨਕ ਪਰਖਿ ਲਏ ਸਚੁ ਸੋਇ ॥੫੩॥
ਉਹ ਸੱਚੇ ਸੁਆਮੀ ਨੂੰ ਜਾਣ ਲੈਂਦਾ ਹੈ, ਹੇ ਨਾਨਕ!

ਸਹਜ ਭਾਇ ਮਿਲੀਐ ਸੁਖੁ ਹੋਵੈ ॥
ਸੁਤੇ ਸਿੱਧ ਹੀ ਸੁਆਮੀ ਨਾਲ ਮਿਲਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।

ਗੁਰਮੁਖਿ ਜਾਗੈ ਨੀਦ ਨ ਸੋਵੈ ॥
ਵਾਹਿਗੁਰੂ ਨੂੰ ਜਾਣਨ ਵਾਲਾ ਬੰਦਾ ਜਾਗਦਾ ਰਹਿੰਦਾ ਹੈ ਅਤੇ ਨੀਂਦਰ ਅੰਦਰ ਘੁਰਾੜੇ ਨਹੀਂ ਮਾਰਦਾ।

ਸੁੰਨ ਸਬਦੁ ਅਪਰੰਪਰਿ ਧਾਰੈ ॥
ਹਦ ਬੰਨਾ-ਰਹਿਤ ਸੁਆਮੀ ਮਾਲਕ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ!

ਕਹਤੇ ਮੁਕਤੁ ਸਬਦਿ ਨਿਸਤਾਰੈ ॥
ਨਾਮ ਦਾ ਉਚਾਰਨ ਕਰਨ ਦੁਆਰਾ ਉਸ ਦੀ ਕਲਿਆਣ ਹੋ ਜਾਂਦੀ ਹੈ ਤੇ ਆਪਣੇ ਉਪਦੇਸ਼ ਦੁਆਰਾ ਉਹ ਹੋਰਨਾਂ ਨੂੰ ਤਾਰ ਦਿੰਦਾ ਹੈ।

ਗੁਰ ਕੀ ਦੀਖਿਆ ਸੇ ਸਚਿ ਰਾਤੇ ॥
ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਉਹ ਸੱਚੇ ਨਾਮ ਨਾਲ ਰੰਗੇ ਜਾਂਦੇ ਹਨ।

ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥੫੪॥
ਨਾਨਕ, ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਲੈਂਦੇ ਹਨ, ਉਹ ਸਾਈਂ ਨੂੰ ਮਿਲ ਪੈਂਦੇ ਹਨ ਅਤੇ ਵੱਖਰੇ ਨਹੀਂ ਰਹਿੰਦੇ।

ਕੁਬੁਧਿ ਚਵਾਵੈ ਸੋ ਕਿਤੁ ਠਾਇ ॥
(ਯੋਗੀ ਪੁਛਦੇ ਹਨ) ਪ੍ਰ. 64: ਉਹ ਕਿਹੜਾ ਅਸਥਾਨ ਹੈ ਜਿਥੇ ਖੋਟੀ ਮਤ ਨਾਸ ਹੋ ਜਾਂਦੀ ਹੈ?

ਕਿਉ ਤਤੁ ਨ ਬੂਝੈ ਚੋਟਾ ਖਾਇ ॥
ਪ੍ਰ. 65: ਅਸਲੀਅਤ ਨੂੰ ਸਮਝੇ ਬਗ਼ੈਰ ਆਦਮੀ ਕਿਉਂ ਸੱਟਾਂ ਸਹਾਰਦਾ ਹੈ?

