Page 976

ਗੁਰ ਪਰਸਾਦੀ ਹਰਿ ਨਾਮੁ ਧਿਆਇਓ ਹਮ ਸਤਿਗੁਰ ਚਰਨ ਪਖੇ ॥੧॥ ਰਹਾਉ ॥
ਗੁਰੂ ਦੀ ਰਹਿਮਤ ਸਦਕਾ, ਮੈਂ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦਾ ਅਤੇ ਸੱਚੇ ਗੁਰਾਂ ਦੇ ਪੈਰਾਂ ਨੂੰ ਪਖਾਲਦਾ ਹਾਂ। ਠਹਿਰਾਉ।

ਊਤਮ ਜਗੰਨਾਥ ਜਗਦੀਸੁਰ ਹਮ ਪਾਪੀ ਸਰਨਿ ਰਖੇ ॥
ਉੱਤਮ ਸੰਸਾਰ ਦਾ ਸੁਆਮੀ ਅਤੇ ਆਲਮ ਦਾ ਮਾਲਕ ਮੈਂ, ਗੁਨਾਹਗਾਰ ਨੂੰ ਆਪਣੀ ਪਨਾਹ ਅੰਦਰ ਰਖਦਾ ਹੈ।

ਤੁਮ ਵਡ ਪੁਰਖ ਦੀਨ ਦੁਖ ਭੰਜਨ ਹਰਿ ਦੀਓ ਨਾਮੁ ਮੁਖੇ ॥੧॥
ਤੂੰ, ਹੇ ਮਸਕੀਨਾਂ ਦੇ ਗਮ ਨਾਸ ਕਰਨਹਾਰ ਭਾਰੇ ਸੁਆਮੀ ਵਾਹਿਗੁਰੂ! ਮੈਨੂੰ ਆਪਣਾ ਸ਼੍ਰੇਸ਼ਟ ਨਾਮ ਬਖ਼ਸ਼ਿਆ ਹੈ।

ਹਰਿ ਗੁਨ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗਿ ਸਖੇ ॥
ਆਪਣੇ ਮਿੱਤ੍ਰ, ਵਿਸ਼ਾਲ ਸੱਚੇ ਗੁਰਾਂ ਨਾਲ ਮਿਲ ਕੇ, ਮੈਂ, ਕਮੀਣੇ ਨੇ ਵਾਹਿਗੁਰੂ ਦੀਆਂ ਉੱਚੀਆਂ ਸਿਫ਼ਤਾਂ ਗਾਇਨ ਕੀਤੀਆਂ ਹਨ।

ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ ॥੨॥
ਨਿੰਮ ਦੇ ਦਰਖਤ ਦੇ, ਚੰਦਨ ਦੇ ਬਿਰਛ ਦੇ ਨਾਲ ਵੱਸਣ ਦੀ ਮਾਨੰਦ, ਹੇ ਪ੍ਰਭੂ ਚੰਦਨ! ਮੈਂ ਤੇਰੀਆਂ ਸਿਫਤਾਂ ਹਾਸਲ ਕਰ ਲਈਆਂ ਹਨ।

ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ॥
ਮੇਰੇ ਦੋਸ਼ ਪ੍ਰਾਣਨਾਸ਼ਕ ਪਾਪਾਂ ਦੇ ਹਨ, ਜੋ ਮੈਂ ਹਰ ਮੁਹਤ ਲਈ ਕਈ ਵਾਰ ਕਰਦਾ ਹਾਂ।

ਅਵਗਨਿਆਰੇ ਪਾਥਰ ਭਾਰੇ ਹਰਿ ਤਾਰੇ ਸੰਗਿ ਜਨਖੇ ॥੩॥
ਮੈਂ ਪਾਪੀ ਅਤੇ ਬੋਝਲ ਪੱਥਰ ਦਾ, ਪ੍ਰਭੂ ਨੇ ਸਾਧ ਸੰਗਤ ਅੰਦਰ ਪਾਰ ਉਤਾਰਾ ਕਰ ਦਿੱਤਾ ਹੈ।

