Page 955

ਪਉੜੀ ॥
ਪਉੜੀ।

ਕਾਇਆ ਅੰਦਰਿ ਗੜੁ ਕੋਟੁ ਹੈ ਸਭਿ ਦਿਸੰਤਰ ਦੇਸਾ ॥
ਮੁਲਕ ਅਤੇ ਸਾਰਿਆਂ ਪ੍ਰਦੇਸ਼ਾ ਦਾ ਸੁਆਮੀ, ਦੇਹ ਦੇ ਫਸੀਲ ਵਾਲੇ ਕਿਲ੍ਹੇ ਵਿੱਚ ਵਸਦਾ ਹੈ।

ਆਪੇ ਤਾੜੀ ਲਾਈਅਨੁ ਸਭ ਮਹਿ ਪਰਵੇਸਾ ॥
ਸੁਆਮੀ ਆਪੇ ਹੀ ਸਮਾਧੀ ਅੰਦਰ ਬੈਠਦਾ ਹੈ ਅਤੇ ਆਪੇ ਹੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।

ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ ॥
ਉਸ ਨੇ ਖੁਦ ਸੰਸਾਰ ਰਚਿਆ ਹੈ ਅਤੇ ਖੁਦ ਹੀ ਉਹ ਉਸ ਅੰਦਰ ਲੁੱਕਿਆ ਹੋਇਆ ਰਹਿੰਦਾ ਹੈ।

ਗੁਰ ਸੇਵਾ ਤੇ ਜਾਣਿਆ ਸਚੁ ਪਰਗਟੀਏਸਾ ॥
ਸੁਆਮੀ ਗੁਰਾਂ ਦੀ ਚਾਕਰੀ ਕਮਾਉਣ ਰਾਹੀਂ ਜਾਣਿਆਂ ਜਾਂਦਾ ਹੈ ਅਤੇ ਉਸ ਦਾ ਸੱਚ ਪ੍ਰਕਾਸ਼ ਹੋ ਜਾਂਦਾ ਹੈ।

ਸਭੁ ਕਿਛੁ ਸਚੋ ਸਚੁ ਹੈ ਗੁਰਿ ਸੋਝੀ ਪਾਈ ॥੧੬॥
ਸੱਚਿਆਰਾਂ ਦਾ ਪਰਮ ਸੱਚਿਆਰ ਸੁਆਮੀ ਸਾਰਾ ਕੁੱਝ ਆਪ ਹੀ ਹੈ। ਗੁਰਾਂ ਨੇ ਮੈਨੂੰ ਇਹ ਸਮਝ ਪ੍ਰਦਾਨ ਕੀਤੀ ਹੈ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ ॥
ਵਿਸ਼ੇ ਭੋਗ ਦੀ ਪੈਲੀ ਅੰਦਰ ਰਾਤ੍ਰੀ। ਸੌਣੀ ਦੀ ਫਸਲ ਹੈ, ਅਤੇ ਗੁੱਸੇ ਦੀ ਦੂਸਰੀ ਪੈਲੀ ਅੰਦਰ ਦਿਨ, ਹਾੜੀ ਦੀ ਫਸਲ ਹੈ।

ਲਬੁ ਵਤ੍ਰ ਦਰੋਗੁ ਬੀਉ ਹਾਲੀ ਰਾਹਕੁ ਹੇਤ ॥
ਲੋਭ ਬੀਜਣ ਦਾ ਮੁਨਾਸਿਬ ਵੇਲਾ, ਝੂਠ ਬੀਜ ਅਤੇ ਸੰਸਾਰੀ ਮਮਤਾ, ਮੁਜ਼ਾਰਾ ਅਤੇ ਹਲ ਵਾਉਣ ਵਾਲਾ ਹੈ।

ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ ॥
ਖਿਆਲ ਹਲ ਹੈ ਅਤੇ ਬਦੀ ਬੋਹਲ ਇਹ ਹੈ ਜੋ ਜੀਵ ਸਾਈਂ ਦੀ ਰਜ਼ਾ ਅੰਦਰ ਕਮਾਉਂਦਾ ਤੇ ਖਾਂਦਾ ਹੈ।

ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ ॥੧॥
ਜਦ ਉਸ ਕੋਲੋਂ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ ਤਾਂ ਉਸ ਦਾ ਜੀਵਨ ਉਸਨੂੰ ਜਾਣਨ ਵਾਲੇ ਮਾਪਿਆਂ ਸਣੇ, ਵਿਅਰਥ ਜਾਂਦਾ ਹੈ।

