ਤਿਸੁ ਪਾਖੰਡੀ ਜਰਾ ਨ ਮਰਣਾ ॥ ਐਸਾ ਬਰੂਪੀਆ ਨਾਂ ਬੁੱਢਾ ਹੁੰਦਾ ਹੈ, ਨਾਂ ਹੀ ਉਹ ਮਰਦਾ ਹੈ। ਬੋਲੈ ਚਰਪਟੁ ਸਤਿ ਸਰੂਪੁ ॥ (ਗੁਰੂ ਜੀ ਜੁਆਬ ਦਿੰਦੇ ਹਨ) ਸੁਣ ਹੇ ਚਰਪਟ, ਪ੍ਰਭੂ ਸੱਚ ਦਾ ਪੁੰਜ ਹੈ। ਪਰਮ ਤੰਤ ਮਹਿ ਰੇਖ ਨ ਰੂਪੁ ॥੫॥ ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ। ਮਃ ੧ ॥ ਪਹਿਲੀ ਪਾਤਿਸ਼ਾਹੀ। ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥ ਕੇਵਲ ਉਹ ਹੀ ਇੱਛਾ ਰਹਿਤ ਹੈ, ਜੋ ਮਾਲਕ ਵੱਲ ਮੋੜਾ ਪਾਉਂਦਾ ਹੈ। ਗਗਨ ਮੰਡਲ ਮਹਿ ਰੋਪੈ ਥੰਮੁ ॥ ਵਾਹਿਗੁਰੂ, ਬਮਲੇ ਸਰੂਪ, ਨੂੰ ਉਹ ਆਪਣੇ ਦਸਮ ਦੁਆਰ ਵਿੱਚ ਟਿਕਾ ਲੈਂਦਾ ਹੈ। ਅਹਿਨਿਸਿ ਅੰਤਰਿ ਰਹੈ ਧਿਆਨਿ ॥ ਰਾਤ ਦਿਨ ਉਹ ਦਿਲੀ ਸਿਮਰਨ ਅੰਦਰ ਲੀਨ ਰਹਿੰਦਾ ਹੈ। ਤੇ ਬੈਰਾਗੀ ਸਤ ਸਮਾਨਿ ॥ ਐਹੋ ਜੇਹਾ ਇੱਛਾ ਰਹਿਤ ਪੁਰਸ਼ ਸੱਚੇ ਸੁਆਮੀ ਦੇ ਤੁੱਲ ਹੈ। ਬੋਲੈ ਭਰਥਰਿ ਸਤਿ ਸਰੂਪੁ ॥ (ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਭਰਥਰ, ਪ੍ਰਭੂ ਸੱਚ ਦਾ ਪੁੰਜ ਹੈ। ਪਰਮ ਤੰਤ ਮਹਿ ਰੇਖ ਨ ਰੂਪੁ ॥੬॥ ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ। ਮਃ ੧ ॥ ਪਹਿਲੀ ਪਾਤਸ਼ਾਹੀ। ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥ ਪਾਪ ਕਿਸ ਤਰ੍ਹਾਂ ਜੜ੍ਹੋ ਮੇਖੋਂ ਪੁੱਟਿਆ ਜਾਂਦਾ ਹੈ ਤੇ ਅਸਲੀ ਜੀਵਨ ਦੇ ਮਾਰਗ ਦਾ ਕਿਸ ਤਰ੍ਹਾਂ ਪਤਾ ਲੱਗਦਾ ਹੈ? ਕੰਨ ਪੜਾਇ ਕਿਆ ਖਾਜੈ ਭੁਗਤਿ ॥ ਕੰਨਾਂ ਨੂੰ ਪੜਵਾ ਕੇ ਟੁਕੱੜ ਖਾਣ ਦਾ ਕੀ ਲਾਭ ਹੈ? ਆਸਤਿ ਨਾਸਤਿ ਏਕੋ ਨਾਉ ॥ ਇਕ ਨਾਮ ਹੀ ਹੈ ਜੋ ਕੁਲ ਆਲਮ ਦੀ ਹੋਂਦ ਅਤੇ ਅਣਹੋਂਦ, ਦੋਨਾਂ ਵਿੱਚ ਸਦੀਵੀ ਸਥਿਰ ਰਹਿੰਦਾ ਹੈ। ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥ ਉਹ ਕਿਹੜਾ ਸੰਬਦ ਹੈ ਜਿਸ ਦੁਆਰਾ ਮਨ ਸਥਿਰ ਰਹਿੰਦਾ ਹੈ? ਧੂਪ ਛਾਵ ਜੇ ਸਮ ਕਰਿ ਸਹੈ ॥ ਜੇਕਰ ਇਨਸਾਨ ਧੁੱਪ (ਸੁਖ) ਅਤੇ ਛਾਂ (ਦੁਖ) ਨੂੰ ਇੱਕ ਸਮਾਨ ਸਹਾਰਦਾ ਹੈ, ਤਾ ਨਾਨਕੁ ਆਖੈ ਗੁਰੁ ਕੋ ਕਹੈ ॥ ਕੇਵਲ ਤਦ ਹੀ ਗੁਰੂ ਜੀ ਫੁਰਮਾਉਂਦੇ ਹਨ, ਉਹ ਵਿਸ਼ਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਸਕਦਾ ਹੈ। ਛਿਅ ਵਰਤਾਰੇ ਵਰਤਹਿ ਪੂਤ ॥ ਚੇਲੇ ਹੋ ਕੇ ਲੱਕ ਦੇ ਭੇਖਾਂ ਅੰਦਰ ਪਰਵਿਰਤ ਹੁੰਦੇ ਹਨ। ਨਾ ਸੰਸਾਰੀ ਨਾ ਅਉਧੂਤ ॥ ਉਹ ਨਾਂ ਸੱਚੇ ਦੁਨੀਆਦਾਰ ਬੰਦੇ ਹਨ ਨਾਂ ਹੀ ਦੁਨੀਆ ਦੇ ਸੱਚੇ ਤਿਆਗੀ। ਨਿਰੰਕਾਰਿ ਜੋ ਰਹੈ ਸਮਾਇ ॥ ਜੋ ਸਰੂਪ ਰਹਿਤ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ, ਕਾਹੇ ਭੀਖਿਆ ਮੰਗਣਿ ਜਾਇ ॥੭॥ ਉਹ ਕਾਹਨੂੰ ਭੀਖ ਮੰਗਣ ਨੂੰ ਜਾਂਦਾ ਹੈ? ਪਉੜੀ ॥ ਪਉੜੀ। ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥ ਕੇਵਲ ਉਹ ਹੀ ਵਾਹਿਗੁਰੂ ਦਾ ਮੰਦਰ ਕਹਿਆ ਜਾਂਦਾ ਹੈ ਜਿੱਥੇ ਵਾਹਿਗੁਰੂ ਜਾਣਿਆ ਜਾਂਦਾ ਹੈ। ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥ ਗੁਰਾਂ ਦੇ ਉਪਦੇਸ਼ ਰਾਹੀਂ, ਵਿਆਪਕ ਆਤਮਾ ਨੂੰ ਹਰ ਥਾਂ ਅਨੁਭਵ ਕਰਕੇ ਇਨਸਾਨ ਪ੍ਰਭੂ ਨੂੰ ਮਨੁੱਖੀ ਸਰੀਰ ਅੰਦਰ ਹੀ ਪਾ ਲੈਂਦਾ ਹੈ। ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥ ਤੂੰ ਸੁਆਮੀ ਨੂੰ ਬਾਹਰਵਾਰ ਕਦਾਚਿੱਤ ਨਾਂ ਲੱਭ। ਸਿਰਜਣਹਾਰ ਤੇਰੇ ਆਪਣੇ ਘਰ (ਹਿਰਦੇ) ਅੰਦਰ ਹੀ ਹੈ। ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥ ਆਪ-ਹੁਦਰੇ ਵਾਹਿਗੁਰੂ ਦੇ ਮੰਦਰ ਦੀ ਕਦਰ ਨੂੰ ਨਹੀਂ ਜਾਣਦੇ ਅਤੇ ਉਹ ਆਪਣੇ ਜੀਵਨ ਨੂੰ ਗੁਆ ਲੈਂਦੇ ਹਨ। ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ ॥੧੨॥ ਇਕ ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਗੁਰਾਂ ਦੀ ਸਿੱਖਮਤ ਰਾਹੀਂ ਪਾਇਆ ਜਾਂਦਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਸ਼ਾਹੀ। ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥ ਕੇਵਲ ਬੇਵਕੂਫ ਹੀ ਬੇਵਕੂਫ ਦੀ ਗੱਲਬਾਤ ਸੁਣਦਾ ਹੈ। ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥ ਬੇਵਕੂਫ ਦੇ ਕੀ ਚਿੰਨ੍ਹ ਹਨ? ਬੇਵਕੂਫ ਦੇ ਕੀ ਕਰਮ ਹਨ? ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥ ਮੂਰਖ ਉਹ ਹੈ ਜੋ ਬੁੱਧੂ ਹੈ ਅਤੇ ਸਵੈ ਹੰਗਤਾਂ ਨਾਲ ਮਰ ਜਾਂਦਾ ਹੈ। ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥ ਇਸ ਦੇ ਕਰਨ ਨਾਲ ਉਹ ਹਮੇਸ਼ਾਂ ਮੁਸੀਬਤ ਵਿੱਚ ਰਹਿੰਦਾ ਹੈ ਅਤੇ ਮੁਸੀਬਤ ਅੰਦਰ ਹੀ ਵੰਸਦਾ ਹੈ। ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥ ਜੇਕਰ ਪਰਮ ਪ੍ਰੀਤਵਾਨ ਖੂਹ ਵਿੱਚ ਡਿੱਗ ਪਵੇ, ਉਸ ਦੇ ਮਿੱਤ੍ਰ ਨੂੰ ਉਸ ਨੂੰ ਬਾਹਰ ਕੱਢਣ ਦੀ ਕੋਈ ਵਿਧੀ ਬਣਾਉਣੀ ਚਾਹੀਦੀ ਹੈ। ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥ ਜੋ ਗੁਰੂ ਅਨੁਸਾਰੀ ਹੋਇਆ ਹੋਇਆ ਹੈ, ਉਹ ਸੁਆਮੀ ਦਾ ਸਿਮਰਨ ਕਰਦਾ ਹੈ ਤੇ ਉਹ ਨਿਰਲੇਪਾਂ ਵਿਚਰਦਾ ਹੈ। ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਉਹ ਖੁਦ ਤਰ ਜਾਂਦਾ ਹੈ ਅਤੇ ਜੋ ਡੁਬ ਰਹੇ ਹਨ, ਉਹ ਭੀ ਉਸ ਦੇ ਰਾਹੀਂ ਤਰ ਜਾਂਦੇ ਹਨ। ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥੧॥ ਉਹ ਓੁਹੀ ਕੁੱਛ ਕਰਦਾ ਹੈ ਜਿਹੜਾ ਉਸ ਸੁਆਮੀ ਨੂੰ ਚੰਗਾ ਲਗਦਾ ਹੈ। ਉਸ ਨੂੰ ਸਹਾਰਦਾ ਹੈ ਜੋ ਉਸ ਵਲੋਂ ਆਉਂਦਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਗੁਰੂ ਜੀ ਫੁਰਮਾਉਂਦੇ ਹਨ, ਤੂੰ ਹੇ ਇਨਸਾਨ! ਸੱਚੀ ਸਿਖਿਆ ਸ੍ਰਵਣ ਕਰ। ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਆਪਣਾ ਬਹੀਖਾਤਾ ਕੱਢ, ਨਿਆਂ ਕਰਨ ਬੈਠਾ, ਵਾਹਿਗੁਰੂ, ਤੇਰੇ ਕੋਲੋਂ ਤੇਰਾ ਹਿਸਾਬ ਕਿਤਾਬ ਪੁੱਛੇਗਾ। ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥ ਸਾਹਿਬ ਦੇ ਬਾਗੀ, ਜਿਨ੍ਹਾਂ ਦੇ ਜ਼ਿੰਮੇ ਬਕਾਇਆ ਹੈ, ਬੁਲਾਏ ਜਾਣਗੇ। ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥ ਮੌਤ ਦਾ ਦੂਤ, ਅਜ਼ਰਾਈਲ ਉਨ੍ਹਾਂ ਨੂੰ ਸਜ਼ਾ ਦੇਣ ਲਈ ਮੁਕੱਰਰ ਕੀਤਾ ਜਾਵੇਗਾ। ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥ ਤੰਗ ਗਲੀ ਅੰਦਰ ਫਸੇ ਹੋਇਆਂ ਨੂੰ ਕੋਈ ਰਸਤਾ ਬਚਾ ਜਾਂ ਆਉਣ ਤੇ ਜਾਣ ਦਾ ਨਹੀਂ ਦਿੱਸਣਾ। ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥ ਝੂਠ ਦਾ ਖਾਤਮਾ ਹੋ ਜਾਵੇਗਾ ਤੇ ਅਖੀਰ ਨੂੰ ਸੱਚ ਹੀ ਪਰਬਲ ਹੋਵੇਗਾ, ਹੇ ਨਾਨਕ। ॥2॥ ਪਉੜੀ ॥ ਪਉੜੀ। ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ ॥ ਦੇਹ ਅਤੇ ਸਾਰਾ ਕੁੱਛ ਵਾਹਿਗੁਰੂ ਦੀ ਮਲਕੀਅਤ ਹੈ ਅਤੇ ਵਾਹਿਗੁਰੂ ਆਪ ਹੀ ਸਾਰੇ ਵਿਆਪਕ ਹੋ ਰਿਹਾ ਹੈ। ਹਰਿ ਕੀ ਕੀਮਤਿ ਨਾ ਪਵੈ ਕਿਛੁ ਕਹਣੁ ਨ ਜਾਪੈ ॥ ਵਾਹਿਗੁਰੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ ਅਤੇ ਇਸ ਬਾਰੇ ਕੁੱਝ ਭੀ ਆਖਿਆ ਨਹੀਂ ਜਾ ਸਕਦਾ। ਗੁਰ ਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ ॥ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ ਅਤੇ ਇਨਸਾਨ ਉਸ ਦੇ ਸਿਮਰਨ ਨਾਲ ਰੰਗਿਆ ਜਾਂਦਾ ਹੈ। ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ ॥ ਉਸਦੀ ਦੇਹ ਅਤੇ ਮਨੂਆ ਸਮੂਹ ਸਰਸਬਜ਼ ਥੀ ਵੰਝਦੇ ਹਨ ਅਤੇ ਉਸ ਦੀ ਹੰਗਤਾ ਨਾਸ ਹੋ ਜਾਂਦੀ ਹੈ। ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ॥੧੩॥ ਹਰ ਸ਼ੈ ਪ੍ਰਭੂ ਦੀ ਖੇਡ ਹੈ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਰਹਿਮਤ ਸਦਕਾ, ਇਸ ਨੂੰ ਸਮਝਦਾ ਹੈ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥ ਭੱਗ ਦੇ ਹਜ਼ਾਰ ਚਿੰਨਾਂ ਦੀ ਸਜ਼ਾ ਮਿਲਣ ਨਾਲ ਇੰਦ੍ਰ ਨੇ ਵਿਰਲਾਪ ਕੀਤਾ। ਪਰਸ ਰਾਮੁ ਰੋਵੈ ਘਰਿ ਆਇਆ ॥ ਪਰਸਰਾਮ ਰੋਂਦਾ ਹੋਇਆ ਆਪਣੇ ਗ੍ਰਹਿ ਨੂੰ ਮੁੜਿਆ। ਅਜੈ ਸੁ ਰੋਵੈ ਭੀਖਿਆ ਖਾਇ ॥ ਜਦ ਦਾਨ ਕੀਤਾ ਹੋਇਆ ਗੋਹਾ ਖਾਣਾ ਪਿਆ ਅਜੈ ਨੇ ਵਿਰਲਾਪ ਕੀਤਾ। ਐਸੀ ਦਰਗਹ ਮਿਲੈ ਸਜਾਇ ॥ ਐਹੋ ਜਿਹਾ ਦੰਡ ਰੱਬ ਦੇ ਦਰਬਾਰ ਅੰਦਰ ਮਿਲਦਾ ਹੈ। ਰੋਵੈ ਰਾਮੁ ਨਿਕਾਲਾ ਭਇਆ ॥ ਜਦ ਰਾਮਚੰਦਰ ਰੋਇਆ ਸੀ ਜਦੋਂ ਉਸ ਨੂੰ ਦੇਸ਼ ਨਿਕਾਲਾ ਮਿਲਿਆ, copyright GurbaniShare.com all right reserved. Email |