ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥ ਉਹ ਮੇਰਾ ਕੰਤ, ਮੈਨੂੰ ਠੰਢ ਚੈਨ ਪ੍ਰਦਾਨ ਨਹੀਂ ਕਰਦਾ। ਉਸ ਦੇ ਨਾਲ ਕਿਹੜੀ ਸ਼ੈ ਕਾਰਗਰ ਹੋ ਸਕਦੀ ਹੈ? ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥ ਗੁਰਾਂ ਦੀ ਦਇਆ ਦੁਰਾ ਤੂੰ ਵਾਹਿਗੁਰੂ ਦਾ ਆਰਾਧਨ ਕਰ ਅਤੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖ। ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥ ਨਨਕ, ਜਦ ਸਿਰਜਣਹਾਰ ਮਿਹਰ ਧਾਰਦਾ ਹੈ, ਆਪਦੇ ਘਰ ਅੰਦਰ ਬੈਠਿਆਂ ਹੋਇਆਂ ਹੀ ਇਨਸਾਨ ਆਪਣੇ ਸਾਈਂ ਨੂੰ ਪਾ ਲੈਂਦਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥ ਸੰਸਾਰੀ ਵਿਹਾਰਾਂ ਮਗਰ ਭੱਜਿਆ ਫਿਰਦਾ ਬੰਦਾ ਆਪਣਾ ਦਿਹੁੰ ਬਿਤਾ ਲੈਂਦਾ ਅਤੇ ਰਾਤ ਉਹ ਸੌਂ ਕੇ ਗੁਆ ਬਹਿੰਦਾ ਹੈ। ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥ ਝੂਠ ਬੱਕ ਕੇ ਉਹ ਜ਼ਹਿਰ ਖਾਂਦਾ ਹੈ। ਇਸ ਤਰਾਂ ਆਪ ਹੁਦਰਾ ਬੰਦਾ ਰੋਂਦਾ ਪਿੱਟਦਾ ਟੁਰ ਜਾਂਦਾ ਹੈ। ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥ ਉਸ ਦੇ ਸਿਰ ਉੱਤੇ ਮੌਤ ਦਾ ਸੋਟਾ ਹੈ ਅਤੇ ਦਵੈਤ ਭਾਵ ਦੇ ਰਾਹੀਂ ਉਹ ਆਪਣੇ ਇਜ਼ੱਤ ਆਬਰੂ ਗੁਆ ਲੈਂਦਾ ਹੈ। ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥ ਉਹ ਕਦਾਚਿੱਤ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ, ਇਸ ਲਈ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥ ਜੇਕਰ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਦਾ ਨਾਮ ਉਸ ਦੇ ਰਿਦੇ ਵਿੱਚ ਟਿੱਕ ਜਾਵੇ ਤਾਂ ਮੌਤ ਦਾ ਸੋਟਾ ਉਸ ਨੂੰ ਨਹੀਂ ਲੱਗਦਾ। ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥ ਨਾਨਕ, ਉਹ ਮਾਲਕ ਕੀ ਮਿਹਰ ਦਾ ਪਾਤ੍ਰ ਥੀ ਵੰਝਦਾ ਹੈ ਅਤੇ ਸੁਖੈਨ ਹੀ ਉਸ ਵਿੱਚ ਸਮਾਇਆ ਰਹਿੰਦਾ ਹੈ। ਪਉੜੀ ॥ ਪਉੜੀ। ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥ ਸੱਚੇ ਗੁਰਦੇਵ ਜੀ ਦੇ ਉਪਦੇਸ਼ ਦੀ ਦਾਤ ਦੇ ਕੇ, ਕਈਆਂ ਨੂੰ ਸੁਆਮੀ ਆਪਣੀ ਕੀਰਤੀ ਗਾਇਨ ਕਰਨ ਵਿੱਚ ਜੋੜ ਲੈਂਦਾ ਹੈ। ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥ ਸਦੀਵ ਸਥਿਰ ਸੱਚਾ ਸੁਆਮੀ ਕਈਆਂ ਨੂੰ ਆਪਣਾ ਨਾਮ ਪ੍ਰਦਾਨ ਕਰ ਦਿੰਦਾ ਹੈ। ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥ ਹਵਾ ਜਲ ਅਤੇ ਅੱਗ ਉਸ ਦੀ ਰਜ਼ਾ ਅੰਦਰ ਉਸ ਦੀ ਟਹਿਲ ਕਮਾਉਂਦੇ ਹਨ। ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ ॥ ਇਨ੍ਹਾਂ ਨੂੰ ਪ੍ਰਭੂ ਦਾ ਬਹੁਤਾ ਹੀ ਡਰ ਹੈ, ਐਹੋ ਜੇਹੀ ਪੂਰਨ ਘਾੜਤ ਪ੍ਰਭੂ ਨੇ ਘੜੀ ਹੈ। ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥ ਇਕ ਸੁਆਮੀ ਦੀ ਰਜ਼ਾ ਸਾਰਿਆਂ ਤੇ ਹਾਵੀ ਹੈ। ਉਸ ਦੀ ਰਜ਼ਾ ਨੂੰ ਕਬੂਲ ਕਰ ਇਨਸਾਨ ਆਰਾਮ ਪਾਉਂਦਾ ਹੈ। ਸਲੋਕੁ ॥ ਸਲੋਕ। ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ ਐਹੋ ਜੇਹੀ ਹੈ ਘਸਵੱਟੀ ਪ੍ਰਭੂ ਦੀ, ਹੇ ਕਬੀਰ! ਕਿ ਕੋਈ ਕੂੜਾ ਇਨਸਾਨ ਇਸ ਦੇ ਅੱਗੇ ਟਿਕ ਨਹੀਂ ਸਕਦਾ। ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥ ਕੇਵਲ ਉਹ ਹੀ ਪ੍ਰਭੂ ਦੀ ਪ੍ਰੀਖਿਆ ਵਿੱਚ ਪਾਸ ਹੁੰਦਾ ਹੈ, ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥ ਇਹ ਮਨੂਆ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ? ਜੀਉਂਦੇਂ ਜੀ ਇਹ ਕਿਸ ਤਰ੍ਹਾਂ ਮਰ ਸਕਦਾ ਹੈ? ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥ ਇਨਸਾਨ ਗੁਰਾਂ ਦੇ ਉਪਦੇਸ਼ ਨੂੰ ਸਵੀਕਾਰ ਨਹੀਂ ਕਰਦਾ ਅਤੇ ਕੋਈ ਭੀ ਆਪਣੇ ਸਵੈ-ਹੰਗਤਾ ਨੂੰ ਨਹੀਂ ਤਿਆਗਦਾ। ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥ ਗੁਰਾਂ ਦੀ ਦਇਆ ਦੁਆਰਾ ਬੰਦਾ ਹੰਕਾਰ ਤੋਂ ਖਲਾਸੀ ਪਾ ਜਾਂਦਾ ਹੈ ਤੇ ਤਾਂ ਉਹ ਜੀਉਂਦਾ ਹੋਇਆ ਹੀ ਬੰਦ ਖਲਾਸ ਹੋ ਜਾਂਦਾ ਹੈ। ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥੨॥ ਨਾਨਕ, ਜਿਸ ਨੂੰ ਸਾਈਂ ਬਖਸ਼ ਦਿੰਦਾ ਹੈ, ਉਸ ਨੂੰ ਉਹ ਮਿਲ ਪੈਂਦਾ ਹੈ ਅਤੇ ਤਦ ਉਸ ਨੂੰ ਕੋਈ ਦੁਖ ਨਹੀਂ ਵਾਪਰਦਾ। ਮਃ ੩ ॥ ਤੀਜੀ ਪਾਤਸ਼ਾਹੀ। ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥ ਹਰ ਕੋਈ ਆਖਦਾ ਹੈ ਕਿ ਉਹ ਆਪਾ ਭਾਵ ਤੋਂ ਜੀਉਂਦਾ ਮਰ ਗਿਆ ਹੈ, ਪ੍ਰੰਤੂ ਆਪਣੀ ਹਿਯਾਤੀ ਵਿੱਚ ਉਹ ਕਿਸ ਤਰ੍ਹਾਂ ਮੋਖਸ਼ ਹੋ ਸਕਦਾ ਹੈ? ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ ॥ ਜੇਕਰ ਉਹ ਪ੍ਰਭੂ ਦੇ ਪ੍ਰੇਮ ਦੀ ਦਵਾਈ ਲਵੇ ਅਤੇ ਉਸ ਦੇ ਡਰ ਦਾ ਪੱਥ ਰੱਖੇ ਤਾਂ ਉਹ ਜੀ ਜੀਉਂਦੇ ਹੀ ਮੋਖਸ਼ ਹੋ ਜਾਂਦਾ ਹੈ। ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥ ਰਾਤ ਦਿਨ ਉਹ ਆਰਾਮ ਨਾਲ ਸਾਹਿਬ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੇ ਨਾਮ ਦੇ ਰਾਹੀਂ ਜ਼ਹਿਰੀਲੇ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੩॥ ਨਾਨਕ, ਜਿਸ ਉੱਤੇ ਪ੍ਰਭੂ ਰਹਿਮਤ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਉਸ ਨੂੰ ਪਾ ਲੈਂਦਾ ਹੈ। ਪਉੜੀ ॥ ਪਉੜੀ। ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ ॥ ਸੁਆਮੀ ਨੇ ਦਵੈਤ ਭਾਵ ਪੈਦਾ ਕੀਤਾ ਹੈ ਅਤੇ ਪ੍ਰਾਨੀ ਤਿੰਨਾਂ ਅਵਸਥਾਵਾਂ ਅੰਦਰ ਖੱਚਤ ਹੋਏ ਹੋਏ ਹਨ। ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ ॥ ਉਸ ਨੇ ਉਤਪਤੀ ਦਾ ਦੇਵਤਾ, ਪਾਲਣਪੋਸ਼ਨ ਦਾ ਦੇਵਤਾ, ਤੇ ਮੌਤ ਦਾ ਦੇਵਤਾ ਪੈਦਾ ਕੀਤੇ ਹਨ, ਜੋ ਉਸ ਦੀ ਰਜ਼ਾ ਅੰਦਰ ਕੰਮ ਕਰਦੇ ਹਨ। ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥ ਵਿਦਵਾਨ ਅਤੇ ਜੋਤਸ਼ੀ ਆਪਣੀਆਂ ਪੁਸਤਕਾਂ ਵਾਚਦੇ ਹਨ ਪ੍ਰੰਤੂ ਉਹ ਸਾਹਿਬ ਦੇ ਸਿਮਰਨ ਨੂੰ ਅਨੁਭਵ ਨਹੀਂ ਕਰਦੇ। ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥ ਸਮੂਹ ਤੇਰੀ ਨਿਜੱ ਦੀ ਖੇਡ ਹੀ ਹੈ, ਹੇ ਮੇਰੇ ਸੱਚੇ ਕਰਤਾਰ। ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ ॥੪॥ ਜਿਸ ਨੂੰ ਤੂੰ ਚਾਹੀਦਾ ਹੈ ਉਸ ਨੂੰ ਤੂੰ ਮਾਫ ਕਰ ਦਿੰਦਾ ਹੈਂ ਅਤੇ ਉਹ ਤੇਰੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਸ਼ਾਹੀ। ਮਨ ਕਾ ਝੂਠਾ ਝੂਠੁ ਕਮਾਵੈ ॥ ਚਿੱਤ ਦਾ ਕੂੜ, ਕੂੜ ਦੀ ਕਮਾਈ ਕਰਦਾ ਹੈ। ਮਾਇਆ ਨੋ ਫਿਰੈ ਤਪਾ ਸਦਾਵੈ ॥ ਉਹ ਧਨ ਦੌਲਤ ਪਿੱਛੇ ਦੌੜਦਾ ਫਿਰਦਾ ਹੈ ਅਤੇ ਆਪਣੇ ਆਪ ਨੂੰ ਤਪੱਸਵੀ ਅਖਵਾਉਂਦਾ ਹੈ। ਭਰਮੇ ਭੂਲਾ ਸਭਿ ਤੀਰਥ ਗਹੈ ॥ ਸੰਦੇਹ ਦਾ ਬਹਿਕਾਇਆ ਹੋਇਆ ਉਹ ਸਾਰਿਆਂ ਧਰਮ-ਅਸਥਾਨਾਂ ਤੇ ਰਟਨ ਕਰਦਾ ਹੈ। ਓਹੁ ਤਪਾ ਕੈਸੇ ਪਰਮ ਗਤਿ ਲਹੈ ॥ ਐਸਾ ਤਪਸਵੀ ਮਹਾਨ ਮਰਤਬੇ ਨੂੰ ਕਿਰ ਤਰ੍ਹਾਂ ਪਾ ਸਕਦਾ ਹੈ? ਗੁਰ ਪਰਸਾਦੀ ਕੋ ਸਚੁ ਕਮਾਵੈ ॥ ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਤਪੱਸਵੀ ਹੀ ਸੱਚ ਦੀ ਕਮਾਈ ਕਰਦਾ ਹੈ। ਨਾਨਕ ਸੋ ਤਪਾ ਮੋਖੰਤਰੁ ਪਾਵੈ ॥੧॥ ਨਾਨਕ, ਐਸਾ ਤਪੱਸਵੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਸੋ ਤਪਾ ਜਿ ਇਹੁ ਤਪੁ ਘਾਲੇ ॥ ਕੇਵਲ ਉਹ ਹੀ ਤਪੱਸਵੀ ਹੈ ਜੋ ਇਹ ਤਪੱਸਿਆ ਕਮਾਉਂਦਾ ਹੈ। ਸਤਿਗੁਰ ਨੋ ਮਿਲੈ ਸਬਦੁ ਸਮਾਲੇ ॥ ਸੱਚੇ ਗੁਰਾਂ ਨੂੰ ਮਿਲ ਕੇ ਉਹ ਨਾਮ ਦਾ ਸਿਮਰਨ ਕਰਦਾ ਹੈ। ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ ॥ ਸੱਚੇ ਗੁਰਾਂ ਦੀ ਟਹਿਲ ਸੇਵਾ ਕੇਵਲ ਇਹ ਤਪਸਿਆ ਹੀ ਕਬੂਲ ਪੈਂਦੀ ਹੈ। ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥੨॥ ਨਾਨਕ ਐਹੋ ਜੇਹਾ ਤਪੱਸਵੀ, ਸਾਈਂ ਦੇ ਦਰਬਾਰ ਅੰਦਰ ਪਤਿ ਆਬਰੂ ਪਾਉਂਦਾ ਹੈ। ਪਉੜੀ ॥ ਪਉੜੀ। ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ ॥ ਦੁਨੀਆ ਦੇ ਅਮਲ ਕਮਾਉਣ ਲਈ ਸੁਆਮੀ ਨੇ ਰਾਤ ਅਤੇ ਦਿਨ ਰਚੇ ਹਨ। copyright GurbaniShare.com all right reserved. Email |