Page 957

ਰਾਮਕਲੀ ਕੀ ਵਾਰ ਮਹਲਾ ੫
ਰਾਮਕਲੀ ਦੀ ਵਾਰਪੰਜਵੀਂ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।

ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥
ਜੇਹੋ ਜਿਹਾ ਮੈਂ ਸੱਚੇ ਗੁਰਾਂ ਨੂੰ ਸੁਣਿਆ ਸੀ, ਉਹੋ ਜਿਹਾ ਹੀ ਮੈਂ ਉਨ੍ਹਾਂ ਨੂੰ ਵੇਖ ਲਿਆ ਹੈ।

ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥
ਛੜਿਆਂ ਹੋਇਆਂ ਨੂੰ ਉਹ ਸੁਆਮੀ ਨਾਲ ਮਿਲਾ ਦਿੰਦਾ ਹੈ। ਉਹ ਸਾਹਿਬ ਦੇ ਦਰਬਾਰ ਦਾ ਵਿਚੋਲਾ ਹੈ।

ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥
ਉਹ ਵਾਹਿਗੁਰੂ ਦੇ ਨਾਮ ਦੇ ਜਾਦੂ ਨੂੰ ਬੰਦੇ ਦੇ ਮਨ ਵਿੱਚ ਪੱਕਾ ਕਰ ਦਿੰਦਾ ਹੈ ਅਤੇ ਉਸ ਦੀ ਹੰਕਾਰ ਦੀ ਬਿਮਾਰੀ ਨੂੰ ਮੇਟ ਦਿੰਦਾ ਹੈ।

ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥
ਨਾਨਕ! ਪ੍ਰਭੂ ਉਨ੍ਹਾਂ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਜਿਨ੍ਹਾਂ ਦਾ ਮਿਲਾਪ। ਮੁੱਢ ਤੋਂ ਲਿਖਆ ਹੋਇਆ ਹੈ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥
ਜੇਕਰ ਇਕ ਸੁਆਮੀ ਮੇਰਾ ਮਿੱਤਰ ਹੋਵੇ, ਤਾਂ ਸਾਰੇ ਮੇਰੇ ਮਿੱਤਰ ਹਨ। ਜੇਕਰ ਇਕ ਸੁਆਮੀ ਵਿਰੋਧੀ ਹੋ ਜਾਵੇ, ਤਦ ਹਰ ਕੋਈ ਮੇਰੇ ਨਾਲ ਝਗੜਾ ਕਰਦਾ ਹੈ।

ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ ॥
ਪੂਰਨ ਗੁਰਦੇਵ ਜੀ ਨੇ ਮੈਨੂੰ ਵਿਖਾਲ ਦਿੱਤਾ ਹੈ ਕਿ ਨਾਮ ਦੇ ਬਗੈਰ ਸਾਰਾ ਕੁੱਛ ਬੇਫਾਇਦਾ ਹੈ।

ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ ॥
ਮਾਇਆ ਦੇ ਪੁਜਾਰੀ ਅਤੇ ਖੋਟੇ ਪੁਰਸ਼, ਜੋ ਹੋਰਨਾਂ ਸੁਆਦਾਂ ਨਾਲ ਜੁੜੇ ਹੋਏ ਹਨ, ਜੂਨੀਆਂ ਅੰਦਰ ਭਟਕਦੇ ਹਨ।

ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥੨॥
ਵਿਸ਼ਾਲ ਸੱਚੇ ਗੁਰਾਂ ਦੀ ਰਹਿਮਤ ਦੁਆਰਾ ਗੋਲੇ ਨਾਨਕ ਨੇ ਵਾਹਿਗੁਰੂ ਸੁਆਮੀ ਨੂੰ ਅਨੁਭਵ ਕਰ ਲਿਆ ਹੈ।

ਪਉੜੀ ॥
ਪਉੜੀ।

ਥਟਣਹਾਰੈ ਥਾਟੁ ਆਪੇ ਹੀ ਥਟਿਆ ॥
ਰਚਨਹਾਰ ਨੇ ਆਪ ਹੀ ਰਚਨਾ ਰਚੀ ਹੈ।

ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥
ਉਹ ਖੁਦ ਹੀ ਪੂਰਨ ਸ਼ਾਹੂਕਾਰ ਹੈ ਅਤੇ ਖੁਦ ਹੀ ਨਫਾ ਕਮਾਉਂਦਾ ਹੈ।

ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ ॥
ਖੁਦ ਉਸ ਨੇ ਆਲਮ ਬਣਾਇਆ ਹੈ ਅਤੇ ਖੁਦ ਹੀ ਉਹ ਖੁਸ਼ੀ ਨਾਲ ਰੰਗਿਆ ਹੋਇਆ ਹੈ।

ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥
ਅਦ੍ਰਿਸ਼ਟ ਸੁਆਮੀ ਦੀ ਅਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਅਗਮ ਅਥਾਹ ਬੇਅੰਤ ਪਰੈ ਪਰਟਿਆ ॥
ਸੁਆਮੀ ਪਹੁੰਚ ਤੋਂ ਪਰੇ, ਬੇਥਾਹ ਅਨੰਤ ਅਤੇ ਪਰੇ ਤੋਂ ਪਰੇ ਹੈ।

ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥
ਉਹ ਖੁਦ ਹੀ ਵੱਡਾ ਸੁਲਤਾਨ ਹੈ ਅਤੇ ਖੁਦ ਹੀ ਵਜ਼ੀਰ।

ਕੋਇ ਨ ਜਾਣੈ ਕੀਮ ਕੇਵਡੁ ਮਟਿਆ ॥
ਕੋਈ ਜਣਾ ਸਾਹਿਬ ਦੀ ਕੀਮਤ ਨੂੰ ਨਹੀਂ ਜਾਣਦਾ। ਨਾਂ ਹੀ ਕੋਈ ਜਾਣਦਾ ਹੈ ਕਿ ਕਿੱਡਾ ਵੱਡਾ ਉਸ ਦਾ ਆਰਾਮ ਦਾ ਟਿਕਾਣਾ ਹੈ।

ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥
ਸੱਚਾ ਸੁਆਮੀ ਸਾਰਾ ਕੁਛ ਆਪੇ ਹੀ ਹੈ ਅਤੇ ਗੁਰਾਂ ਦੇ ਰਾਹੀਂ ਹੀ ਉਹ ਪ੍ਰਗਟ ਹੁੰਦਾ ਹੈ।

ਸਲੋਕੁ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥
ਤੂੰ ਸ੍ਰਵਨ ਕਰ ਹੇ ਮੇਰੇ ਪਿਆਰੇ ਮਿੱਤਰ! ਤੂੰ ਮੈਨੂੰ ਮੇਰੇ ਸੱਚੇ ਗੁਰਦੇਵ ਜੀ ਨੂੰ ਵਿਖਾਲ ਦੇ।

ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ ॥
ਮੈਂ ਆਪਣੀ ਜਿੰਦੜੀ ਉਸ ਨੂੰ ਸਮਰਪਣ ਕਰ ਦਿਆਂਗਾ ਅਤੇ ਸਦਾ ਹੀ ਉਸ ਨੂੰ ਆਪਣੇ ਦਿਲ ਨਾਲ ਲਾਈ ਰੱਖਾਂਗਾ।

ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥
ਇਕ ਸੱਚੇ ਗੁਰਦੇਵ ਜੀ ਦੇ ਬਗੈਰ ਧਿਰਕਾਰ ਹੈ ਇਸ ਜਗਤ ਦੀ ਜ਼ਿੰਦਗੀ ਨੂੰ।

ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥
ਹੇ ਗੋਲੇ ਨਾਨਕ! ਕੇਵਲ ਉਨ੍ਹਾਂ ਨੂੰ ਹੀ ਸਾਹਿਬ ਸੱਚੇ ਗੁਰਾਂ ਦੇ ਨਾਲ ਮਿਲਾਉਂਦਾ ਹੈ, ਜਿਨ੍ਹਾਂ ਦੇ ਨਾਲ ਉਹ ਹਮੇਸ਼ਾਂ ਵਸਦਾ ਹੈ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਮੇਰੈ ਅੰਤਰਿ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹਿ ॥
ਮੇਰੇ ਹਿਰਦੇ ਅੰਦਰ ਤੈਨੂੰ ਮਿਲਣ ਦੀ ਚਾਹਨਾ ਹੈ। ਮੈਂ ਤੈਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ ਹੇ ਮੇਰੇ ਸਾਈਂ?

ਕੋਈ ਐਸਾ ਸਜਣੁ ਲੋੜਿ ਲਹੁ ਜੋ ਮੇਲੇ ਪ੍ਰੀਤਮੁ ਮੋਹਿ ॥
ਕੋਈ ਐਹੋ ਜਿਹਾ ਮਿੱਤਰ ਲੱਭ ਲਓ ਜਿਹੜਾ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ।

ਗੁਰਿ ਪੂਰੈ ਮੇਲਾਇਆ ਜਤ ਦੇਖਾ ਤਤ ਸੋਇ ॥
ਪੂਰਨ ਗੁਰਦੇਵ ਜੀ ਨੇ ਮੈਨੂੰ ਮੇਰੇ ਮਾਲਕ ਨਾਲ ਮਿਲਾ ਦਿੱਤਾ ਹੈ। ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਪਾਉਂਦਾ ਹਾਂ।

ਜਨ ਨਾਨਕ ਸੋ ਪ੍ਰਭੁ ਸੇਵਿਆ ਤਿਸੁ ਜੇਵਡੁ ਅਵਰੁ ਨ ਕੋਇ ॥੨॥
ਗੋਲਾ ਨਾਨਕ ਉਸ ਸਾਹਿਬ ਦੀ ਘਾਲ ਕਮਾਉਂਦਾ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।