ਜਮ ਦਰਿ ਬਾਧੇ ਕੋਇ ਨ ਰਾਖੈ ॥
(ਗੁਰੂ ਜੀ ਜੁਆਬ ਦਿੰਦੇ ਹਨ) ਉਹ ਪ੍ਰਾਨੀ ਨੂੰ ਕੋਈ ਭੀ ਬਚਾ ਨਹੀਂ ਸਕਦਾ, ਜੋ ਮੌਤ ਦੇ ਬੂਹੇ ਤੇ ਨਰੜਿਆ ਹੋਇਆ ਹੈ।

ਬਿਨੁ ਸਬਦੈ ਨਾਹੀ ਪਤਿ ਸਾਖੈ ॥
ਨਾਮ ਦੇ ਬਾਝੋਂ ਇਨਸਾਨ ਦੀ ਕੋਈ ਇੱਜ਼ਤ ਅਤੇ ਇਤਬਾਰ ਨਹੀਂ।

ਕਿਉ ਕਰਿ ਬੂਝੈ ਪਾਵੈ ਪਾਰੁ ॥
(ਯੋਗੀ ਪੁਛਦੇ ਹਨ) ਪ੍ਰ. 66: ਬੰਦਾ ਕਿਸ ਤਰ੍ਹਾਂ ਸਮਝ ਪ੍ਰਾਪਤ ਕਰ ਕੇ ਤਰ ਸਕਦਾ ਹੈ?

ਨਾਨਕ ਮਨਮੁਖਿ ਨ ਬੁਝੈ ਗਵਾਰੁ ॥੫੫॥
(ਗੁਰੂ ਜੀ ਜਵਾਬ ਦਿੰਦੇ ਹਨ) ਆਪ ਹੁਦਰੇ ਮੂਰਖ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ, ਹੇ ਨਾਨਕ!

ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥
ਉ. 64: ਮੰਦੀ ਮੱਤ ਗੁਰਾਂ ਦੇ ਅਸਥਾਨ ਉਤੇ ਨਾਮ ਚਿੰਤਨ ਕਰਨ ਦੁਆਰਾ, ਨਾਸ ਹੋ ਜਾਂਦੀ ਹੈ।

ਸਤਿਗੁਰੁ ਭੇਟੈ ਮੋਖ ਦੁਆਰ ॥
ਉ. 66: ਸੱਚੇ ਗੁਰਾਂ ਨਾਲ ਮਿਲ ਕੇ ਬੰਦੇ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ। ਉਹ ਤਰ ਜਾਂਦਾ ਹੈ ਤੇ ਮੁਕਤੀ ਦਾ ਦਰ ਪਾ ਲੈਂਦਾ ਹੈ।

ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥
ਉ. 65: ਮਨ-ਅਨੁਸਾਰੀ (ਮਨਮੁੱਖ) ਹੋ, ਬੰਦਾ ਅਸਲੀਅਤ ਨੂੰ ਨਹੀਂ ਸਮਝਦਾ ਅਤੇ ਸੜ ਕੇ ਸੁਆਹ ਥੀ ਵੰਝਦਾ ਹੈ,

ਦੁਰਮਤਿ ਵਿਛੁੜਿ ਚੋਟਾ ਖਾਇ ॥
ਮੰਦੀ ਅਕਲ ਰਾਹੀਂ ਹਰੀ ਨਾਲੋਂ ਜੁਦਾ ਹੋ ਜਾਂਦਾ ਹੈ ਅਤੇ ਚੋਟਾਂ ਖਾਂਦਾ ਹੈ।

ਮਾਨੈ ਹੁਕਮੁ ਸਭੇ ਗੁਣ ਗਿਆਨ ॥
ਸਾਹਿਬ ਦੀ ਰਜ਼ਾ ਕਬੂਲ ਕਰਨ ਦੁਆਰਾ ਪ੍ਰਾਨੀ ਨੂੰ ਸਮੂਹ ਨੇਕੀਆਂ ਅਤੇ ਬ੍ਰਹਮ ਬੋਧ ਦੀ ਦਾਤ ਮਿਲਦੀ ਹੈ,

ਨਾਨਕ ਦਰਗਹ ਪਾਵੈ ਮਾਨੁ ॥੫੬॥
ਅਤੇ ਉਹ ਸਾਈਂ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।