ਜਿਨ ਕਉ ਤੁਮ ਹਰਿ ਰਾਖਹੁ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ ॥
ਜਿਨ੍ਹਾਂ ਦੀ ਤੂੰ ਰੱਖਿਆ ਕਰਦਾ ਹੈਂ, ਹੇ ਸੁਆਮੀ! ਉਨ੍ਹਾਂ ਦੇ ਸਾਰੇ ਕਿਲਵਿਖ ਨਾਸ ਹੋ ਜਾਂਦੇ ਹਨ।

ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮ ਦੁਸਟ ਤਾਰੇ ਹਰਣਖੇ ॥੪॥੩॥
ਹੇ ਗੋਲੇ ਨਾਨਕ ਦੇ ਮਿਹਰਬਾਨ ਸਾਹਿਬ ਮਾਲਕ! ਤੂੰ ਹਰਣਾਖਸ਼ ਵਰਗੇ ਪਾਂਬਰਾਂ ਦੇ ਪਾਰ ਉਤਾਰਾ ਕਰ ਦਿੱਤਾ ਹੈ।

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਮੇਰੇ ਮਨ ਜਪਿ ਹਰਿ ਹਰਿ ਰਾਮ ਰੰਗੇ ॥
ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਸੁਆਮੀ ਮਾਲਕ ਦਾ ਪਿਆਰ ਨਾਲ ਸਿਮਰਨ ਕਰ।

ਹਰਿ ਹਰਿ ਕ੍ਰਿਪਾ ਕਰੀ ਜਗਦੀਸੁਰਿ ਹਰਿ ਧਿਆਇਓ ਜਨ ਪਗਿ ਲਗੇ ॥੧॥ ਰਹਾਉ ॥
ਜਿਸ ਉਤੇ ਆਲਮ ਦਾ ਮਾਲਕ, ਸੁਆਮੀ ਵਾਹਿਗੁਰੂ ਰਹਿਮਤ ਧਾਰਦਾ ਹੈ, ਉਹ ਸੰਤਾਂ ਦੇ ਪੈਰੀਂ ਪੈਂਦਾ ਅਤੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਠਹਿਰਾਉ।

ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨਗੇ ॥
ਅਨੇਕਾਂ ਜਨਮਾਂ ਅੰਦਰ ਪਾਪ ਕਰ ਤੇ ਕੁਰਾਹੇ ਪੈ, ਮੈਂ ਹੁਣ ਆ ਕੇ ਪ੍ਰਭੂ ਦੀ ਪਨਾਹ ਪਕੜੀ ਹੈ।

ਤੁਮ ਸਰਣਾਗਤਿ ਪ੍ਰਤਿਪਾਲਕ ਸੁਆਮੀ ਹਮ ਰਾਖਹੁ ਵਡ ਪਾਪਗੇ ॥੧॥
ਤੂੰ ਉਨ੍ਹਾਂ ਦੀ ਪਰਵਰਸ਼ ਕਰਨ ਵਾਲਾ ਹੈਂ, ਹੇ ਸੁਆਮੀ! ਜੋ ਤੇਰੀ ਸ਼ਰਣ ਲੈਂਦੇ ਹਨ। ਤੂੰ ਮੇਰੇ ਵਰਗੇ ਵੱਡੇ ਪਾਪੀ ਦੀ ਰੱਖਿਆ ਕਰ।

ਤੁਮਰੀ ਸੰਗਤਿ ਹਰਿ ਕੋ ਕੋ ਨ ਉਧਰਿਓ ਪ੍ਰਭ ਕੀਏ ਪਤਿਤ ਪਵਗੇ ॥
ਉਹ ਕਿਹੜਾ ਤੇ ਕੌਣ ਹੈ ਜੋ ਤੇਰੇ ਮੇਲ ਮਿਲਾਪ ਰਾਹੀਂ ਪਾਰ ਨਹੀਂ ਉਤਰਦਾ, ਹੇ ਮੈਂਡੇ ਮਾਲਕ! ਕੇਵਲ ਪ੍ਰਭੂ ਹੀ ਪਾਪੀਆਂ ਨੂੰ ਪਵਿੱਤਰ ਕਰਦਾ ਹੈ।