ਪਉੜੀ ॥
ਪਉੜੀ।

ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ ॥
ਕਿਹੜੇ ਮੂੰਹ ਨਾਲ ਮੈਂ ਸਦਾ ਹੀ ਦੇਣ ਵਾਲੇ ਦਾਤੇ ਸੁਆਮੀ ਦੀ ਸਿਫ਼ਤ ਗਾਇਨ ਕਰਾਂ,

ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ ॥
ਜੋ ਮਿਹਰ ਧਾਰ ਕੇ ਸਾਡੀ ਰੱਖਿਆ ਕਰਦਾ ਹੈ ਅਤੇ ਸਾਨੂੰ ਰੋਜ਼ੀ ਪਹੁੰਚਾਉਂਦਾ ਹੈ?

ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ ॥
ਕੋਈ ਭੀ ਕਿਸੇ ਦੀ ਅਧੀਨ ਨਹੀਂ। ਸਾਰਿਆਂ ਦਾ ਕੇਵਲ ਇੱਕੋ ਹੀ ਆਸਰਾ ਹੈ।

ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ ॥
ਆਪਣਾ ਹੱਥ ਦੇ ਕੇ ਸੁਆਮੀ ਸਾਰਿਆਂ ਦੀ ਆਪਣੇ ਬੱਚਿਆਂ ਵਾਂਗੂੰ ਪਾਲਣਾ-ਪੋਸਣਾ ਕਰਦਾ ਹੈ।

ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥
ਸੁਆਮੀ ਅਨੰਦਮਈ ਖੇਡਾਂ ਕਰਦਾ ਹੈ। ਜਿਨ੍ਹਾਂ ਨੂੰ ਇਨਸਾਨ ਕੁੱਝ ਭੀ ਸਮਝ ਨਹੀਂ ਸਕਦਾ।

ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ ॥
ਸਰਬ ਸ਼ਕਤੀਵਾਨ ਪ੍ਰਭੂ ਸਾਰਿਆਂ ਨੂੰ ਆਸਰਾ ਦਿੰਦਾ ਹੈ। ਉਸ ਉਤੋਂ ਮੈਂ ਬਲਿਹਾਰਨੇ ਵੰਝਦਾ ਹਾਂ।

ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥
ਰਾਤ ਦਿਨ ਤੂੰ ਉਸ ਦੀ ਸਿਫ਼ਤ ਗਾਇਨ ਕਰ, ਜੋ ਸ਼ਲਾਘਾ ਕਰਨ ਦੇ ਲਾਇਕ ਹੈ।

ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥੨॥
ਜਿਹੜੇ ਗੁਰਾਂ ਦੇ ਪੈਰੀਂ ਪੈਂਦੇ ਹਨ ਉਹ ਸੁਆਮ ਦੇ ਅੰਮ੍ਰਿਤ ਨੂੰ ਮਾਣਦੇ ਹਨ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।

ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ ॥
ਮੇਰੇ ਲਈ ਤੰਗ ਗਲੀ ਨੂੰ ਸਾਹਿਬ ਨੇ ਚੌੜੀ ਕਰ ਦਿੱਤਾ ਹੈ ਅਤੇ ਮੈਨੂੰ ਉਹ ਮੇਰੇ ਆਰ ਪਰਵਾਰ ਨਾਲ ਸਹੀ ਸਲਾਮਤ ਰਖਦਾ ਹੈ।

ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ ॥
ਉਸ ਨੇ ਖੁਦ ਹੀ ਮੇਰੇ ਕੰਮ ਰਾਸ ਕਰ ਦਿੱਤੇ ਹਨ। ਉਸ ਸੁਆਮੀ ਨੂੰ ਮੈਂ ਸਦੀਵ ਹੀ ਸਿਮਰਦਾ ਹਾਂ।

ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ ॥
ਅੰਮੜੀ ਅਤੇ ਬਾਬਲ ਦੀ ਤਰ੍ਹਾਂ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ ਅਤੇ ਆਪਣੇ ਨੰਨੇ ਬਾਲ ਵਾਂਗੂੰ ਮੈਨੂੰ ਪਾਲਦਾ ਹੈ।

ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥
ਸਾਰੇ ਪ੍ਰਾਣਧਾਰੀ ਮੇਰੇ ਉੱਤੇ ਮਿਹਰਬਾਨ ਹੋ ਗਏ ਹਨ, ਹੇ ਨਾਨਕ! ਅਤੇ ਹਰੀ ਨੇ ਆਪਣੀ ਦਇਆ ਦੁਆਰਾ ਮੈਨੂੰ ਪ੍ਰਸੰਨ ਕਰ ਦਿੱਤਾ ਹੈ।

copyright GurbaniShare.com all right reserved. Email