Page 954

ਸੀਤਾ ਲਖਮਣੁ ਵਿਛੁੜਿ ਗਇਆ ॥
ਅਤੇ ਉਹ ਸੀਤਾ ਦੇ ਲਛਮਣ ਨਾਲੋਂ ਵਖਰਾ ਹੋ ਗਿਆ।

ਰੋਵੈ ਦਹਸਿਰੁ ਲੰਕ ਗਵਾਇ ॥
ਦਸਾਂ ਸਿਰਾਂ ਵਾਲੇ ਰਾਵਨ ਨੇ ਲੰਕਾ ਨੂੰ ਗੁਆ ਕੇ ਰੁਦਨ ਕੀਤਾ,

ਜਿਨਿ ਸੀਤਾ ਆਦੀ ਡਉਰੂ ਵਾਇ ॥
ਪਰ ਉਹ ਡਫ ਵਜਾ ਕੇ ਸੀਤਾ ਨੂੰ ਲੈ ਗਿਆ ਸੀ।

ਰੋਵਹਿ ਪਾਂਡਵ ਭਏ ਮਜੂਰ ॥
ਟਹਿਲੂਏ ਬਣ ਗਏ ਤੇ ਵਿਰਲਾਪ ਕੀਤਾ ਪਾਂਡਿਆਂ ਨੇ,

ਜਿਨ ਕੈ ਸੁਆਮੀ ਰਹਤ ਹਦੂਰਿ ॥
ਜਿਨ੍ਹਾਂ ਦਾ ਮਾਲਕ ਉਨ੍ਹਾਂ ਦੇ ਨਾਲ ਰਹਿੰਦਾ ਸੀ।

ਰੋਵੈ ਜਨਮੇਜਾ ਖੁਇ ਗਇਆ ॥
ਰਾਜੇ ਜਨਮੇਜੇ ਨੇ ਆਪਣੇ ਕੁਰਾਹੇ ਪੈਣ ਉੱਤੇ ਰੁਦਨ ਕੀਤਾ।

ਏਕੀ ਕਾਰਣਿ ਪਾਪੀ ਭਇਆ ॥
ਇਕ ਜੁਰਮ ਦੀ ਖਾਤਰ ਉਹ ਗੁਨਾਹਗਾਰ ਬਣ ਗਿਆ।

ਰੋਵਹਿ ਸੇਖ ਮਸਾਇਕ ਪੀਰ ॥
ਅਧਿਆਤਮਕ ਆਗੂ ਅੰਤਰਜਾਮੀ ਅਤੇ ਰੂਹਾਨੀ ਰਹਿਬਰ ਵਿਰਲਾਪ ਕਰਦੇ ਹਨ,

ਅੰਤਿ ਕਾਲਿ ਮਤੁ ਲਾਗੈ ਭੀੜ ॥
ਮਤੇ ਅਖੀਰ ਦੇ ਵੇਲੇ ਉਨ੍ਹਾਂ ਨੂੰ ਕਸ਼ਟ ਉਠਾਉਣਾ ਪਵੇ।

ਰੋਵਹਿ ਰਾਜੇ ਕੰਨ ਪੜਾਇ ॥
ਆਪਣੇ ਕੰਨਾਂ ਨੂੰ ਪੜਵਾ ਕੇ ਪਾਤਿਸ਼ਾਹ ਰੋਂਦੇ ਹਨ,

ਘਰਿ ਘਰਿ ਮਾਗਹਿ ਭੀਖਿਆ ਜਾਇ ॥
ਅਤੇ ਉਹ ਘਰ ਖੈਰ ਮੰਗਦੇ ਫਿਰਦੇ ਹਨ।

ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥
ਜਦ ਉਸ ਦੀ ਇਕੱਤਰ ਕੀਤੀ ਹੋਈ ਦੌਲਤ ਉਸ ਪਾਸੋਂ ਵੱਖਰੀ ਹੋ ਜਾਂਦੀ ਹੈ, ਉਦੋਂ ਕੰਜੂਸ ਵਿਰਲਾਪ ਕਰਦਾ ਹੈ।

ਪੰਡਿਤ ਰੋਵਹਿ ਗਿਆਨੁ ਗਵਾਇ ॥
ਜਦ ਉਸ ਦੀ ਵਿਦਿਆ ਨਿਸ਼ਫਲ ਹੋ ਜਾਂਦੀ ਹੈ ਤਾਂ ਵਿਦਵਾਨ ਪੁਰਸ਼ ਰੁਦਨ ਕਰਦਾ ਹੈ।