ਗੁਨ ਗਾਵਤ ਛੀਪਾ ਦੁਸਟਾਰਿਓ ਪ੍ਰਭਿ ਰਾਖੀ ਪੈਜ ਜਨਗੇ ॥੨॥
ਤੇਰੀ ਕੀਰਤੀ ਗਾਇਨ ਕਰਦੇ ਹੋਏ ਨਾਮਦੇਵ, ਛੀਂਬੇ ਨੂੰ ਦੁਸ਼ਟਾਂ ਨੇ ਬਾਹਰ ਕੱਢ ਦਿੱਤਾ ਸੀ, ਹੇ ਪ੍ਰਭੂ! ਅਤੇ ਤੂੰ ਆਪਣੇ ਗੋਲੇ ਦੀ ਪਤਿ ਆਬਰੂ ਰੱਖ ਲਈ।

ਜੋ ਤੁਮਰੇ ਗੁਨ ਗਾਵਹਿ ਸੁਆਮੀ ਹਉ ਬਲਿ ਬਲਿ ਬਲਿ ਤਿਨਗੇ ॥
ਜੋ ਤੇਰੀਆਂ ਗੁਣਤਾਈਆਂ ਗਾਇਨ ਕਰਦੇ ਹਨ, ਹੇ ਪ੍ਰਭੂ! ਉਨ੍ਹਾਂ ਉਤੋਂ ਮੈਂ ਕੁਰਬਾਨ, ਕੁਰਬਾਨ, ਕੁਰਬਾਨ ਵੰਝਦਾ ਹਾਂ।

ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ ॥੩॥
ਉਹ ਸਾਰੇ ਘਰ ਅਤੇ ਧਾਮ ਪਾਵਨ ਥੀ ਵੰਝਦੇ ਹਨ, ਜਿਨ੍ਹਾਂ ਉਤੇ ਤੇਰੇ ਗੁਮਾਸ਼ਤੇ ਦੇ ਪੈਰਾਂ ਦੀ ਧੂੜ ਪੈਂਦੀ ਹੈ।

ਤੁਮਰੇ ਗੁਨ ਪ੍ਰਭ ਕਹਿ ਨ ਸਕਹਿ ਹਮ ਤੁਮ ਵਡ ਵਡ ਪੁਰਖ ਵਡਗੇ ॥
ਤੈਡੀਆਂ ਖੂਬੀਆਂ ਮੈਂ ਵਰਨਣ ਨਹੀਂ ਕਰ ਸਕਦਾ ਹੇ ਮਾਲਕ! ਵਿਸ਼ਾਲ, ਵਿਸ਼ਾਲਾਂ ਦਾ ਪਰਮ ਵਿਸ਼ਾਲ ਸੁਆਮੀ ਤੂੰ ਹੀ ਹੈਂ।

ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਹਮ ਸੇਵਹ ਤੁਮ ਜਨ ਪਗੇ ॥੪॥੪॥
ਤੂੰ ਗੋਲੇ ਨਾਨਕ ਉਤੇ ਮਇਆਵਾਨ ਹੋ, ਹੇ ਸੁਆਮੀ! ਮੈਂ ਤੇਰਿਆਂ ਸੇਵਕਾਂ ਦੇ ਪੈਰਾਂ ਦੀ ਟਹਿਲ ਕਮਾਉਂਦਾ ਹਾਂ।