ਸਾਚੁ ਵਖਰੁ ਧਨੁ ਪਲੈ ਹੋਇ ॥
ਜਿਸ ਦੇ ਕੋਲ ਸੱਚੇ ਨਾਮ ਦਾ ਸੌਦਾ ਸੂਤ ਅਤੇ ਪਰਦਾਰਥ ਹੈ,

ਆਪਿ ਤਰੈ ਤਾਰੇ ਭੀ ਸੋਇ ॥
ਉਹ ਖ਼ੁਦ ਪਾਰ ਉਤਾਰਾ ਕਰ ਜਾਂਦਾ ਹੈ ਅਤੇ ਹੋਰਨਾਂ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।

ਸਹਜਿ ਰਤਾ ਬੂਝੈ ਪਤਿ ਹੋਇ ॥
ਜੋ ਸੁਆਮੀ ਨੂੰ ਜਾਣਦਾ ਅਤੇ ਉਸ ਨਾਲ ਰੰਗੀਜਿਆ ਗਿਆ ਹੈ, ਉਹ ਇੱਜ਼ਤ ਆਬਰੂ ਪਾਉਂਦਾ ਹੈ।

ਤਾ ਕੀ ਕੀਮਤਿ ਕਰੈ ਨ ਕੋਇ ॥
ਕੋਈ ਜਣਾ ਭੀ ਉਸ ਦਾ ਮੁੱਲ ਨਹੀਂ ਪਾ ਸਕਦਾ।

ਜਹ ਦੇਖਾ ਤਹ ਰਹਿਆ ਸਮਾਇ ॥
ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ ਉੱਥੇ ਮੈਂ ਉਸ ਨੂੰ ਵਿਆਪਕ ਵੇਖਦਾ ਹਾਂ।

ਨਾਨਕ ਪਾਰਿ ਪਰੈ ਸਚ ਭਾਇ ॥੫੭॥
ਨਾਨਕ, ਪ੍ਰਭੂ ਦੇ ਸੱਚੇ ਪਿਆਰ ਦੇ ਰਾਹੀਂ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਉਤੱਰ ਜਾਂਦਾ ਹੈ।

ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥
(ਯੋਗੀ ਪੁਛਦਾ ਹੈ) ਪ੍ਰ. 67: ਉਸ ਪ੍ਰਭੂ ਦਾ ਕਿੱਥੇ ਨਿਵਾਸ ਅਸਥਾਨ ਕਿਹਾ ਜਾਂਦਾ ਹੈ? ਪ੍ਰ. 68: ਉਹ ਕਿਹੜਾ ਉਪਦੇਸ਼ ਹੈ ਜਿਸ ਦੁਆਰਾ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ?

ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ ॥
ਪ੍ਰ. 69: ਬਾਹਰ ਕੱਢਿਆ ਹੋਇਆ ਸੁਆਸ ਤਿੰਨ ਤੇ ਸਤ ਉਂਗਲਾਂ ਨਾਸਾਂ ਤੋਂ ਪਰੇ ਜਾਂਦਾ ਆਖਿਆ ਜਾਂਦਾ ਹੈ, ਤਾਂ ਤੂੰ ਦਸ ਉਸ ਸੁਆਸ ਦਾ ਕੀ ਆਸਰਾ ਹੈ?

ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥
ਪ੍ਰ. 70: ਮਨ ਜੋ ਬੋਲਦਾ ਅਤੇ ਖੇਡਦਾ ਹੈ, ਕਿਸ ਤਰ੍ਹਾਂ ਅਹਿੱਲ ਹੋ ਸਕਦਾ ਹੈ? ਪ੍ਰ. 71: ਅਦ੍ਰਿਸ਼ਟ ਸੁਆਮੀ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ।

ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥
(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸ੍ਰਵਣ ਕਰ, ਹੇ ਯੋਗੀ! ਨਾਨਕ ਸੱਚੀ ਬਿਨੈ ਕਰਦਾ ਹੈ। ਤੂੰ ਆਪਣੇ ਮਨ ਨੂੰ ਐਸ ਤਰ੍ਹਾਂ ਸਿਖਮਤ ਦੇ।

ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥
ਗੁਰੂ-ਸਮਰਪਨ ਸੱਚੇ ਸਾਈਂ ਨੂੰ ਪਿਆਰ ਕਰਦਾ ਹੈ ਅਤੇ ਆਪਣੀ ਦਇਆ ਦੁਆਰਾ ਉਹ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।

ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥੫੮॥
ਪ੍ਰਭੂ ਖ਼ੁਦ ਸਰਬ-ਸਿਆਣਾ ਅਤੇ ਖ਼ੁਦ ਹੀ ਸਾਰਾ ਕੁਛ ਵੇਖਣਹਾਰ ਹੈ। ਪੂਰਨ ਪ੍ਰਾਲਭਦ ਰਾਹੀਂ ਉਹ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥
ਉ. 67: ਉਹ ਅਦ੍ਰਿਸ਼ਟ ਸੁਆਮੀ ਸਾਰਿਆਂ ਜੀਵਾਂ ਅੰਦਰ ਵਸਦਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਵੇਖਦਾ ਹਾਂ।

ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥
ਜਿਸ ਤਰ੍ਹਾਂ ਹਵਾ ਸਰਬ-ਵਿਆਪਕ ਹੈ ਉਸੇ ਤਰ੍ਹਾਂ ਹੀ ਸੁਆਮੀ ਸਰਬ-ਨਿਵਾਸੀ ਹੈ। ਪ੍ਰਭੂ ਗੁਣ ਰਹਿਤ ਹੈ ਅਤੇ ਉਹ ਗੁਣ-ਸੰਯੁਕਤ ਭੀ ਹੈ।

ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥
ਜੇਕਰ ਪ੍ਰਭੂ ਆਪਣੀ ਰਹਿਮਤ ਧਾਰੇ ਤਾਂ ਨਾਮ ਰਿਦੇ ਅੰਦਰ ਟਿਕ ਜਾਂਦਾ ਹੈ ਅਤੇ ਸੰਦੇਹ ਅੰਦਰੋਂ ਦੂਰ ਹੋ ਜਾਂਦਾ ਹੈ।

ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੋੁ ਮੰਨਿ ਵਸਾਏ ॥
ਨਾਮ ਨੂੰ ਹਿਰਦੇ ਅੰਦਰ ਟਿਕਾਉਣ ਨਾਲ ਪ੍ਰਾਣੀ ਦੀ ਦੇਹ ਤੇ ਆਤਮਾ ਪਵਿੱਤਰ ਹੋ ਜਾਂਦੀਆਂ ਹਨ, ਅਤੇ ਪਵਿੱਤਰ ਹੋ ਜਾਂਦੀ ਹੈ ਉਸ ਦੀ ਬੋਲਚਾਲ।

ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥
ਉ. 68: ਗੁਰਾਂ ਦੇ ਉਪਦੇਸ਼ ਦੁਆਰਾ ਭਿਆਨਕ ਸੰਸਾਰ ਤੋਂ ਪਾਰ ਹੋ ਜਾਈਦਾ ਹੈ ਅਤੇ ਬੰਦਾ ਏਥੇ ਤੇ ਉੱਥੇ ਇੱਕ ਪ੍ਰਭੂ ਨੂੰ ਹੀ ਜਾਣਦਾ ਹੈ।

ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥੫੯॥
ਉ. 71: ਪ੍ਰਭੂ, ਜਿਸ ਦਾ ਕੋਈ ਸਰੂਪ ਤੇ ਰੰਗ ਨਹੀਂ ਅਤੇ ਜਿਸ ਨੂੰ ਅਨ੍ਹੇਰੇ ਤੇ ਦੁਨੀਆਦਾਰੀ ਦੀ ਲੇਸ ਨਹੀਂ, ਨਾਮ ਦੇ ਰਾਹੀਂ ਸਿੰਝਾਣਿਆ ਤੇ ਵੇਖਿਆ ਜਾਂਦਾ ਹੈ, ਹੇ ਨਾਨਕ!

ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥
ਉ. 69: ਹੇ ਯੋਗੀ! ਬਾਹਰ ਕੱਢੇ ਹੋਏ ਸੁਆਸ ਦਾ, ਜੋ ਨਾਸਾਂ ਤੋਂ ਦਸ ਉਂਗਲਾਂ ਪਰੇ ਚਲਿਆ ਜਾਂਦਾ ਹੈ, ਸੱਚਾ ਸੁਆਮੀ ਹੀ ਭੋਜਨ (ਆਸਰਾ) ਹੈ।

ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥
ਗੁਰੂ-ਸਮਰਪਨ ਅਸਲੀਅਤ ਨੂੰ ਹੀ ਉਚਾਰਦਾ ਅਤੇ ਰਿੜਕਦਾ ਹੈ, ਅਤੇ ਅਦ੍ਰਿਸ਼ਟ ਤੇ ਅਨੰਤ ਪ੍ਰਭੂ ਨੂੰ ਅਨੁਭਵ ਕਰਦਾ ਹੈ।

ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥
ਉ. 70: ਜਦ ਇਨਸਾਨ ਤਿੰਨਾਂ ਹੀ ਅਵਸਥਾਵਾਂ ਨੂੰ ਮੇਟ ਦਿੰਦਾ ਹੈ ਅਤੇ ਨਾਮ ਨੂੰ ਅੰਦਰ ਟਿਕਾ ਲੈਂਦਾ ਹੈ ਤਦ ਉਸ ਦੀ ਹਉਮੈਂ ਦੂਰ ਹੋ ਜਾਂਦੀ ਹੈ ਅਤੇ ਮਨ ਨਿਹਚਲ ਥੀ ਵੰਝਦਾ ਹੈ।

ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥
ਜੇਕਰ ਅੰਦਰ ਅਤੇ ਬਾਹਰ ਉਹ ਕੇਵਲ ਇੱਕ ਨੂੰ ਹੀ ਜਾਣ, ਕੇਵਲ ਤਦ ਹੀ ਉਸ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਪੈਂਦੀ ਹੈ।

ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥
ਜਦ ਅਦ੍ਰਿਸ਼ਟ ਪ੍ਰਭੂ ਆਪਣੇ ਆਪ ਨੂੰ, ਬੰਦੇ ਨੂੰ ਦਰਸਾਉਂਦਾ ਹੈ, ਤਦ ਉਸ ਨੂੰ ਉਸ ਗਿਆਨ ਦੀ ਦਾਤ ਮਿਲਦੀ ਹੈ ਜੋ ਯੋਗੀਆਂ ਦਾ ਖ਼ਿਆਲ ਹੈ ਕਿ ਉਨ੍ਹਾਂ ਨੂੰ ਵਿਚਕਾਰਲੀ, ਖੱਬੀ ਤੇ ਸੱਜੀ ਨਾੜੀਆਂ ਵਿੱਚ ਪ੍ਰਾਣਾਯਾਮ ਕਰਨ ਰਾਹੀਂ ਪ੍ਰਾਪਤ ਹੁੰਦਾ ਹੈ।

ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥੬੦॥
ਨਾਨਕ ਸੱਚਾ ਸੁਆਮੀ ਪ੍ਰਾਣਾ-ਯਾਮ ਦੇ ਤਿੰਨਾਂ ਸਾਧਨਾਂ ਤੋਂ ਉਚੇਰਾ ਹੈ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਉਸ ਵਿੱਚ ਲੀਨ ਹੋ ਜਾਂਦਾ ਹੈ।

ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥
(ਯੋਗੀ ਪੁਛਦੇ ਹਨ) ਪ੍ਰ. 72: ਹਵਾ, ਮਨ ਦੀ ਜਿੰਦ ਜਾਨ ਆਖੀ ਜਾਂਦੀ ਹੈ। ਹਵਾ ਕਿਸ ਨਿਆਮਤ ਨੂੰ ਛਕਦੀ ਹੈ?

ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ ॥
ਪ੍ਰ. 73: ਗਿਆਨਵਾਨ ਯੋਗੀ ਦੀ ਜੀਵਨ ਮਰਯਾਦਾ ਕੀ ਹੈ? ਪ੍ਰ. 74: ਪੂਰਨ ਪੁਰਸ਼ ਦਾ ਕਾਰੋਬਾਰ ਕੀ ਹੈ"?

copyright GurbaniShare.com all right reserved. Email