ਬਾਲੀ ਰੋਵੈ ਨਾਹਿ ਭਤਾਰੁ ॥
ਮੁਟਿਆਰ ਇਸਤਰੀ ਰੋਂਦੀ ਹੈ, ਕਿਉਂਜੇ ਉਸਦਾ ਪਤੀ ਨਹੀਂ।

ਨਾਨਕ ਦੁਖੀਆ ਸਭੁ ਸੰਸਾਰੁ ॥
ਨਾਨਕ, ਸਾਰਾ ਜਹਾਨ, ਤਕਲੀਫ ਵਿੱਚੱ ਹੈ।

ਮੰਨੇ ਨਾਉ ਸੋਈ ਜਿਣਿ ਜਾਇ ॥
ਜੋ ਨਾਮ ਉੱਤੇ ਭਰੋਸਾ ਧਾਰਦਾ ਹੈ, ਉਹ ਜਿੱਤ ਜਾਂਦਾ ਹੈ।

ਅਉਰੀ ਕਰਮ ਨ ਲੇਖੈ ਲਾਇ ॥੧॥
ਹੋਰ ਕੋਈ ਅਮਲ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।

ਮਃ ੨ ॥
ਦੂਜੀ ਪਾਤਸ਼ਾਹੀ।

ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥
ਸਿਮਰਨ, ਤਪੱਸਿਆ ਅਤੇ ਹਰ ਵਸਤੂ ਪ੍ਰਾਪਤ ਹੋ ਜਾਂਦੀਆਂ ਹਨ, ਪ੍ਰਭੂ ਵਿੱਚ ਭਰੋਸਾ ਕਰਨ ਦੁਆਰਾ। ਹੋਰ ਸਾਰੇ ਕਾਰ-ਵਿਹਾਰ ਵਿਅਰਥ ਹਨ।

ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥
ਨਾਨਕ, ਤੂੰ ਉਸ ਦੀ ਫਰਮਾਬਰਦਾਰੀ ਕਰ ਜੋ ਫਰਮਾਬਰਦਾਰੀ ਦੇ ਯੋਗ ਹੈ। ਗੁਰਾਂ ਦੀ ਦਇਆ ਦੁਆਰਾ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ।

ਪਉੜੀ ॥
ਪਉੜੀ।

ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ ॥
ਸਰੀਰ ਅਤੇ ਰਾਜ ਹੰਸ-ਆਤਮਾ ਦਾ ਮਿਲਾਪ ਐਨ ਆਰੰਭ ਤੋਂ ਹੀ ਸਿਰਜਣਹਾਰ ਸੁਆਮੀ ਨੇ ਲਿਖਿਆ ਹੋਇਆ ਸੀ।

ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ ॥
ਸੁਆਮੀ ਅਦ੍ਰਿਸ਼ਟ ਤੌਰ ਤੇ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਹੀ ਉਹ ਜਾਹਰ ਹੁੰਦਾ ਹੈ।

ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ ॥
ਜੋ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੀ ਮਹਿਮਾ ਦੀ ਉਚਾਰਦਾ ਹੈ, ਉਹ ਉਸ ਦੀ ਮਹਿਮਾ ਅੰਦਰ ਹੀ ਲੀਨ ਹੋ ਜਾਂਦਾ ਹੈ।

ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ ॥
ਸਮੂਹ ਸੱਚੀ ਹੈ ਗੁਰਾਂ ਦੀ ਸੱਚੀ ਬਾਣੀ। ਇਸ ਦੇ ਰਾਹੀਂ ਜੀਵ ਸੱਚੇ ਸਾਈਂ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।

ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥
ਉਹ ਸਾਹਿਬ, ਸਾਰਾ ਕੁੱਝ ਖੁਦ-ਬ-ਖੁਦ ਹੀ ਹੈ। ਉਹ ਖੁਦ ਹੀ ਪ੍ਰਭਤਾ ਪ੍ਰਦਾਨ ਕਰਦਾ ਹੈ।

ਸਲੋਕ ਮਃ ੨ ॥
ਸਲੋਕ ਦੂਜੀ ਪਾਤਿਸ਼ਾਹੀ।

ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥
ਹੇ ਨਾਨਕ, ਜੇਕਰ ਅੰਨ੍ਹਾ ਆਦਮੀ ਜਵਾਹਿਰਾਤਾਂ ਦੀ ਜਾਂਚ ਪੜਤਾਲ ਕਰਨਾ ਜਾਵੇ,

ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥੧॥
ਉਹ ਉਨ੍ਹਾਂ ਦੀ ਕਦਰ ਨੂੰ ਨਹੀਂ ਪਛਾਣੇਗਾ ਅਤੇ ਆਪਣੇ ਆਪ ਨੂੰ ਮੁਜ਼ਾਹਿਰ (ਝੂਠਾ ਵਿਖਾਵਾ) ਕਰਕੇ ਮੁੜੇਗਾ।

ਮਃ ੨ ॥
ਦੂਜੀ ਪਾਤਿਸ਼ਾਹੀ।

ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥
ਜਵਾਹਿਰਾਤ ਦੀ ਥੈਲੀ ਗੁਰਦੇਵ ਜਵੈਹਰੀ ਨੇ ਆ ਕੇ ਖੋਲ ਦਿੱਤੀ ਹੈ।

ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥
ਜਵਾਹਿਰਾਤ ਦੀ ਥੈਲੀ, ਗੁਰਬਾਣੀ ਦਾ ਮਾਲ ਵੇਚਨ ਵਾਲੇ ਗੁਰੂ ਅਤੇ ਸਿੱਖ ਖਰੀਦਾਰ ਦੋਨਾਂ ਦੇ ਰਿਦਿਆਂ ਅੰਦਰ ਰਮੀ ਰਹਿੰਦੀ ਹੈ।

ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥
ਕੇਵਲ ਉਹ ਹੀ ਜਿਨ੍ਹਾਂ ਦੀ ਝੋਲੀ ਵਿੱਚ ਨੇਕੀ ਹੈ, ਹੇ ਨਾਨਕ! ਨਾਮ ਦੇ ਜਵਾਹਰ ਨੂੰ ਖਰੀਦਦੇ ਹਨ।

ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥
ਜੋ ਗੁਰਬਾਣੀ ਅਤੇ ਨਾਮ ਦੇ ਜਵਾਹਿਰਾਤ ਦੀ ਕਦਰ ਨੂੰ ਨਹੀਂ ਪਛਾਣਦੇ, ਉਹ ਮੁਨਾਖਿਆਂ (ਅੰਨਿ੍ਹਆਂ) ਮਨੁੱਖਾਂ ਦੀ ਮਾਨੰਦ ਸੰਸਾਰ ਅੰਦਰ ਭਟਕਦੇ ਹਨ।

ਪਉੜੀ ॥
ਪਉੜੀ।

ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥
ਸਰੀਰ ਦੇ ਕਿਲ੍ਹੇ ਦੇ ਨੌਂ ਬੂਹੇ ਹਨ। ਦਸਵਾਂ ਅਦ੍ਰਿਸ਼ਟ ਰੱਖਿਆ ਹੋਇਆ ਹੈ।

ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥
ਦਸਵੇਂ ਦੁਆਰ ਦੇ ਮਹਾਨ ਕਰੜੇ ਤਖਤੇ ਖੁਲ੍ਹਦੇ ਨਹੀਂ। ਕੇਵਲ ਗੁਰਾਂ ਦੇ ਬਚਨ ਰਾਹੀਂ ਹੀ ਉਹ ਖੁਲ੍ਹਦੇ ਹਨ।

ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥
ਸੁਰੀਲਾ ਬੈਕੁੰਠੀ ਕੀਰਤਨ ਉੱਥੇ ਗੂੰਜਦਾ ਹੈ। ਗੁਰਦੇਵ ਜੀ ਦੇ ਬਚਨ ਦੁਆਰਾ ਇਹ ਸੁਣਿਆ ਜਾਂਦਾ ਹੈ।

ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ ॥
ਈਸ਼ਵਰੀ ਨੂਰ ਉਨ੍ਹਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਜੋ ਦਸਵੇਂ ਦੁਆਰ ਦੇ ਕੀਰਤਨ ਨੂੰ ਸੁਣਦੇ ਹਨ। ਐਸੇ ਪੁਰਸ਼ ਬੰਦਗੀ ਇਖਤਿਆਰ ਕਰਨ ਦੁਆਰਾ ਹਰੀ ਨੂੰ ਮਿਲ ਪੈਂਦੇ ਹਨ।

ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥
ਇਕ ਸੁਆਮੀ ਜਿਸ ਨੇ ਆਪ ਹੀ ਸ਼੍ਰਿਸ਼ਟੀ ਸਾਜੀ ਹੈ, ਸਾਰਿਆਂ ਅੰਦਰ ਰਮਿਆ ਹੋਇਆ ਹੈ।