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਮੇਰੇ ਮਨ ਜਪਿ ਹਰਿ ਹਰਿ ਨਾਮੁ ਮਨੇ ॥
ਹੇ ਮੇਰੀ ਜਿੰਦੜੀਏ! ਆਪਣੇ ਸੁਆਮੀ ਮਾਲਕ ਦੇ ਨਾਮ ਨੂੰ ਮੰਨ ਅਤੇ ਆਰਾਧ।

ਜਗੰਨਾਥਿ ਕਿਰਪਾ ਪ੍ਰਭਿ ਧਾਰੀ ਮਤਿ ਗੁਰਮਤਿ ਨਾਮ ਬਨੇ ॥੧॥ ਰਹਾਉ ॥
ਆਲਮ ਦੇ ਮਾਲਕ ਨੇ ਮੇਰੇ ਤੇ ਰਹਿਮਤ ਕੀਤੀ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਮੇਰਾ ਮਨ ਸੁਆਮੀ ਦੇ ਨਾਮ ਨਾਲ ਸ਼ਸ਼ੋਭਤ ਹੋ ਗਿਆ ਹੈ। ਠਹਿਰਾਉ।

ਹਰਿ ਜਨ ਹਰਿ ਜਸੁ ਹਰਿ ਹਰਿ ਗਾਇਓ ਉਪਦੇਸਿ ਗੁਰੂ ਗੁਰ ਸੁਨੇ ॥
ਵੱਡੇ ਗੁਰਾਂ ਦੀ ਸਿਖੱਮਤ ਨੂੰ ਸੁਣ ਕੇ, ਵਾਹਿਗੁਰੂ ਦਾ ਗੋਲਾ ਵਾਹਿਗੁਰੂ ਸੁਆਮੀ ਮਾਲਕ ਦੀ ਕੀਰਤੀ ਗਾਇਨ ਕਰਦਾ ਹੈ।

ਕਿਲਬਿਖ ਪਾਪ ਨਾਮ ਹਰਿ ਕਾਟੇ ਜਿਵ ਖੇਤ ਕ੍ਰਿਸਾਨਿ ਲੁਨੇ ॥੧॥
ਜਿਸ ਤਰ੍ਹਾਂ ਜ਼ਿਮੀਂਦਾਰ ਆਪਣੀ ਪੈਲੀ ਨੂੰ ਵੱਢ ਸੁੱਟਦਾ ਹੈ, ਏਸੇ ਤਰ੍ਹਾਂ ਹੀ ਰੱਬ ਦਾ ਨਾਮ ਕੁਕਰਮਾਂ ਤੇ ਗੁਨਾਹਾਂ ਨੂੰ ਕੱਟ ਦਿੰਦਾ ਹੈ।

ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨਹੁ ਹਮ ਕਹਿ ਨ ਸਕਹਿ ਹਰਿ ਗੁਨੇ ॥
ਆਪਣੀ ਮਹਿਮਾਂ ਤੂੰ ਆਪ ਹੀ ਜਾਣਦਾ ਹੈਂ, ਹੇ ਸੁਆਮੀ! ਮੈਂ ਤੇਰੀਆਂ ਖੂਬੀਆਂ ਵਰਨਣ ਨਹੀਂ ਕਰ ਸਕਦਾ, ਮੇਰੇ ਵਾਹਿਗੁਰੂ।

ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਨ ਜਾਨਹੁ ਪ੍ਰਭ ਅਪੁਨੇ ॥੨॥
ਮੈਂਡੇ ਮਾਲਕ, ਜੇਹੋ ਜੇਹਾ ਤੂੰ ਹੈਂ, ਉਹੋ ਜੇਹਾ ਕੇਵਲ ਤੂੰ ਹੀ ਹੈਂ। ਆਪਣੀਆਂ ਉਤਕ੍ਰਿਸ਼ਟਤਾਈਆਂ ਕੇਵਲ ਤੂੰ ਆਪ ਹੀ ਜਾਣਦਾ ਹੈਂ, ਹੇ ਸਾਈਂ।