ਮਃ ੧ ॥
ਪਹਿਲੀ ਪਾਤਸ਼ਾਹੀ।

ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ ॥
ਤੂੰ ਰੱਬ ਦੇ ਡਰ ਨੂੰ ਖੇਤ, ਪਵਿੱਤਰਤਾ ਨੂੰ ਜਲ, ਸੱਚ ਅਤੇ ਸੰਤੁਸ਼ਟਤਾ ਨੂੰ ਬਲ੍ਹਦ,

ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ ॥
ਨਿਮਰਤਾ ਨੂੰ ਹਲ ਮਨੂਏ ਨੂੰ ਹਲ ਵਾਹੁਣ ਵਾਲਾ ਸਿਮਰਨ ਨੂੰ ਜਿੰਮੀਂ ਦਾ ਵੱਤਰ ਅਤੇ ਰੱਬ ਨਾਲ ਮਿਲਾਪ ਨੂੰ ਯੋਗ ਵੇਲਾ ਬਣਾ।

ਨਾਉ ਬੀਜੁ ਬਖਸੀਸ ਬੋਹਲ ਦੁਨੀਆ ਸਗਲ ਦਰੋਗ ॥
ਸੁਆਮੀ ਦੇ ਨਾਮ ਨੂੰ ਤੂੰ ਆਪਣਾ ਭੀ ਬਣਾ ਅਤੇ ਉਸ ਦੀ ਰਹਿਮਤ ਨੂੰ ਆਪਣਾ ਦਾਣਿਆਂ ਦਾ ਢੇਰ। ਇਸ ਤਰ੍ਹਾਂ ਤੈਨੂੰ ਸਾਰਾ ਸੰਸਰਾ ਹੀ ਕੂੜਾ ਮਲੂਮ ਹੋਵੇਗਾ।

ਨਾਨਕ ਨਦਰੀ ਕਰਮੁ ਹੋਇ ਜਾਵਹਿ ਸਗਲ ਵਿਜੋਗ ॥੨॥
ਨਾਨਕ, ਜੇਕਰ ਮਿਹਰਬਾਨ ਮਾਲਕ ਆਪਣੀ ਮਿਹਰਬਾਨੀ ਧਾਰੇ ਤਾਂ ਸਾਰੇ ਵਿਛੋੜੇ ਮੁੱਕ ਜਾਣਗੇ।

ਪਉੜੀ ॥
ਪਉੜੀ।

ਮਨਮੁਖਿ ਮੋਹੁ ਗੁਬਾਰੁ ਹੈ ਦੂਜੈ ਭਾਇ ਬੋਲੈ ॥
ਮਨਮੁੱਖ ਪੁਰਸ਼ ਸੰਸਾਰੀ ਮਮਤਾ ਦੇ ਅਨ੍ਹੇਰੇ ਨਾਲ ਘੇਰਿਆ ਹੋਇਆ ਹੈ। ਉਹ ਹੋਰਸ ਦੇ ਪਿਆਰ ਦੀ ਗਲਬਾਤ ਕਰਦਾ ਹੈ।

ਦੂਜੈ ਭਾਇ ਸਦਾ ਦੁਖੁ ਹੈ ਨਿਤ ਨੀਰੁ ਵਿਰੋਲੈ ॥
ਦਵੈਤ ਭਾਵ ਅੰਦਰ ਵਿਚਰਨਾ ਸਦੀਵੀ ਰਹਿਣ ਵਾਲੀ ਪੀੜਾ ਹੈ ਅਤੇ ਉਹ ਹਮੇਸ਼ਾਂ ਬੇਫਾਇਦਾ ਹੀ ਪਾਣੀ ਰਿੜਕਦਾ ਹੈ।

ਗੁਰਮੁਖਿ ਨਾਮੁ ਧਿਆਈਐ ਮਥਿ ਤਤੁ ਕਢੋਲੈ ॥
ਪਵਿੱਤਰ ਪੁਰਸ਼ ਰੱਬ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਉਸ ਨੂੰ ਰਿੜਕਣ ਦੁਆਰਾ ਅਸਲੀਅਤ ਪਾ ਲੈਂਦਾ ਹੈ।

ਅੰਤਰਿ ਪਰਗਾਸੁ ਘਟਿ ਚਾਨਣਾ ਹਰਿ ਲਧਾ ਟੋਲੈ ॥
ਉਸ ਦੇ ਹਿਰਦੇ ਅੰਦਰ ਈਸ਼ਵਰੀ ਨੂਰ ਵਰ੍ਹਣ ਦੁਆਰਾ ਉਸ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਅਤੇ ਖੋਜ ਭਾਲ ਰਾਹੀਂ ਉਹ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ।

