ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ ॥ ਗੁਰਾਂ ਦੇ ਉਪਦੇਸ਼ ਰਾਹੀਂ ਹਿਰਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਹਨੇਰਾ ਦੂਰ ਥੀ ਵੰਝਦਾ ਹੈ। ਹੁਕਮੇ ਹੀ ਸਭ ਸਾਜੀਅਨੁ ਰਵਿਆ ਸਭ ਵਣਿ ਤ੍ਰਿਣਿ ॥ ਆਪਣੀ ਰਜ਼ਾ ਅੰਦਰ ਉਹ ਸਾਰਿਆਂ ਨੂੰ ਰਚਦਾ ਅਤੇ ਸਮੂਹ ਜੰਗਲਾਂ ਤੇ ਘਾਅ ਦੀਆਂ ਵਾਦੀਆਂ ਵਿੱਚ ਵਿਆਪਕ ਹੋ ਰਿਹਾ ਹੈ। ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ ॥ ਪ੍ਰਭੂ ਆਪ ਹੀ ਸਾਰਾ ਕੁੱਛ ਹੈ। ਗੁਰਾਂ ਦੀ ਦਇਆ ਦੁਆਰਾ, ਇਸ ਲਈ, ਤੂੰ ਸਦੀਵੀ ਹੀ ਸਾਈਂ ਦੇ ਨਾਮ ਨੂੰ ਉਚਾਰ। ਸਬਦੇ ਹੀ ਸੋਝੀ ਪਈ ਸਚੈ ਆਪਿ ਬੁਝਾਈ ॥੫॥ ਨਾਮ ਦੇ ਰਾਹੀਂ ਹੀ ਇਨਸਾਨ ਸਾਰਾ ਕੁੱਛ ਸਮਝਦਾ ਹੈ। ਸੱਚੇ ਸੁਆਮੀ ਨੇ ਖੁਦ ਹੀ ਮੈਨੂੰ ਇਹ ਗੱਲ ਦਰਸਾਈ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਸ਼ਾਹੀ। ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ॥ ਉਹ ਜਗਤ ਦਾ ਤਿਆਗੀ ਨਹੀਂ ਕਹਿਆ ਜਾ ਸਕਦਾ ਜਿਸ ਦੇ ਮਨ ਅੰਦਰ ਸ਼ੱਕ ਹੈ। ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥ ਉਸ ਨੂੰ ਦਿੱਤੀ ਹੋਈ ਖੈਰਾਤ ਹੇ ਨਾਨਕ! ਉਹੋ ਜੇਹਾ ਹੀ ਫਲ ਲਿਆਉਂਦੀ ਹੈ। ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ ॥ ਜੋ ਭੈ-ਰਹਿਤ ਅਤੇ ਪਵਿੱਤਰ ਪ੍ਰਭੂ ਦੇ ਮਹਾਨ ਮਰਤਬੇ ਦਾ ਚਾਹਵਾਨ (ਭੁੱਖਾ) ਹੈ; ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੧॥ ਕਿਸੇ ਟਾਂਵੇ ਟੱਲੇ ਆਦਮੀ ਨੂੰ ਹੀ, ਹੇ ਨਾਨਕ! ਉਸ ਨੂੰ ਪ੍ਰਸ਼ਾਦ ਛਕਾਉਣ ਦਾ ਅਵਸਰ ਮਿਲਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ ॥ ਉਹ ਜਗਤ ਦੇ ਤਿਆਗੀ ਨਹੀਂ ਆਖੇ ਜਾਂਦੇ ਜੋ ਹੋਰਨਾਂ ਦੇ ਘਰਾਂ ਵਿੱਚ ਪ੍ਰਸ਼ਾਦ ਛੱਕਦੇ ਹਨ, ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ ॥ ਅਤੇ ਜੋ ਆਪਣੇ ਪੇਟ ਦੀ ਘਾਤਰ ਬਹੁਤੇ ਧਾਰਮਕ ਬਾਣੇ ਧਾਰਨ ਕਰਦੇ ਹਨ। ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥ ਕੇਵਲ ਉਹ ਹੀ ਸਾਧੂ ਹਨ ਹੇ ਨਾਨਕ! ਜੋ ਆਪਣੇ ਅੰਤਰੀਵ ਆਤਮੇ ਪ੍ਰਵੇਸ਼ ਕਰਦੇ ਹਨ। ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥੨॥ ਉਹ ਆਪਣੇ ਸੁਆਮੀ ਨੂੰ ਖੋਜ ਕੇ ਪ੍ਰਾਪਤ ਕਰ ਲੈਂਦੇ ਹਨ ਅਤੇ ਆਪਣੇ ਨਿਜੱ ਆਤਮਾ ਵਿੱਚ ਵੱਸਦੇ ਹਨ। ਪਉੜੀ ॥ ਪਉੜੀ। ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ ॥ ਅਕਾਸ਼ ਅਤੇ ਜ਼ਮੀਨ ਨੂੰ ਇਕ ਦੂਜੇ ਨਾਲੋਂ ਵੱਖਰਾ ਕੀਤਾ ਹੋਇਆ ਹੈ ਅਤੇ ਅੰਦਰੋਂ ਉਨ੍ਹਾਂ ਦੋਹਾਂ ਨੂੰ ਸੁਆਮੀ ਨੇ ਆਪਣਾ ਸੱਚਾ ਆਸਰਾ ਦਿੱਤਾ ਹੋਇਆ ਹੈ। ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ ॥ ਸੱਚੇ ਹਨ ਸਾਰੇ ਗ੍ਰਹਿ ਅਤੇ ਦਰਵਾਜੇ, ਜਿਨ੍ਹਾਂ ਵਿੱਚ ਸੱਚਾ ਨਾਮ ਨਿਵਾਸ ਕਰਦਾ ਹੈ। ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥ ਹਰ ਥਾਂ ਸੱਚੇ ਸੁਆਮੀ ਦੀ ਰਜ਼ਾ ਕੰਮ ਕਰ ਰਹੀ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥ ਸੱਚਾ ਹੈ ਸੁਆਮੀ ਖੁਦ, ਸੱਚਾ ਹੈ ਉਸ ਦਾ ਰਾਜ ਸਿੰਘਾਸਣ, ਜਿਸ ਉੱਤੇ ਬੈਠ ਕੇ ਉਹ ਸੱਚਾ ਇਨਸਾਫ ਕਰਦਾ ਹੈ। ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥੬॥ ਸੱਚਿਆਰਾਂ ਦਾ ਪਰਮ ਸੱਚਿਆਰ ਸਾਰੇ ਵਿਆਪਕ ਹੋ ਰਿਹਾ ਹੈ ਅਤੇ ਗੁਰਾਂ ਦੇ ਰਾਹੀਂ ਹੀ ਅਦ੍ਰਿਸ਼ਟ ਸਾਈਂ ਦੇਖਿਆ ਜਾਂਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਸ਼ਾਹੀ। ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ ॥ ਬੇਅੰਤ ਪ੍ਰਭੂ ਸੰਸਾਰ ਸਮੁੰਦਰ ਵਿੱਚ ਵਸਦਾ ਹੈ। ਝੂਠੇ ਪ੍ਰਾਨੀ ਆਉਂਦੇ ਤੇ ਜਾਂਦੇ ਰਹਿੰਦੇ ਹਨ। ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ ॥ ਜੋ ਆਪਣੀ ਨਿਜ ਦੀ ਮਰਜ਼ੀ ਅਨੁਸਾਰ ਟੁਰਦਾ ਹੈ, ਉਸ ਨੂੰ ਘਣੇਰਾ ਡੰਡਾ ਮਿਲਦਾ ਹੈ। ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ ॥ ਵਾਹਿਗੁਰੂ ਰੂਪੀ ਰਤਨਾਂ ਦੀ ਖਾਣ ਵਿੱਚ ਸਮੂਹ ਵਸਤੂਆਂ ਹਨ; ਪ੍ਰਤੂੰ ਚੰਗੇ ਅਮਲਾਂ ਦੁਆਰਾ ਹੀ ਬੰਦਾ ਉਨ੍ਹਾਂ ਨੂੰ ਪਾਉਂਦਾ ਹੈ। ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ ॥੧॥ ਨਾਨਕ, ਜੇਕਰ ਬੰਦਾ ਉਸ ਸੁਆਮੀ ਦੀ ਰਜ਼ਾ ਅੰਦਰ ਟੁਰੇ ਤਾਂ ਉਹ ਨੌ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਸਹਜੇ ਸਤਿਗੁਰੁ ਨ ਸੇਵਿਓ ਵਿਚਿ ਹਉਮੈ ਜਨਮਿ ਬਿਨਾਸੁ ॥ ਜੋ ਆਪਣੇ ਸੱਚੇ ਗੁਰਾਂ ਦੀ ਅਡੋਲਤਾ ਨਾਲ ਸੇਵਾ ਨਹੀਂ ਕਰਦਾ ਉਹ ਆਪਣਾ ਜੀਵਨ ਹੰਗਤਾ ਅੰਦਰ ਗੁਆ ਲੈਂਦਾ ਹੈ। ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ ॥ ਉਸ ਦੀ ਜੀਭ ਪ੍ਰਭੂ ਦੇ ਅੰਮ੍ਰਿਤ ਨੂੰ ਨਹੀਂ ਚੱਖਦੀ ਅਤੇ ਉਸ ਦਾ ਦਿਲ ਕੰਵਲ ਪ੍ਰਫੁੱਲਤ ਨਹੀਂ ਹੁੰਦਾ। ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ ॥ ਆਪ ਹੁਦਰਾ ਜ਼ਹਿਰ ਖਾ ਕੇ ਮਰ ਜਾਂਦਾ ਹੈ। ਦੌਲਤ ਦੇ ਪਿਆਰ ਨੇ ਉਸ ਨੂੰ ਬਰਬਾਦ ਕਰ ਦਿੱਤਾ ਹੈ। ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥ ਇਕ ਵਾਹਿਗੁਰੂ ਦੇ ਨਾਮ ਦੇ ਬਗੈਰ, ਲਾਣ੍ਹਤ ਮਾਰੀ ਹੈ ਉਸ ਦੀ ਜਿੰਦਗੀ ਅਤੇ ਲਾਣ੍ਹਤ ਮਾਰਿਆ ਉਸ ਦਾ ਰਹਿਣ ਦੀ ਥਾਂ। ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ ॥ ਜਦ ਸੱਚਾ ਸੁਆਮੀ ਆਪ ਮਿਹਰ ਧਾਰਦਾ ਹੈ ਤਦ ਉਹ ਸਾਈਂ ਦੇ ਗੋਲਿਆਂ ਦਾ ਗੋਲਾ ਹੋ ਜਾਂਦਾ ਹੈ। ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥ ਤਦ, ਰੈਣ ਦਿਹੁੰ ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਅਤੇ ਕਦੇ ਭੀ ਉਨ੍ਹਾਂ ਦੀ ਨੇੜਤਾ ਨਹੀਂ ਛੱਡਦਾ। ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ ॥ ਜਿਸ ਤਰਾਂ ਕੰਵਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਏਸੇ ਤਰਾਂ ਹੀ ਉਹ ਘਰਬਾਰੀ ਜੀਵਨ ਵਿੱਚ ਅਟੰਕ ਰਹਿੰਦਾ ਹੈ। ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ ॥੨॥ ਹੇ ਗੋਲੇ ਨਾਨਕ! ਵਾਹਿਗੁਰੂ ਦਾ ਖਜ਼ਾਨਾ ਹੈ; ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਕਰਦਾ ਅਤੇ ਹੋਰ ਸਾਰਿਆਂ ਕੋਲੋ ਕਰਾਉਂਦਾ ਹੈ। ਪਉੜੀ ॥ ਪਉੜੀ। ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥ ਛੱਤੀ ਯੁੱਗ ਅਨ੍ਹੇਰ ਘੁੱਪ ਸੀ। ਤਦ ਪ੍ਰਭੂ ਨੇ ਖੁਦ ਹੀ ਆਪਣੇ ਆਪ ਨੂੰ ਪ੍ਰਗਟ ਕੀਤਾ। ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥ ਉਸ ਨੇ ਆਪ ਹੀ ਸਾਰੀ ਰਚਨਾ ਰਚੀ ਹੈ ਅਤੇ ਆਪੇ ਹੀ ਇਸ ਨੂੰ ਸੋਚ ਸਮਝ ਬਖਸ਼ੀ ਹੈ। ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥ ਉਸ ਨੇ ਸ਼ਾਸਤਰ ਅਤੇ ਸਿਮ੍ਰਿਤਆਂ ਬਣਾਈਆਂ ਅਤੇ ਬਦੀ ਤੇ ਨੇਕੀ ਫਹਿਰਿਸਤ ਤਿਆਰ ਕੀਤੀ। ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥ ਜਿਸ ਨੂੰ ਸੁਆਮੀ ਸਮਝਾਉਂਦਾ ਹੈ, ਉਹ ਸਮਝ ਜਾਂਦਾ ਹੈ ਅਤੇ ਉਸ ਦੇ ਸੱਚੇ ਨਾਮ ਨਾਲ ਪ੍ਰਸੰਨ ਹੋ ਜਾਂਦਾ ਹੈ। ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥੭॥ ਖੁਦ-ਬ-ਖੁਦ ਹੀ ਸਾਈਂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਆਪੇ ਹੀ ਉਹ ਮੁਆਫ ਕਰਦਾ ਹੈ ਅਤੇ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹਿ। ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥ ਇਹ ਸਰੀਰ ਸਾਰਾ ਲਹੂ ਹੀ ਹੈ। ਲਹੂ ਦੇ ਬਾਝੋਂ ਸਰੀਰ ਬਚ ਨਹੀਂ ਸਕਦਾ। ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥ ਜਿਹੜੇ ਆਪਣੇ ਸੁਆਮੀ ਦੇ ਨਾਲ ਰੰਗੀਜੇ ਹਨ, ਉਨ੍ਹਾਂ ਦੇ ਸਰੀਰ ਦੇ ਅੰਦਰ ਲਾਲਚ ਦਾ ਲਹੂ ਨਹੀਂ ਹੁੰਦਾ। ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥ ਸਾਈਂ ਦਾ ਡਰ ਧਾਰਨ ਕਰਨ ਦੁਆਰਾ ਦੇਹ ਦੁਬਲੀ ਪਤਲੀ ਹੋ ਜਾਂਦੀ ਹੈ ਅਤੇ ਲੋਭ ਦਾ ਲਹੂ ਅੰਦਰੋਂ ਨਿਕਲ ਜਾਂਦਾ ਹੈ। copyright GurbaniShare.com all right reserved. Email |