ਮਾਇਆ ਫਾਸ ਬੰਧ ਬਹੁ ਬੰਧੇ ਹਰਿ ਜਪਿਓ ਖੁਲ ਖੁਲਨੇ ॥
ਪ੍ਰਾਨੀ ਮੋਹਨੀ ਦਾ ਫਾਹੀ ਦੇ ਅਨੇਕਾਂ ਜੂੜਾਂ ਅੰਦਰ ਜਕੜੇ ਹੋਏ ਹਨ। ਸਾਹਿਬ ਦਾ ਸਿਮਰਨ ਕਰਨ ਦੁਆਰਾ ਉਨ੍ਹਾਂ ਦੇ ਜੂੜ ਕੱਟੇ ਜਾਂਦੇ ਹਨ,

ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ ਮੋਖ ਮੁਖਨੇ ॥੩॥
ਜਿਸ ਤਰ੍ਹਾਂ ਕਿ ਪਾਣੀ ਅੰਦਰ ਮਗਰ ਮੱਛ ਦੇ ਪਕੜੇ ਹੋਏ ਹਾਥੀ ਦਾ, ਆਪਣੇ ਮੂੰਹ ਨਾਲ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਛੁਟਕਾਰਾ ਹੋ ਗਿਆ ਸੀ।

ਸੁਆਮੀ ਪਾਰਬ੍ਰਹਮ ਪਰਮੇਸਰੁ ਤੁਮ ਖੋਜਹੁ ਜੁਗ ਜੁਗਨੇ ॥
ਹੇ ਮੈਂਡੇ ਵਾਹਿਗੁਰੂ, ਪਰਮ ਪ੍ਰਭੂ ਮਾਲਕ! ਪ੍ਰਾਨੀ ਸਾਹਿਰਆਂ ਦੀ ਯੁਗਾਂ ਅੰਦਰ ਤੇਰੀ ਖੋਜਭਾਲ ਕਰਦੇ ਹਨ।

ਤੁਮਰੀ ਥਾਹ ਪਾਈ ਨਹੀ ਪਾਵੈ ਜਨ ਨਾਨਕ ਕੇ ਪ੍ਰਭ ਵਡਨੇ ॥੪॥੫॥
ਹੇ ਨਫਰ ਨਾਨਕ ਦੇ ਵਿਸ਼ਾਲ ਸੁਆਮੀ! ਮਲੂਮ ਕਰਨ ਦੁਆਰਾ ਤੇਰੀ ਡੂੰਘਾਈ ਮਲੂਮ ਕੀਤੀ ਨਹੀਂ ਜਾ ਸਕਦੀ।

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਮੇਰੇ ਮਨ ਕਲਿ ਕੀਰਤਿ ਹਰਿ ਪ੍ਰਵਣੇ ॥
ਹੇ ਮੇਰੀ ਜਿੰਦੜੀਏ! ਕੇਵਲ ਵਾਹਿਗੁਰੂ ਦੀ ਮਹਿਮਾ ਗਾਇਨ ਕਰਨੀ ਹੀ ਇਸ ਕਾਲੇ ਯੁੱਗ ਅੰਦਰ ਪ੍ਰਮਾਣੀਕ ਹੈ।

ਹਰਿ ਹਰਿ ਦਇਆਲਿ ਦਇਆ ਪ੍ਰਭ ਧਾਰੀ ਲਗਿ ਸਤਿਗੁਰ ਹਰਿ ਜਪਣੇ ॥੧॥ ਰਹਾਉ ॥
ਜਿਸ ਉੱਤੇ ਮਿਹਰਬਾਨ ਮਾਲਕ, ਸੁਆਮੀ ਵਾਹਿਗੁਰੂ, ਆਪਣੀ ਰਹਿਮਤ ਕਰਦਾ ਹੈ, ਉਹ ਹੀ ਗੁਰਾਂ ਦੇ ਪੈਰੀਂ ਪੈ, ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ। ਠਹਿਰਾਉ।

copyright GurbaniShare.com all right reserved. Email