ਆਪੇ ਭਰਮਿ ਭੁਲਾਇਦਾ ਕਿਛੁ ਕਹਣੁ ਨ ਜਾਈ ॥੧੭॥
ਪ੍ਰਭੂ ਆਪ ਪ੍ਰਾਣੀ ਨੂੰ ਗਲਤੀ ਅੰਦਰ ਗੁਮਰਾਹ ਕਰ ਦਿੰਦਾ ਹੈ। ਇਨਸਾਨ ਉਸ ਬਾਰੇ ਕੋਈ ਉਜ਼ਰ ਨਹੀਂ ਕਰ ਸਕਦਾ।

ਸਲੋਕ ਮਃ ੨ ॥
ਸਲੋਕ ਦੂਜੀ ਪਾਤਸ਼ਾਹੀ।

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
ਨਾਨਕ, ਤੂੰ ਆਪਣੀ ਉਪਜੀਵਕਾ ਬਾਰੇ ਫਿਕਰ ਨਾਂ ਕਰ। ਤੇਰੀ ਫਿਕਰ ਚਿੰਤਾ ਉਸ ਨੂੰ ਹੈ।

ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
ਪਾਣੀ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ, ਉਨ੍ਹਾਂ ਨੂੰ ਭੀ ਇਹ ਉਪਜੀਵਕਾ ਦਿੰਦਾ ਹੈ।

ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥
ਕੋਈ ਜਣਾ ਉੱਥੇ ਹੱਟੀ ਨਹੀਂ ਕਰਦਾ, ਨਾਂ ਹੀ ਕੋਈ ਵਾਹੀ ਕਰਦਾ ਹੈ।

ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥
ਓਥੇ ਕੋਈ ਵਣਜ ਵਾਪਾਰ ਉਕਾ ਹੀ ਨਹੀਂ ਹੁੰਦਾ ਅਤੇ ਨਾਂ ਕੋਈ ਖਰੀਦਦਾ ਹੈ ਨਾਂ ਹੀ ਵੇਚਦਾ ਹੈ।

ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥
ਜੀਵਾਂ ਦੀ ਖੁਰਾਕ ਜੀਵ ਹਨ। ਐਹੋ ਜਿਹਾ ਭੋਜਨ ਪ੍ਰਭੂ ਉਨ੍ਹਾਂ ਨੂੰ ਦਿੰਦਾ ਹੈ।

ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥
ਜਿੰਨ੍ਹਾਂ ਨੂੰ ਉਸ ਨੇ ਸਮੁੰਦਰ ਵਿੱਚ ਪੈਦਾ ਕੀਤਾ ਹੈ, ਉਨ੍ਹਾਂ ਦੀ ਸੰਭਾਲ ਦੀ ਸੁਆਮੀ ਹੀ ਕਰਦਾ ਹੈ।

ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥੧॥
ਨਾਨਕ ਤੂੰ ਫਿਕਰ ਚਿੰਤਾ ਨਾਂ ਕਰ। ਤੇਰਾ ਫਿਕਰ ਉਸ ਨੂੰ ਹੀ ਹੈ।

ਮਃ ੧ ॥
ਪਹਿਲੀ ਪਾਤਸ਼ਾਹੀ।

ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ ॥
ਨਾਨਕ ਇਹ ਪ੍ਰਾਨੀ ਮੱਛੀ ਹੈ ਅਤੇ ਮੌਤ ਇਕ ਲਾਲਚੀ ਮਾਹੀਗੀਰ।

ਮਨੂਆ ਅੰਧੁ ਨ ਚੇਤਈ ਪੜੈ ਅਚਿੰਤਾ ਜਾਲੁ ॥
ਅੰਨਾ ਇਨਸਾਨ ਖ਼ਿਆਲ ਨਹੀਂ ਕਰਦਾ। ਬਿਲਕੁਲ ਵਿਸਰ ਭੁਲੇ ਹੀ ਫੰਦਾ ਆ ਪੈਦਾ ਹੈ।

ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ ॥
ਨਾਨਕ, ਗਾਫਲ ਹੈ ਆਤਮਾ ਅਤੇ ਫਿਕਰ ਚਿੰਤਾ ਨਾਲ ਨਰੜੀ ਹੋਈ ਇਹ ਟੁਰ ਵੰਝੇਗੀ।

ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ ॥੨॥
ਜੇਕਰ ਪ੍ਰਭੂ ਆਪਣੀ ਮਿਹਰ ਦੀ ਨਿਗਾ ਧਾਰੇ। ਤਦ ਉਹ ਆਤਮਾ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਪਉੜੀ ॥
ਪਉੜੀ।

ਸੇ ਜਨ ਸਾਚੇ ਸਦਾ ਸਦਾ ਜਿਨੀ ਹਰਿ ਰਸੁ ਪੀਤਾ ॥
ਸਦੀਵੀ ਸੱਚੇ, ਸਦੀਵੀ ਸੱਚੇ ਹਨ ਉਹ ਪੁਰਸ਼ ਜੇ ਵਾਹਿਗੁਰੂ ਦੇ ਅਮ੍ਰਿੰਤ ਨੂੰ ਪਾਨ ਕਰਦੇ ਹਨ।

