ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਰਾਮਕਲੀ ਕੀ ਵਾਰ ਮਹਲਾ ੩ ॥ ਰਾਮਕਲੀ ਦੀ ਵਾਰ। ਤੀਜੀ ਪਾਤਸ਼ਾਹੀ। ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥ ਜੋਧੈ ਅਤੇਤ ਵੀਰੈ ਪੂਰਬਾਣੀ ਦੀ ਸੁਰ ਤੇ ਗਾਇਨ ਕਰਨਾ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ ॥ ਸੱਚੇ ਗੁਰੂ ਜੀ ਸੰਤੁਲਿਤ ਜੀਵਨ ਦੀ ਪੈਲੀ ਹਨ। ਜਿਸ ਦੀ ਪ੍ਰੀਤ, ਪ੍ਰਭੂ ਇਸ ਨਾਲ ਪਾਉਂਦਾ ਹੈ, ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ ॥ ਉਹ ਉਸ ਵਿੱਚ ਨਾਮ ਬੀਜਦਾ ਹੈ, ਨਾਮ ਪੁੰਗਰ ਆਉਂਦਾ ਹੈ ਅਤੇ ਨਾਮ ਅੰਦਰ ਹੀ ਉਹ ਲੀਨ ਹੋਇਆ ਰਹਿੰਦਾ ਹੈ। ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ ॥ ਇਹ ਹੰਕਾਰ ਜੰਮਣ ਤੇ ਮਰਨ ਦਾ ਬੀਜ ਹੈ। ਇਸ ਹੰਕਾਰ ਦਾ ਡਰ। ਉਸ ਕੋਲੋਂ ਦੂਰ ਭੱਜ ਜਾਂਦਾ ਹੈ। ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ ॥ ਉਹ ਹੰਕਾਰ ਦਾ ਬੀਜ ਨਹੀਂ ਬੀਜਦਾ ਅਤੇ ਇਹ ਪੁੰਗਰਦਾ ਨਹੀਂ। ਉਹ ਸਾਈਂ ਦੀ ਰਜ਼ਾ ਅੰਦਰ ਰਹਿੰਦਾ ਹੈ ਅਤੇ ਉਹੀ ਕੁੱਝ ਖਾਂਦਾ ਹੈ ਜਿਹੜਾ ਕੁਝੱ ਸਾਈਂ ਉਸ ਨੂੰ ਦਿੰਦਾ ਹੈ। ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ॥ ਜਦ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ, ਇਹ ਮੁੜ ਕੇ ਵੱਖਰਾ ਕੀਤਾ ਨਹੀਂ ਜਾ ਸਕਦਾ। ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ ॥ ਐਹੋ ਜੇਹਾ ਹੈ ਅਚੰਭਾ ਗੁਰੂ ਸਮਰਪਨ ਦੇ ਜੀਵਨ ਦਾ, ਹੇ ਲੋਕੋ। ਆ ਕੇ ਤੱਕ ਲਓ। ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ ॥ ਪ੍ਰੰਤੂ ਬਦਬਖਤ ਬੰਦੇ ਕੀ ਦੇਖ ਸਕਦੇ ਹਨ, ਜਿਨ੍ਹਾਂ ਨੂੰ ਖੁਦ ਕੋਈ ਸੋਚ ਸਮਝ ਨਹੀਂ? ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ ॥੧॥ ਕੇਵਲ ਉਹ ਹੀ ਜਿਸ ਦੇ ਹਿਰਦੇ ਵਿੱਚ ਸੁਆਮੀ ਵਸਦਾ ਹੈ ਅਤੇ ਜਿਸ ਨੂੰ ਉਹ ਵਿਖਾਲਦਾ ਹੈ, ਉਸ ਨੂੰ ਦੇਖਦਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ ॥ ਮਨਮੁਖ ਪੁਰਸ਼ ਦੁਖ ਤਕਲੀਫ ਦੀ ਪੈਲੀ ਹੈ। ਉਹ ਦੁਖ ਤਕਲੀਫ ਬੀਜਦਾ ਹੈ ਅਤੇ ਦੁਖ ਤਕਲੀਫ ਹੀ ਖਾਂਦਾ ਹੈ। ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ ॥ ਕਸ਼ਟ ਅੰਦਰ ਉਹ ਜੰਮਦਾ ਹੈ, ਕਸ਼ਟ ਅੰਦਰ ਉਹ ਮਰ ਜਾਂਦਾ ਹੈ ਅਤੇ ਹੰਕਾਰ ਕਰਨ ਵਿੱਚ ਹੀ ਉਸ ਦੀ ਉਮਰ ਬੀਤ ਜਾਂਦੀ ਹੈ। ਆਵਣੁ ਜਾਣੁ ਨ ਸੁਝਈ ਅੰਧਾ ਅੰਧੁ ਕਮਾਇ ॥ ਉਹ ਜੰਮਣ ਤੇ ਮਰਨ ਦੀ ਪੀੜ ਨੂੰ ਅਨੂਭਵ ਨਹੀਂ ਕਰਦਾ। ਅੰਨ੍ਹਾ ਇਨਸਾਨ ਅੰਨ੍ਹੇ ਕੰਮ ਕਰਦਾ ਹੈ। ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ ॥ ਉਹ ਜਿਹੜਾ ਦਿੰਦਾ ਹੈ, ਉਸ ਨੂੰ ਉਹ ਜਾਣਦਾ ਨਹੀਂ, ਪ੍ਰੰਤੂ ਦਿੱਤੇ ਹੋਏ ਨੂੰ ਚਿੰਮੜ ਬਹਿੰਦਾ ਹੈ। ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੨॥ ਨਾਨਕ, ਉਹ ਪੁਰਾਤਨ ਲਿਖਤਾਕਾਰ ਅਨੁਸਾਰ ਕਰਮ ਕਰਦਾ ਹੈ। ਉਹ ਹੋਰਸ ਕੁਝ ਕਰ ਹੀ ਨਹੀਂ ਸਕਦਾ। ਮਃ ੩ ॥ ਤੀਜੀ ਪਾਤਿਸ਼ਾਹੀ। ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ ॥ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਸਦੀਵੀ ਆਰਾਮ ਪ੍ਰਾਪਤ ਹੁੰਦਾ ਹੈ ਪਰ ਕੇਵਲ ਉਹ ਹੀ ਉਨ੍ਹਾਂ ਨਾਲ ਮਿਲਦਾ ਹੈ, ਜਿਸ ਨੂੰ ਉਹ ਖੁਦ ਮਿਲਾਉਂਦੇ ਹਨ। ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥ ਸਦੀਵੀ ਆਰਾਮ ਦੀ ਇਹ ਨਿਸ਼ਾਨੀ ਹੈ ਕਿ ਮਨ ਪਵਿੱਤਰ ਹੋ ਵੰਝਦਾ ਹੈ। ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ ॥ ਬੇਸਮਝੀ ਦਾ ਵਹਿਮ ਮਿੱਟ ਜਾਂਦਾ ਹੈ ਅਤੇ ਇਨਸਾਨ ਨੂੰ ਬ੍ਰਹਮਬੋਧ ਹਾਂਸਲ ਹੋ ਜਾਂਦਾ ਹੈ। ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ ॥੩॥ ਨਾਨਕ ਕੇਵਲ ਇਕ ਪ੍ਰਭੂ ਨੂੰ ਹੀ ਵੇਖਦਾ ਹੈ। ਜਿੱਥੇ ਕਿਤੇ ਭੀ ਉਹ ਵੇਖਦਾ ਹੈ ਉੱਥੇ ਹੀ ਉਸ ਪ੍ਰਭੂ ਨੂੰ ਪਾਉਂਦਾ ਹੈ। ਪਉੜੀ ॥ ਪਉੜੀ। ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥ ਸੱਚੇ ਸੁਆਮੀ ਨੇ ਇਹ ਸੰਸਾਰ ਰਾਜਸਿੰਘਾਸਣ ਆਪਦੇ ਬਹਿਣ ਲਈ ਇਕ ਅਸਥਾਨ ਰੱਚਿਆ ਹੈ। ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥ ਸੁਆਮੀ ਸਾਰਾ ਕੁਝ ਆਪਣੇ ਆਪ ਹੀ ਹੈ। ਇਸ ਤਰ੍ਹਾਂ ਪ੍ਰਚਾਰਦੀ ਹੈ ਗੁਰਾਂ ਦੀ ਬਾਣੀ। ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ ॥ ਆਪਣੀ ਅਪਾਰ ਸ਼ਕਤੀ ਰਾਹੀਂ ਸਾਈਂ ਨੇ ਖੁਦ ਹੀ ਮੰਦਰ ਅਤੇ ਸਰਾਵਾਂ ਰੱਚੀਆਂ ਤੇ ਬਣਾਈਆਂ ਹਨ। ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥ ਉਸ ਨੇ ਸੂਰ ਅਤੇ ਚੰਨ ਦੀਆਂ ਦੋ ਰੌਸ਼ਨੀਆਂ ਦੀ ਪੂਰਨ ਘਾੜਤ ਘੜੀ ਹੈ। ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥੧॥ ਖੁਦ ਸੁਆਮੀ ਵੇਖਦਾ ਹੈ ਤੇ ਖੁਦ ਹੀ ਸੁਣਦਾ ਹੈ। ਕੇਵਲ ਗੁਰਾਂ ਦੇ ਉਪਦੇਸ਼ ਰਾਹੀਂ ਹੀ ਉਹ ਸਿਮਰਿਆ ਜਾਂਦਾ ਹੈ। ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥੧॥ ਰਹਾਉ ॥ ਸ਼ਾਬਾਸ਼! ਸ਼ਾਬਾਸ਼! ਹੈ ਤੈਨੂੰ, ਹੇ ਸੱਚੇ ਸੁਲਤਾਨ! ਸੱਚਾ, ਸਦਾ ਸੱਚਾ ਹੈ ਤੇਰਾ ਨਾਮ। ਠਹਿਰਾਉ। ਸਲੋਕੁ ॥ ਸਲੋਕ। ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ ॥ ਕਬੀਰ ਪੀਹ, ਪੀਹ ਕੇ, ਮੈਂ ਆਪਣੇ ਆਪ ਨੂੰ ਮਹਿੰਦੀ ਦੀ ਲੇਵੀ ਬਣਾ ਲਿਆ ਹੈ। ਤੈ ਸਹ ਬਾਤ ਨ ਪੁਛੀਆ ਕਬਹੂ ਨ ਲਾਈ ਪਾਇ ॥੧॥ ਪਰੰਤੂ ਤੂੰ ਹੇ ਮੇਰੇ ਕੰਤ! ਮੇਰੀ ਕੋਈ ਪਰਵਾਹ ਨਹੀਂ ਕੀਤੀ ਅਤੇ ਕਦੇ ਭੀ ਮੈਨੂੰ ਆਪਣੇ ਚਰਨੀਂ ਨਾਂ ਲਾਇਆ। ਮਃ ੩ ॥ ਤੀਜੀ ਪਾਤਸ਼ਾਹੀ। ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥ ਉਸ ਪਤੀ ਨੇ ਮੇਰੇ ਤੇ ਤਰਸ ਕੀਤਾ ਹੈ ਅਤੇ ਮੈਨੂੰ, ਹੇ ਨਾਨਕ! ਮਹਿੰਦੀ ਕਰ ਕੇ ਰੱਖਿਆ ਹੈ। ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥ ਉਹ ਆਪ ਹੀ ਪੀਂਹ ਦਾ ਹੈ ਆਪ ਹੀ ਘਸਾਉਂਦਾ ਹੈ ਅਤੇ ਆਪ ਹੀ ਮੈਨੂੰ ਆਪਣੇ ਚਰਨਾਂ ਨੂੰ ਲਾਉਂਦਾ ਹੈ। ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੨॥ ਇਹ ਪ੍ਰਭੂ ਦੀ ਪ੍ਰੀਤ ਦਾ ਕਟੋਰਾ ਹੈ। ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਇਹ ਦੇ ਦਿੰਦਾ ਹੈ। ਪਉੜੀ ॥ ਪਉੜੀ। ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ ॥ ਅਨੇਕਾਂ ਵਨਗੀਆਂ ਦੀ ਤੈਂ, ਹੇ ਸੁਆਮੀ। ਦੁਨੀਆਂ ਰਚੀ ਹੈ। ਤੇਰੀ ਰਜ਼ਾ ਅੰਦਰ ਹਰ ਕੋਈ ਆਉਂਦਾ ਜਾਂਦਾ ਅਤੇ ਤੇਰੇ ਅੰਦਰ ਨੀਨ ਹੁੰਦਾ ਹੈ। ਆਪੇ ਵੇਖਿ ਵਿਗਸਦਾ ਦੂਜਾ ਕੋ ਨਾਹੀ ॥ ਤੂੰ ਆਪ ਹੀ ਵੇਖਦਾ ਅਤੇ ਪ੍ਰਫੁੱਲਤ ਹੁੰਦਾ ਹੈਂ। ਤੇਰੇ ਬਗੈਰ ਹੋਰ ਕੋਈ ਨਹੀਂ। ਜਿਉ ਭਾਵੈ ਤਿਉ ਰਖੁ ਤੂ ਗੁਰ ਸਬਦਿ ਬੁਝਾਹੀ ॥ ਜਿਸ ਤਰਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਰੱਖ, ਹੇ ਸੁਆਮੀ। ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਤੈਨੂੰ ਅਨੁਭਵ ਕਰਦਾ ਹਾਂ। ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵੈ ਚਲਾਹੀ ॥ ਸਾਰੇ ਤੇਰੇ ਪਾਸੋਂ ਸੱਤਿਆਂ ਹਾਂਸਲ ਕਰਦੇ ਹਨ। ਜਿੰਵੇਂ ਤੂੰ ਚਾਹੁੰਦਾ ਹੈਂ ਉਂਦਾ ਹੀ ਤੂੰ ਪ੍ਰਾਣੀਆਂ ਨੂੰ ਤੋਰਦਾ ਹੈਂ। ਤੁਧੁ ਜੇਵਡ ਮੈ ਨਾਹਿ ਕੋ ਕਿਸੁ ਆਖਿ ਸੁਣਾਈ ॥੨॥ ਤੇਰੇ ਜਿੱਡਾ ਵੱਡਾ ਮੈਨੂੰ ਕੋਈ ਨਹੀਂ ਦਿੱਸਦਾ। ਮੈਂ ਆਪਣੀ ਵਿੱਥਿਆ ਹੋਰ ਕੀਹਨੂੰ ਦੱਸਾਂ ਤੇ ਵਰਨਣ ਕਰਾਂ? ਸਲੋਕੁ ਮਃ ੩ ॥ ਸਲੋਕ ਤੀਜੀ ਪਾਤਸ਼ਾਹੀ। ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥ ਸੰਦੇਹ ਦੀ ਘੁਸਾਈ ਹੋਈ ਨੇ ਮੈਂ ਸਾਰਾ ਸੰਸਾਰ ਫਿਰ ਲਿਆ ਹੈ ਅਤੇ ਢੂੰਢਦੀ ਹੋਈ ਮੈਂ ਸ਼ੁਦਾਇਣ ਥੀ ਗਈ ਹਾਂ। copyright GurbaniShare.com all right reserved. Email |