ਸਲੋਕ ਮਃ ੨ ॥
ਸਲੋਕ ਦੂਜੀ ਪਾਤਸ਼ਾਹੀ।

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥
ਕੇਵਲ ਉਹ ਹੀ ਜੋ ਅੰਨ੍ਹਾ ਹੈ, ਅੰਨ੍ਹੇ ਇਨਸਾਨ ਦੇ ਵਿਖਾਲੇ ਹੋਏ ਰਸਤੇ ਉੱਤੇ ਟੁਰਦਾ ਹੈ।

ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥
ਜੋ ਵੇਖ ਸਕਦਾ ਹੈ, ਹੇ ਨਾਨਕ! ਉਹ ਉਜਾੜ ਅੰਦਰ ਕਿਉਂ ਭੰਬਲਭੂਸੇ ਖਾਵੇ?

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥
ਜਿਨ੍ਹਾਂ ਦੇ ਚਿਹਰੇ ਅੰਦਰ (ਉਤੇ) ਨੇਤ੍ਰ ਨਹੀਂ, ਉਹ ਅੰਨ੍ਹੇ ਨਹੀਂ ਕਹੇ ਜਾਂਦੇ।

ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥
ਕੇਵਲ ਉਹ ਹੀ ਮੁਨਾਖੇ ਹਨ, ਹੇ ਨਾਨਕ। ਜੋ ਆਪਣੇ ਸੁਆਮੀ ਤੋਂ ਘੁੱਸੇ ਫਿਰਦੇ ਹਨ।

ਮਃ ੨ ॥
ਦੂਜੀ ਪਾਤਸ਼ਾਹੀ।

ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥
ਜਿਸ ਨੂੰ ਸੁਆਮੀ ਨੇ ਅੰਨ੍ਹਾ ਕੀਤਾ ਹੈ, ਉਸ ਨੂੰ ਕੇਵਲ ਉਹ ਹੀ ਚੰਗੀ ਤਰ੍ਹਾਂ ਵੇਖਣ ਵਾਲਾ ਕਰ ਸਕਦਾ ਹੈ।

ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥
ਜਿਸ ਤਰ੍ਹਾਂ ਉਹ ਜਾਣਦਾ ਉਸੇ ਤਰ੍ਹਾਂ ਹੀ ਉਹ ਕਰਦਾ ਹੈ, ਭਾਵੇਂ ਕੋਈ ਜਣਾ ਸੈਂਕੜੇ ਵਾਰੀ ਉਸ ਨੂੰ ਪਿਆ ਸਮਝਾਵੇ।

ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥
ਜਿੱਥੇ ਵਾਹਿਗੁਰੂ, ਅਸਲ ਚੀਜ਼, ਦਿੱਸ ਨਹੀਂ ਆਉਂਦੀ, ਜਾਣ ਲੈ ਕੇ ਉੱਥੇ ਸਵੈ-ਹੰਗਤ ਦਾ ਬੋਲਬਾਲਾ ਹੈ।

ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥
ਨਾਨਕ ਖਰੀਦਾਰ ਚੀਜ਼ ਨੂੰ ਕਿ ਤਰ੍ਹਾਂ ਮੁੱਲ ਲੈ ਸਕਦਾ ਹੈ, ਜੇਕਰ ਉਹ ਇਸ ਨੂੰ ਸਿੰਝਾਣ ਹੀ ਨਹੀਂ ਸਕਦਾ?

ਮਃ ੨ ॥
ਦੂਜੀ ਪਾਤਸ਼ਾਹੀ।

ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥
ਉਹ ਕਿਸ ਤਰ੍ਹਾਂ ਅੰਨ੍ਹਾਂ ਕਿਹਾ ਜਾ ਸਕਦਾ ਹੈ ਜੇ ਸੁਆਮੀ ਦੀ ਰਜ਼ਾ ਰਾਹੀਂ ਅੰਨ੍ਹਾ (ਮਾਇਆ ਤੋਂ ਉਪਰ) ਹੋਇਆ ਹੈ?

ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥
ਨਾਨਕ, ਜੋ ਪ੍ਰਭੂ ਦੀ ਰਜ਼ਾ ਨੂੰ ਨਹੀਂ ਸਮਝਦਾ, ਉਹ ਹੀ ਅੰਨਾਂ ਆਖਿਆ ਜਾਂਦਾ ਹੈ।

copyright GurbaniShare.com all right reserved. Email