ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥ ਝੂਠ ਦੀ ਗੰਦਗੀ ਸੁਆਮੀ ਦੇ ਨਾਮ ਨਾਲ ਧੋਤੀ ਜਾਂਦੀ ਹੈ। ਨਾਮ ਦੇ ਉਚਾਰਨ ਰਾਹੀਂ ਬੰਦਾ ਸਤਵਾਦੀ ਹੋ ਜਾਂਦਾ ਹੈ। ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥ ਸਦੀਵੀ ਸਥਿਰ ਹੈ ਉਹ ਜੀਉ ਦੇਣਹਾਰ ਦਾਤਾਰ ਸੁਆਮੀ। ਹੋ ਗੋਲੇ ਨਾਨਕ। ਐਹੋ ਜੇਹੇ ਅਦਭੁਤ ਕੌਤਕ ਹਨ ਜਿਸ ਦੇ। ਪਉੜੀ ॥ ਪਉੜੀ। ਤੁਧੁ ਜੇਵਡੁ ਦਾਤਾ ਨਾਹਿ ਕਿਸੁ ਆਖਿ ਸੁਣਾਈਐ ॥ ਤੇਰੇ ਜਿੱਡਾ ਵੱਡਾ ਹੋਰ ਕੋਈ ਦਾਤਾਰ ਨਹੀਂ। ਮੈਂ ਹੋਰ ਕੀਹਦੇ ਮੂਹਰੇ ਆਪਣੇ ਦੁਖੜੇ ਦੱਸਾਂ ਤੇ ਵਰਨਣ ਕਰਾਂ। ਗੁਰ ਪਰਸਾਦੀ ਪਾਇ ਜਿਥਹੁ ਹਉਮੈ ਜਾਈਐ ॥ ਤੂੰ ਐਸੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ, ਜਿਨ੍ਹਾਂ ਦੀ ਰਾਹੀਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ। ਰਸ ਕਸ ਸਾਦਾ ਬਾਹਰਾ ਸਚੀ ਵਡਿਆਈਐ ॥ ਸੱਚੀ ਹੈ ਤੇਰੀ ਬਜ਼ੁਰਗੀ, ਹੇ ਪ੍ਰਭੂ! ਤੂੰ ਮਿੱਠਿਆਂ ਤੇ ਸਲੂਣਿਆਂ ਭੋਜਨਾਂ ਅਤੇ ਸੁਆਦਾਂ ਤੋਂ ਉਚੇਰਾ ਹੈਂ। ਜਿਸ ਨੋ ਬਖਸੇ ਤਿਸੁ ਦੇਇ ਆਪਿ ਲਏ ਮਿਲਾਈਐ ॥ ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈਂ ਉਸ ਨੂੰ ਤੂੰ ਆਪਣਾ ਦਰਸ਼ਨ ਦਿੰਦਾ ਹੈਂ ਅਤੇ ਆਪਣੇ ਨਾਲ ਮਿਲਾ ਲੈਂਦਾ ਹੈਂ। ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ ॥੯॥ ਹਰ ਦਿਲ ਅੰਦਰ ਸੁਆਮੀ ਨੇ ਸੁਧਾਰਸ ਟਿਕਾਇਆ ਹੋਇਆ ਹੈ। ਕਿਸੇ ਵਿਰਲੇ ਜਣੇ ਨੂੰ ਹੀ ਉਹ ਇਸ ਨੂੰ ਗੁਰਾਂ ਦੇ ਰਾਹੀਂ ਪਾਨ ਕਰਾਉਂਦਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥ ਵੱਡਿਆਂ ਵਡੇਰਿਆਂ ਦੀਆਂ ਵਾਰਤਾਵਾਂ ਉਨ੍ਹਾਂ ਦੀ ਆਲ ਔਲਾਦ ਨੂੰ ਚੰਗੇ ਬੱਚੇ ਬਣਾਉਂਦੀਆਂ ਹਨ। ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥ ਉਨ੍ਹਾਂ ਵਿਚੋਂ ਜੋ ਸੱਚੇ ਗੁਰਾਂ ਨੂੰ ਚੰਗਾ ਲਗਦਾ ਹੈ ਉਸ ਨੂੰ ਉਹ ਸਵੀਕਾਰ ਕਰ ਲੈਂਦੇ ਹਨ, ਅਤੇ ਖੁਦ ਪੀ ਉਹੋ ਜੇਹੇ ਹੀ ਕੰਮ ਕਰਦੇ ਹਨ। ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥ ਤੂੰ ਜਾ ਕੇ ਸਿਮਰਤੀਆਂ, ਸ਼ਾਸਤਰਾਂ, ਵਿਆਸ, ਸੁਖਦੇਵ, ਨਾਰਦ ਅਤੇ ਸਮੂਹ ਗੁਣ ਗੱਲਬਾਤ ਕਰਨ ਵਾਲਿਆਂ ਪਾਸੋਂ ਸਲਾਹ ਮਸ਼ਵਰਾ ਲੈ ਲੈ। ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥ ਜਿਨ੍ਹਾਂ ਨੂੰ ਸੱਚਾ ਸੁਆਮੀ ਜੋੜਦਾ ਹੈ ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ ਅਤੇ ਹਮੇਸ਼ਾਂ ਸੱਚੇ ਨਾਮ ਦਾ ਹੀ ਸਿਮਰਨ ਕਰਦੇ ਹਨ। ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥ ਨਾਨਕ ਪ੍ਰਮਾਣੀਕ ਹੋ ਜਾਂਦਾ ਹੈ ਸਿ ਜਹਾਨ ਵਿੱਚ ਉਨ੍ਹਾਂ ਦਾ ਆਗਮਨ ਜੋ ਆਪਣੀਆਂ ਸਾਰੀਆਂ ਪੀੜ੍ਹੀਆਂ ਦਾ ਪਾਰ ਉਤਾਰਾ ਕਰ ਦਿੰਦੇ ਹਨ। ਮਃ ੩ ॥ ਤੀਜੀ ਪਾਤਸ਼ਾਹੀ। ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ ਚੇਲੇ, ਜਿਨ੍ਹਾਂ ਦਾ ਰੂਹਾਨੀ ਰਹਿਬਰ ਅੰਨ੍ਹਾਂ ਹੈ; ਉਹ ਭੀ ਅੰਨ੍ਹੇ ਹੀ ਕੰਮ ਕਰਦੇ ਹਨ। ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥ ਉਹ ਆਪਣੀ ਨਿਜੱ ਦੀ ਰਜ਼ਾ ਮਰਜ਼ੀ ਅੰਦਰ ਟੁਰਦੇ ਹਨ ਅਤੇ ਸਦੀਵ ਕੋਰਾ ਕੂੜ ਹੀ ਬਕਦੇ ਹਨ। ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥ ਉਹ ਝੂਠ ਅਤੇ ਛਲ ਫਰੇਬ ਦੀ ਕਿਰਤ ਕਰਦੇ ਹਨ ਅਤੇ ਹਮੇਸ਼ਾਂ ਹੋਰਨਾਂ ਤੋਂ ਦੂਸ਼ਨ ਲਾਉਂਦੇ ਹਨ। ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥ ਉਹ ਵੱਡੇ ਨਿੰਦਕ ਖੁਦ ਡੁੱਬ ਜਾਂਦੇ ਹਨ ਅਤੇ ਆਪਣੇ ਸਾਰੇ ਖਾਨਦਾਨਾਂ ਨੂੰ ਭੀ ਤਬਾਹ ਕਰ ਛੱਡਦੇ ਹਨ। ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥ ਜਿਸ ਕਿਸੇ ਨਾਲ ਸੁਆਮੀ ਉਨ੍ਹਾਂ ਨੂੰ ਜੋੜਦਾ ਹੈ ਉਸ ਨਾਲ ਹੀ ਉਹ ਜੁੜੇ ਰਹਿੰਦੇ ਹਨ। ਉਹ ਗਰੀਬ ਜੀਵ ਕੀ ਕਰ ਸਕਦੇ ਹਨ? ਪਉੜੀ ॥ ਪਉੜੀ। ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ ॥ ਸਮੂਹ ਰਚਨਾ ਜੋ ਉਸ ਨੇ ਰਚੀ ਹੈ, ਸੁਆਮੀ ਉਸ ਸਾਰੀ ਨੂੰ ਆਪਣੀ ਅੱਖ ਹੇਠਾਂ ਰੱਖਦਾ ਹੈ। ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ ॥ ਕਈਆਂ ਨੂੰ ਉਸ ਨੇ ਝੂਠ ਅਤੇ ਛਲਫਰੇਬ ਨਾਲ ਜੋੜ ਛੱਡਿਆ ਹੈ। ਐਹੋ ਜੇਹੇ ਅਧਰਮੀ ਬਰਬਾਦ ਹੋ ਜਾਂਦੇ ਹਨ। ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ ॥ ਆਪਣੇ ਦਿਲੀ ਪ੍ਰੇਮ ਨਾਲ ਗੁਰੂ ਸਮਰਪਨ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਹਨ। ਜਿਨ ਕਉ ਪੋਤੈ ਪੁੰਨੁ ਹੈ ਤਿਨ੍ਹ੍ਹ ਵਾਤਿ ਸਿਪੀਤੀ ॥ ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ; ਉਨ੍ਹਾਂ ਦੇ ਮੂਹੰ ਵਿੱਚ ਸਾਹਿਬ ਦੀ ਸਿਫ਼ਤ ਸਲਾਹ ਹੈ। ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥੧੦॥ ਨਾਨਕ ਤੂੰ ਨਾਮ ਦਾ ਚਿੰਤਨ ਕਰ ਅਤੇ ਸੱਚੇ ਸੁਆਮੀ ਦੀ ਕੀਰਤੀ ਅਤੇ ਮਹਿਮਾ ਆਲਾਪ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਸਤੀ ਪਾਪੁ ਕਰਿ ਸਤੁ ਕਮਾਹਿ ॥ ਦਾਨੀ ਪੁਰਸ਼, ਗੁਨਾਹ ਕਰਕੇ ਇਕੱਤਰ ਕੀਤੀ ਹੋਈ ਦੋਲਤ, ਦਾਨ ਵਿੱਚ ਦਿੰਦੇ ਹਨ। ਗੁਰ ਦੀਖਿਆ ਘਰਿ ਦੇਵਣ ਜਾਹਿ ॥ ਉਨ੍ਹਾਂ ਦਾ ਗੁਰੂ ਉਨ੍ਹਾਂ ਦੇ ਗ੍ਰਹਿ ਵਿੱਚ ਸਿੱਖਿਆ ਦੇਣ ਨੂੰ ਜਾਂਦਾ ਹੈ। ਇਸਤਰੀ ਪੁਰਖੈ ਖਟਿਐ ਭਾਉ ॥ ਜ਼ਨਾਨੀ ਆਦਮੀ ਨੂੰ ਉਸ ਦੇ ਪੈਸੇ ਟੁਕੱਰ ਦੀ ਖਾਤਰ ਪਿਆਰ ਕਰਦੀ ਹੈ, ਭਾਵੈ ਆਵਉ ਭਾਵੈ ਜਾਉ ॥ ਨਹੀਂ ਤਾਂ ਉਹ ਪਰਵਾਹ ਨਹੀਂ ਕਰਦੀ ਕਿ ਉਹ ਕਿਧਰੋ ਆਉਂਦਾ ਹੈ ਤੇ ਕਿਧਰ ਨੂੰ ਜਾਂਦਾ ਹੈ। ਸਾਸਤੁ ਬੇਦੁ ਨ ਮਾਨੈ ਕੋਇ ॥ ਕੋਈ ਜਣਾ ਭੀ ਸ਼ਾਸਤਰਾਂ ਤੇ ਵੇਦਾਂ ਨੂੰ ਨਹੀਂ ਮੰਨਦਾ। ਆਪੋ ਆਪੈ ਪੂਜਾ ਹੋਇ ॥ ਹਰ ਕੋਈ ਕੇਵਲ ਆਪਣੇ ਆਪ ਨੂੰ ਹੀ ਪੂਜਦਾ ਹੈ। ਕਾਜੀ ਹੋਇ ਕੈ ਬਹੈ ਨਿਆਇ ॥ ਜੱਜ ਬਣ ਕੇ ਉਹ ਇਨਸਾਫ ਕਰਨ ਨੂੰ ਬੈਠਦਾ ਹੈ। ਫੇਰੇ ਤਸਬੀ ਕਰੇ ਖੁਦਾਇ ॥ ਉਹ ਮਾਲਾ ਫੇਰਦਾ ਹੈ ਅਤੇ ਅੱਲਾ ਅੱਲਾ ਆਖਦਾ ਹੈ। ਵਢੀ ਲੈ ਕੈ ਹਕੁ ਗਵਾਏ ॥ ਰਿਸ਼ਵਤ ਲੈ ਕੇ ਉਹ ਬੇਇਨਸਾਫੀ ਕਰਦਾ ਹੈ। ਜੇ ਕੋ ਪੁਛੈ ਤਾ ਪੜਿ ਸੁਣਾਏ ॥ ਜੇਕਰ ਕੋਈ ਜਣਾ ਪੁੱਛੇ, ਤਦ ਉਹ ਕੋਈ ਨਾਂ ਕੋਈ ਹਵਾਲਾ ਪੜ੍ਹ ਸੁਣਾਉਂਦਾ ਹੈ। ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥ ਮੁਸਲਮਾਨੀ ਕਲਮਾਂ ਹਿੰਦੂਆਂ ਦੇ ਕੰਨਾਂ ਅਤੇ ਦਿਲਾਂ ਵਿੱਚ ਰਮ ਰਿਹਾ ਹੈ। ਲੋਕ ਮੁਹਾਵਹਿ ਚਾੜੀ ਖਾਹਿ ॥ ਉਹ ਲੋਕਾਂ ਨੂੰ ਲੁਟਦੇ ਹਨ ਅਤੇ ਚੁਗਲੀ ਕਰਦੇ ਹਨ। ਚਉਕਾ ਦੇ ਕੈ ਸੁਚਾ ਹੋਇ ॥ ਪਵਿੱਤਰ ਲਈ ਉਹ ਆਪਣੇ ਚੌਕੇ ਨੂੰ ਲਿੱਪਦੇ ਹਨ। ਐਸਾ ਹਿੰਦੂ ਵੇਖਹੁ ਕੋਇ ॥ ਐਹੋ ਜੇਹਾ ਹੈ ਹਿੰਦੂ, ਕੋਈ ਜਣਾ ਇਸ ਨੂੰ ਦੇਖ ਭਾਲ ਲਵੇ। ਜੋਗੀ ਗਿਰਹੀ ਜਟਾ ਬਿਭੂਤ ॥ ਜਟਾ ਸੰਯੁਕਤ ਅਤੇ ਦੇਹ ਤੇ ਸੁਆਹ ਮਲੀ ਹੋਈ ਸੁਆਹ ਵਾਲਾ ਯੋਗੀ ਇਕ ਗ੍ਰਹਿਸਤੀ ਵਰਗਾ ਹੈ। ਆਗੈ ਪਾਛੈ ਰੋਵਹਿ ਪੂਤ ॥ ਬੱਚੇ ਉਸ ਦੇ ਅਗਾੜੀ ਤੇ ਪਛਾੜੀ ਰੋਂਦੇ ਹਨ। ਜੋਗੁ ਨ ਪਾਇਆ ਜੁਗਤਿ ਗਵਾਈ ॥ ਉਸਨੂੰ ਯੋਗ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਉਹ ਰਾਹੋਂ ਉਕੱ ਗਿਆ ਹੈ। ਕਿਤੁ ਕਾਰਣਿ ਸਿਰਿ ਛਾਈ ਪਾਈ ॥ ਕਿਸ ਵਾਸਤੇ ਉਸ ਨੇ ਆਪਣੇ ਸਿਰ ਵਿੱਚ ਸੁਆਹ ਪਾਈ ਹੈ? ਨਾਨਕ ਕਲਿ ਕਾ ਏਹੁ ਪਰਵਾਣੁ ॥ ਨਾਨਕ, ਕਲਜੁੱਗ ਦੀ ਇਹ ਨਿਸ਼ਾਨੀ ਹੈ, ਆਪੇ ਆਖਣੁ ਆਪੇ ਜਾਣੁ ॥੧॥ ਕਿ ਹਰ ਕੋਈ ਆਖਦਾ ਹੈ ਕਿ ਉਹ ਖੁਦ ਪੀ ਸਾਰਾ ਕੁਛ ਜਾਣਦਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਹਿੰਦੂ ਕੈ ਘਰਿ ਹਿੰਦੂ ਆਵੈ ॥ ਹਿੰਦੂ ਦੇ ਗ੍ਰਹਿ ਵਿੱਚ ਹਿੰਦੂ ਆਉਂਦਾ ਹੈ। ਸੂਤੁ ਜਨੇਊ ਪੜਿ ਗਲਿ ਪਾਵੈ ॥ ਮੰਤ੍ਰ ਪੜ੍ਹ ਕੇ ਉਹ ਧਾਗੇ ਦਾ ਜੰਝੂ ਮੁੰਡੇ ਦੀ ਗਰਦਨ ਦੁਆਲੇ ਪਾ ਦਿੰਦਾ ਹੈ। ਸੂਤੁ ਪਾਇ ਕਰੇ ਬੁਰਿਆਈ ॥ ਜੰਝੂ ਪਾ ਕੇ ਉਹ ਪਾਪ ਕਮਾਉਂਦਾ ਹੈ। ਨਾਤਾ ਧੋਤਾ ਥਾਇ ਨ ਪਾਈ ॥ ਆਪਣੇ ਨ੍ਹਾਉਣ ਅਤੇ ਧੋਣ ਦੇ ਬਾਵਜੂਦ ਉਹ ਸਾਈਂ ਦੇ ਦਰ ਕਬੂਲ ਨਹੀਂ ਪੈਂਦਾ। ਮੁਸਲਮਾਨੁ ਕਰੇ ਵਡਿਆਈ ॥ ਮੁਸਲਿਮ ਆਪਣੇ ਦੀਨ ਦੀ ਤਰੀਫ ਕਰਦਾ ਹੈ। copyright GurbaniShare.com all right reserved. Email |