ਗੁਰਮੁਖਿ ਸਚਾ ਮਨਿ ਵਸੈ ਸਚੁ ਸਉਦਾ ਕੀਤਾ ॥
ਗੁਰਾਂ ਦੀ ਦਇਆ ਦੁਆਰਾ ਸੱਚਾ ਸੁਆਮੀ ਮਨੁੱਖ ਦੇ ਮਨੂਏ ਅੰਦਰ ਟਿਕ ਜਾਂਦਾ ਹੈ ਤਦ ਉਹ ਸੱਚਾ ਵਜਣ ਕਰਦਾ ਹੈ।

ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ ॥
ਹਰ ਵਸਤੂ ਹਿਰਦੇ-ਗ੍ਰਹਿ ਦੇ ਅੰਦਰ ਹੀ ਹੈ। ਪਾਰੀ ਪ੍ਰਾਲਭਦ ਵਾਲੇ ਹੀ ਇਸ ਨੂੰ ਪ੍ਰਾਪਤ ਕਰਦੇ ਹਨ।

ਅੰਤਰਿ ਤ੍ਰਿਸਨਾ ਮਰਿ ਗਈ ਹਰਿ ਗੁਣ ਗਾਵੀਤਾ ॥
ਸਾਈਂ ਦੀ ਕੀਰਤੀ ਗਾਇਨ ਕਰਨ ਦੁਆਰਾ ਪ੍ਰਾਨੀ ਦੀ ਅੰਦਰਲੀ ਖਾਹਿਸ਼ ਮਿੱਟ ਜਾਂਦੀ ਹੈ।

ਆਪੇ ਮੇਲਿ ਮਿਲਾਇਅਨੁ ਆਪੇ ਦੇਇ ਬੁਝਾਈ ॥੧੮॥
ਸੁਆਮੀ ਆਪ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਆਪ ਹੀ ਉਸ ਨੂੰ ਸਮਝ ਸੋਚ ਬਖਸ਼ਦਾ ਹੈ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਵੇਲਿ ਪਿੰਞਾਇਆ ਕਤਿ ਵੁਣਾਇਆ ॥
ਕਪਾਹ ਬੇਲੀ, ਪਿੰਜੀ, ਕੱਤੀ ਅਤੇ ਉਣੀ ਜਾਂਦੀ ਹੈ।

ਕਟਿ ਕੁਟਿ ਕਰਿ ਖੁੰਬਿ ਚੜਾਇਆ ॥
ਸੂਤ ਸਾਤ ਕਰਕੇ ਕਪੜੇ ਨੂੰ ਚਿੱਟਾ ਦੁੱਧ ਵਰਗਾ ਕੀਤਾ ਜਾਂਦਾ ਹੈ।

ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥
ਕੱਪੜੇ ਨੂੰ ਕੈਂਚੀ ਕੱਟਦੀ ਹੈ, ਦਰਜ਼ੀ ਪਾੜਦਾ ਹੈ ਸੂਈ ਧਾਗਾ ਸੀਂਦੇ ਹਨ।

ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥
ਐਸ ਤਰ੍ਹਾਂ ਇਨਸਾਨ ਦੀ ਲੀਰਾਂ ਲੀਰਾਂ ਹੋਈ ਇਜ਼ੱਤ ਸੁਆਮੀ ਦੀ ਸਿਫ਼ਤ ਸ਼ਲਾਘਾ ਰਾਹੀਂ ਸਿਉਤੀ ਜਾਂਦੀ ਹੈ ਅਤੇ ਉਹ ਸੱਚਾ ਜੀਵਨ ਜੀਉਂਦਾ ਹੈ, ਹੇ ਨਾਨਕ!

ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥
ਬੋਦਾ ਹੋ ਕੇ ਕਪੜਾ ਪਾਟ ਜਾਂਦਾ ਹੈ ਅਤੇ ਸੂਈ ਤੇ ਧਾਗਾ ਇਸ ਨੂੰ ਮੁਰੰਮਤ ਕਰ ਦਿੰਦੇ ਹਨ।

ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥
ਇਹ ਮਹੀਨਾ ਜਾਂ ਚੌਦਾਂ ਦਿਨ ਹੀ ਕਟਾਉਂਦਾ। ਇਹ ਇਕ ਘੰਟਾ ਜਾਂ ਛਿਨ ਭਰ ਹੀ ਕੱਢਦਾ ਹੈ।

copyright GurbaniShare.com all right reserved. Email